Home Blog Page 1155

ਹੇਮੰਤ ਸੋਰੇਨ ਨੇ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

0

ਹੇਮੰਤ ਸੋਰੇਨ ਨੇ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਵਿਧਾਨ ਸਭਾ ਚੋਣਾਂ ਵਿੱਚ ਜੇਐਮਐਮ ਦੀ ਅਗਵਾਈ ਵਾਲੇ ਗਠਜੋੜ ਦੀ ਜਿੱਤ ਤੋਂ ਬਾਅਦ ਹੇਮੰਤ ਸੋਰੇਨ ਨੇ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਹ ਪਹਿਲੀ ਵਾਰ ਹੈ ਜਦੋਂ ਮੌਜੂਦਾ ਸਰਕਾਰ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਕੇ ਸੱਤਾ ਵਿੱਚ ਵਾਪਸ ਆਈ ਹੈ। ਰਾਜਪਾਲ ਨੇ ਰਾਂਚੀ ਦੇ ਮੁਰਹਾਬਾਦੀ ਮੈਦਾਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸੋਰੇਨ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਪਹਿਲਾਂ, ਕੁਰਤਾ-ਪਜਾਮਾ ਪਹਿਨੇ ਸੋਰੇਨ ਨੇ ਜੇਐਮਐਮ ਪ੍ਰਧਾਨ ਅਤੇ ਆਪਣੇ ਪਿਤਾ ਸ਼ਿਬੂ ਸੋਰੇਨ ਨਾਲ ਮੁਲਾਕਾਤ ਕੀਤੀ।

CM ਸੈਣੀ ਦਾ ਵੱਡਾ ਐਲਾਨ, ਹੁਣ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰਾਂ ਨੂੰ ਮਿਲਣਗੇ ਸਰਕਾਰੀ ਵਾਹਨ || Today News

ਸਹੁੰ ਚੁੱਕ ਸਮਾਗਮ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਸਮੇਤ ਕਈ ਹੋਰ ਨੇਤਾ ਸ਼ਾਮਲ ਹੋਏ।

ਝਾਰਖੰਡ ਦੇ ਮੁੱਖ ਮੰਤਰੀ ਵਜੋਂ ਜੇਐਮਐਮ ਆਗੂ ਦਾ ਇਹ ਚੌਥਾ ਕਾਰਜਕਾਲ ਹੈ। ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਹੇਮੰਤ ਸੋਰੇਨ ਨੇ ਭਾਜਪਾ ਦੇ ਗਮਲਿਲ ਹੇਮਬਰਮ ਨੂੰ 39,791 ਵੋਟਾਂ ਦੇ ਫਰਕ ਨਾਲ ਹਰਾ ਕੇ ਬਰਹੈਤ ਸੀਟ ਬਰਕਰਾਰ ਰੱਖੀ। 81 ਮੈਂਬਰੀ ਝਾਰਖੰਡ ਵਿਧਾਨ ਸਭਾ ਵਿੱਚ, ਜੇਐਮਐਮ ਨੇ 56 ਸੀਟਾਂ ਨਾਲ ਇੰਡੀਆ ਬਲਾਕ ਦੀ ਅਗਵਾਈ ਕੀਤੀ। ਜੇਐਮਐਮ ਨੇ 34 ਸੀਟਾਂ ਜਿੱਤੀਆਂ, ਜਦੋਂ ਕਿ ਇਸ ਦੇ ਸਹਿਯੋਗੀ ਪਾਰਟੀਆਂ ਨੇ 22 ਸੀਟਾਂ ਜਿੱਤੀਆਂ। ਸਹਿਯੋਗੀ ਪਾਰਟੀਆਂ ਵਿੱਚੋਂ, ਕਾਂਗਰਸ ਨੇ 16 ਸੀਟਾਂ ਜਿੱਤੀਆਂ, ਆਰਜੇਡੀ ਨੇ ਚਾਰ ਅਤੇ ਸੀਪੀਆਈ-ਐਮਐਲ ਨੇ ਦੋ ਸੀਟਾਂ ਜਿੱਤੀਆਂ।

CM ਸੈਣੀ ਦਾ ਵੱਡਾ ਐਲਾਨ, ਹੁਣ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰਾਂ ਨੂੰ ਮਿਲਣਗੇ ਸਰਕਾਰੀ ਵਾਹਨ || Today News

0

CM ਸੈਣੀ ਦਾ ਵੱਡਾ ਐਲਾਨ, ਹੁਣ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰਾਂ ਨੂੰ ਮਿਲਣਗੇ ਸਰਕਾਰੀ ਵਾਹਨ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਐਲਾਨ ਕੀਤਾ ਕਿ ਹੁਣ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰਾਂ ਨੂੰ ਸਰਕਾਰੀ ਵਾਹਨ ਦਿੱਤੇ ਜਾਣਗੇ। ਜੋ ਡਾਕਟਰਾਂ ਨੂੰ ਘਰੋਂ ਹਸਪਤਾਲ ਲੈ ਕੇ ਆਵੇਗਾ ਅਤੇ ਫਿਰ ਉਨ੍ਹਾਂ ਨੂੰ ਵਾਪਸ ਛੱਡਣ ਜਾਵੇਗਾ। ਸੀਐਮ ਸੈਣੀ ਵੀਰਵਾਰ ਨੂੰ ਹਿਸਾਰ ਦੇ ਮਹਾਰਾਜਾ ਅਗਰਸੇਨ ਮੈਡੀਕਲ ਕਾਲਜ ਪਹੁੰਚੇ ਸਨ। ਜਿੱਥੇ ਉਨ੍ਹਾਂ ਕਾਲਜ ਵਿੱਚ ਸਾਵਿਤਰੀ ਜਿੰਦਲ ਸਪੋਰਟਸ ਕੰਪਲੈਕਸ ਅਤੇ ਸੀਤਾ ਰਾਮ ਜਿੰਦਲ ਗਰਲਜ਼ ਹੋਸਟਲ ਦਾ ਉਦਘਾਟਨ ਕੀਤਾ। ਦੱਸ ਦੇਈਏ ਕਿ ਪਿਛਲੇ 3 ਦਿਨਾਂ ‘ਚ ਇਹ ਉਨ੍ਹਾਂ ਦੀ ਹਿਸਾਰ ਦੀ ਦੂਜਾ ਦੌਰਾ ਸੀ।

ਡਾਕਟਰਾਂ ਨੂੰ ਮਰੀਜ਼ਾਂ ਨਾਲ ਵਧੀਆ ਗੱਲਬਾਤ ਅਤੇ ਸਹੀ ਢੰਗ ਨਾਲ ਪੇਸ਼ ਹੋਣ ਦੀ ਸਲਾਹ

ਸੀਐਮ ਸੈਣੀ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਡਾਕਟਰ ਨੂੰ ਆਪਣੀ ਕਾਰ ਵਿੱਚ ਹਸਪਤਾਲ ਆਉਣਾ ਪੈਦਾ ਹੈ, ਜਿਸ ਕਾਰਨ ਪਰਿਵਾਰ ਚਿੰਤਾ ਵਿੱਚ ਰਹਿੰਦਾ ਹੈ। ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਸੀਐਮ ਸੈਣੀ ਨੇ ਡਾਕਟਰਾਂ ਨੂੰ ਇੱਕ ਚੰਗੀ  ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਅੱਧੀ ਬੀਮਾਰੀ ਡਾਕਟਰ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨ ਨਾਲ ਹੀ ਠੀਕ ਹੋ ਸਕਦੀ ਹੈ।ਉਨ੍ਹਾਂ ਨੇ ਡਾਕਟਰਾਂ ਨੂੰ ਮਰੀਜ਼ਾਂ ਨਾਲ ਵਧੀਆ ਗੱਲਬਾਤ ਅਤੇ ਸਹੀ ਢੰਗ ਨਾਲ ਪੇਸ਼ ਹੋਣ ਦੀ ਸਲਾਹ ਦਿੱਤੀ ਹੈ।

ਪੰਜਾਬ ‘ਚ ਨਵੇਂ ਚੁਣੇ ਚਾਰ ਵਿਧਾਇਕ 2 ਦਸੰਬਰ ਨੂੰ ਚੁੱਕਣਗੇ ਸਹੁੰ || Punjab News

ਇਸ ਮੌਕੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ, ਸਾਬਕਾ ਸੰਸਦ ਮੈਂਬਰ ਡੀਪੀ ਵਤਸ, ਵਿਧਾਇਕ ਸਾਵਿਤਰੀ ਜਿੰਦਲ ਅਤੇ ਭਾਜਪਾ ਵਿਧਾਇਕ ਰਣਧੀਰ ਪਨਿਹਾਰ ਤੋਂ ਇਲਾਵਾ ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਸੁਰਿੰਦਰ ਪੂਨੀਆ ਮੌਜੂਦ ਸਨ।

ਪੰਜਾਬ ‘ਚ ਨਵੇਂ ਚੁਣੇ ਚਾਰ ਵਿਧਾਇਕ 2 ਦਸੰਬਰ ਨੂੰ ਚੁੱਕਣਗੇ ਸਹੁੰ || Punjab News

0

ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚ ਚੁਣੇ ਗਏ ਚਾਰ ਵਿਧਾਇਕ 2 ਦਸੰਬਰ ਨੂੰ ਸਹੁੰ ਚੁੱਕਣਗੇ। ਉਨ੍ਹਾਂ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕ ਸਮਾਗਮ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸਹੁੰ ਸਮਾਗਮ ਸਵੇਰੇ 11:30 ਵਜੇ ਹੋਵੇਗਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਮੌਜੂਦ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਸ ਚੋਣ ਵਿੱਚ ਚਾਰ ਵਿੱਚੋਂ ਤਿੰਨ ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਕੁੱਲ ਸੀਟਾਂ ਦੀ ਗਿਣਤੀ 95 ਹੋ ਗਈ ਹੈ।

6 ਦਸੰਬਰ ਨੂੰ ਦਿੱਲੀ ਕੂਚ ਕਰਨ ਲਈ ਕਿਸਾਨਾਂ ਨੇ ਕੀਤੀਆਂ ਤਿਆਰੀਆਂ || Punjab News

ਦੱਸਣਯੋਗ ਹੈ ਕਿ ਪੰਜਾਬ ਦੀਆਂ ਚਾਰ ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ‘ਤੇ ਜ਼ਿਮਨੀ ਚੋਣਾਂ ਹੋਈਆਂ। ਕਿਉਂਕਿ ਇਨ੍ਹਾਂ ਸੀਟਾਂ ਦੇ ਵਿਧਾਇਕ ਸੰਸਦ ਮੈਂਬਰ ਬਣ ਚੁੱਕੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਦੌਰਾਨ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਗੁਰਜਿੰਦਰ ਸਿੰਘ ਰੰਧਾਵਾ, ਚੱਬੇਵਾਲ ਤੋਂ ਡਾ.ਇਸ਼ਾਂਕ ਚੱਬੇਵਾਲ ਅਤੇ ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਚੋਣ ਜਿੱਤ ਗਏ। ਇਹ ਤਿੰਨੇ ਆਗੂ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਜਦੋਂਕਿ ਇਸ ਵਾਰ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਬਰਨਾਲਾ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਹਨ।

6 ਦਸੰਬਰ ਨੂੰ ਦਿੱਲੀ ਕੂਚ ਕਰਨ ਲਈ ਕਿਸਾਨਾਂ ਨੇ ਕੀਤੀਆਂ ਤਿਆਰੀਆਂ || Punjab News

0

6 ਦਸੰਬਰ ਨੂੰ ਦਿੱਲੀ ਕੂਚ ਕਰਨ ਲਈ ਕਿਸਾਨਾਂ ਨੇ ਕੀਤੀਆਂ ਤਿਆਰੀਆਂ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਖੁਜਾਲਾ ਵਿੱਚ 3 ਦਸੰਬਰ ਨੂੰ ਸ਼ੰਭੂ ਬਾਰਡਰ ਮੋਰਚੇ ਅਤੇ 6 ਤਰੀਕ ਦੇ ਦਿੱਲੀ ਕੂਚ ਦੇ ਐਲਾਨ ਦੇ ਚਲਦੇ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਦੀ ਰੈਲੀ ਕੀਤੀ ਗਈ। ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਹਰਵਿੰਦਰ ਸਿੰਘ ਮਸਾਣੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲ ਕੇ ਕਿਸਾਨ ਮਜਦੂਰ ਅੰਦੋਲਨ ਦੀਆਂ ਮਨੀਆਂ ਹੋਈਆਂ ਮੰਗਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਭ ਹਥਕੰਡੇ ਵਰਤ ਰਹੀਆਂ ਹਨ।

ਮੋਰਚੇ ਦੇ ਲੀਡਰਾਂ ਨੂੰ ਗ੍ਰਿਫਤਾਰ ਕਰਨ ਨਾਲ ਲੋਕਾਂ ਦੇ ਹੌਂਸਲੇ ਨਹੀਂ ਟੁੱਟਣ ਵਾਲੇ

ਉਹਨਾਂ ਕਿਹਾ ਕਿ ਅੱਜ ਦੇ ਇੱਕਠ ਨੇ ਸਾਬਿਤ ਕਰ ਦਿੱਤਾ ਹੈ ਕਿ ਦੇਸ਼ ਦੇ ਲੋਕ ਅੰਦੋਲਨ ਦੀਆਂ ਮੰਗਾਂ ਨਾਲ ਦਿਲੋਂ ਜੁੜੇ ਹੋਏ ਹਨ ਅਤੇ ਇਸ ਤਰ੍ਹਾਂ ਮੋਰਚੇ ਦੇ ਲੀਡਰਾਂ ਨੂੰ ਗ੍ਰਿਫਤਾਰ ਕਰਨ ਨਾਲ ਲੋਕਾਂ ਦੇ ਹੌਂਸਲੇ ਨਹੀਂ ਟੁੱਟਣ ਵਾਲੇ ਸਗੋਂ ਇਹ ਹੋਰ ਵੀ ਬੁਲੰਦ ਹੋਣਗੇ। ਇਸ ਮੌਕੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਅੰਦੋਲਨ ਦੀ ਬਿਜਲੀ ਵਿਭਾਗ ਨਾਲ ਸਬੰਧਤ ਅਹਿਮ ਮੰਗ ਨੂੰ ਦਰਕਿਨਾਰ ਕਰਦੇ ਹੋਏ ਪੰਜਾਬ ਅਤੇ ਕੇਂਦਰ ਸਰਕਾਰ ਪ੍ਰੀਪੇਡ ਮੀਟਰ ਲਗਾ ਕੇ ਵਿਭਾਗ ਦਾ ਪੂਰਨ ਨਿੱਜੀਕਰਨ ਵੱਲ ਵਧ ਰਹੀ ਹੈ।

ਪੰਜਾਬੀ ਗਾਇਕ ਮਾਣਕ ਨੇ ਕਰਵਾਇਆ ਦੂਜਾ ਵਿਆਹ, ਪਤਨੀ ਨੇ ਲਗਾਏ ਗੰਭੀਰ ਦੋਸ਼

ਇਸ ਮੌਕੇ ਆਗੂਆਂ ਵੱਲੋਂ ਕਿਹਾ ਗਿਆ 6 ਦਸੰਬਰ ਨੂੰ ਦਿੱਲੀ ਕੂਚ ਵੇਲੇ ਸੀਨੀਅਰ ਆਗੂ ਜਥੇ ਨੂੰ ਲੀਡ ਕਰਨਗੇ। ਉਹਨਾਂ ਕਿਹਾ ਕਿ ਅੱਜ ਸ਼ੰਭੂ ਬਾਰਡਰ ਤੇ ਸਰਕਾਰ ਵੱਲੋਂ ਰਸਤਾ ਖੋਲ੍ਹੇ ਜਾਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜ਼ੋ ਕਿ ਸਰਾਸਰ ਝੂਠ ਹੈ। ਉਹਨਾਂ ਵੱਧ ਤੋਂ ਵੱਧ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨੂੰ ਸ਼ੰਭੂ ਅਤੇ ਖਨੌਰੀ ਬਾਡਰ ਤੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ, ਬਲਵਿੰਦਰ ਸਿੰਘ ਰੁਮਾਣਾਚੱਕ, ਰਣਜੀਤ ਸਿੰਘ ਚਾਟੀਵਿੰਡ, ਚਰਨ ਸਿੰਘ ਕਲੇਰ ਘਮਾਣ, ਅਮਰੀਕ ਸਿੰਘ ਜਮਾਲਪੁਰ, ਮੁਖਤਾਰ ਸਿੰਘ ਭੰਗਵਾ, ਅਮਨਿੰਦਰ ਸਿੰਘ ਮਾਲੋਵਾਲ, ਸਵਰਨ ਸਿੰਘ ਉਦੋ ਨੰਗਲ, ਸੁਖਦੇਵ ਸਿੰਘ ਕਾਜੀਕੋਟ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਸਵਰਨ ਸਿੰਘ ਕੋਟਲਾ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਿਰ ਸਨ।

ਸਾਰੇ ਸਕੂਲਾਂ ‘ਚ ਵਿਦਿਆਰਥੀਆਂ ਦੀ ਹੋਵੇਗੀ ਸਿਹਤ ਜਾਂਚ-ਡਾ. ਬਲਬੀਰ ਸਿੰਘ || Punjab News

0

ਸਾਰੇ ਸਕੂਲਾਂ ‘ਚ ਵਿਦਿਆਰਥੀਆਂ ਦੀ ਹੋਵੇਗੀ ਸਿਹਤ ਜਾਂਚ-ਡਾ. ਬਲਬੀਰ ਸਿੰਘ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਰਾਜ ਦੇ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕਰਵਾਈ ਜਾਵੇਗੀ। ਸਿਹਤ ਮੰਤਰੀ ਅੱਜ ‘ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ’ ਸਬੰਧੀਂ ਸਿਹਤ ਵਿਭਾਗ ਵੱਲੋਂ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਤ੍ਰਿਪੜੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿਉਂਕਿ ਬੱਚਿਆਂ ਵਿੱਚ ਸਿਹਤ ਬਹੁਤ ਜਰੂਰੀ ਹੈ ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਹਰ ਬੱਚੇ ਨੂੰ ਤੰਦਰੁਸਤ ਰੱਖਣ ਲਈ, ਬੱਚਿਆਂ ‘ਚ ਕਿੰਨਾ ਖ਼ੂਨ ਹੈ, ਉਸਦਾ ਕੱਦ ਤੇ ਭਾਰ ਕਿੰਨਾ ਹੈ ਸਮੇਤ ਉਸਦੀ ਅੱਖਾਂ ਦੀ ਨਜ਼ਰ ਘੱਟ ਨਾ ਹੋਵੇ, ਪਤਾ ਲਾਉਣ ਲਈ ਇਹ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕਿਤੇ ਬੱਚਿਆਂ ਵਿੱਚ ਕੋਈ ਮੁਸ਼ਕਿਲ ਸਾਹਮਣੇ ਆਵੇਗੀ, ਉਸਨੂੰ ਠੀਕ ਕਰਨ ਲਈ ਯੋਗ ਕਦਮ ਉਠਾਏ ਜਾਣਗੇ, ਕਿਉਂਕਿ ਬੱਚਿਆਂ ਦੇ ਸਿਹਤਮੰਦ ਹੋਣ ਨਾਲ ਹੀ ਰੰਗਲਾ ਪੰਜਾਬ ਬਣੇਗਾ।

ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੇ ਸਿਹਤ ਚੈਕਅੱਪ ਸਮੇਤ ਸਕੂਲਾਂ ‘ਚ ਗਿਆਰਵੀਂ ਤੇ ਬਾਰਵੀਂ ਜਮਾਤਾਂ ਅਤੇ ਕਾਲਜਾਂ ‘ਚ ਪੜ੍ਹਦੇ ਦੇ ਵਿਦਿਆਰਥੀਆਂ ਨੂੰ ਲਾਇਫ ਸਕਿਲ ਤੇ ਮੁਢਲੀ ਸਹਾਇਤਾ ਦੀ ਟ੍ਰੇਨਿੰਗ ਵੀ ਪ੍ਰਦਾਨ ਕਰਵਾਈ ਜਾਵੇਗੀ। ਇਸ ਤੋਂ ਬਿਨ੍ਹਾਂ ਡੇਂਗੂ ਅਤੇ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਲਈ ਵੀ ਨਰਸਿੰਗ ਵਿਦਿਆਰਥੀਆਂ, ਮੈਡੀਕਲ ਇੰਟਰਨ ਵਿਦਿਆਰਥੀਆਂ ਅਤੇ ਡਿਗਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਮਾਸਟਰ ਟ੍ਰੇਨਰ ਬਣਾਇਆ ਜਾਵੇਗਾ, ਇਸ ਨਾਲ ਲੋਕਾਂ ਨੂੰ ਤੰਦਰੁਸਤ ਰੱਖਣ ‘ਚ ਮਦਦ ਮਿਲੇਗੀ। ਇਸ ਵਾਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਦੀ ਸਫ਼ਲਤਾ ਕਰਕੇ ਡੇਂਗੂ ਦੇ ਮਾਮਲੇ 50 ਫੀਸਦੀ ਤੱਕ ਘਟੇ ਹਨ।

72 ਲੱਖ ਗੋਲੀਆਂ ਦੀ ਵੰਡ

ਡਾ. ਬਲਬੀਰ ਸਿੰਘ ਨੇ ਕਿਹਾ ਕਿ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਕਰਕੇ ਬਹੁਤ ਬਿਮਾਰੀਆਂ ਲੱਗਦੀਆਂ ਹਨ ਤੇ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਪੇਟ ਦੇ ਕੀੜਿਆਂ ਬਾਰੇ ਜਾਗਰੂਕਤਾ ਤੇ ਇਲਾਜ ਲਈ ਸਾਲ ਵਿੱਚ ਦੋ ਵਾਰ ਅਲਬੈਂਡਾਂਜੋਲ ਦੀ ਗੋਲੀ ਖੁਵਾਈ ਜਾਂਦੀ ਹੈ। ਸਿਹਤ ਮੰਤਰੀ ਨੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਦੇ ਪੰਜਾਬ ਸਰਕਾਰ ਦੇ ਟੀਚੇ ਤਹਿਤ ਅੱਜ ਕੌਮੀ ਡੀ ਵਾਰਮਿੰਗ ਦਿਵਸ ਮਨਾ ਕੇ ਇਹ ਦਵਾਈ ਬੱਚਿਆਂ ਨੂੰ ਖਵਾਈ ਜਾ ਰਹੀ ਹੈ ਅਤੇ 5 ਦਸੰਬਰ ਨੂੰ ਮੋਪ-ਅੱਪ ਦਿਵਸ ਵੀ ਮਨਾਇਆ ਜਾਵੇਗਾ। ਇਸ ਲਈ ਰਾਜ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇਹ ਗੋਲੀ ਖੁਆਉਣ ਲਈ ਕਰੀਬ 72 ਲੱਖ ਗੋਲੀਆਂ ਦੀ ਵੰਡ ਕੀਤੀ ਗਈ ਹੈ।

ਨਸ਼ਾ ਛੜਾਓ ਕੇਂਦਰ ‘ਚ ਨੌਜਵਾਨ ਦੀ ਹੋਈ ਮੌ.ਤ || Punjab News

ਸਿਹਤ ਮੰਤਰੀ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਸਰਵੇਖਣ ਅਨੁਸਾਰ ਤਕਰੀਬਨ 241 ਮਿਲੀਅਨ ਬੱਚੇ ਪੇਟ ਦੇ ਕੀੜਿਆਂ ਤੋਂ ਪ੍ਰਭਾਵਿਤ ਹਨ ਅਤੇ ਭਾਰਤ ਸਰਕਾਰ ਦੇ ਸਰਵੇਖਣ ਅਨੁਸਾਰ ਪੰਜਾਬ ਵਿੱਚ ਇਹਨਾਂ ਬੱਚਿਆਂ ਦੀ ਗਿਣਤੀ ਲਗਭਗ 39 ਪ੍ਰਤੀਸ਼ਤ ਹੈ।ਉਨ੍ਹਾਂ ਕਿਹਾ ਕਿ ਪੇਟ ਦੇ ਕੀੜੇ ਆਪਣੇ ਸਰੀਰ ਦੀ ਆਂਤੜੀਆਂ ਵਿੱਚ ਰਹਿੰਦੇ ਹਨ ਅਤੇ ਹਜਾਰਾਂ ਦੀ ਗਿਣਤੀ ਵਿੱਚ ਹਰ ਰੋਜ ਅੰਡੇ ਦਿੰਦੇ ਹਨ।ਇਹ ਅੰਡੇ ਜਦੋਂ ਖੁੱਲ੍ਹੇ ਵਿੱਚ ਸ਼ੌਚ ਜਾਣ ਨਾਲ ਮਿੱਟੀ ਵਿੱਚ ਰਲ ਜਾਂਦੇ ਹਨ ਤਾਂ ਹੋਰਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਗੰਦੇ ਹੱਥ, ਨੰਗੇ ਪੈਰ ਤੁਰਨ ਨਾਲ, ਸਬਜ਼ੀਆਂ, ਪਾਣੀ ਆਦਿ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਤੇ ਦੂਜੇ ਬੱਚਿਆਂ ਤੱਕ ਪਹੁੰਚ ਜਾਂਦੇ ਹਨ ਤੇ ਇਸ ਨਾਲ ਖ਼ੂਨ ਦੀ ਕਮੀ, ਪੇਟ ਵਿੱਚ ਦਰਦ, ਕੁਪੋਸ਼ਣ, ਸਰੀਰਕ ਅਤੇ ਮਾਨਸਿਕ ਕਮਜੋਰੀ 5 ਵਾਧੇ ਵਿਕਾਸ ਵਿੱਚ ਰੁਕਾਵਟ, ਸਕੂਲ ਜਾਣਾ ਘਟਣਾ ਆਦਿ ਹੋ ਸਕਦਾ ਹੈ। ਇਸ ਲਈ ਹਰ ਬੱਚਾ ਆਪਣੇ ਨਹੁੰ ਕੱਟਕੇ ਰੱਖੇ, ਹੱਥਾਂ ਨੂੰ ਸਾਫ਼ ਰੱਖੇ ਤੇ ਖੁਲ੍ਹੇ ‘ਚ ਸੌਚ ਨਾ ਜਾਵੇ ਤੇ ਨੰਗੇ ਪੈਰ ਨਾ ਤੁਰੇ ਅਤੇ ਪਾਣੀ ਉਬਾਲ ਕੇ ਪੀਤਾ ਜਾਵੇ ਤੇ ਫ਼ਲ ਸਬਜ਼ੀਆਂ ਹਮੇਸ਼ਾ ਧੋਅ ਕੇ ਹੀ ਖਾਓ।

ਇਸ ਮੌਕੇ ਜਸਬੀਰ ਸਿੰਘ ਗਾਂਧੀ, ਸੁਰੇਸ਼ ਰਾਏ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਾਇਰੈਕਟਰ ਐਨ.ਐਚ.ਐਮ ਡਾ. ਬਲਵਿੰਦਰ ਸਿੰਘ, ਸਟੇਟ ਪ੍ਰੋਗਰਾਮ ਅਫ਼ਸਰ ਡਾਕਟਰ ਜਸਲੀਨ ਵਿਰਕ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁਸ਼ਲਦੀਪ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ, ਏ.ਸੀ.ਐਸ. ਡਾ. ਰਚਨਾ, ਐਸ.ਐਮ.ਓ. ਤ੍ਰਿਪੜੀ ਡਾ. ਮੋਨਿਕਾ ਤੇ ਡਾ. ਲਵਕੇਸ਼ ਕੁਮਾਰ, ਸਕੂਲ ਪ੍ਰਿੰਸੀਪਲ ਡਾ. ਨਰਿੰਦਰ ਕੁਮਾਰ, ਜ਼ਿਲ੍ਹਾ ਸਕੂਲ ਸਿਹਤ ਅਫ਼ਸਰ ਡਾ. ਅਸ਼ੀਸ਼ ਸ਼ਰਮਾ ਤੇ ਟੀਮ ਸਮੇਤ ਮਾਸ ਮੀਡੀਆ ਵਿੰਗ ਦੇ ਅਧਿਕਾਰੀ ਵੀ ਮੌਜੂਦ ਸਨ। ਮੰਚ ਸੰਚਾਲਨ ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਨੇ ਕੀਤਾ।

ਪੰਜਾਬੀ ਗਾਇਕ ਮਾਣਕ ਨੇ ਕਰਵਾਇਆ ਦੂਜਾ ਵਿਆਹ, ਪਤਨੀ ਨੇ ਲਗਾਏ ਗੰਭੀਰ ਦੋਸ਼

0

ਪੰਜਾਬੀ ਗਾਇਕ ਮਾਣਕ ਨੇ ਕਰਵਾਇਆ ਦੂਜਾ ਵਿਆਹ, ਪਤਨੀ ਨੇ ਲਗਾਏ ਗੰਭੀਰ ਦੋਸ਼

ਪੰਜਾਬ ਦੇ ਮਸ਼ਹੂਰ ਗਾਇਕ ਹਸਨ ਮਾਣਕ ਉਰਫ ਹਸਨ ਖਾਨ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦਾ ਆਪਣੀ ਪਹਿਲੀ ਪਤਨੀ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਜਿਸ ਦਿਨ ਉਸ ਦਾ ਵਿਆਹ ਹੋਣਾ ਸੀ, ਉਸ ਦਿਨ ਉਹ ਆਪਣੀ ਪਤਨੀ ਦੀ ਕੁੱਟਮਾਰ ਕਰਨ ਤੋਂ ਬਾਅਦ ਨਵਾਂਸ਼ਹਿਰ ਦੇ ਬੰਗਾ ਕਸਬੇ ਆ ਗਿਆ ਅਤੇ ਇੰਗਲੈਂਡ ਦੀ ਇਕ ਲੜਕੀ ਨਾਲ ਗੁਰੂ ਘਰ ਵਿਚ ਵਿਆਹ ਕਰਵਾ ਲਿਆ।

ਮਨਦੀਪ ਕੌਰ ਨੇ ਥਾਣਾ ਬੰਗਾ ਦੇ ਥਾਣਾ ਸਿਟੀ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਦੱਸਿਆ ਕਿ 23 ਨਵੰਬਰ 2024 ਨੂੰ ਮੇਰੇ ਪਤੀ ਹਸਨ ਮਾਣਕ ਉਰਫ਼ ਹਸਨ ਖਾਨ ਨੇ ਮੇਰੀ ਕੁੱਟਮਾਰ ਕਰ ਕੇ ਘਰ ‘ਚ ਬੰਦ ਕਰ ਦਿੱਤਾ। ਮੈਨੂੰ ਘਰ ਅੰਦਰ ਬੰਦ ਕਰਕੇ ਮੈਰਿਜ ਪੈਲੇਸ ‘ਚ ਵਿਦੇਸ਼ ‘ਚ ਰਹਿੰਦੀ ਇਕ ਲੜਕੀ ਨਾਲ ਵਿਆਹ ਕਰਵਾਉਣ ਆਇਆ ਸੀ ਅਤੇ ਰੀਤੀ-ਰਿਵਾਜ਼ਾਂ ਅਨੁਸਾਰ ਫੇਰੇ ਵੀ ਹੋਏ।

ਨਸ਼ਾ ਛੜਾਓ ਕੇਂਦਰ ‘ਚ ਨੌਜਵਾਨ ਦੀ ਹੋਈ ਮੌ.ਤ || Punjab News

ਹਸਨ ਮਾਣਕ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰਕ ਝਗੜਾ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਜਿਸ ਕਾਰਨ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਘਰ ਦੇ ਗ੍ਰੰਥੀ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਵਿਆਹ ਇੱਥੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ ਹੈ। ਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 11 ਜੁਲਾਈ 2022 ਨੂੰ ਹਸਨ ਮਾਣਕ ਨਾਲ ਹੋਇਆ ਸੀ ਅਤੇ ਹੁਣ ਉਹ ਮੇਰੀ ਮਰਜ਼ੀ ਦੇ ਖ਼ਿਲਾਫ਼ ਮੇਰੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਦੁਬਾਰਾ ਵਿਆਹ ਕਰਵਾਉਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬੰਗਾ ਵਿਖੇ ਆ ਗਿਆ ਅਤੇ ਮੈਂ ਪੁਲਿਸ ਨੂੰ ਸੂਚਨਾ ਦਿੱਤੀ।

ਇਸ ਵਿਆਹ ਬਾਰੇ ਹਸਨ ਮਾਣਕ ਦਾ ਕਹਿਣਾ ਹੈ ਕਿ ਮੇਰਾ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਕਸਬੇ ਵਿੱਚ ਕੋਈ ਵਿਆਹ ਨਹੀਂ ਹੋਇਆ, ਮੇਰੇ ’ਤੇ ਗਲਤ ਦੋਸ਼ ਲਾਏ ਜਾ ਰਹੇ ਹਨ। ਇਸ ਵਿਆਹ ਸਬੰਧੀ ਡੀਐਸਪੀ ਬੰਗਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਨਸ਼ਾ ਛੜਾਓ ਕੇਂਦਰ ‘ਚ ਨੌਜਵਾਨ ਦੀ ਹੋਈ ਮੌ.ਤ || Punjab News

0

ਨਸ਼ਾ ਛੜਾਓ ਕੇਂਦਰ ‘ਚ ਨੌਜਵਾਨ ਦੀ ਹੋਈ ਮੌ.ਤ

ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਦੇ ਨੇੜੇ ਪੈਂਦੇ ਪਿੰਡ ਗਗੜੇ ਤੋਂ ਚੀਮਾ ਰੋਡ ‘ਤੇ ਸਥਿਤ ਇਕ ਨਸ਼ਾ ਛਡਾਊ ਕੇਂਦਰ ਵਿਚ ਇਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।

ਜਗਰਾਉਂ ਦਾ ਰਹਿਣ ਵਾਲਾ ਸੀ ਮ੍ਰਿਤਕ

ਧਰਮਜੀਤ ਸਿੰਘ 27 ਸਾਲ ਜੋ ਕਿ ਜਗਰਾਉਂ ਦਾ ਰਹਿਣ ਵਾਲਾ ਸੀ ਅਤੇ ਇਕ ਮਹੀਨੇ ਤੋਂ ਇਥੇ ਸੈਂਟਰ ਵਿਖੇ ਬੰਦ ਸੀ। ਦੋਸ਼ ਹੈ ਕਿ ਨਸ਼ਾ ਛਡਾਊ ਕੇਂਦਰ ਵਾਲਿਆਂ ਵੱਲੋਂ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਮੌਤ ਹੋਈ ਹੈ। ਪਰਿਵਾਰ ਮੁਤਾਬਕ ਜਦੋਂ ਉਨ੍ਹਾਂ ਨੂੰ ਨੌਜਵਾਨ ਦੀ ਲਾਸ਼ ਮਿਲੀ ਤਾਂ ਸਰੀਰ ‘ਤੇ ਗੰਭੀਰ ਕੁੱਟਮਾਰ ਦੇ ਨਿਸ਼ਾਨ, ਸਰੀਰ ਦੇ ਪਿਛਲਾ ਪਾਸਾ ਕੁੱਟਮਾਰ ਦੇ ਨਿਸ਼ਾਨ ਨਾਲ ਨੀਲਾ ਹੋਇਆ ਪਿਆ ਸੀ।

CM ਮਾਨ ਨੇ ਦਿੱਤੀ ਪਤਨੀ ਨੂੰ ਜਨਮਦਿਨ ਦੀ ਵਧਾਈ, ਦਿੱਤਾ ਖਾਸ ਸੁਨੇਹਾ

ਦੂਜੇ ਪਾਸੇ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਪੁਲਸ ਦਾ ਆਖਣਾ ਹੈ ਕਿ ਸਾਰੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮੌਤ ਕਿਨ੍ਹਾਂ ਹਾਲਾਤ ਵਿਚ ਹੋਈ ਹੈ।

ਮ੍ਰਿਤਕ ਦੇ ਪਰਿਵਾਰ ਕਹਿਣਾ ਹੈ ਕਿ ਲੜਕੇ ਦੀ ਇਸ ਤਰ੍ਹਾਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਸਰੀਰ ‘ਤੇ ਕੁੱਟਮਾਰ ਦੇ ਨਿਸ਼ਾਨ ਵੀ ਹਨ। ਜਿਸ ਦੀਆਂ ਵੀਡੀਓ ਪਰਿਵਾਰ ਵਲੋਂ ਜਨਤਕ ਕੀਤੀਆਂ ਗਈਆਂ ਹਨ।

ਭੈਣ ਪ੍ਰਿਅੰਕਾ ਲਈ ਫੋਟੋਗ੍ਰਾਫਰ ਬਣੇ ਰਾਹੁਲ ਗਾਂਧੀ! ਪੌੜੀਆਂ ‘ਤੇ ਰੋਕ ਕੇ ਖਿੱਚੀਆਂ ਤਸਵੀਰਾਂ || National News

0

ਭੈਣ ਪ੍ਰਿਅੰਕਾ ਲਈ ਫੋਟੋਗ੍ਰਾਫਰ ਬਣੇ ਰਾਹੁਲ ਗਾਂਧੀ! ਪੌੜੀਆਂ ‘ਤੇ ਰੋਕ ਕੇ ਖਿੱਚੀਆਂ ਤਸਵੀਰਾਂ

ਨਵੀ ਦਿੱਲੀ : ਕੇਰਲ ਦੇ ਵਾਇਨਾਡ ਤੋਂ ਉਪ ਚੋਣ ਜਿੱਤਣ ਵਾਲੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਇਸ ਮੌਕੇ ਪੂਰਾ ਗਾਂਧੀ ਪਰਿਵਾਰ ਸੰਸਦ ਵਿੱਚ ਮੌਜੂਦ ਸੀ। ਇਸ ਦੇ ਨਾਲ ਹੀ ਗਾਂਧੀ ਪਰਿਵਾਰ ਦੇ ਇੱਕ ਹੋਰ ਮੈਂਬਰ ਨੇ ਦੇਸ਼ ਦੀ ਸੰਸਦ ਵਿੱਚ ਐਂਟਰੀ ਕੀਤੀ ਹੈ।

ਇਹ ਵੀ ਪੜ੍ਹੋ :VIP ਨੰਬਰ ਖਰੀਦਣ ਲਈ ਲੋਕਾਂ ‘ਚ ਭਾਰੀ ਕ੍ਰੇਜ਼, ਕਾਰ ਨਾਲੋਂ ਵੀ ਮਹਿੰਗਾ ਵਿਕਿਆ 0001

ਇਸ ਦੌਰਾਨ ਰਾਹੁਲ ਅਤੇ ਪ੍ਰਿਅੰਕਾ ਵਿਚਾਲੇ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ। ਸੰਸਦ ‘ਚ ਦਾਖਲ ਹੁੰਦੇ ਸਮੇਂ ਰਾਹੁਲ ਇਕ ਫੋਟੋਗ੍ਰਾਫਰ ਦੀ ਭੂਮਿਕਾ ‘ਚ ਨਜ਼ਰ ਆਏ। ਉਨ੍ਹਾਂ ਨੇ ਆਪਣੀ ਭੈਣ ਦੀਆਂ ਬਹੁਤ ਸਾਰੀਆਂ ਤਸਵੀਰਾਂ ਲਈਆਂ। ਦੱਸ ਦਈਏ ਕਿ ਮੌਜੂਦਾ ਲੋਕ ਸਭਾ ‘ਚ ਰਾਹੁਲ ਗਾਂਧੀ ਤੋਂ ਬਾਅਦ ਉਨ੍ਹਾਂ ਦੀ ਭੈਣ ਪ੍ਰਿਅੰਕਾ ਵੀ ਸੰਸਦ ਪਹੁੰਚੀ ਹੈ। ਰਾਹੁਲ ਅਤੇ ਪ੍ਰਿਅੰਕਾ ਦੀ ਮਾਂ ਸੋਨੀਆ ਗਾਂਧੀ ਲੰਬੇ ਸਮੇਂ ਤਕ ਲੋਕ ਸਭਾ ਮੈਂਬਰ ਰਹੀ।

ਦਹੇਜ਼ ਦੀ ਮੰਗ ਨਾ ਕਰ ਸਕੇ ਪੂਰੀ, ਪਰਿਵਾਰ ਉਡੀਕਦਾ ਰਹਿ ਗਿਆ ਬਰਾਤ

0

ਦਹੇਜ਼ ਦੀ ਮੰਗ ਨਾ ਕਰ ਸਕੇ ਪੂਰੀ, ਪਰਿਵਾਰ ਉਡੀਕਦਾ ਰਹਿ ਗਿਆ ਬਰਾਤ

ਦਹੇਜ ਦੀ ਡਿਮਾਂਡ ਪੂਰੀ ਨਾ ਹੋਣ ਤੇ ਇੱਕ ਦੁਲਾ ਬਰਾਤ ਲੈਕੇ ਲੁਧਿਆਣੇ ਨਹੀਂ ਪਹੁੰਚਿਆ। ਜਿਸ ਕਾਰਨ ਦੁਲਹਨ ਤਿਆਰ ਹੋ ਕੇ ਬਰਾਤ ਦਾ ਇੰਤਜ਼ਾਰ ਕਰਦੀ ਰਹੀ ਅਤੇ ਮੁੰਡੇ ਦੇ ਪਰਿਵਾਰ ਵੱਲੋਂ ਵਾਰ ਵਾਰ ਕੋਈ ਬਹਾਨਾ ਬਣਾਇਆ ਗਿਆ ਅਤੇ ਦੁਲਹਨ ਦਾ ਪਰਿਵਾਰ ਬਰਾਤ ਦਾ ਲੰਬੇ ਸਮੇਂ ਤੱਕ ਇੰਤਜ਼ਾਰ ਕਰਦਾ ਰਿਹਾ।

ਜਦੋਂ ਮੁੰਡਾ ਅਤੇ ਮੁੰਡਾ ਪੱਖ ਦਾ ਕੋਈ ਵੀ ਉੱਥੇ ਨਹੀਂ ਪਹੁੰਚਿਆ ਅਤੇ ਕਾਫੀ ਜਦੋ ਜਹਿਦ ਤੋਂ ਬਾਅਦ ਵਿਚੋਲੇ ਨੇ ਉਹਨਾਂ ਨੂੰ ਦੱਸਿਆ ਕਿ ਮੁੰਡੇ ਦੇ ਪਰਿਵਾਰ ਵੱਲੋਂ ਜੋ ਗੱਡੀ ਅਤੇ 25 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਜਿਸ ਨੂੰ ਪੂਰਾ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਉਹ ਬਰਾਤ ਲੈਕੇ ਨਹੀਂ ਆ ਰਹੇ ਹਨ। ਵਿਚੋਲੇ ਦੀ ਇਹ ਗੱਲ ਸੁਣ ਕੇ ਕੁੜੀ ਦੇ ਪਰਿਵਾਰ ਤੇ ਕਹਿਰ ਟੁੱਟ ਗਿਆ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਵੱਲੋ ਕਈ ਮਹੀਨੇ ਤੋਂ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਸੀ।

 

ਵਿਆਹ ਦੇ ਕਾਰਡ ਵੰਡੇ ਜਾ ਚੁੱਕੇ ਮੈਰਿਜ ਪੈਲਸ ਵਾਲੇ ਨੂੰ ਸਾਰੇ ਪੈਸੇ ਦਿੱਤੇ ਜਾ ਚੁੱਕੇ ਸਨ ਅਤੇ ਹਰ ਤਰ੍ਹਾਂ ਦੀ ਤਿਆਰੀ ਪੂਰੀ ਸੀ ਸਿਰਫ ਬਰਾਤ ਦਾ ਇੰਤਜ਼ਾਰ ਕਰ ਰਹੇ ਸੀ। ਲੜਕੀ ਦੇ ਉਦਾਸ ਹੋਏ ਪਿਤਾ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਉਹ ਜਾ ਕੇ ਲੜਕੇ ਵਾਲਿਆਂ ਦੇ ਲੜਕੇ ਦਾ ਰੋਕਾ ਕਰਕੇ ਆਏ ਹਨ ਅਤੇ ਸਵੇਰੇ ਉਹਨਾਂ ਦੇ ਘਰੋਂ ਬਰਾਤ ਆਉਣੀ ਸੀ। ਕੁੜੀ ਵੀ ਦੁਲਹਨ ਦੇ ਜੋੜੇ ਵਿੱਚ ਸੱਜ ਕੇ ਤਿਆਰ ਸੀ ਪਰ ਪਰਿਵਾਰ ਵਾਲੇ ਉਸ ਨੂੰ ਵਿਦਾ ਨਹੀਂ ਕਰ ਪਾਏ। ਜਿਸ ਪਰਿਵਾਰ ਵਿੱਚ ਖੁਸ਼ੀਆਂ ਵਾਲਾ ਮਾਹੌਲ ਸੀ ਉਹ ਗਮ ਦੇ ਵਿੱਚ ਤਬਦੀਲ ਹੋ ਗਿਆ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

VIP ਨੰਬਰ ਖਰੀਦਣ ਲਈ ਲੋਕਾਂ ‘ਚ ਭਾਰੀ ਕ੍ਰੇਜ਼, ਕਾਰ ਨਾਲੋਂ ਵੀ ਮਹਿੰਗਾ ਵਿਕਿਆ 0001 || Latest News

0

VIP ਨੰਬਰ ਖਰੀਦਣ ਲਈ ਲੋਕਾਂ ‘ਚ ਭਾਰੀ ਕ੍ਰੇਜ਼, ਕਾਰ ਨਾਲੋਂ ਵੀ ਮਹਿੰਗਾ ਵਿਕਿਆ 0001

ਚੰਡੀਗੜ੍ਹ : ਵਾਹਨਾਂ ਦੇ ਵੀਆਈਪੀ ਨੰਬਰ ਖਰੀਦਣ ਲਈ ਲੋਕਾਂ ਵਿੱਚ ਭਾਰੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਚੰਡੀਗੜ੍ਹ ਵਿੱਚ ਵਾਹਨਾਂ ਦੇ ਵੀਆਈਪੀ ਨੰਬਰਾਂ ਦੀ ਨਿਲਾਮੀ ਵਿੱਚ ਸਾਰੇ ਰਿਕਾਰਡ ਟੁੱਟ ਗਏ। ਇੱਕ ਵਿਅਕਤੀ ਨੇ 0001 ਨੰਬਰ ਪਲੇਟ 20 ਲੱਖ 70 ਹਜ਼ਾਰ ਰੁਪਏ ਵਿੱਚ ਖਰੀਦੀ। ਇਹ ਕੀਮਤ ਕਾਰ ਦੀ ਕੀਮਤ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ।

ਤਿੰਨ ਦਿਨ ਤਕ ਚੱਲੀ ਈ-ਨਿਲਾਮੀ

ਦੱਸ ਦਈਏ ਕਿ ਨਵੀਂ ਵਾਹਨ ਰਜਿਸਟ੍ਰੇਸ਼ਨ ਨੰਬਰ ਸੀਰੀਜ਼ “CH01-CX” ਅਤੇ ਪਿਛਲੀ ਸੀਰੀਜ਼ ਦੇ ਬਾਕੀ ਫੈਂਸੀ/ਵਿਸ਼ੇਸ਼ ਨੰਬਰਾਂ ਦੀ ਈ-ਨਿਲਾਮੀ ਚੰਡੀਗੜ੍ਹ RLA ਵਿਖੇ 25 ਤੋਂ 27 ਨਵੰਬਰ ਤੱਕ ਕਰਵਾਈ ਗਈ। ਇਸ ਵਿੱਚ ਇੱਕ ਵਿਅਕਤੀ ਨੇ CH01-CX-0001 ਨੰਬਰ ਪਲੇਟ 20 ਲੱਖ 70 ਹਜ਼ਾਰ ਰੁਪਏ ਵਿੱਚ ਖਰੀਦੀ।

ਇਹ ਵੀ ਪੜੋ: ਹੁਣ Instagram ‘ਚ ਵੀ ਆਇਆ WhatsApp ਵਾਲਾ ਇਹ ਫੀਚਰ, ਜਾਣੋ ਵਰਤਣ ਦਾ ਸਹੀ ਤਰੀਕਾ

ਇਨ੍ਹਾਂ ਹੀ ਨਹੀਂ, ਇਸ ਨਿਲਾਮੀ ‘ਚ ਦੂਜਾ ਨੰਬਰ CH01-CX-0007 8 ਲੱਖ 90 ਹਜ਼ਾਰ ਰੁਪਏ ਵਿੱਚ ਵਿਕਿਆ। ਜਦੋਂ ਕਿ 0005 8 ਲੱਖ 11 ਹਜ਼ਾਰ ਰੁਪਏ ਵਿੱਚ ਵਿਕਿਆ। ਇਸ ਤੋਂ ਇਲਾਵਾ 0009 ਨੰਬਰ 7 ਲੱਖ 99 ਹਜ਼ਾਰ ਰੁਪਏ ਵਿੱਚ ਨਿਲਾਮ ਹੋਇਆ।