Home Blog Page 1171

‘Bigg Boss’ ਦੇ ਘਰ 3 ਹਸੀਨਾਵਾਂ ਦੀ ਹੋਈ Wild Card Entry || Entertainment news

0
Wild Card Entry of 3 Hasinas in 'Bigg Boss' house

‘Bigg Boss’ ਦੇ ਘਰ 3 ਹਸੀਨਾਵਾਂ ਦੀ ਹੋਈ Wild Card Entry

ਬਾਲੀਵੁੱਡ ਦੇ ‘ਭਾਈਜਾਨ’ ਸਲਮਾਨ ਖਾਨ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ਕਾਫੀ ਮਸ਼ਹੂਰ ਹੋ ਰਿਹਾ ਹੈ। ਸ਼ੋਅ ਦਾ ਇਹ ਸੀਜ਼ਨ ਵੀ ਧਮਾਕੇ ਨਾਲ ਚੱਲ ਰਿਹਾ ਹੈ। ਸ਼ੋਅ ‘ਚ ਮੁਕਾਬਲੇਬਾਜ਼ਾਂ ਵਿਚਾਲੇ ਹੋਈ ਤਕਰਾਰ ਅਤੇ ਲੜਾਈ ਕਾਰਨ ਮਾਹੌਲ ਕਾਫੀ ਗਰਮ ਹੋ ਜਾਂਦਾ ਹੈ ਪਰ ਇਸ ਦੌਰਾਨ ਸ਼ੋਅ ‘ਚ 3 ਸੁੰਦਰੀਆਂ ਦੀ ਵਾਈਲਡ ਕਾਰਡ ਐਂਟਰੀ ਹੋਈ ਹੈ, ਜਿਸ ਕਾਰਨ ਘਰ ਦਾ ਤਾਪਮਾਨ ਵੀ ਕਾਫੀ ਵਧ ਗਿਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ

ਇਸ ਦੇ ਨਾਲ ਹੀ ਇਨ੍ਹਾਂ ਸੁੰਦਰੀਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ ਹਨ।  ‘ਬਿੱਗ ਬੌਸ’ ਦੇ 18ਵੇਂ ਸੀਜ਼ਨ ਵਿੱਚ ਅਦਿਤੀ ਮਿਸਤਰੀ, ਯਾਮਿਨੀ ਮਲਹੋਤਰਾ ਅਤੇ ਏਡਨ ਰੋਜ਼ ਨੇ ਐਂਟਰੀ ਕੀਤੀ ਹੈ | ਏਡਿਨ ਬਹੁਤ ਬੋਲਡ ਹੈ ਅਤੇ ਇੰਸਟਾਗ੍ਰਾਮ ‘ਤੇ 7 ਲੱਖ ਤੋਂ ਵੱਧ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਦੱਸ ਦੇਈਏ ਕਿ ਏਡਿਨ ਜਿਵੇਂ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾ ‘ਤੇ ਸ਼ੇਅਰ ਕਰਦੀ ਹੈ, ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ ‘ਤੇ ਮਸ਼ਹੂਰ ਹੋ ਜਾਂਦੀਆਂ ਹਨ।

ਇਹ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਸਟੇਜ ਉਤੇ ਡਿੱਗੇ Diljit Dosanjh, VIDEO ਹੋ ਰਹੀ ਵਾਇਰਲ

3 ਹਸੀਨਾਵਾਂ ਦੇ ‘ਬਿੱਗ ਬੌਸ’ ਦੇ ਘਰ ‘ਚ ਐਂਟਰੀ ਨਾਲ ਕੀ ਕੁਝ ਹੋਵੇਗਾ ਅਲੱਗ

ਅਗਸਤ 2016 ਦੇ ਵਿੱਚ ਯਾਮਿਨੀ ਨੇ ਫਿਲਮ ‘ਮੈਂ ਤੇਰੀ ਤੂ ਮੇਰਾ’ ਨਾਲ ਆਪਣੇ ਵੱਡੇ ਪਰਦੇ ਦੀ ਸ਼ੁਰੂਆਤ ਕੀਤੀ। ਇੰਸਟਾ ‘ਤੇ ਉਨ੍ਹਾਂ ਦੇ 1 ਮਿਲੀਅਨ ਫਾਲੋਅਰਜ਼ ਹਨ। ਸ਼ੋਅ ‘ਚ ਆਪਣੀ ਵਾਈਲਡ ਕਾਰਡ ਐਂਟਰੀ ਦੇ ਨਾਲ ਹੀ ਯਾਮਿਨੀ ਦੀਆਂ ਕੁਝ ਤਸਵੀਰਾਂ ਵੀ ਇੰਟਰਨੈੱਟ ‘ਤੇ ਵਾਇਰਲ ਹੋਣ ਲੱਗ ਗਈਆਂ ਹਨ | ਉੱਥੇ ਹੀ ਅਦਿਤੀ ਵੀ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ |ਉਹਨਾਂ ਦੇ ਅੱਜ 2 ਮਿਲੀਅਨ ਤੋਂ ਵੱਧ ਇੰਸਟਾਗ੍ਰਾਮ ਫਾਲੋਅਰਜ਼ ਹਨ | ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ 3 ਹਸੀਨਾਵਾਂ ਦੇ ‘ਬਿੱਗ ਬੌਸ’ ਦੇ ਘਰ ‘ਚ ਐਂਟਰੀ ਨਾਲ ਸ਼ੋਅ ‘ਚ ਕੀ ਕੁਝ ਅਲੱਗ ਦੇਖਣ ਨੂੰ ਮਿਲਦਾ ਹੈ |

ਲਾਈਵ ਸ਼ੋਅ ਦੌਰਾਨ ਸਟੇਜ ਉਤੇ ਡਿੱਗੇ Diljit Dosanjh, VIDEO ਹੋ ਰਹੀ ਵਾਇਰਲ || Entertainment news

0
Diljit Dosanjh fell on the stage during the live show, VIDEO is going viral

ਲਾਈਵ ਸ਼ੋਅ ਦੌਰਾਨ ਸਟੇਜ ਉਤੇ ਡਿੱਗੇ Diljit Dosanjh, VIDEO ਹੋ ਰਹੀ ਵਾਇਰਲ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨੀ ਦਿਨੀ ਆਪਣੇ ਦਿਲ Illuminati ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ | ਕੁਝ ਦਿਨ ਪਹਿਲਾਂ ਹੀ ਦਿਲਜੀਤ ਦੇ ਸ਼ਰਾਬ ਵਾਲੇ ਗੀਤਾਂ ਨੂੰ ਲੈ ਕੇ ਵੀ ਵਿਵਾਦ ਦੇਖਣ ਨੂੰ ਮਿਲਿਆ ਸੀ ਕਿ ਉਹ ਕੰਸਰਟ ਦੌਰਾਨ ਕੋਈ ਵੀ ਸ਼ਰਾਬ ਦੇ ਨਾਲ ਜੁੜਿਆ ਗੀਤ ਨਾ ਗਾਉਣ | ਪਰ ਇਸ ਸਭ ਤੋਂ ਬਾਅਦ ਉਹਨਾਂ ਨਾਲ ਜੁੜੀ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਹ ਲਾਈਵ ਸ਼ੋਅ ਦੌਰਾਨ ਸਟੇਜ ਉਤੇ ਡਿੱਗ ਗਏ |

ਉਨ੍ਹਾਂ ਦਾ ਰਿਹਾ ਬਚਾਅ

ਹਾਲਾਂਕਿ ਉਨ੍ਹਾਂ ਦਾ ਬਚਾਅ ਰਿਹਾ ਹੈ ਅਤੇ ਉਨ੍ਹਾਂ ਨੇ ਆਪਣਾ ਸ਼ੋਅ ਜਾਰੀ ਰੱਖਿਆ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਉਹ ਗਾਣਾ ਗਾਉਂਦੇ ਹੋਏ ਅਚਾਨਕ ਸਟੇਜ ਉਤੇ ਡਿੱਗ ਗਏ। ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਤੇ ਉਹਨਾਂ ਦੇ ਡਿੱਗਣ ਦਾ ਕਾਰਨ ਵੀ ਪਤਾ ਲੱਗਿਆ ਹੈ | ਦਰਅਸਲ ਜੋ ਸਟੇਜ ਤੇ ਲਾਈਟਸ ਦੇ ਨਾਲ ਫਾਇਰ ਕਰੈਕਰਸ ਲੱਗੇ ਹੁੰਦੇ ਹਨ ਉਹਨਾਂ ‘ਚੋਂ ਜੋ ਤੇਲ ਨਿਕਲਦਾ ਹੈ ਉਸਤੇ ਪੈਰ ਤਿਲਕਣ ਕਾਰਨ ਉਹ ਡਿੱਗ ਪਏ |

ਇਹ ਵੀ ਪੜ੍ਹੋ : ਪੰਜਾਬ ’ਚ ਪੈਦਾ ਹੋ ਸਕਦਾ ਹੈ ਬਿਜਲੀ ਤੇ ਪਾਣੀ ਦਾ ਸੰਕਟ, ਡੈਮਾਂ ’ਚ ਘਟਿਆ ਪਾਣੀ ਦਾ ਪੱਧਰ

ਜਿਸ ਤੋਂ ਬਾਅਦ ਉਹਨਾਂ ਨੇ ਸ਼ੋਅ ਨੂੰ ਰੋਕ ਕੇ ਖਾਸ ਤੌਰ ‘ਤੇ ਪਿਆਰ ਦੇ ਨਾਲ ਕਿਹਾ ਕਿ ਭਾਈ! ਤੁਸੀਂ ਜੋ ਇਹ ਫ਼ਾਈਰ ਛੱਡਦੇ ਹੋ ਕਿਰਪਾ ਉਹਨੂੰ ਇੱਥੇ ਨਾ ਛੱਡਿਆ ਕਰੋ ਇਸ ਨਾਲ ਇੱਥੇ ਤੇਲ ਆਉਂਦਾ | ਬਾਕੀ ਰਹੀ ਗੱਲ ਦੁਸਾਂਝਾਂ ਵਾਲੇ ਦੀ ਉਹਨਾਂ ਨੇ ਆਪਣਾ ਸ਼ੋਅ ਉਵੇਂ ਹੀ ਪੂਰੇ ਜੋਸ਼ ਦੇ ਨਾਲ ਜਾਰੀ ਰੱਖਿਆ |

ਪੁਲਿਸ ਨੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼ ,ਹੈਰੋਇਨ ਸਮੇਤ 3 ਵਿਅਕਤੀ ਗ੍ਰਿਫਤਾਰ || Punjab News

0
SI of STF arrested in Ludhiana on the charge of letting drug smugglers take bribe
Close-up. Arrested man handcuffed hands at the back

ਪੁਲਿਸ ਨੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼ ,ਹੈਰੋਇਨ ਸਮੇਤ 3 ਵਿਅਕਤੀ ਗ੍ਰਿਫਤਾਰ

ਅਗਲੇ ਅਤੇ ਪਿਛਲੇ ਸੰਬੰਧਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਅਪਰੇਸ਼ਨਾਂ ਰਾਹੀਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਖਤਮ ਕੀਤਾ ਗਿਆ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 6.5 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ।
ਇਹ ਤਸਕਰੀ ਦਾ ਨੈੱਟਵਰਕ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਲਈ ਡਰੋਨਾਂ ਦੀ ਵਰਤੋਂ ਕਰਦਾ ਸੀ ਅਤੇ ਦੋਸ਼ੀ ਪਾਕਿ-ਅਧਾਰਤ ਸਮੱਗਲਰਾਂ ਨਾਲ ਸਿੱਧੇ ਸਬੰਧ ਰੱਖਦਾ ਸੀ।

ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ

ਪੰਜਾਬ ਪੁਲਿਸ ਸੰਗਠਿਤ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਆਪਣੀ ਲੜਾਈ ਵਿੱਚ ਦ੍ਰਿੜ ਹੈ, ਨੈਟਵਰਕ ਦੇ ਸਾਰੇ ਸਬੰਧਾਂ ਨੂੰ ਬੇਨਕਾਬ ਅਤੇ ਖਤਮ ਕਰਨ ਲਈ ਵਚਨਬੱਧ ਹੈ।

ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਨੌਜਵਾਨ ਦੀ ਬੇਰਹਿਮੀ ਨਾਲ ਹੱ.ਤਿਆ || Punjab News

0

ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਨੌਜਵਾਨ ਦੀ ਬੇਰਹਿਮੀ ਨਾਲ ਹੱ.ਤਿਆ

ਲੁਧਿਆਣਾ ਦੇ ਫੀਲਡਗੰਜ ਨਜ਼ਦੀਕ ਸਥਿਤ ਪ੍ਰੇਮ ਨਗਰ ਵਿਖੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਨ ਸੂਰਜ ਦੇ ਰੂਪ ਵਿੱਚ ਹੋਈ ਹੈ। ਉੱਥੇ ਹੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਫਾਜ਼ਿਲਕਾ ‘ਚ ਬਣੇਗਾ ਸੁਵਿਧਾ ਕੇਂਦਰ || Punjab News

ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਕਿਹਾ ਕਿ ਸੂਰਜ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਅਤੇ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਿਹਾ ਸੀ ਤਾਂ ਇਸ ਦੌਰਾਨ ਉਸ ਦਾ ਕਿਸੇ ਨਾਲ ਝਗੜਾ ਹੋ ਗਿਆ ਤੇ ਇਸ ਦੌਰਾਨ ਉਸ ਦੀ ਹੱਤਿਆ ਕਰ ਦਿੱਤੀ ਗਈ।

ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ

ਉਹਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦਾ ਮਾਸੀ ਦਾ ਲੜਕਾ ਸ਼ੀਸ਼ਾ, ਮੰਨੂ, ਤੋਤਾ ਅਤੇ ਸ਼ੀਸ਼ੇ ਦੀ ਪਤਨੀ ਸੂਰਜ ਕੋਲੋਂ ਧੱਕੇ ਨਾਲ ਦਾਰੂ ਬਿਕਵਾਉਂਦੇ ਸਨ ਅਤੇ ਜਦੋਂ ਸੂਰਜ ਦਾਰੂ ਨਹੀਂ ਵੇਚਦਾ ਸੀ ਤਾਂ ਉਸ ਨਾਲ ਕੁੱਟਮਾਰ ਵੀ ਕਰਦੇ ਸਨ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਵੀ ਇਨਾ ਦੋਸ਼ਾਂ ਕੋਲੋਂ ਜਾਨ ਨੂੰ ਖਤਰਾ ਹੈ। ਉਹਨਾਂ ਨੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ।

ਸੀ.ਐੱਮ ਯੋਗਸ਼ਾਲਾ ਦਾ ਲੋਕ ਵੱਡੀ ਗਿਣਤੀ ‘ਚ ਲੈ ਰਹੇ ਲਾਹਾ || Punjab News

0

ਸੀ.ਐੱਮ ਯੋਗਸ਼ਾਲਾ ਦਾ ਲੋਕ ਵੱਡੀ ਗਿਣਤੀ ‘ਚ ਲੈ ਰਹੇ ਲਾਹਾ

ਫ਼ਰੀਦਕੋਟ 21 ਨਵੰਬਰ: ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਤਹਿਤ ਸ਼ੁਰੂ ਕੀਤੀ ਸੀਐੱਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹਾ ਫਰੀਦਕੋਟ ਵਿੱਚ ਮੁਫ਼ਤ ਯੋਗਾ ਦੀਆਂ ਕਲਾਸਾਂ ਵਿੱਚ ਲੋਕਾਂ ਨੂੰ ਯੋਗਾ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਦਾ ਜ਼ਿਲ੍ਹੇ ਦੇ ਲੋਕ ਵੱਡੀ ਗਿਣਤੀ ਵਿੱਚ ਲਾਹਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਯੋਗਾ ਨਾਲ ਜੋੜਿਆ ਜਾ ਰਿਹਾ ਹੈ ਅਤੇ ਲੋਕ ਆਪਣੀ ਸਿਹਤ ਪ੍ਰਤੀ ਸੁਚੇਤ ਹੋ ਕੇ ਸਵੇਰੇ ਅਤੇ ਸ਼ਾਮ ਨੂੰ ਲੱਗਣ ਵਾਲੀਆਂ ਇਨ੍ਹਾਂ ਮੁਫ਼ਤ ਯੋਗਾ ਕਲਾਸਾਂ ਦਾ ਲਾਭ ਲੈ ਰਹੇ ਹਨ।

ਯੋਗ ਕਲਾਸਾਂ ਵਿੱਚ 2815 ਲੋਕਾਂ ਵੱਲੋਂ ਕਰਵਾਈ ਗਈ ਰਜਿਸਟਰੇਸ਼ਨ

ਉਨ੍ਹਾਂ ਦੱਸਿਆ ਕਿ ਯੋਗਾ ਕਰਨ ਨਾਲ ਸਾਡਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਾ ਹੈ ਅਤੇ ਯੋਗ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਉਨ੍ਹਾਂ ਦੱਸਿਆ ਕਿ ਫਰੀਦਕੋਟ ਜਿਲ੍ਹੇ ਵਿੱਚ ਕੁੱਲ 83 ਦੇ ਕਰੀਬ ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਨਾਲ ਜਨਤਾ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਸਬੰਧੀ ਲਾਭ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗ ਕਲਾਸਾਂ ਵਿੱਚ 2815 ਲੋਕਾਂ ਵੱਲੋਂ ਆਪਣੀ ਰਜਿਸਟਰੇਸ਼ਨ ਕਰਵਾਈ ਗਈ ਹੈ ।

ਇਹ ਵੀ ਪੜੋ: ਦਿੱਲੀ ਵਿਧਾਨ ਸਭਾ ਚੋਣਾਂ: ‘ਆਪ’ ਨੇ ਐਲਾਨੇ 11 ਉਮੀਦਵਾਰ, ਪੜ੍ਹੋ ਸੂਚੀ

ਉਨ੍ਹਾਂ ਕਿਹਾ ਕਿ ਯੋਗਾ ਸਿੱਖਣ ਦੇ ਚਾਹਵਾਨਾਂ ਲਈ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 76694-00500 ਸਥਾਪਿਤ ਕੀਤਾ ਹੈ, ਜਿਸ ਤੇ ਮੁਫਤ ਯੋਗ ਕਲਾਸਾਂ ਆਪਣੇ ਮੁਹੱਲੇ ਵਿੱਚ ਲਗਾਉਣ ਲਈ ਲੋਕ ਮਿਸ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ cmdiyogsala.punjab.gov.in ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ਤੇ ਮਿਸ ਕਾਲ ਦੇ ਸਕਦੇ ਹਨ।

ਫਾਜ਼ਿਲਕਾ ‘ਚ ਬਣੇਗਾ ਸੁਵਿਧਾ ਕੇਂਦਰ || Punjab News

0

ਫਾਜ਼ਿਲਕਾ ‘ਚ ਬਣੇਗਾ ਸੁਵਿਧਾ ਕੇਂਦਰ

ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਹੁਣ ਪ੍ਰਾਈਵੇਟ ਹਸਪਤਾਲ ਵਰਗੀਆਂ ਸਹੂਲਤਾਂ ਹੋਣਗੀਆਂ। ਜਿਸ ‘ਚ ਕਰੀਬ 12.5 ਕਰੋੜ ਰੁਪਏ ਦੀ ਲਾਗਤ ਨਾਲ 50 ਬਿਸਤਰਿਆਂ ਦਾ ਮਦਰ ਐਂਡ ਚਾਈਲਡ ਸੈਂਟਰ, ਫੈਸਿਲੀਟੇਸ਼ਨ ਸੈਂਟਰ ਬਣਾਇਆ ਜਾਵੇਗਾ ਅਤੇ ਆਈ.ਪੀ.ਐੱਚ.ਐੱਲ. ਯਾਨੀ ਕਿ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ।

ਸਰਕਾਰੀ ਹਸਪਤਾਲ ਵਿੱਚ ਬਣ ਰਹੀ ਸੀਸੀਯੂ ਇਮਾਰਤ

ਕਰੀਬ 12.5 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਲੈਬਾਰਟਰੀ ਦਾ ਸਰਕਾਰੀ ਹਸਪਤਾਲ ਵਿੱਚ ਬਣ ਰਹੀ ਸੀਸੀਯੂ ਦੀ ਇਮਾਰਤ ਦੇ ਨਿਰੀਖਣ ਦੌਰਾਨ ਇਹ ਦਾਅਵਾ ਸਰਕਾਰੀ ਹਸਪਤਾਲ ਵਿੱਚ ਬਣ ਰਹੀ ਸੀਸੀਯੂ ਇਮਾਰਤ ਦੇ ਨਿਰੀਖਣ ਦੌਰਾਨ ਪੁੱਜੇ ਹਲਕਾ ਵਿਧਾਇਕ ਨੇ ਕੀਤਾ ਹੈ। ਇਹ ਦਾਅਵਾ ਸਰਕਾਰੀ ਹਸਪਤਾਲ ਵਿੱਚ ਬਣ ਰਹੀ CCU ਇਮਾਰਤ ਦੇ ਨਿਰੀਖਣ ਦੌਰਾਨ ਪੁੱਜੇ ਹਲਕਾ ਵਿਧਾਇਕ ਨੇ ਕੀਤਾ ਹੈ।

ਟੀਮ ਇੰਡੀਆ ਦੇ ਇਸ ਖਿਡਾਰੀ ਦੀ ਹੋਈ ਜਰਮਨੀ ‘ਚ ਸਰਜਰੀ, ਤਸਵੀਰਾਂ ਆਈਆਂ ਸਾਹਮਣੇ || Cricket News

ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਨਰਿੰਦਰਪਾਲ ਸਵਾਨਾ ਨੇ ਦੱਸਿਆ ਕਿ ਜਲਦ ਹੀ 23 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਕੈਂਸਰ ਹਸਪਤਾਲ ਵਿੱਚ ਓ.ਪੀ.ਡੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਫਰੀਦਕੋਟ ਦੀ ਟੀਮ ਵੱਲੋਂ ਕੈਂਸਰ ਹਸਪਤਾਲ ਵਿੱਚ ਲਗਾਏ ਜਾਣ ਵਾਲੇ ਸਾਜੋ ਸਮਾਨ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ। ਕਰੀਬ 12.5 ਕਰੋੜ ਰੁਪਏ ਦੀ ਲਾਗਤ ਨਾਲ 50 ਬਿਸਤਰਿਆਂ ਵਾਲਾ ਮਦਰ ਐਂਡ ਚਾਈਲਡ ਸੈਂਟਰ ਬਣਾਇਆ ਜਾਵੇਗਾ ।

ਨਜ਼ਾਇਜ ਸਬੰਧਾਂ ਦੇ ਚੱਲਦਿਆਂ ਪਤਨੀ ਨੇ ਮਰਵਾਇਆ ਪਤੀ || Punjab News

0

ਨਜ਼ਾਇਜ ਸਬੰਧਾਂ ਦੇ ਚੱਲਦਿਆਂ ਪਤਨੀ ਨੇ ਮਰਵਾਇਆ ਪਤੀ

ਅੰਮ੍ਰਿਤਸਰ ਦੇ ਪਿੰਡ ਬਾਲੀਆ ਮੰਜਪੁਰ ‘ਚ ਵਿਆਹੁਤਾ ਅੋਰਤ ਵੱਲੋਂ ਨਜ਼ਾਇਜ ਸਬੰਧਾਂ ਦੇ ਚੱਲਦੇ ਹੋਏ ਆਪਣੇ ਦੋ ਪ੍ਰੇਮੀਆਂ ਕੋਲੋਂ ਆਪਣੇ ਸਾਬਕਾ ਫ਼ੌਜੀ ਪਤੀ ਨੂੰ ਮਰਵਾਉਣ ਦੀ ਸੂਚਨਾ ਸਹਾਮਣੇ ਆਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ (42) ਸਪੁੱਤਰ ਪ੍ਰੇਮ ਸਿੰਘ, ਵਾਸੀ ਬਾਲੀਆ ਮੰਝਪੁਰ, ਹਾਲ ਵਾਸੀ ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ), ਜਿਸਦੇ ਕਿ ਗੈਰ ਮਰਦਾਂ ਨਾਲ ਨਜ਼ਾਇਜ ਸਬੰਧ ਸਨ, ਜਿਸ ਕਰਕੇ ਉਹ ਪਤਨੀ ਨੂੰ ਵਰਜਦਾ ਸੀ। ਬੀਤੀ ਰਾਤ ਜਦੋਂ ਉਸਦਾ ਪਤੀ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਉਕਤ ਔਰਤ ਨੇ ਆਪਣੇ ਆਸ਼ਕ ਪ੍ਰੇਮੀਆਂ ਨੂੰ ਸੱਦ ਲਿਆ ਅਤੇ ਉਨ੍ਹਾਂ ਨੇ ਰਲਕੇ ਸੁਖਦੇਵ ਸਿੰਘ ਦਾ ਸਿਰਹਾਣੇ ਨਾਲ ਮੂੰਹ-ਸਿਰ ਘੁੱਟਕੇ ਉਸਨੂੰ ਮਾਰ ਦਿੱਤਾ।

ਚੱਲਦੀ ਟਰੇਨ ‘ਚ ਵਿਅਕਤੀ ਨੂੰ ਆਇਆ ਹਾਰਟ ਅਟੈਕ, ਡਾਕਟਰ ਨੇ ਇੰਝ ਬਚਾਈ ਜਾਨ

ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ‘ਤੇ ਤੇਜਿੰਦਰ ਸਿੰਘ ਬੱਲ ਚੌਂਕੀ ਇੰਚਾਰਜ ਨੇ ਉਕਤ ਔਰਤ ਅਤੇ ਉਸਦੇ ਦੋ ਆਸ਼ਕ ਕਾਤਲਾਂ, ਜਿੰਨ੍ਹਾਂ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਭੁੱਲਰ ਬੇਟ, ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਨੇ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਦਿੱਲੀ ਵਿਧਾਨ ਸਭਾ ਚੋਣਾਂ: ‘ਆਪ’ ਨੇ ਐਲਾਨੇ 11 ਉਮੀਦਵਾਰ, ਪੜ੍ਹੋ ਸੂਚੀ

0

ਦਿੱਲੀ ਵਿਧਾਨ ਸਭਾ ਚੋਣਾਂ: ‘ਆਪ’ ਨੇ ਐਲਾਨੇ 11 ਉਮੀਦਵਾਰ, ਪੜ੍ਹੋ ਸੂਚੀ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 2025 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ‘ਆਪ’ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਵਿੱਚ 11 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।

11 ਉਮੀਦਵਾਰਾਂ ਦੇ ਨਾਮ

1. ਬ੍ਰਹਮਾ ਸਿੰਘ ਤੰਵਰ ਛਤਰਪੁਰ ਤੋਂ
2. ਅਨਿਲ ਝਾਅ ਕਿਰਾੜੀ ਤੋਂ
3. ਦੀਪਕ ਸਿੰਗਲਾ ਵਿਸ਼ਵਾਸ ਨਗਰ ਤੋਂ
4. ਸਰਿਤਾ ਸਿੰਘ ਰੋਹਤਾਸ ਨਗਰ ਤੋਂ
5. ਬੀਬੀ ਤਿਆਗੀ ਲਕਸ਼ਮੀ ਨਗਰ ਤੋਂ
6 . ਰਾਮ ਸਿੰਘ ਨੇਤਾ ਜੀ ਬਦਰਪੁਰ ਤੋਂ
7. ਜ਼ੁਬੈਰ ਚੌਧਰੀ ਸੀਲਮਪੁਰ ਤੋਂ
8. ਵੀਰ ਸਿੰਘ ਧੀਂਗਾਨ ਸੀਮਾਪੁਰੀ ਤੋਂ
9. ਗੌਰਵ ਸ਼ਰਮਾ ਘੋਂਡਾ ਤੋਂ
10. ਮਨੋਜ ਤਿਆਗੀ ਕਰਾਵਲ ਨਗਰ ਤੋਂ
11. ਸੋਮੇਸ਼ ਸ਼ੌਕੀਨ ਮਟਿਆਲਾ ਤੋਂ

ਇਹ ਵੀ ਪੜੋ : ਪੰਜਾਬ ਦੇ ਸਕੂਲਾਂ ‘ਚ ਹੋਵੇਗੀ NEET-JEE Mains ਦੀ ਤਿਆਰੀ

ਚੱਲਦੀ ਟਰੇਨ ‘ਚ ਵਿਅਕਤੀ ਨੂੰ ਆਇਆ ਹਾਰਟ ਅਟੈਕ, ਡਾਕਟਰ ਨੇ ਇੰਝ ਬਚਾਈ ਜਾਨ

0

ਚੱਲਦੀ ਟਰੇਨ ‘ਚ ਵਿਅਕਤੀ ਨੂੰ ਆਇਆ ਹਾਰਟ ਅਟੈਕ, ਡਾਕਟਰ ਨੇ ਇੰਝ ਬਚਾਈ ਜਾਨ

ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ਵਿੱਚ ਬੁੱਧਵਾਰ ਨੂੰ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ। ਉਸਦੀ ਹਾਲਤ ਵਿਗੜਨ ਕਾਰਨ ਉਸਦਾ ਸਾਹ ਰੁਕ ਗਿਆ ਸੀ। ਸਿਰਫ਼ ਗਰਦਨ ਅਤੇ ਹੱਥਾਂ ਦੀ ਨਬਜ਼ ਹੀ ਕੰਮ ਕਰ ਰਹੀ ਸੀ। ਫਿਰ ਰੇਲਗੱਡੀ ਵਿੱਚ ਮੌਜੂਦ ਇੱਕ ਯਾਤਰੀ ਮਹਿਲਾ ਡਾਕਟਰ ਨੇ ਬਿਨਾਂ ਕਿਸੇ ਦੇਰੀ ਦੇ ਮਰੀਜ਼ ਨੂੰ ਤੁਰੰਤ ਸੀਪੀਆਰ (ਕਾਰਡੀਓਪਲਮੋਨਰੀ ਰੀਸੁਸੀਟੇਸ਼ਨ) ਦੇਣਾ ਸ਼ੁਰੂ ਕਰ ਦਿੱਤਾ।

35 ਸੈਕਿੰਡ ਤੱਕ ਸੀਪੀਆਰ ਦੇਣ ਤੋਂ ਬਾਅਦ ਮਰੀਜ਼ ਦੇ ਹੱਥ-ਪੈਰ ਹਿੱਲਣ ਲੱਗੇ। 12 ਹੋਰ ਸਕਿੰਟਾਂ ਲਈ ਸੀਪੀਆਰ ਦਿੱਤੀ ਗਈ, ਜਿਸ ਤੋਂ ਬਾਅਦ ਮਰੀਜ਼ ਉੱਠ ਕੇ ਬੈਠ ਗਿਆ। ਕੁਝ ਦੂਰੀ ‘ਤੇ ਹਰਿਆਣਾ ਦੇ ਰੇਵਾੜੀ ਸਟੇਸ਼ਨ ‘ਤੇ ਮਰੀਜ਼ ਨੂੰ ਬਿਨਾਂ ਕਿਸੇ ਦੇਰੀ ਦੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਹੁਣ ਉਸ ਦੀ ਹਾਲਤ ਬਿਹਤਰ ਹੈ।

ਪੰਜਾਬ ਦੇ ਸਕੂਲਾਂ ‘ਚ ਹੋਵੇਗੀ NEET-JEE Mains ਦੀ ਤਿਆਰੀ || Punjab News

ਜਾਣਕਾਰੀ ਅਨੁਸਾਰ ਸ੍ਰੀ ਬਾਲਾਜੀ ਸੇਵਾ ਸੰਘ ਦੀ ਅਗਵਾਈ ਹੇਠ ਸ਼ਰਧਾਲੂਆਂ ਦਾ ਜਥਾ ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ਰਾਹੀਂ ਮਹਿੰਦੀਪੁਰ ਬਾਲਾਜੀ ਤੋਂ ਵਾਪਸ ਆ ਰਿਹਾ ਸੀ। ਇਸ ਡੱਬੇ ਵਿੱਚ ਕਪੂਰਥਲਾ ਦਾ ਸਵਾਮੀ ਪ੍ਰਸਾਦ ਆਪਣੇ ਪਰਿਵਾਰ ਸਮੇਤ ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ।ਜਦੋਂ ਟਰੇਨ ਚਰਖੀ ਦਾਦਰੀ ਪਹੁੰਚੀ ਤਾਂ ਸਵਾਮੀ ਪ੍ਰਸਾਦ ਬਾਥਰੂਮ ‘ਚ ਗਏ ਅਤੇ ਉਥੇ ਹੀ ਡਿੱਗ ਪਏ। ਇਸ ਤੋਂ ਬਾਅਦ ਪਰਿਵਾਰ ‘ਚ ਹਫੜਾ-ਦਫੜੀ ਮਚ ਗਈ। ਦੂਜੇ ਪਾਸੇ ਸ਼੍ਰੀ ਬਾਲਾਜੀ ਸੇਵਾ ਸੰਘ ਦੇ ਸ਼ਰਧਾਲੂਆਂ ਦੇ ਜਥੇ ਵਿੱਚ ਮਹਿਲਾ ਡਾਕਟਰ ਈਸ਼ਾ ਭਾਰਦਵਾਜ ਵੀ ਸ਼ਾਮਲ ਸੀ।

ਚੱਲਦੀ ਟਰੇਨ ‘ਚ ਯਾਤਰੀਆਂ ਨੇ ਡਾਕਟਰ ਈਸ਼ਾ ਭਾਰਦਵਾਜ ਦਾ ਸਨਮਾਨ ਵੀ ਕੀਤਾ

ਡਾਕਟਰ ਈਸ਼ਾ ਨੇ ਤੁਰੰਤ ਮਰੀਜ਼ ਕੋਲ ਪਹੁੰਚ ਕੇ ਉਸ ਦੀ ਜਾਂਚ ਕੀਤੀ। ਡਾਕਟਰ ਈਸ਼ਾ ਨੇ ਦੱਸਿਆ ਕਿ ਮਰੀਜ਼ ਦੇ ਨੱਕ ਨੇ ਸਾਹ ਲੈਣਾ ਬੰਦ ਕਰ ਦਿੱਤਾ ਸੀ। ਉਸ ਦੀ ਜੀਭ ਬਾਹਰ ਆ ਗਈ ਸੀ, ਪਰ ਉਸ ਦੀ ਗਰਦਨ ਅਤੇ ਹੱਥਾਂ ਵਿਚ ਨਬਜ਼ ਸੀ। ਇਸ ਲਈ, ਮੈਂ ਉਸਨੂੰ ਸੀ.ਪੀ.ਆਰ. 35 ਸਕਿੰਟਾਂ ਬਾਅਦ ਮਰੀਜ਼ ਨੇ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਥੋੜਾ ਜਿਹਾ ਹਿਲਾਇਆ। ਇਸ ਤੋਂ ਬਾਅਦ 12 ਹੋਰ ਸੈਕਿੰਡ ਤੱਕ ਸੀਪੀਆਰ ਦੇਣ ਤੋਂ ਬਾਅਦ ਮਰੀਜ਼ ਉੱਠ ਕੇ ਬੈਠ ਗਿਆ। ਡੱਬੇ ਵਿੱਚ ਮੌਜੂਦ ਸਾਰੇ ਯਾਤਰੀਆਂ ਨੇ ਵੀ ਤਾੜੀਆਂ ਵਜਾਈਆਂ ਅਤੇ ਮਰੀਜ਼ ਦੀ ਜਾਨ ਬਚਾਉਣ ਲਈ ਡਾਕਟਰ ਈਸ਼ਾ ਦਾ ਧੰਨਵਾਦ ਕੀਤਾ। ਇੰਨਾ ਹੀ ਨਹੀਂ ਚੱਲਦੀ ਟਰੇਨ ‘ਚ ਯਾਤਰੀਆਂ ਨੇ ਡਾਕਟਰ ਈਸ਼ਾ ਭਾਰਦਵਾਜ ਦਾ ਸਨਮਾਨ ਵੀ ਕੀਤਾ।

ਟੀਮ ਇੰਡੀਆ ਦੇ ਇਸ ਖਿਡਾਰੀ ਦੀ ਹੋਈ ਜਰਮਨੀ ‘ਚ ਸਰਜਰੀ, ਤਸਵੀਰਾਂ ਆਈਆਂ ਸਾਹਮਣੇ || Cricket News

0

ਟੀਮ ਇੰਡੀਆ ਦੇ ਇਸ ਖਿਡਾਰੀ ਦੀ ਹੋਈ ਜਰਮਨੀ ‘ਚ ਸਰਜਰੀ, ਤਸਵੀਰਾਂ ਆਈਆਂ ਸਾਹਮਣੇ

ਨਵੀਂ ਦਿੱਲੀ: 22 ਨਵੰਬਰ ਤੋਂ ਆਸਟ੍ਰੇਲੀਆ ‘ਚ 5 ਟੈਸਟਾਂ ਦੀ ਸੀਰੀਜ਼ ਬਾਰਡਰ ਗਾਵਸਕਰ ਟਰਾਫੀ ਸ਼ੁਰੂ ਹੋ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ ਪਰਥ ਦੇ ਆਪਟਸ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਟੀਮ ਇੰਡੀਆ ਦੇ ਇਕ ਖਿਡਾਰੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖਿਡਾਰੀ ਪਿਛਲੇ ਕੁਝ ਸਮੇਂ ਤੋਂ ਸੱਟ ਤੋਂ ਪੀੜਤ ਸੀ। ਇਸ ਸੱਟ ਕਾਰਨ ਭਾਰਤੀ ਚੋਣਕਾਰਾਂ ਨੇ ਇਸ ਖਿਡਾਰੀ ਨੂੰ ਆਸਟ੍ਰੇਲੀਆ ਦੌਰੇ ਲਈ ਨਹੀਂ ਚੁਣਿਆ ਹੈ। ਹੁਣ ਇਸ ਖਿਡਾਰੀ ਦੀ ਵਿਦੇਸ਼ ‘ਚ ਸਰਜਰੀ ਹੋਈ ਹੈ। ਅਜਿਹੇ ‘ਚ ਇਹ ਖਿਡਾਰੀ ਜਲਦ ਹੀ ਇਕ ਵਾਰ ਫਿਰ ਮੈਦਾਨ ‘ਤੇ ਉਤਰੇਗਾ।

ਦੱਸ ਦਈਏ ਕਿ ਭਾਰਤੀ ਸਪਿਨਰ ਕੁਲਦੀਪ ਯਾਦਵ ਦੀ ਜਰਮਨੀ ਵਿੱਚ ਪਿੱਠ ਦੀ ਸਰਜਰੀ ਹੋਈ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਉਹ ਪਿੱਠ ਦੀ ਸੱਟ ਤੋਂ ਪ੍ਰੇਸ਼ਾਨ ਸਨ। ਕੁਲਦੀਪ ਯਾਦਵ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ, ਇਕ ਤਸਵੀਰ ‘ਚ ਉਹ ਹਸਪਤਾਲ ‘ਚ ਨਜ਼ਰ ਆ ਰਹੇ ਹਨ। ਕੁਲਦੀਪ ਨੇ ਇਸ ਪੋਸਟ ‘ਤੇ ਲਿਖਿਆ- ‘ਮਿਊਨਿਖ ‘ਚ ਕੁਝ ਦਿਨ ਠੀਕ ਹੋਣ ਲਈ।’ ਦੱਸ ਦੇਈਏ, ਮੁਨਚੇਨ ਜਰਮਨੀ ਦਾ ਇੱਕ ਸ਼ਹਿਰ ਹੈ, ਜਿਸ ਨੂੰ ਮਿਊਨਿਖ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਹ ਵੀ ਪੜੋ: ਪੰਜਾਬ ਦੇ ਸਕੂਲਾਂ ‘ਚ ਹੋਵੇਗੀ NEET-JEE Mains ਦੀ ਤਿਆਰੀ

ਟੀਮ ਇੰਡੀਆ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਲੰਬੇ ਸਮੇਂ ਤੋਂ ਪਿੱਠ ਦੀ ਸੱਟ ਤੋਂ ਪੀੜਤ ਸਨ। ਬੀਸੀਸੀਆਈ ਨੇ ਆਸਟਰੇਲੀਆ ਦੌਰੇ ਲਈ ਟੀਮ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਕੁਲਦੀਪ ਯਾਦਵ ਲੰਬੇ ਸਮੇਂ ਤੋਂ ਇਸ ਨਾਲ ਜੂਝ ਰਹੇ ਹਨ। ਅਜਿਹੇ ‘ਚ ਯਾਦਵ ਆਸਟ੍ਰੇਲੀਆ ਸੀਰੀਜ਼ ਲਈ ਉਨ੍ਹਾਂ ਨੂੰ ਟੀਮ ‘ਚ ਨਹੀਂ ਚੁਣਿਆ ਗਿਆ।