Home Blog Page 1141

ਸ਼ੰਭੂ ਬਾਰਡਰ ਕਿਸਾਨ ਮੋਰਚਾ : ਪੰਜਾਬ ਪੁਲਿਸ ਦੀ ਕਿਸਾਨ ਆਗੂਆਂ ਨਾਲ ਮੀਟਿੰਗ

0

ਸ਼ੰਭੂ ਬਾਰਡਰ ਕਿਸਾਨ ਮੋਰਚਾ : ਪੰਜਾਬ ਪੁਲਿਸ ਦੀ ਕਿਸਾਨ ਆਗੂਆਂ ਨਾਲ ਮੀਟਿੰਗ

ਪੰਜਾਬ ਪੁਲਿਸ ਅਧਿਕਾਰੀਆਂ ਵਲੋਂ ਸ਼ੰਭੂ ਬਾਰਡਰ ਤੇ ਬੈਠੇ ਮੋਰਚੇ ਦੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਹੈ। ਦੂਸਰੇ ਪਾਸੇ ਹਰਿਆਣਾ ਪੁਲਿਸ ਵਲੋ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਪਹਿਰਾ ਸਖ਼ਤ ਕਰਨਾ ਸ਼ੁਰੂ ਕੜ ਦਿੱਤਾ ਹੈ।

ਸ਼ੰਭੂ ਬਾਰਡਰ ਤੇ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀ ਅਤੇ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਹੋਰਾਂ ਦੀ ਮੀਟਿੰਗ ਹੋਈ। ਪੰਜਾਬ ਪੁਲਿਸ ਵਲੋਂ ਕਿਸਾਨਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾ ਰੱਖਣ ਦੀ ਗੱਲ ਕਹੀ ਹੈ। ਇਸ ਦੌਰਾਨ ਇਹ ਵੀ ਗੱਲ ਹੋਈ ਕਿ ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਨੇ ਕਿਸਾਨਾਂ ਦੇ ਪੱਖ ਨੂੰ ਪੇਸ਼ ਕੀਤਾ ਹੈ ਤੇ ਹੁਣ ਦੇਸ਼ ਦੇ ਉਪ ਰਾਸ਼ਟਰਪਤੀ ਵੀ ਕਿਸਾਨਾਂ ਦੇ ਹੱਕ ਵਿੱਚ ਅੱਗੇ ਆਏ ਹਨ। ਅਜਿਹੇ ਵਿਚ ਕਿਸਾਨਾਂ ਨੂੰ ਇਸ ਸਭ ਨੀ ਸਮਝਦੇ ਹੋਏ ਕੋਈ ਵੀ ਗ਼ਲਤ ਕਦਮ ਨਹੀਂ ਚੁੱਕਣਾ ਚਾਹੀਦਾ ਹੈ।

ਗੁਰਮੀਤ ਖੁੱਡੀਆ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ || Punjab News

ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਪਹਿਲਾਂ ਕੀਤੇ ਐਲਾਨ ਅਨੁਸਾਰ ਉਹਨਾਂ ਦਾ 100 ਕਿਸਾਨਾਂ ਦਾ ਜੱਥਾ 6 ਦਸੰਬਰ ਸ਼ਾਂਤੀ ਪੂਰਵਕ ਢੰਗ ਨਾਲ ਦਿੱਲੀ ਲਈ ਰਵਾਨਾ ਹੋਵੇਗਾ। ਪੰਧੇਰ ਨੇ ਕਿਹਾ ਕਿ ਉਹ ਮੋਰਚੇ ਦੇ ਪਹਿਲੇ ਦਿਨ ਤੋਂ ਹੀ ਸ਼ਾਂਤੀ ਨਾਲ ਬੈਠ ਕੇ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਕਹਿ ਰਹੇ ਹਨ ਪਰ ਹਰਿਆਣਾ ਸਰਕਾਰ ਕੇਂਦਰ ਦੇ ਇਸ਼ਾਰੇ ਤੇ ਨਿਹੱਥੇ ਕਿਸਾਨਾਂ ਤੇ ਤਸ਼ੱਦਦ ਢਾਅ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾ ਜੱਥਾ ਰੋਕਿਆ ਜਾਂਦਾ ਹੈ ਜਾਂ ਹਰਿਆਣਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਸ਼ੰਭੂ ਬਾਰਡਰ ਤੋਂ ਦੂਸਰਾ ਜੱਥਾ ਰਵਾਨਾ ਕੀਤਾ ਜਾਵੇਗਾ।

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਸਤਰੀ ਸਤਸੰਗ ਸਭਾ ਨੂੰ ਦਿੱਤਾ ਇਕ ਲੱਖ ਰੁਪਏ ਦਾ ਚੈਕ || Punjab News

0

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਸਤਰੀ ਸਤਸੰਗ ਸਭਾ ਨੂੰ ਦਿੱਤਾ ਇਕ ਲੱਖ ਰੁਪਏ ਦਾ ਚੈਕ

ਹੁਸ਼ਿਆਰਪੁਰ, 5 ਦਸੰਬਰ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਸਤਰੀ ਸਤਸੰਗ ਸਭਾ, ਮੁਹੱਲਾ ਸ੍ਰੀ ਗੁਰੂ ਨਾਨਕ ਨਗਰ ਸਥਿਤ ਨੂੰ ਆਪਣੀ ਨਿੱਜੀ ਗ੍ਰਾਂਟ ਵਿਚੋਂ ਇਕ ਲੱਖ ਰੁਪਏ ਦਾ ਚੈਕ ਭੇਟ ਕੀਤਾ। ਇਸ ਸਮਾਰੋਹ ਵਿਚ ਇਲਾਕਾ ਨਿਵਾਸੀ ਅਤੇ ਵੱਡੀ ਗਿਣਤੀ ਵਿਚ ਸਭਾ ਦੇ ਮੈਂਬਰ ਮੌਜੂਦ ਸਨ।

ਸਭਾ ਦੀ ਪ੍ਰਧਾਨ ਬਲਜੀਤ ਕੌਰ ਨੇ ਕੀਤਾ ਵਿਧਾਇਕ ਦਾ ਧੰਨਵਾਦ

ਵਿਧਾਇਕ ਜਿੰਪਾ ਨੇ ਸਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸਤਰੀ ਸਤਸੰਗ ਸਭਾ ਸਮਾਜ ਵਿਚ ਉਸਾਰੂ ਭੂਮਿਕਾ ਨਿਭਾਉਣ ਵਿਚ ਅਹਿੰਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਦਾ ਸਸ਼ਕਤੀਕਰਨ ਸਮਾਜ ਵਿਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਜ਼ਰੂਰੀ ਹੈ। ਸਭਾ ਦੀ ਪ੍ਰਧਾਨ ਬਲਜੀਤ ਕੌਰ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਾਸ਼ੀ ਸਭਾ ਦੇ ਧਾਰਮਿਕ ਅਤੇ ਸਮਾਜ ਸੇਵਾ ਨਾਲ ਜੁੜੇ ਕੰਮਾਂ ਵਿਚ ਵਰਤੀ ਜਾਵੇਗੀ। ਇਸ ਮੌਕੇ ਸਲਾਹਕਾਰ ਸੁਖਵਿੰਦਰ ਸਿੰਘ, ਕੈਸ਼ੀਅਰ ਮੁਹਿੰਦਰ ਕੌਰ, ਸਕੱਤਰ ਕੁਲਵਿੰਦਰ ਕੌਰ, ਬਲਜੀਤ ਸਿਘ, ਜਸਵੰਤ ਸਿੰਘ, ਰਾਜੇਸ਼ਵਰ ਦਿਆਲ ਬੱਬੀ, ਧੀਰਜ ਸ਼ਰਮਾ ਵੀ ਮੌਜੂਦ ਸਨ।

ਗੁਰਮੀਤ ਖੁੱਡੀਆ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ || Punjab News

0

ਗੁਰਮੀਤ ਖੁੱਡੀਆ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਪਹੁੰਚੀਆਂ ਮੱਥਾ ਟੇਕਦੀਆਂ ਹਨ, ਉੱਥੇ ਹੀ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।

ਕਿਸਾਨਾਂ ਨੂੰ ਇਨਸਾਫ਼

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਪਰਿਵਾਰ ਸਮੇਤ ਦਰਬਾਰ ਸਾਹਿਬ  ‘ਚ ਮੱਥਾ ਟੇਕਿਆ ਅਤੇ ਸਭ ਕੁਝ ਦੇਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਅਸੀਸਾਂ ਵੀ ਲਈਆਂ  ਇਸ ਦੇ ਨਾਲ ਹੀ ਬੋਲਦੇ ਹੋਏ ਓਹਨਾ ਕਿਹਾ ਕਿ 6 ਦਸੰਬਰ ਨੂੰ ਕਿਸਾਨਾਂ ਦੇ ਦਿੱਲੀ ਅੰਦੋਲਨ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਨੂੰ ਪਿੱਛੇ ਧੱਕਦੀ ਹੈ ਅਤੇ ਪੰਜਾਬ ਖੇਤੀ ‘ਤੇ ਨਿਰਭਰ ਹੈ ਅਤੇ ਕਿਸਾਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਅੰਮ੍ਰਿਤਸਰ ਦੇ ਮਜੀਠਾ ਥਾਣੇ ‘ਚ ਹੋਏ ਧਮਾਕੇ ਨੂੰ ਲੈ ਕੇ ਪੁਲਿਸ ਦਾ ਆਇਆ ਇਹ ਬਿਆਨ

ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ। ਬੁੱਢਾ ਨਾਲਾ ਵਿਖੇ ਲੱਗੇ ਮੋਰਚੇ ਬਾਰੇ ਉਨ੍ਹਾਂ ਕਿਹਾ ਕਿ ਫੈਕਟਰੀਆਂ ਦੇ ਮਾਲਕ ਮੁਨਾਫਾ ਕਮਾ ਰਹੇ ਹਨ ਪਰ ਉਨ੍ਹਾਂ ਨੂੰ ਦੂਜਿਆਂ ਨੂੰ ਮੁਸ਼ਕਲਾਂ ਵਿੱਚ ਨਹੀਂ ਪਾਉਣਾ ਚਾਹੀਦਾ।

ਅੰਮ੍ਰਿਤਸਰ ਦੇ ਮਜੀਠਾ ਥਾਣੇ ‘ਚ ਹੋਏ ਧਮਾਕੇ ਨੂੰ ਲੈ ਕੇ ਪੁਲਿਸ ਦਾ ਆਇਆ ਇਹ ਬਿਆਨ

0

ਅੰਮ੍ਰਿਤਸਰ ਦੇ ਮਜੀਠਾ ਥਾਣੇ ‘ਚ ਹੋਏ ਧਮਾਕੇ ਨੂੰ ਲੈ ਕੇ ਪੁਲਿਸ ਦਾ ਆਇਆ ਇਹ ਬਿਆਨ

ਅੰਮ੍ਰਿਤਸਰ ਦੇ ਮਜੀਠਾ ਥਾਣੇ ‘ਚ ਹੋਏ ਧਮਾਕੇ ਨੂੰ ਲੈ ਕੇ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਦੇ ਕੈਮਰੇ ਤੇ ਕੈਦ ਹੋਈਆਂ ਥਾਣੇ ਦੇ ਅੰਦਰ ਦੀਆਂ ਐਕਸਕਲੂਸਿਵ ਤਸਵੀਰਾਂ ਵੀਡੀਓ ਦੇ ਵਿੱਚ ਸਾਫ ਦਿਖ ਰਿਹਾ ਹੈ ਕਿ ਥਾਣੇ ਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਹਨ , ਦੀਵਾਰਾਂ ਤੇ ਤਰੇਰਾਂ ਪਈਆਂ ਹੋਈਆਂ ਨਜ਼ਰ ਆ ਰਹੀਆਂ ਹਨ , ਅੰਦਰ ਲੱਗੇ ਸੀਸੀਟੀਵੀ ਕੈਮਰੇ ਦਾ ਵੀ ਸ਼ੀਸ਼ਾ ਟੁੱਟਿਆ ਹੋਇਆ ਨਜ਼ਰ ਆ ਰਿਹਾ, ਅਤੇ ਟਿਊਬਾਂ ਲਟਕਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ, ਪਰ ਸੀਨੀਅਰ ਅਧਿਕਾਰੀਆਂ ਨੇ ਸਾਫ ਕਿਹਾ ਹੈ ਕਿ ਉਹਨਾਂ ਦੇ ਹੀ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੇ ਮੋਟਰਸਾਈਕਲ ਦੇ ਟਾਇਰ ਦੇ ਵਿੱਚ ਹਵਾ ਭਰੀ ਜਾ ਰਹੀ ਸੀ ਜਿਸ ਤੋਂ ਬਾਅਦ ਟਾਇਰ ਫੱਟ ਜਾਂਦਾ ਹੈ।

Mens junior Asia Cup: ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਜਿੱਤਿਆ ਹਾਕੀ ਏਸ਼ੀਆ ਕੱਪ

ਪਰ ਵੱਡਾ ਸਵਾਲ ਇਹ ਹੈ ਕਿ ਨਾ ਹੀ ਮੌਕੇ ਤੇ ਉਹ ਮੋਟਰਸਾਈਕਲ ਮੌਜੂਦ ਸੀ ਅਤੇ ਨਾ ਹੀ ਹਵਾ ਭਰਨ ਵਾਲੀ ਮਸ਼ੀਨ, ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ

Mens junior Asia Cup: ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਜਿੱਤਿਆ ਹਾਕੀ ਏਸ਼ੀਆ ਕੱਪ

0

Mens junior Asia Cup: ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਜਿੱਤਿਆ ਹਾਕੀ ਏਸ਼ੀਆ ਕੱਪ

ਨਵੀ ਦਿੱਲੀ : ਭਾਰਤੀ ਹਾਕੀ ਟੀਮ ਨੇ ਮਸਕਟ ਵਿੱਚ ਹੋਏ ਫਾਈਨਲ ਵਿੱਚ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਪੁਰਸ਼ ਜੂਨੀਅਰ ਏਸ਼ੀਆ ਕੱਪ ਵਿੱਚ ਖ਼ਿਤਾਬ ਆਪਣੇ ਨਾਮ ਕੀਤਾ। ਇਸ ਨਾਲ ਭਾਰਤ ਨੇ ਪੰਜਵਾਂ ਖਿਤਾਬ ਜਿੱਤ ਲਿਆ ਹੈ। ਮਹਾਂਦੀਪੀ ਟੂਰਨਾਮੈਂਟ ਵਿਚ ਭਾਰਤ ਦਾ ਇਹ 5ਵਾਂ ਖਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004, 2008, 2015 ਅਤੇ 2023 ਵਿਚ ਇਹ ਖਿਤਾਬ ਜਿੱਤਿਆ ਸੀ।

ਅਰਿਜੀਤ ਸਿੰਘ ਹੁੰਦਲ ਦਾ ਸ਼ਾਨਦਾਰ ਪ੍ਰਦਰਸ਼ਨ

ਭਾਰਤ ਲਈ ਅਰਿਜੀਤ ਸਿੰਘ ਹੁੰਦਲ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਮੈਚ ਵਿੱਚ ਚਾਰ ਗੋਲ ਕੀਤੇ ਜਦਕਿ ਦਿਲਰਾਜ ਸਿੰਘ ਨੇ ਇੱਕ ਗੋਲ ਕੀਤਾ। ਪਾਕਿਸਤਾਨ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ ਅਤੇ ਤੀਜੇ ਮਿੰਟ ਵਿੱਚ ਹੀ ਸ਼ਾਹਿਦ ਦੇ ਮੈਦਾਨੀ ਗੋਲ ਨਾਲ ਲੀਡ ਲੈ ਲਈ।ਭਾਰਤ ਨੇ ਦੂਜੇ ਕੁਆਰਟਰ ਵਿਚ ਆਪਣੀ ਖੇਡ ਵਿਚ ਸੁਧਾਰ ਕੀਤਾ ਅਤੇ 18ਵੇਂ ਮਿੰਟ ਵਿਚ ਆਪਣਾ ਦੂਜਾ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ ਨੂੰ ਹੁੰਦਲ ਨੇ ਗੋਲ ਵਿਚ ਬਦਲ ਦਿੱਤਾ। ਇਸ ਤੋਂ ਇਕ ਮਿੰਟ ਬਾਅਦ ਦਿਲਰਾਜ ਦੇ ਸ਼ਾਨਦਾਰ ਮੈਦਾਨੀ ਗੋਲ ਨੇ ਭਾਰਤ ਦੀ ਬੜ੍ਹਤ 3-1 ਨਾਲ ਵਧਾ ਦਿੱਤੀ। ਪਾਕਿਸਤਾਨ ਨੇ 30ਵੇਂ ਮਿੰਟ ਵਿਚ ਸੂਫੀਆਨ ਦੇ ਪੈਨਲਟੀ ਕਾਰਨਰ ਦੇ ਗੋਲ ਰਾਹੀਂ ਸਕੋਰ 2-3 ਕਰ ਦਿੱਤਾ।

ਇਹ ਵੀ ਪੜੋ:ਵਿਰੋਧੀ ਧਿਰ ਦੇ ਸਾਂਸਦ ਕਾਲੀਆਂ ਜੈਕਟਾਂ ਪਾ ਕੇ ਪਹੁੰਚੇ ਸੰਸਦ, ‘ਮੋਦੀ-ਅਡਾਨੀ ਇਕ’ ਦੇ ਲਾਏ ਨਾਅਰੇ 

ਭਾਰਤ ਨੇ ਆਖਰੀ 10 ਮਿੰਟਾਂ ‘ਚ ਪਾਕਿਸਤਾਨ ‘ਤੇ ਜ਼ੋਰਦਾਰ ਦਬਾਅ ਬਣਾਇਆ ਅਤੇ ਕੁਝ ਹੋਰ ਪੈਨਲਟੀ ਕਾਰਨਰ ਜਿੱਤੇ ਅਤੇ ਹੁੰਦਲ ਨੇ ਇਕ ਵਾਰ ਫਿਰ ਸ਼ਾਨਦਾਰ ਗੋਲ ਕਰਕੇ ਟੀਮ ਦੀ 5-3 ਨਾਲ ਜਿੱਤ ਯਕੀਨੀ ਬਣਾਈ।

ਵਿਰੋਧੀ ਧਿਰ ਦੇ ਸਾਂਸਦ ਕਾਲੀਆਂ ਜੈਕਟਾਂ ਪਾ ਕੇ ਪਹੁੰਚੇ ਸੰਸਦ, ‘ਮੋਦੀ-ਅਡਾਨੀ ਇਕ’ ਦੇ ਲਾਏ ਨਾਅਰੇ || National News

0

ਵਿਰੋਧੀ ਧਿਰ ਦੇ ਸਾਂਸਦ ਕਾਲੀਆਂ ਜੈਕਟਾਂ ਪਾ ਕੇ ਪਹੁੰਚੇ ਸੰਸਦ, ‘ਮੋਦੀ-ਅਡਾਨੀ ਇਕ’ ਦੇ ਲਾਏ ਨਾਅਰੇ

ਨਵੀ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਅੱਠਵਾਂ ਦਿਨ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਾਲੀਆਂ ਜੈਕਟਾਂ ਪਾ ਕੇ ਸੰਸਦ ਪਹੁੰਚ ਕੇ ‘ਹਰ ਗਲੀ ਵਿੱਚ ਸ਼ੋਰ ਹੈ, ਮੋਦੀ-ਅਡਾਨੀ ਚੋਰ ਹੈ ” ਅਤੇ ਮੋਦੀ-ਅਡਾਨੀ ਇਕ ਹੈ’ ਦੇ ਨਾਅਰੇ ਲਾਏ। ਸੰਸਦ ਦੀਆਂ ਪਿਛਲੀਆਂ 7 ਕਾਰਵਾਈਆਂ ਵਿੱਚ ਸੰਭਲ ਹਿੰਸਾ, ਮਨੀਪੁਰ ਹਿੰਸਾ, ਕਿਸਾਨਾਂ ਦੀਆਂ ਮੰਗਾਂ ਦਾ ਮੁੱਦਾ ਅਤੇ ਅਡਾਨੀ ਕੇਸ ਸਭ ਤੋਂ ਵੱਧ ਚਰਚਾ ਵਿੱਚ ਰਹੇ।

ਮੋਦੀ ਜੀ ਅਡਾਨੀ ਜੀ ਦੀ ਜਾਂਚ ਨਹੀਂ ਕਰਵਾ ਸਕਦੇ:ਰਾਹੁਲ ਗਾਂਧੀ

ਰਾਹੁਲ ਅਤੇ ਪ੍ਰਿਯੰਕਾ ਗਾਂਧੀ ਵੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਿੱਚ ਸ਼ਾਮਲ ਹੋਏ। ਨਾਅਰੇਬਾਜ਼ੀ ਕਰਦੇ ਹੋਏ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਹ ਵੀ ਕਿਹਾ- ‘ਸਕੂਲ ਦੇਖੋ-ਅਡਾਨੀ’, ‘ਸੜਕਾਂ ਨੂੰ ਦੇਖੋ-ਅਡਾਨੀ’, ‘ਉੱਪਰ ਦੇਖੋ-ਅਡਾਨੀ, ਹੇਠਾਂ ਦੇਖੋ-ਅਡਾਨੀ’। ਰਾਹੁਲ ਗਾਂਧੀ ਨੇ ਪ੍ਰਦਰਸ਼ਨ ਦੌਰਾਨ ਕਿਹਾ- “ਮੋਦੀ ਜੀ ਅਡਾਨੀ ਜੀ ਦੀ ਜਾਂਚ ਨਹੀਂ ਕਰਵਾ ਸਕਦੇ। ਕਿਉਂਕਿ ਜੇਕਰ ਮੋਦੀ ਅਡਾਨੀ ਦੀ ਜਾਂਚ ਕਰਵਾਉਂਦੇ ਹਨ ਤਾਂ ਉਹ ਆਪਣੀ ਹੀ ਜਾਂਚ ਕਰਵਾਉਣਗੇ। ਮੋਦੀ ਅਤੇ ਅਡਾਨੀ ਦੋ ਨਹੀਂ, ਇੱਕ ਹਨ।”

 

ਇਹ ਵੀ ਪੜੋ: ਦੱਖਣੀ ਕੋਰੀਆ ‘ਚ ਰੱਖਿਆ ਮੰਤਰੀ ਵੱਲੋਂ ਅਸਤੀਫਾ, ਹੁਣ ਇਹ ਹੋਣਗੇ ਨਵੇਂ ਰੱਖਿਆ ਮੰਤਰੀ

ਚੰਡੀਗੜ੍ਹ ‘ਚ ਬੰ/ਬ ਧਮਾਕੇ ਸਣੇ ਕਈ ਵੱਡੀਆਂ ਘਟਨਾਵਾਂ ਦੇ 17 ਮੁਲਜ਼ਮ ਅਜੇ ਤਕ ਪੁਲਿਸ ਦੀ ਗ੍ਰਿਫਤ ਤੋਂ ਦੂਰ || Punjab News

0

ਚੰਡੀਗੜ੍ਹ ‘ਚ ਬੰ/ਬ ਧਮਾਕੇ ਸਣੇ ਕਈ ਵੱਡੀਆਂ ਘਟਨਾਵਾਂ ਦੇ 17 ਮੁਲਜ਼ਮ ਅਜੇ ਤਕ ਪੁਲਿਸ ਦੀ ਗ੍ਰਿਫਤ ਤੋਂ ਦੂਰ

ਚੰਡੀਗੜ੍ਹ: ਚੰਡੀਗੜ੍ਹ ‘ਚ ਅਜੇ ਤਕ ਬੰਬ ਧਮਾਕਿਆਂ ਅਤੇ ਥਾਣਿਆਂ ‘ਤੇ ਹਮਲਿਆਂ ‘ਚ ਸ਼ਾਮਲ ਕਈ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 17 ਦੋਸ਼ੀਆਂ ਦੇ ਨਾਮ ਅਤੇ ਪਤੇ ਪੁਲਿਸ ਕੋਲ ਹੋਣ ਦੇ ਬਾਵਜੂਦ ਪੁਲਿਸ ਉਨ੍ਹਾਂ ਨੂੰ ਅਜੇ ਤਕ ਗ੍ਰਿਫਤਾਰ ਨਹੀਂ ਕਰ ਸਕੀ।

ਪੰਜਾਬ ਪੁਲਿਸ ‘ਤੇ ਹਮਲੇ ਮਾਮਲੇ ਦਾ ਮੁਲਜ਼ਮ ਫਰਾਰ

ਦੱਸ ਦਈਏ ਕਿ ਚੰਡੀਗੜ੍ਹ ਰੋਜ਼ ਗਾਰਡਨ ‘ਚ ਪੰਜਾਬ ਪੁਲਿਸ ‘ਤੇ ਹਮਲੇ ਮਾਮਲੇ ‘ਚ ਜਲੰਧਰ ਦੇ ਪਿੰਡ ਬਿਲਗੋ ਦਾ ਰਹਿਣ ਵਾਲਾ ਗੁਰਚਰਨ ਸਿੰਘ ਅਜੇ ਤੱਕ ਫ਼ਰਾਰ ਹੈ। ਪੁਲਿਸ ਨੇ ਉਸਨੂੰ 27 ਅਪ੍ਰੈਲ 1993 ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਸੀ। ਇਸ ਤੋਂ ਇਲਾਵਾ ਮਨੀ ਮਾਜਰਾ ਥਾਣੇ ’ਤੇ ਵੀ ਹਮਲਾ ਕੀਤਾ ਗਿਆ।ਉਕਤ ਮਾਮਲੇ ਵਿੱਚ 9 ਫਰਵਰੀ 1993 ਨੂੰ ਦਿਲਬਾਗ ਸਿੰਘ ਵਾਸੀ ਪਿੰਡ ਧਨੌਰੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

ਪੰਜਾਬ ਦੇ ਸਾਬਕਾ SSP ਅਤੇ ਵਿੱਤ ਮੰਤਰੀ ‘ਤੇ ਹੋਏ ਹਮਲੇ ਦਾ ਮੁਲਜ਼ਮ ਫਰਾਰ

ਚੰਡੀਗੜ੍ਹ ਦੇ ਸਾਬਕਾ ਐਸਐਸਪੀ ਅਤੇ ਪੰਜਾਬ ਦੇ ਵਿੱਤ ਮੰਤਰੀ ’ਤੇ ਹਮਲੇ ਦੇ ਮਾਮਲੇ ਵਿੱਚ ਮੁਲਜ਼ਮ ਸੰਗਰੂਰ ਦੇ ਪਿੰਡ ਦੁਲਮਾ ਦਾ ਰਹਿਣ ਵਾਲਾ ਪ੍ਰੀਤਮ ਸਿੰਘ ਹਾਲੇ ਤੱਕ ਫਰਾਰ ਹੈ। ਉਸ ਨੂੰ 10 ਦਸੰਬਰ 1994 ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ।

ਇਹ ਵੀ ਪੜੋ: ਦੱਖਣੀ ਕੋਰੀਆ ‘ਚ ਰੱਖਿਆ ਮੰਤਰੀ ਵੱਲੋਂ ਅਸਤੀਫਾ, ਹੁਣ ਇਹ ਹੋਣਗੇ ਨਵੇਂ ਰੱਖਿਆ ਮੰਤਰੀ

31 ਅਗਸਤ 1995 ਨੂੰ ਪੰਜਾਬ ਸਿਵਲ ਸਕੱਤਰੇਤ ਨੇੜੇ ਬੰਬ ਧਮਾਕੇ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ 18 ਲੋਕ ਮਾਰੇ ਗਏ ਸਨ। ਅੰਬਾਲਾ ਦੇ ਰਹਿਣ ਵਾਲੇ ਪੁਰਸ਼ੋਤਮ ਅਤੇ ਅੱਤਵਾਦੀ ਜਗਰੂਪ ਸਿੰਘ ਉਰਫ਼ ਨਿਹੰਗ ਵਾਸੀ ਤਲਵਾੜਾ ਕਾਲੋਨੀ, ਕਟੜਾ, ਜੰਮੂ ਨੂੰ 1996 ਵਿੱਚ ਭਗੌੜਾ ਐਲਾਨਿਆ ਗਿਆ ਸੀ।

ਇੰਸਪੈਕਟਰ ਅਤੇ ਸਬ-ਇੰਸਪੈਕਟਰ ਦਾ ਕਤਲ ਮਾਮਲਾ

ਇਸ ਤੋਂ ਇਲਾਵਾ ਕਪੂਰਥਲਾ ਦੇ ਪਿੰਡ ਸਫਾਬਾਦ ਦਾ ਰਹਿਣ ਵਾਲਾ ਬਹਾਦਰ ਸਿੰਘ ਚੰਡੀਗੜ੍ਹ ‘ਚ ਥਾਣੇਦਾਰ ਕੁਲਦੀਪ ਸਿੰਘ ਦੇ ਕਤਲ ਕੇਸ ‘ਚ ਅਜੇ ਤੱਕ ਫਰਾਰ ਹੈ। ਜਿਸ ਨੂੰ 17 ਨਵੰਬਰ 1987 ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ।ਜਦੋਂਕਿ ਪੁਲਿਸ ਐਸ.ਆਈ ਅਮਰਜੀਤ ਸਿੰਘ ਦੇ ਕਤਲ ਕੇਸ ਵਿੱਚ ਪਟਿਆਲਾ ਦੇ ਰਾਜਪੁਰਾ ਦੇ ਪਿੰਡ ਮਡੌਲੀ ਦੇ ਰਹਿਣ ਵਾਲੇ ਜ਼ੋਰਾ ਸਿੰਘ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ। 12 ਮਾਰਚ 1993 ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ।

 

ਦੱਖਣੀ ਕੋਰੀਆ ‘ਚ ਰੱਖਿਆ ਮੰਤਰੀ ਵੱਲੋਂ ਅਸਤੀਫਾ, ਹੁਣ ਇਹ ਹੋਣਗੇ ਨਵੇਂ ਰੱਖਿਆ ਮੰਤਰੀ || International news

0

ਦੱਖਣੀ ਕੋਰੀਆ ‘ਚ ਰੱਖਿਆ ਮੰਤਰੀ ਵੱਲੋਂ ਅਸਤੀਫਾ, ਹੁਣ ਇਹ ਹੋਣਗੇ ਨਵੇਂ ਰੱਖਿਆ ਮੰਤਰੀ

ਨਵੀ ਦਿੱਲੀ,5 ਦਸੰਬਰ: ਦੱਖਣੀ ਕੋਰੀਆ ‘ਚ ਮਾਰਸ਼ਲ ਲਾਅ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਰੱਖਿਆ ਮੰਤਰੀ ਕਿਮ ਯੋਂਗ-ਹਿਊਨ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ ਦਫਤਰ ਨੇ ਕਿਹਾ ਕਿ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਰੱਖਿਆ ਮੰਤਰੀ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।

ਕਿਮ ਯੋਂਗ ਦੀ ਜਗ੍ਹਾ ਹੁਣ ਇਹ ਹੋਣਗੇ ਰੱਖਿਆ ਮੰਤਰੀ

ਕੋਰੀਆਈ ਸਮਾਚਾਰ ਏਜੰਸੀ ਯੋਨਹਾਪ ਮੁਤਾਬਕ ਕਿਮ ਯੋਂਗ ਨੇ ਕਿਹਾ ਕਿ ਉਹ ਦੇਸ਼ ‘ਚ ਹੋਈ ਵੱਡੀ ਉਥਲ ਪੁਥਲ ਦੀ ਜ਼ਿੰਮੇਵਾਰੀ ਲੈਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਿਮ ਯੋਂਗ ਦੀ ਜਗ੍ਹਾ ਹੁਣ ਚੋਈ ਬਯੁੰਗ-ਹਿਊਕ ਨੂੰ ਦੱਖਣੀ ਕੋਰੀਆ ਦਾ ਨਵਾਂ ਰੱਖਿਆ ਮੰਤਰੀ ਬਣਾਇਆ ਗਿਆ ਹੈ। ਉਹ ਫੌਜ ਵਿੱਚ ਚਾਰ-ਸਟਾਰ ਜਨਰਲ ਰਹਿ ਚੁੱਕੇ ਹਨ ਅਤੇ ਵਰਤਮਾਨ ਵਿੱਚ ਸਾਊਦੀ ਅਰਬ ਵਿੱਚ ਦੱਖਣੀ ਕੋਰੀਆ ਦੇ ਰਾਜਦੂਤ ਦਾ ਅਹੁਦਾ ਸੰਭਾਲ ਰਹੇ ਹਨ।

ਇਹ ਵੀ ਪੜੋ :ਧਾਰਮਿਕ ਸਜਾ ਭੁਗਤਣ ਲਈ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

ਧਾਰਮਿਕ ਸਜਾ ਭੁਗਤਣ ਲਈ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ || Punjab News

0

ਧਾਰਮਿਕ ਸਜਾ ਭੁਗਤਣ ਲਈ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

ਅੰਮ੍ਰਿਤਸਰ ‘ਚ ਬੀਤੇ ਦਿਨੀ ਵਾਪਰੀ ਘਟਨਾ ਤੋਂ ਬਾਅਦ ਸੁਖਬੀਰ ਬਾਦਲ ਅੱਜ ਯਾਨੀ ਵੀਰਵਾਰ ਨੂੰ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਹਨ, ਜਿੱਥੇ ਉਹ ਦੋ ਦਿਨ ਸੇਵਾਦਾਰ ਵਜੋਂ ਧਾਰਮਿਕ ਸਜਾ ਭੁਗਤਣਗੇ।

ਸੁਰੱਖਿਆ ਦੇ ਪੁਖਤਾ ਪ੍ਰਬੰਧ

ਸੁਖਬੀਰ ਬਾਦਲ ਸੇਵਾਦਾਰ ਵਾਲੇ ਚੋਲੇ ਵਿਚ, ਹੱਥਾਂ ਵਿਚ ਬਰਛੀ ਫੜ ਕੇ ਅਤੇ ਗਲ ਵਿਚ ਤਖ਼ਤੀ ਪਾ ਕੇ ਸ੍ਰੀ ਕੇਸਗੜ੍ਹ ਸਾਹਿਬ ਵਿਚ ਇਹ ਸੇਵਾ ਨਿਭਾ ਰਿਹਾ ਹੈ। ਹਾਲਾਂਕਿ ਪੰਜਾਬ ਪੁਲਿਸ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਪੰਜਾਬ ਪੁਲਿਸ ਨੇ ਸੁਖਬੀਰ ਬਾਦਲ ਦੇ ਆਲੇ ਦੁਆਲੇ ਤਿੰਨ ਪਰਤਾਂ ਦੀ ਸੁਰੱਖਿਆ ਲਗਾਈ ਹੈ।ਜਿਸ ਵਿੱਚ ਦੋ ਐਸਪੀ ਰੈਂਕ ਦੇ ਅਧਿਕਾਰੀ ਤਾਇਨਾਤ ਹਨ। ਇਸ ਦੇ ਨਾਲ ਹੀ ਸੁਖਬੀਰ ਬਾਦਲ ਦੇ ਆਲੇ-ਦੁਆਲੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੀ ਤਾਇਨਾਤ ਕੀਤੀ ਜਾਵੇਗੀ। ਤਾਂ ਜੋ ਭਵਿੱਖ ਵਿੱਚ ਕਿਸੇ ਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਸੁਖਬੀਰ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਦੀ ਸੇਵਾ ਅੱਜ ਸਮੇਤ 8 ਦਿਨ ਜਾਰੀ ਰਹੇਗੀ।

ਇਹ ਵੀ ਪੜੋ : ਅੰਮ੍ਰਿਤਸਰ ਦੇ ਮਜੀਠਾ ਠਾਣੇ ‘ਚ ਹੋਇਆ ਧ/ਮਾਕਾ; ਖਿੜਕੀਆਂ ਦੇ ਸ਼ੀਸ਼ੇ ਟੁੱਟੇ

ਅੰਮ੍ਰਿਤਸਰ ਦੇ ਮਜੀਠਾ ਠਾਣੇ ‘ਚ ਹੋਇਆ ਧ/ਮਾਕਾ; ਖਿੜਕੀਆਂ ਦੇ ਸ਼ੀਸ਼ੇ ਟੁੱਟੇ || Punjab News

0

ਅੰਮ੍ਰਿਤਸਰ ਦੇ ਮਜੀਠਾ ਠਾਣੇ ‘ਚ ਹੋਇਆ ਧ/ਮਾਕਾ; ਖਿੜਕੀਆਂ ਦੇ ਸ਼ੀਸ਼ੇ ਟੁੱਟੇ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਜੀਠਾ ‘ਚ ਬੁੱਧਵਾਰ ਦੇਰ ਰਾਤ ਕਰੀਬ 10.05 ਵਜੇ ਪੁਲਸ ਸਟੇਸ਼ਨ ‘ਚ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਹ ਧਮਾਕਾ ਥਾਣੇ ਦੇ ਗੇਟ ਨੇੜੇ ਖੁੱਲ੍ਹੀ ਥਾਂ ‘ਤੇ ਹੋਇਆ। ਘਟਨਾ ਤੋਂ ਬਾਅਦ ਥਾਣੇ ਦੇ ਗੇਟ ਬੰਦ ਕਰ ਦਿੱਤੇ ਗਏ। ਫਿਲਹਾਲ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਪੁਲਿਸ ਦੇ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਦੂਜੇ ਪਾਸੇ ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐਸਐਸਪੀ ਨੇ ਦੱਸਿਆ ਕਿ ਕਿਸੇ ਧਮਾਕੇ ਦੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ: ਹੈਦਰਾਬਾਦ ‘ਚ ‘ਪੁਸ਼ਪਾ-2’ ਦੀ ਸਕਰੀਨਿੰਗ ਦੌਰਾਨ ਭ*ਗ*ਦੜ; 1 ਔਰਤ ਦੀ ਮੌ/ਤ

ਦੱਸ ਦਈਏ ਕਿ ਬੁੱਧਵਾਰ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਵਿਅਕਤੀ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ। ਇੱਕ ਬਹਾਦਰ ਪੁਲਿਸ ਅਧਿਕਾਰੀ ਦੀ ਮੁਸ਼ਤੈਦੀ ਕਾਰਨ ਸੁਖਬੀਰ ਬਾਦਲ ਦੀ ਜਾਨ ਬਚ ਗਈ । ਇਹ ਮਾਮਲਾ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਰਾਤ ਸਮੇਂ ਵਾਪਰੇ ਇਸ ਧਮਾਕੇ ਦੀ ਘਟਨਾ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ ।