Home Blog Page 1145

ਸਕਾਰਾਤਮਕ ਸੋਚ

0
positive thinking

ਸਕਾਰਾਤਮਕ ਸੋਚ

ਬੰਦੇ ਦਾ ਸਭ ਤੋਂ ਵੱਡਾ ਭੁਲੇਖਾ ਇਹ ਹੁੰਦਾ ਹੈ ਕਿ ਦੂਜੇ ਸੁੱਖੀ ਨੇ ਤੇ ਮੈਂ ਦੁੱਖੀ ਹਾਂ …

0
The biggest mistake of a person is that Other Sukhi and I are sad...

ਬੰਦੇ ਦਾ ਸਭ ਤੋਂ ਵੱਡਾ ਭੁਲੇਖਾ ਇਹ ਹੁੰਦਾ ਹੈ ਕਿ
ਦੂਜੇ ਸੁੱਖੀ ਨੇ ਤੇ ਮੈਂ ਦੁੱਖੀ ਹਾਂ …

ਗੂਗਲ ਮੈਪ ਨੇ ਫਿਰ ਦਿੱਤਾ ਧੋਖਾ! ਨਹਿਰ ‘ਚ ਡਿੱਗੀ ਕਾਰ || Latest News

0

ਗੂਗਲ ਮੈਪ ਨੇ ਫਿਰ ਦਿੱਤਾ ਧੋਖਾ! ਨਹਿਰ ‘ਚ ਡਿੱਗੀ ਕਾਰ

ਗੂਗਲ ਮੈਪ ਤੋਂ ਲੋਕੇਸ਼ਨ ਦੇਖ ਕੇ ਸਫਰ ਕਰਨਾ ਕਾਫੀ ਖਤਰਨਾਕ ਹੋ ਗਿਆ ਹੈ। ਕੁਝ ਦਿਨ ਪਹਿਲਾਂ ਅਧੂਰੇ ਪੁਲ ਤੋਂ ਕਾਰ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਗੂਗਲ ਮੈਪ ਕਾਰਨ ਹਾਦਸਾ ਵਾਪਰ ਗਿਆ ਹੈ।

ਕਾਰ ‘ਚ ਸਵਾਰ ਸਨ ਤਿੰਨ ਵਿਅਕਤੀ

ਬਰੇਲੀ ਦੇ ਇਜਤ ਨਗਰ ਥਾਣਾ ਖੇਤਰ ‘ਚ ਪੀਲੀਭੀਤ ਰੋਡ ‘ਤੇ ਗੂਗਲ ਮੈਪ ਕਾਰਨ ਇਕ ਕਾਰ ਕਾਲਾਪੁਰ ਨਹਿਰ ‘ਚ ਡਿੱਗ ਗਈ। ਕਾਰ ਵਿੱਚ ਤਿੰਨ ਵਿਅਕਤੀ ਸਵਾਰ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਜੇਸੀਬੀ ਦੀ ਮਦਦ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਖੁਸ਼ਕਿਸਮਤੀ ਰਹੀ ਕਿ ਤਿੰਨ ਕਾਰ ਸਵਾਰਾਂ ਦੀ ਜਾਨ ਬਚ ਗਈ। ਇਜਤ ਨਗਰ ਥਾਣਾ ਇੰਚਾਰਜ ਨੇ ਦੱਸਿਆ ਕਿ ਔਰੈਯਾ ਨਿਵਾਸੀ ਦਿਵਯਾਂਸ਼ੂ ਪੁੱਤਰ ਮਹਿੰਦਰ ਪ੍ਰਤਾਪ ਸਿੰਘ ਅਤੇ ਉਸ ਦੇ ਨਾਲ ਦੋ ਲੋਕ ਆਪਣੀ ਟਾਟਾ ਟੈਗੋਰ ਕਾਰ ‘ਚ ਰਵਾਨਾ ਹੋਏ ਸਨ।

ਇਹ ਵੀ ਪੜੋ: ਲੁਧਿਆਣਾ ‘ਚ ਬੁੱਢੇ ਨਾਲੇ ਦਾ ਮਾਮਲਾ ਗਰਮਾਇਆ; ਪੁਲਿਸ ਨੇ ਕਈ ਆਗੂਆਂ ਨੂੰ ਲਿਆ ਹਿਰਾਸਤ ‘ਚ

ਉਹ ਗੂਗਲ ਮੈਪ ਦੀ ਮਦਦ ਨਾਲ ਪੀਲੀਭੀਤ ਜਾ ਰਹੇ ਸਨ। ਇਸ ਦੌਰਾਨ ਕਾਰ ਨਹਿਰ ਵਿੱਚ ਪਲਟ ਡਿੱਗ ਗਈ। ਕਾਰ ਵਿੱਚ ਸਵਾਰ ਤਿੰਨ ਵਿਅਕਤੀ ਵਾਲ-ਵਾਲ ਬਚ ਗਏ। ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ।

ਲੁਧਿਆਣਾ ‘ਚ ਬੁੱਢੇ ਨਾਲੇ ਦਾ ਮਾਮਲਾ ਗਰਮਾਇਆ; ਪੁਲਿਸ ਨੇ ਕਈ ਆਗੂਆਂ ਨੂੰ ਲਿਆ ਹਿਰਾਸਤ ‘ਚ || Punjab News

0
Breaking

ਲੁਧਿਆਣਾ ‘ਚ ਬੁੱਢੇ ਨਾਲੇ ਦਾ ਮਾਮਲਾ ਗਰਮਾਇਆ; ਪੁਲਿਸ ਨੇ ਕਈ ਆਗੂਆਂ ਨੂੰ ਲਿਆ ਹਿਰਾਸਤ ‘ਚ

ਲੁਧਿਆਣਾ ਦੇ ਬੁੱਢੇ ਨਾਲੇ ਵਿੱਚ ਫੈਲੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਲੁਧਿਆਣਾ ਵੱਲ ਮਾਰਚ ਕਰ ਰਹੇ ਕਈ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਲੁਧਿਆਣਾ ‘ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਵਿਚਕਾਰ ਜ਼ਬਰਦਸਤ ਝੜਪ ਵੀ ਹੋਈ।

ਇਹ ਵੀ ਪੜੋ: ਬਿਕਰਮ ਮਜੀਠੀਆ-ਚੰਦੂਮਾਜਰਾ ਨੇ ਕੀਤੀ ਬਾਥਰੂਮਾਂ ਦੀ ਸਫ਼ਾਈ

ਦੱਸ ਦਈਏ ਕਿ ਟੀਮ ਕਾਲੇ ਪਾਣੀ ਦੇ ਮੋਰਚੇ ਦੇ ਸਮਰਥਨ ਵਿਚ ਪਹੁੰਚੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ ਲੈ ਲਿਆ। ਇਸ ਤੋਂ ਇਲਾਵਾ ਕਾਲੇ ਪਾਣੀ ਮੋਰਚੇ ਦੀ ਟੀਮ ਦੇ ਸਮਰਥਨ ਵਿਚ ਆਏ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਲੁਧਿਆਣਾ ਦੇ ਟੀਟੂ ਬਾਣੀਆ ਨੂੰ ਹਿਰਾਸਤ ਵਿੱਚ ਲੈ ਲਿਆ, ਜਦੋਂ ਕਿ ਫਿਰੋਜ਼ਪੁਰ ਦੇ ਰੋਮਨ ਬਰਾੜ, ਮੋਗਾ ਦੇ ਮਹਿੰਦਰ ਸਿੰਘ, ਫਰੀਦਕੋਟ ਦੇ ਇੱਕ ਵਿਅਕਤੀ ਸਮੇਤ ਅੱਧੀ ਦਰਜਨ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਹੁਣ ਤੱਕ 150 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ।

ਬਿਕਰਮ ਮਜੀਠੀਆ-ਚੰਦੂਮਾਜਰਾ ਨੇ ਕੀਤੀ ਬਾਥਰੂਮਾਂ ਦੀ ਸਫ਼ਾਈ || Punjab News

0

ਬਿਕਰਮ ਮਜੀਠੀਆ-ਚੰਦੂਮਾਜਰਾ ਨੇ ਕੀਤੀ ਬਾਥਰੂਮਾਂ ਦੀ ਸਫ਼ਾਈ

ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹਿ ਚੁੱਕੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਸਜ਼ਾ ਭੁਗਤਣ ਲਈ ਮੰਗਲਵਾਰ ਨੂੰ ਹਰਿਮੰਦਰ ਸਾਹਿਬ ਵਿਖੇ ਪੁੱਜੇ। ਸੁਖਬੀਰ ਬਾਦਲ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹਰਿਮੰਦਰ ਸਾਹਿਬ ਰਹੇ।

ਇਹ ਵੀ ਪੜੋ : ਸੁਖਬੀਰ ਸਿੰਘ ਬਾਦਲ ਨੇ ਕੀਤੀ ਜੂਠੇ ਭਾਂਡਿਆਂ ਦੀ ਸੇਵਾ

ਸੁਖਬੀਰ ਸਿੰਘ ਬਾਦਲ ਨੇ ਘੰਟਾਘਰ ਡਿਓੜੀ ਦੇ ਬਾਹਰ ਇੱਕ ਬਰਛਾ ਫੜ ਕੇ ਸੇਵਾਦਾਰ ਵਜੋਂ ਸੇਵਾ ਨਿਭਾਈ। ਇਸ ਦੌਰਾਨ ਉਨ੍ਹਾਂ ਦੇ ਗਲੇ ਵਿੱਚ ਇੱਕ ਤਖ਼ਤੀ ਵੀ ਸੀ। ਇੱਕ ਘੰਟਾ ਸੇਵਾ ਕਰਨ ਉਪਰੰਤ ਉਨ੍ਹਾਂ ਕੀਰਤਨ ਸਰਵਣ ਕੀਤਾ। ਫਿਰ ਉਨ੍ਹਾਂ ਨੇ ਝੂਠੇ ਭਾਂਡਿਆਂ ਦੀ ਸੇਵਾ ਕੀਤੀ।
ਅਕਾਲੀ ਆਗੂ ਬਿਕਰਮ ਮਜੀਠੀਆ, ਸੁਖਦੇਵ ਸਿੰਘ ਢੀਂਡਸਾ ਨੇ ਵੀ ਝੂਠੇ ਭਾਂਡਿਆਂ ਦੀ ਸੇਵਾ ਕੀਤੀ। ਇਸ ਤੋਂ ਇਲਾਵਾ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ, ਬਿਕਰਮ ਮਜੀਠੀਆ ਨੇ ਪਖਾਨਿਆਂ ਦੀ ਸਫਾਈ ਕੀਤੀ।ਸੁਖਬੀਰ ਬਾਦਲ ਨੂੰ ਵੀ ਪਖਾਨੇ ਸਾਫ਼ ਕਰਨ ਦੀ ਸਜ਼ਾ ਸੁਣਾਈ ਗਈ ਸੀ, ਪਰ ਉਨ੍ਹਾਂ ਦੇ ਪੈਰ ਵਿੱਚ ਫਰੈਕਚਰ ਹੋਣ ਕਾਰਨ ਉਨ੍ਹਾਂ ਨੂੰ ਇਸ ਤੋਂ ਛੋਟ ਦਿੱਤੀ ਗਈ।

ਸੁਖਬੀਰ ਸਿੰਘ ਬਾਦਲ ਨੇ ਕੀਤੀ ਜੂਠੇ ਭਾਂਡਿਆਂ ਦੀ ਸੇਵਾ || Punjab News

0

ਸੁਖਬੀਰ ਸਿੰਘ ਬਾਦਲ ਨੇ ਕੀਤੀ ਜੂਠੇ ਭਾਂਡਿਆਂ ਦੀ ਸੇਵਾ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬੀਤੇ ਕੱਲ੍ਹ ਧਾਰਮਿਕ ਸਜ਼ਾ ਸੁਣਾਈ। ਸੁਖਬੀਰ ਬਾਦਲ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ ਹੋਰ ਮੈਂਬਰਾਂ ਨੂੰ ਵੀ ਸਜ਼ਾਵਾਂ ਸੁਣਾਈਆ ਗਈਆਂ। ਇਸ ਸਜ਼ਾ ਤਹਿਤ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ‘ਸੇਵਾਦਾਰ’ ਵਜੋਂ ਸੇਵਾ ਨਿਭਾਉਣ ਅਤੇ ਜੂਠੇ ਭਾਂਡਿਆਂ ਅਤੇ ਜੁੱਤੀਆਂ ਨੂੰ ਸਾਫ਼ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਇੱਕ ਘੰਟਾ ਸੇਵਾ ਉਪਰੰਤ ਕੀਤਾ ਕੀਰਤਨ ਸਰਵਣ

ਅੱਜ ਸੁਖਬੀਰ ਸਿੰਘ ਬਾਦਲ ਨੇ ਸੇਵਾਦਾਰ ਦੇ ਰੂਪ ਵਿੱਚ ਘੰਟਾਘਰ ਡਿਓੜੀ ਦੇ ਬਾਹਰ ਇੱਕ ਬਰਛਾ ਫੜ ਕੇ ਸੇਵਾਦਾਰ ਵਜੋਂ ਸੇਵਾ ਨਿਭਾਈ। ਇਸ ਦੌਰਾਨ ਉਨ੍ਹਾਂ ਦੇ ਗਲੇ ਵਿੱਚ ਇੱਕ ਤਖ਼ਤੀ ਵੀ ਸੀ। ਇੱਕ ਘੰਟਾ ਸੇਵਾ ਕਰਨ ਉਪਰੰਤ ਉਨ੍ਹਾਂ ਕੀਰਤਨ ਸਰਵਣ ਕੀਤਾ। ਹੁਣ ਉਨ੍ਹਾਂ ਨੇ ਝੂਠੇ ਭਾਂਡਿਆਂ ਦੀ ਸੇਵਾ ਕੀਤੀ। ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਵੀ ਉਨ੍ਹਾਂ ਦੇ ਨਾਲ ਹਨ।

ਇਹ ਵੀ ਪੜੋ: ਖਨੌਰੀ ਬਾਰਡਰ ਪਹੁੰਚੀ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਭੈਣ, ਗਲ ਲੱਗ ਹੋਏ ਭਾਵੁਕ

ਖਨੌਰੀ ਬਾਰਡਰ ਪਹੁੰਚੀ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਭੈਣ, ਗਲ ਲੱਗ ਹੋਏ ਭਾਵੁਕ || Punjab News

0

ਖਨੌਰੀ ਬਾਰਡਰ ਪਹੁੰਚੀ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਭੈਣ, ਗਲ ਲੱਗ ਹੋਏ ਭਾਵੁਕ

ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅੱਠਵੇਂ ਦਿਨ ਵੀ ਜਾਰੀ ਹੈ | ਇਸ ਦੌਰਾਨ ਡੱਲੇਵਾਲ ਦਾ ਪਰਿਵਾਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ। ਦੇਰ ਰਾਤ ਜਗਜੀਤ ਸਿੰਘ ਡੱਲੇਵਾਲ ਦੀ ਭੈਣ ਉਨ੍ਹਾਂ ਨੂੰ ਮਿਲਣ ਖਨੌਰੀ ਬਾਰਡਰ ਪਹੁੰਚੀ।

ਦੋਵੇ ਹੋਏ ਭਾਵੁਕ

ਇਸ ਦੌਰਾਨ ਉਨ੍ਹਾਂ ਡੱਲੇਵਾਲ ਨੂੰ ਗਲ ਲਾ ਕੇ ਹਾਲ-ਚਾਲ ਜਾਣਿਆ। ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ। ਇਸ ਦੌਰਾਨ ਦੋਵੇਂ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।

ਇਹ ਵੀ ਪੜੋ: ਗਲ ‘ਚ ਤਖ਼ਤੀ,ਹੱਥ ‘ਚ ਬਰਛਾ ਫੜ੍ਹ ਗੁਰੂ ਘਰ ਸੇਵਾ ਨਿਭਾ ਰਹੇ ਸੁਖਬੀਰ ਬਾਦਲ

ਦੱਸ ਦਈਏ ਕਿ 6 ਦਸੰਬਰ ਦੇ ਦਿੱਲੀ ਕੂਚ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਵਿੱਚ ਸਹਿਮਤੀ ਬਣ ਗਈ ਹੈ। ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਲੰਗਰਾਂ ਦੇ ਪ੍ਰਬੰਧਾਂ, ਸੁਰੱਖਿਆ ਪ੍ਰਬੰਧਾਂ ਅਤੇ ਵਲੰਟੀਅਰਾਂ ਦੀ ਗਿਣਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮਾਰਚ ਵਿੱਚ ਪੰਜਾਬ-ਹਰਿਆਣਾ ਹੀ ਨਹੀਂ ਦੇਸ਼ ਭਰ ਦੇ 6 ਰਾਜਾਂ ਦੇ ਕਿਸਾਨ ਹਿੱਸਾ ਲੈਣਗੇ।

ਗਲ ‘ਚ ਤਖ਼ਤੀ,ਹੱਥ ‘ਚ ਬਰਛਾ ਫੜ੍ਹ ਗੁਰੂ ਘਰ ਸੇਵਾ ਨਿਭਾ ਰਹੇ ਸੁਖਬੀਰ ਬਾਦਲ

0

ਗਲ ‘ਚ ਤਖ਼ਤੀ,ਹੱਥ ‘ਚ ਬਰਛਾ ਫੜ੍ਹ ਗੁਰੂ ਘਰ ਸੇਵਾ ਨਿਭਾ ਰਹੇ ਸੁਖਬੀਰ ਬਾਦਲ

ਅੰਮ੍ਰਿਤਸਰ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਅਤੇ ਕੇਸ ਵਾਪਸ ਲੈਣ ਦੇ ਮਾਮਲੇ ‘ਚ ਤਨਖਾਹੀਆ ਕਰਾਰ ਦਿੱਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਸਜਾ ਸੁਣਾਈ ਗਈ। ਦੱਸ ਦਈਏ ਕਿ ਅੱਜ ਸੁਖਬੀਰ ਸਿੰਘ ਬਾਦਲ ਗਲ ਵਿੱਚ ਤਖ਼ਤੀ, ਸੇਵਾਦਾਰ ਵਾਲਾ ਨੀਲਾ ਚੋਲਾ ਪਾ ਅਤੇ ਹੱਥ ‘ਚ ਬਰਛਾ ਫੜ੍ਹ ਕੇ ਗੁਰੂ ਘਰ ਸੇਵਾ ਨਿਭਾਉਣ ਲਈ ਪੁੱਜ ਚੁੱਕੇ ਹਨ।

ਇਹ ਵੀ ਪੜੋ: ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ, ਇਹ ਸੜਕਾਂ ਰਹਿਣਗੀਆਂ ਬੰਦ, ਦੇਖੋ ਸੂਚੀ

ਸੁਖਬੀਰ ਸਿੰਘ ਬਾਦਲ ਦੇ ਪੈਰ ਅਤੇ ਲੱਤ ’ਤੇ ਪਲਸਤਰ ਲੱਗਾ ਹੋਣ ਕਾਰਨ ਉਹ ਵੀਲ ਚੇਅਰ ’ਤੇ ਬੈਠੇ ਹੋਏ ਹਨ। ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਉਨ੍ਹਾਂ ਨੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਇਹ ਸੇਵਾ ਨਿਭਾਉਣੀ ਹੈ। ਇਸ ਦੌਰਾਨ ਉਨਾਂ ਵਲੋਂ ਅੱਜ ਲੰਗਰ ਵਿਚ ਬਰਤਨ ਸਾਫ ਕਰਨ ਸਮੇਤ ਹੋਰ ਲੱਗੀਆਂ ਤਨਖਾਹ ਦੀਆਂ ਸੇਵਾਵਾਂ ਵੀ ਨਿਭਾਈਆਂ ਜਾਣਗੀਆਂ।

 

ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ, ਇਹ ਸੜਕਾਂ ਰਹਿਣਗੀਆਂ ਬੰਦ, ਦੇਖੋ ਸੂਚੀ || Latest News

0

ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ, ਇਹ ਸੜਕਾਂ ਰਹਿਣਗੀਆਂ ਬੰਦ, ਦੇਖੋ ਸੂਚੀ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ ਆ ਰਹੇ ਹਨ। ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਆਮ ਲੋਕਾਂ ਲਈ ਬੰਦ ਰਹਿਣਗੀਆਂ ਅਤੇ ਕੁਝ ਸੜਕਾਂ ‘ਤੇ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ। ਪੀਐਮ ਮੋਦੀ ਦੇ ਪ੍ਰੋਗਰਾਮ ਲਈ ਪੂਰੇ ਸ਼ਹਿਰ ਵਿੱਚ ਚਾਰ ਹਜ਼ਾਰ ਤੋਂ ਵੱਧ ਜਵਾਨਾਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ।

ਇਹ ਸੜਕਾਂ ਰਹਿਣਗੀਆਂ ਬੰਦ

ਮੰਗਲਵਾਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ: ਢਿੱਲੋਂ ਲਾਈਟ ਪੁਆਇੰਟ ਤੋਂ ਏ.ਪੀ. ਚੌਂਕ (ਸੈਕਟਰ 7/8-18/19)ਤੱਕ, ਸਾਊਥਰਨ ਰੋਡ ‘ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਕ (ਸੈਕਟਰ 20/21-33/34) ਤੱਕ ਸਰੋਵਰ ਮਾਰਗ ‘ਤੇ ਨਵਾਂ ਲੇਬਰ ਚੌਕ (ਸੈਕਟਰ 20/21-33/34) ਤੋਂ ਹੀਰਾ ਸਿੰਘ ਚੌਕ (ਸੈਕਟਰ 5/6-7/8 ਚੌਕ)ਤੱਕ, ਹੀਰਾ ਸਿੰਘ ਚੌਂਕ (ਸੈਕਟਰ 5/6-7/8 ਚੌਂਕ) ਤੋਂ ਪੰਜਾਬ ਇੰਜੀਨੀਅਰਿੰਗ ਕਾਲਜ (ਪੀ.ਈ.ਸੀ.) ਲਾਈਟ ਪੁਆਇੰਟ ਤੇ ਵਿਗਿਆਨ ਮਾਰਗ ਤਕ
ਵੀ.ਵੀ.ਆਈ.ਪੀਜ਼ ਦੀ ਆਵਾਜਾਈ ਦੌਰਾਨ ਆਵਾਜਾਈ ਨੂੰ ਡਾਇਵਰਟ/ਪ੍ਰਤੀਬੰਧਿਤ ਕੀਤਾ ਜਾਵੇਗਾ।

ਇਹ ਵੀ ਪੜੋ : ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਬਾਇਡਨ ਦਾ ਭਾਰਤ ਲਈ ਅਹਿਮ ਫੈਸਲਾ, ਪੜ੍ਹੋ ਪੂਰੀ ਖਬਰ

ਇਸ ਲਈ ਵਾਹਨ ਚਾਲਕਾਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਉਪਰੋਕਤ ਸੜਕਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਵੀ.ਵੀ.ਆਈ.ਪੀ. ਮੂਵਮੈਂਟ ਕਾਰਨ ਸ਼ਹਿਰ ਦੀਆਂ ਕੁਝ ਹੋਰ ਸੜਕਾਂ ‘ਤੇ ਵੀ ਆਵਾਜਾਈ ਰੋਕ ਦਿੱਤੀ ਜਾਵੇਗੀ ਜਾਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਪੀਜੀਆਈ ਤੋਂ ਪੀ.ਈ.ਸੀ ਨੂੰ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਬੰਦ ਰਹੇਗੀ।

ਭਾਰੀ ਵਾਹਨਾਂ ‘ਤੇ ਪਾਬੰਦੀ

ਇਸ ਤੋਂ ਇਲਾਵਾ ਵੀ.ਵੀ.ਆਈ.ਪੀ ਦੀ ਆਮਦ ਕਾਰਨ ਟਰੈਫਿਕ ਪੁਲੀਸ ਨੇ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਆਰਜ਼ੀ ਪਾਬੰਦੀ ਲਗਾ ਦਿੱਤੀ ਹੈ। ਟ੍ਰੈਫਿਕ ਸਿਟੀ ਇੰਸਪੈਕਟਰ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੰਚਕੂਲਾ ਤੋਂ ਚੰਡੀਗੜ੍ਹ ਜਾਣ ਵਾਲੇ ਭਾਰੀ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਰਹੇਗੀ।

ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਬਾਇਡਨ ਦਾ ਭਾਰਤ ਲਈ ਅਹਿਮ ਫੈਸਲਾ, ਪੜ੍ਹੋ ਪੂਰੀ ਖਬਰ || Latest news

0

ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਬਾਇਡਨ ਦਾ ਭਾਰਤ ਲਈ ਅਹਿਮ ਫੈਸਲਾ, ਪੜ੍ਹੋ ਪੂਰੀ ਖਬਰ

ਨਵੀ ਦਿੱਲੀ : ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦਾ ਕਾਰਜਕਾਲ ਖਤਮ ਹੋਣ ‘ਚ ਕੁਝ ਹਫਤੇ ਦਾ ਸਮਾਂ ਹੀ ਬਾਕੀ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ 2025 ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਬਾਇਡਨ ਨੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਭਾਰਤ ਦੇ ਨਜ਼ਰੀਏ ਤੋਂ ਇਕ ਮਹੱਤਵਪੂਰਨ ਫੈਸਲਾ ਲਿਆ ਹੈ ਅਤੇ ਇਕ ਰੱਖਿਆ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਰੱਖਿਆ ਸੌਦੇ ਤਹਿਤ ਭਾਰਤ ਨੂੰ ਅਮਰੀਕੀ ਕੰਪਨੀਆਂ ਤੋਂ MH-60R ਮਲਟੀ-ਮਿਸ਼ਨ ਹੈਲੀਕਾਪਟਰ ਦੇ ਮਹੱਤਵਪੂਰਨ ਰੱਖਿਆ ਉਪਕਰਨ ਮਿਲਣਗੇ, ਜਿਸ ਨਾਲ ਭਾਰਤ ਦੀ ਸੁਰੱਖਿਆ ਮਜ਼ਬੂਤ ​​ਹੋਵੇਗੀ।

ਸੌਦੇ ਤਹਿਤ ਭਾਰਤ ਨੂੰ ਮਿਲਣਗੇ ਇਹ ਰੱਖਿਆ ਉਪਕਰਨ

ਦੱਸ ਦਈਏ ਕਿ ਇਹ ਸੌਦਾ ਅੰਦਾਜ਼ਨ 1.17 ਬਿਲੀਅਨ ਡਾਲਰ ਦਾ ਹੈ।ਇਸ ਸੌਦੇ ਦੇ ਤਹਿਤ ਭਾਰਤ ਨੂੰ 30 ਮਲਟੀਫੰਕਸ਼ਨ ਇਨਫਰਮੇਸ਼ਨ ਡਿਸਟ੍ਰੀਬਿਊਸ਼ਨ ਸਿਸਟਮ ਜੁਆਇੰਟ ਟੈਕਟੀਕਲ ਰੇਡੀਓ ਸਿਸਟਮ ਵੀ ਮਿਲਣਗੇ। ਇਸ ਵਿੱਚ ਐਡਵਾਂਸ ਡੇਟਾ ਟਰਾਂਸਫਰ ਸਿਸਟਮ, ਬਾਹਰੀ ਫਿਊਲ ਟੈਂਕ, ਫਾਰਵਰਡ ਲੁੱਕਿੰਗ ਇਨਫਰਾਰੈੱਡ ਸਿਸਟਮ, ਆਪਰੇਟਰ ਮਸ਼ੀਨ ਇੰਟਰਫੇਸ, ਵਾਧੂ ਕੰਟੇਨਰ ਆਦਿ ਹੋਣਗੇ, ਇਸ ਦੇ ਨਾਲ ਡਿਜ਼ਾਈਨ, ਨਿਰਮਾਣ ਅਤੇ ਟੈਸਟਿੰਗ ਵਿੱਚ ਮਦਦ ਵੀ ਅਮਰੀਕਾ ਵੱਲੋਂ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: ਮਿਸ਼ਨ ਰੋਜ਼ਗਾਰ: CM ਮਾਨ ਅੱਜ 485 ਨਵ-ਨਿਯੁਕਤ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ