Home Blog Page 114

ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ਵਾਲੇ ਨਿਤੀਸ਼ ਜਾਣਗੇ ਰਾਜ ਸਭਾ

0
Nitish

ਪਟਨਾ, 5 ਮਾਰਚ 2026 : ਭਾਰਤ ਦੇਸ ਦੇ ਸੂਬੇ ਬਿਹਾਰ ਦੇ ਮੁੱਖ ਮੰਤਰੀ (Chief Minister of Bihar) ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ (Resignation) ਦੇਣ ਦਾ ਐਲਾਨ ਕਰਦਿਆਂ ਰਾਜ ਸਭਾ ਜਾਣ ਦਾ ਫ਼ੈਸਲਾ ਕੀਤਾ ਹੈ ।

ਰਾਜ ਸਭਾ ਜਾਣ ਲਈ ਅੱਜ ਕਰਨਗੇ ਨਾਮਜ਼ਦਗੀ ਪੱਤਰ ਦਾਖਲ

ਮਿਲੀ ਜਾਣਕਾਰੀ ਮੁਤਾਬਕ ਜੋ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਾ ਐਲਾਨ ਕਰਕੇ ਰਾਜ ਸਭਾ ਜਾਣ ਦਾ ਐਲਾਨ ਕੀਤਾ ਗਿਆ ਵਲੋਂ ਅੱਜ ਰਾਜ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ (Nomination letter) ਦਾਖਲ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਨਿਤੀਸ਼ ਕੁਮਾਰ ਦੇ ਦਿੱਲੀ ਜਾਣ ਨਾਲ ਰਾਜ ਵਿੱਚ ਰਾਜਨੀਤਕ ਭਾਵਨਾਵਾਂ ਗਰਮ ਹੋ ਗਈਆਂ ਹਨ, ਦੇ ਚਲਦਿਆਂ ਜੇ. ਡੀ. ਯੂ. ਦੇ ਅੰਦਰ ਵਿਰੋਧ ਦੀ ਲਹਿਰ ਹੈ ਅਤੇ ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਉਹ ਨਿਤੀਸ਼ ਕੁਮਾਰ ਤੋਂ ਇਲਾਵਾ ਕਿਸੇ ਹੋਰ ਨੂੰ ਬਿਹਾਰ ਦਾ ਮੁੱਖ ਮੰਤਰੀ ਨਹੀਂ ਮੰਨਣਗੇ ।

ਕੀ ਆਖਿਆ ਨਿਤੀਸ਼ ਕੁਮਾਰ ਨੇ

ਇਸ ਸਬੰਧੀ ਨਿਤੀਸ਼ ਕੁਮਾਰ ਨੇ ਆਖਿਆ ਕਿ ਸੰਸਦੀ ਜੀਵਨ ਸ਼ੁਰੂ ਕਰਨ ਦੇ ਵੇਲੇ ਤੋਂ ਹੀ ਮਨ ਵਿਚ ਇੱਕ ਇੱਛਾ ਸੀ ਕਿ ਬਿਹਾਰ ਵਿਧਾਨ ਮੰਡਲ ਦੇ ਦੋਹਾਂ ਸਦਨਾਂ ਦੇ ਨਾਲ-ਨਾਲ ਸੰਸਦ ਦੇ ਵੀ ਦੋਹਾਂ ਸਦਨਾਂ ਦਾ ਮੈਂਬਰ ਬਣਾ । ਇਸ ਸਿਲਸਿਲੇ ਵਿਚ ਇਸ ਵਾਰ ਹੋ ਰਹੀਆਂ ਚੋਣਾਂ ਵਿਚ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹਾਂ । ਉਨ੍ਹਾਂ ਪੂਰੀ ਇਮਾਨਦਾਰੀ ਨਾਲ ਵਿਸ਼ਵਾਸ ਦੁਆਇਆ ਕਿ ਤੁਹਾਡੇ ਨਾਲ ਮੇਰਾ ਇਹ ਰਿਸ਼ਤਾ ਭਵਿੱਖ ਵਿੱਚ ਵੀ ਬਣਿਆ ਰਹੇਗਾ ਅਤੇ ਤੁਹਾਡੇ ਨਾਲ ਮਿਲ ਕੇ ਇੱਕ ਵਿਕਸਤ ਬਿਹਾਰ ਬਣਾਉਣ ਦਾ ਸੰਕਲਪ ਪਹਿਲਾਂ ਵਾਂਗ ਹੀ ਕਾਇਮ ਰਹੇਗਾ । ਨਿਤੀਸ਼ ਨੇ ਕਿਹਾ ਕਿ ਜੋ ਨਵੀਂ ਸਰਕਾਰ ਬਣੇਗੀ ਨੂੰ ਮੇਰਾ ਪੂਰਾ ਸਹਿਯੋਗ ਅਤੇ ਮਾਰਗਦਰਸ਼ਨ ਰਹੇਗਾ ।

Read More : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਦੇ ਪੁੱਤਰ ਦਾ ਰਾਜਨੀਤੀ ਵਿਚ ਆਉਣਾ ਹੋਇਆ ਤੈਅ

ਸੰਸਦ ਮੈਂਬਰ ਤੇੇ ਜਾਇਦਾਦਾਂ ਛੁਪਾਉਣ ਦੇ ਦੋਸ਼ ਹੇਠ ਕੈਨੇਡਾ ਵਿਖੇ ਕੀਤੀ ਗਈ ਕਾਰਵਾਈ

0
Randeep

ਓਟਾਵਾ, 5 ਮਾਰਚ 2026 : ਪੰਜਾਬੀ ਮੂਲ ਦੇ ਸੰਸਦ ਮੈਂਬਰ (Member of Parliament) ਰਣਦੀਪ ਸਿੰਘ ਸਰਾਏ ਵਿਰੁੱਧ ਕੈਨੇਡਾ ਵਿਖੇ ਜਾਇਦਾਦਾਂ ਛੁਪਾਉਣ ਦੇ ਦੋਸ਼ ਹੇਠ ਕਾਰਵਾਈ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਕਾਰਵਾਈ ਕੀਤੀ ਗਈ ਹੈ ਐਮ. ਪੀ. ਤੇ

ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਸੱਤਾਧਾਰੀ ਲਿਬਰਲ ਪਾਰਟੀ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ (Randeep Singh Sarai) ਤੇ ਜੋ ਜਾਇਦਾਦਾਂ ਛੁਪਾਉਣ ਦੇ ਦੋਸ ਹੇਠ ਕਾਰਵਾਈ ਕੀਤੀ ਗਈ ਹੈ ਤਹਿਤ ਉਨ੍ਹਾਂ ਨੂੰ ਅਜਿਹਾ ਕਰਨ ਤੇ 200 ਡਾਲਰ ਦਾ ਜੁਰਮਾਨਾ ($200 fine) ਲਗਾਇਆ ਗਿਆ ਹੈ । ਦੱਸਣਯੋਗ ਹੈ ਕਿ ਕੈਨੇਡੀਅਨ ਐਥਿਕਸ ਕਮਿਸ਼ਨਰ (Canadian Ethics Commissioner) ਵਲੋਂ ਸਰੀ ਸੈਂਟਰ ਤੋਂ ਸੰਸਦ ਮੈਂਬਰ ਸਰਾਏ ਨੂੰ ਹਿਤਾਂ ਦੇ ਟਕਰਾਅ ਐਕਟ ਦੀ ਉਲੰਘਣਾਂ ਦਾ ਦੋਸ਼ੀ ਪਾਇਆ ਹੈ ।

ਕਿੰਨੇ ਦਿਨਾ ਅੰਦਰ ਕਰਨਾ ਸੀ ਜਾਇਦਾਦਾਂ ਦਾ ਖੁਲਾਸਾ

ਜਾਣਕਾਰੀ ਮੁਤਾਬਕ ਸੰਸਦ ਮੈਂਬਰ ਸਰਾਏ ਨੇ ਅੰਤਰਰਾਸ਼ਟਰੀ ਵਿਕਾਸ ਲਈ ਰਾਜ ਸਕੱਤਰ ਵਜੋਂ ਨਿਯੁਕਤ ਹੋਣ ਤੋਂ ਬਾਅਦ 60 ਦਿਨਾਂ ਦੇ ਅੰਦਰ ਅੰਦਰ ਆਪਣੀਆਂ ਅਰਬਾਂ ਰੁਪਇਆਂ ਦੀਆਂ ਵਿੱਤੀ ਜਾਇਦਾਦਾਂ ਅਤੇ ਕਾਰੋਬਾਰੀ ਹਿਤਾਂ ਦਾ ਖੁਲਾਸਾ ਕਰਨਾ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ । ਜਿਸਦੇ ਚਲਦਿਆਂ ਹੋਇਆਂ ਹੀ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਗਿਆ ਹੈ । ਜਦੋਂ ਕਿ ਇਸ ਕਾਨੂੰਨ ਤਹਿਤ ਵੱਧ ਤੋਂ ਵੱਧ ਜੁਰਮਾਨਾ 500 ਡਾਲਰ ਹੋ ਸਕਦਾ ਹੈ । ਰਣਦੀਪ ਸਰਾਏ ਆਪਣੀ ਹੀ ਪਾਰਟੀ ਦੇ ਉਹ ਦਸਵੇਂ ਸੰਸਦ ਮੈਂਬਰ ਬਣ ਗਏ ਹਨ ਜਿਨ੍ਹਾਂ ਵਿਰੁੱਧ ਇਸ ਐਕਟ ਤਹਿਤ ਕਾਰਵਾਈ ਹੋਈ ਹੈ ।

Read More : ਪੀ. ਕੇ. ਬੀ. ਨੇ ਲਗਾਇਆ ਪਾਕਿਸਤਾਨੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਜੁਰਮਾਨਾ

ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ 471 ਥਾਵਾਂ ਤੇ ਛਾਪੇਮਾਰੀ ਕਰਦਿਆਂ 148 ਗ੍ਰਿ਼ਫਤਾਰ

0
Arrest

ਪੰਜਾਬ, 5 ਮਾਰਚ 2026 : ਪੰਜਾਬ ਪੁਲਸ ਨੇ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 42ਵੇਂ ਦਿਨ ਪੰਜਾਬ ਵਿਚ 471 ਥਾਵਾਂ ਤੇ ਛਾਪੇਮਾਰੀ ਕਰਦਿਆਂ 148 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ।

ਕੀ ਕੀ ਬਰਾਮਦ ਕੀਤਾ ਹੈ ਪੰਜਾਬ ਪੁਲਸ ਨੇ

ਗੈਂਗਸਟਰਾਂ ‘ਤੇ ਵਾਰ” ਦੀ ਮੁਹਿੰਮ ਦੇ 42ਵੇਂ ਦਿਨ ਪੰਜਾਬ ਪੁਲਸ (Punjab Police) ਨੇ ਸੂਬੇ ਭਰ ਵਿਚ ਜਿਥੇ ਗੈਂਗਸਟਰ ਸਾਥੀਆਂ ਦੇ 471 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀ (Raid) ਕੀਤੀ ਤਹਿਤ 148 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹਥਿਆਰ ਬਰਾਮਦ ਕੀਤੇ । ਇਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 12,433 ਹੋ ਗਈ ਹੈ ।

ਇਸ ਤੋਂ ਇਲਾਵਾ 70 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ, ਜਦੋਂ ਕਿ 108 ਨੂੰ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ । ਕਾਰਵਾਈ ਦੌਰਾਨ ਇੱਕ ਭਗੌੜਾ ਅਪਰਾਧੀ ਵੀ ਗ੍ਰਿਫਤਾਰ (Arrested) ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਲੋਕ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧਾਂ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਜਾਣਕਾਰੀ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ‘ਤੇ ਸਾਂਝੀ ਕਰ ਸਕਦੇ ਹਨ ।

ਯੁੱਧ ਨਸਿਆਂ ਵਿਰੁੱਧ ਦੇ 367ਵੇਂ ਦਿਨ ਕੀਤਾ 87 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ

ਪੁਲਿਸ ਟੀਮਾਂ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ (Anti-drug campaign) ‘ਯੁੱਧ ਨਸ਼ਿਆਂ ਵਿਰੁੱਧ’ ਨੂੰ 367ਵੇਂ ਦਿਨ ਜਾਰੀ ਰੱਖਿਆ, ਜਿਸ ਵਿੱਚ 87 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਦੇ ਕਬਜ਼ੇ ਵਿੱਚੋਂ 1.1 ਕਿਲੋਗ੍ਰਾਮ ਹੈਰੋਇਨ, 2 ਕਿਲੋਗ੍ਰਾਮ ਭੁੱਕੀ, 408 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ/ਕੈਪਸੂਲ ਅਤੇ 17,950 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ । ਇਸ ਨਾਲ ਸਿਰਫ਼ 367 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 52,009 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ 39 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ।

Read More :  ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਹੋਇਆ ਪੰਜਾਬ ਵਿਚ 39ਵਾਂ ਦਿਨ

ਤੇਲੰਗਾਨਾ ਦੇ ਸਰਕਾਰੀ ਹਸਪਤਾਲ `ਚ ਕੁੱਤੇ ਨੇ ਲਾਸ਼ ਨੂੰ ਨੋਚਿਆ

0
Telangana

ਹੈਦਰਾਬਾਦ, 5 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਮਹਿਬੂਬਨਗਰ ਜਿਲੇ ਵਿਖੇ ਇਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਕੁੱਤੇ ਵਲੋਂ ਲਾਸ਼ ਦਾ ਹਿੱਸਾ ਨੋਚਣ ਦਾ ਪਤਾ ਚੱਲਿਆ ਹੈ ।

ਕੀ ਸੀ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਮਹਿਬੂਬਨਗਰ ਜਿਲੇ (Mahbubnagar District) ‘ਚ ਇਕ ਸਰਕਾਰੀ ਹਸਪਤਾਲ ਦੇ ਮੁਰਦਾਘਰ (Mortuary) ‘ਚ ਇਕ ਕੁੱਤੇ ਨੇ ਇਕ ਵਿਅਕਤੀ ਦੀ ਲਾਸ਼ (Corpse) ਦਾ ਜੋ ਇਕ ਹਿੱਸਾ ਨੋਚ ਕੇ ਕੱਢ ਲਿਆ ਸੀ ਵਾਲੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ 4 ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ । ਪੁਲਸ ਨੇ ਦੱਸਿਆ ਕਿ ਝੀਲ ‘ਚ ਡੁੱਬਣ ਕਾਰਨ ਮਾਰੇ ਗਏ ਇਸ ਵਿਅਕਤੀ ਦੀ ਲਾਸ਼ ਨੂੰ ਸੋਮਵਾਰ ਸਵੇਰੇ ਜ਼ਿਲੇ ਦੇ ਜਾਡਚੇਰਲਾ ਕਸਬੇ ਸਥਿਤ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਪਹੁੰਚਾਇਆ ਗਿਆ ਸੀ ।

ਕੀ ਆਖਣਾ ਹੈ ਪੁਲਸ ਦਾ

ਵਾਰਡ ਬੁਆਏ ਨੇ ਮੁਰਦਾਘਰ ਨੂੰ ਤਾਲਾ ਲਗਾ ਦਿੱਤਾ ਸੀ ਪਰ ਕੁਝ ਸਮੇਂ ਬਾਅਦ ਉਸ ਨੇ ਅੰਦਰ ਇਕ ਕੁੱਤਾ ਦੇਖਿਆ ਅਤੇ ਫਿਰ ਉਸ ਨੂੰ ਭਜਾ ਦਿੱਤਾ । ਪੁਲਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਭਜਾਏ ਜਾਣ ਤੋਂ ਪਹਿਲਾਂ ਕੁੱਤੇ ਨੇ ਫ਼ਰਸ਼ ‘ਤੇ ਪਈ ਲਾਸ਼ ਦਾ ਇਕ ਹਿੱਸਾ ਨੋਚ ਲਿਆ । ਪੁਲਸ ਮੁਤਾਬਕ ਮੁਰਦਾਘਰ ‘ਚ ਰੱਖਿਆ ਫਰੀਜ਼ਰ ਕਥਿਤ ਤੌਰ ‘ਤੇ ਖ਼ਰਾਬ ਸੀ ਅਤੇ ਲਾਸ਼ ਸੁੱਜ ਗਈ ਸੀ, ਇਸ ਲਈ ਉਹ `ਫਰੀਜ਼ਰ`’ਚ ਵੜ ਨਹੀਂ ਰਹੀ ਸੀ ।

Read more : ਦਿੱਲੀ ਵਿਖੇ ਮਾਲ ਦੀ ਪਾਰਕਿੰਗ ਵਿਚ ਖੜ੍ਹੀ ਕਾਰ ਵਿਚੋਂ ਮਿਲੀ ਲਾਸ਼

ਕਾਂਗਰਸ ਪਾਰਟੀ ਨੇ ਕੀਤਾ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ

0
Member

ਨਵੀਂ ਦਿੱਲੀ, 5 ਮਾਰਚ 2026 : ਰਾਜਨੀਤਕ ਪਾਰਟੀਆਂ ਵਿਚੋਂ ਇਕ ਇਤਿਹਾਸਕ ਕਾਂਗਰਸ ਪਾਰਟੀ (Congress Party) ਵਲੋਂ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਕਿਸ ਦਾ ਕੀਤਾ ਗਿਆ ਰਾਜ ਸਭਾ ਉਮੀਦਵਾਰ ਦੇ ਤੌਰ ਤੇ ਐਲਾਨ

ਕਾਂਗਰਸ ਪਾਰਟੀ ਨੇ ਪੰਜ ਰਾਜਾਂ ਵਿੱਚ ਜਿਨ੍ਹਾਂ ਰਾਜ ਸਭਾ ਚੋਣਾਂ (Rajya Sabha elections) ਲਈ ਛੇ ਉਮੀਦਵਾਰਾਂ ਦਾ ਐਲਾਨ (Announcement of candidates) ਕੀਤਾ ਹੈ ਵਿਚ ਹਰਿਆਣਾ ਤੋਂ ਕਰਮਵੀਰ ਸਿੰਘ ਬੋਧ, ਹਿਮਾਚਲ ਤੋਂ ਅਨੁਰਾਗ ਸ਼ਰਮਾ, ਛੱਤੀਸਗੜ੍ਹ ਤੋਂ ਫੁਲੋ ਦੇਵੀ, ਤਾਮਿਲਨਾਡੂ ਤੋਂ ਐਮ. ਕ੍ਰਿਸਟੋਫਰ ਤਿਲਕ, ਤੇਲੰਗਾਨਾ ਤੋਂ ਅਭਿਸ਼ੇਕ ਮਨੂ ਸਿੰਘਵੀ ਤੇ ਵੇਮ ਨਰਿੰਦਰ ਰੈਡੀ ਨੂੰ ਉਮੀਦਵਾਰ ਬਣਾਇਆ ਗਿਆ ਹੈ । ਦੱਸਣਯੋਗ ਹੈ ਕਿ ਰਾਜਾਂ ਦੀਆਂ 37 ਸੀਟਾਂ ਲਈ ਰਾਜ ਸਭਾ ਚੋਣਾਂ 16 ਮਾਰਚ ਨੂੰ ਹੋਣੀਆਂ ਹਨ । ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 5 ਵਜੇ ਕੀਤੀ ਜਾਵੇਗੀ ।

Read More : ਦਿੱਲੀ ਚੋਣਾਂ- ਕਾਂਗਰਸ ਨੇ ਜਾਰੀ ਕੀਤੀ 16 ਉਮੀਦਵਾਰਾਂ ਦੀ ਸੂਚੀ, ਦੇਖੋ ਕਿਸ ਨੂੰ ਕਿੱਥੋਂ ਮਿਲੀ ਟਿਕਟ

ਖੰਨਾ ਪੁਲਸ ਨੇ ਕੀਤਾ ਨਕਲੀ ਲੇਡੀ ਪੁਲਸ ਇੰਸਪੈਕਟਰ ਨੂੰ ਗ੍ਰਿਫ਼ਤਾਰ

0
inspector

ਖੰਨਾ, 5 ਮਾਰਚ 2026 : ਪੰਜਾਬ ਦੇ ਸ਼ਹਿਰ ਖੰਨਾ (Khanna) ਵਿਖੇ ਪੰਜਾਬ ਪੁਲਸ ਵਲੋਂ ਇਕ ਨਕਲੀ ਲੇਡੀ ਪੁਲਸ ਇੰਸਪੈਕਟਰ ਨੂੰ ਗ੍ਰਿ਼ਫਤਾਰ (Arrest) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਨਕਲੀ ਲੇਡੀ ਪੁਲਸ ਇੰਸਪੈਕਟਰ

ਮਿਲੀ ਜਾਣਕਾਰੀ ਅਨੁਸਾਰ ਖੰਨਾ ਵਿਖੇ ਪੰਜਾਬ ਪੁਲਸ (Punjab Police) ਵਲੋਂ ਜੋ ਇਕ ਨਕਲੀ ਲੇਡੀ ਪੁਲਸ ਇੰਸਪੈਕਟਰ (Fake Lady Police Inspector) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਪ੍ਰਿਆ ਹੈ ਤੇ ਇਹ ਮਹਿਲਾ ਖੰਨਾ ਦੇ ਆਨੰਦ ਨਗਰ ਖੇਤਰ ਦੀ ਵਸਨੀਕ ਹੈ । ਉਕਤ ਔਰਤ ਵਲੋਂ ਪਿਛਲੇ ਕਾਫੀ ਸਮੇਂ ਤੋਂ ਆਪਣੇ ਆਪ ਨੂੰ ਪੁਲਸ ਮੁਲਾਜਮ ਦੱਸ ਕੇ ਲੋਕਾਂ ਦੇ ਰੋਆਬ ਮਾਰਿਆ ਜਾਂਦਾ ਸੀ ।

ਪੁਲਸ ਨੂੰ ਕੀ ਕੀ ਮਿਲਿਆ ਪ੍ਰਿਆ ਕੋਲੋਂ

ਪ੍ਰਿਆ ਜਿਸ ਤੋਂ ਮੁਹੱਲੇ ਵਾਲੇ ਬਹੁਤ ਜਿ਼ਆਦਾ ਤੰਗ ਸੀ ਨੇ ਇਸ ਸਬੰਧੀ ਸਿਕਾਇਤ ਪੁਲਸ ਨੂੰ ਕੀਤੀ । ਜਿਸ ਤੋਂ ਬਾਅਦ ਖੰਨਾ ਪੁਲਸ ਨੇ ਕਾਰਵਾਈ ਕਰਦੇ ਹੋਏ ਪ੍ਰਿਆ (Priya) ਨੂੰ ਕਾਬੂ ਕਰ ਲਿਆ । ਪੁਲਸ ਦੀ ਤਲਾਸ਼ੀ ਦੌਰਾਨ ਪ੍ਰਿਆ ਕੋਲੋਂ ਇੰਸਪੈਕਟਰ ਰੈਂਕ ਦੀ ਵਰਦੀ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ । ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਕਿੰਨੇ ਲੋਕਾਂ ਨਾਲ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸ ਕੇ ਧੋਖਾ ਕੀਤਾ ਹੈ । ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਪ੍ਰਿਆ ਮਾਰਦੀ ਸੀ ਆਮ ਤੌਰ ਤੇ ਲੋਕਾਂ ਦੇ ਰੋਆਬ

ਮਹੱਲੇ ਦੇ ਲੋਕਾਂ ਮੁਤਾਬਕ ਪ੍ਰਿਆ ਅਕਸਰ ਪੁਲਸ ਦੀ ਵਰਦੀ ਪਾ ਕੇ ਇਲਾਕੇ ਵਿੱਚ ਘੁੰਮਦੀ ਸੀ ਅਤੇ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦੀ ਰਹਿੰਦੀ ਸੀ । ਕਈ ਵਾਰ ਉਹ ਲੋਕਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੀ ਅਤੇ ਆਪਣੇ ਆਪ ਨੂੰ ਇੰਸਪੈਕਟਰ ਦੱਸ ਕੇ ਡਰ ਦਾ ਮਾਹੌਲ ਪੈਦਾ ਕਰਦੀ ਸੀ । ਇਸ ਕਾਰਨ ਇਲਾਕੇ ਦੇ ਰਹਿਣ ਲੋਕਾਂ ਵਿੱਚ ਕਾਫੀ ਡਰ ਅਤੇ ਨਾਰਾਜ਼ਗੀ ਸੀ ।

Read More : ਡਾਕਟਰ ਦੇ ਘਰ ਅਤੇ ਕਾਰ ਤੇ ਫਾਇਰਿੰਗ ਮਾਮਲੇ ਵਿਚ ਪੁਲਸ ਨੇ ਕੀਤੇ ਦੋ ਕਾਬੂ

ਕੈਨੇਡਾ ਵਿਖੇ ਹੋਇਆ ਸੋਸ਼ਲ ਮੀਡੀਆ ਇਨਫਲੂਐਂਸਰ ਨੈਂਨਸੀ ਗਰੇਵਾਲ ਦਾ ਕਤਲ

0
Nancy Grewal

ਕੈਨੇਡਾ, 5 ਮਾਰਚ 2026 : ਕੈਨੇਡਾ (Canada) ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ ਨੈਨਸੀ ਗਰੇਵਾਲ ਦਾ ਚਾਕੂ ਮਾਰ ਕੇ ਕਤਲ (Murder) ਕੀਤੇ ਜਾਣ ਬਾਰੇ ਮਾਮਲਾ ਸਾਹਮਣੇ ਆਉਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਕੀਤੀ ਇਸ ਘਟਨਾਕ੍ਰਮ ਦੀ ਪੁਸ਼ਟੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਜੋ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) ਨੈਨਸੀ ਗਰੇਵਾਲ (Nancy Grewal) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਬਾਰੇ ਪਤਾ ਚੱਲਿਆ ਹੈ ਸਬੰਧੀ ਪੁਸ਼ਟੀ ਲਾਸਾਲੇ ਪੁਲਸ ਨੇ ਕਰਦਿਆਂ ਦੱਸਿਆ ਕਿ ਲਾਸੇਲ ਵਿਚ ਇਕ 45 ਸਾਲਾ ਪੰਜਾਬੀ ਮੂਲ ਦੀ ਮਹਿਲਾ ਜੋ ਚਾਕੂ ਮਾਰਨ ਦੀ ਘਟਨਾ ਦਾ ਸਿ਼ਕਾਰ ਹੋਈ ਹੈ, ਦੀ ਪਛਾਣ ਕੀਤੀ ਗਈ ਹੈ, ਜਿਸ ਨੇ ਉਥੋਂ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ । ਪੁਲਸ ਨੇ ਕਿਹਾ ਕਿ ਯੂ-ਟਿਊਬਰ ਵਜੋਂ ਜਾਣੀ ਜਾਂਦੀ ਵਿੰਡਸਰ ਨਿਵਾਸੀ ਨੈਨਸੀ ਗਰੇਵਾਲ ’ਤੇ ਮੰਗਲਵਾਰ ਰਾਤ ਨੂੰ ਹਮਲਾ ਕੀਤਾ ਗਿਆ ਸੀ ।

ਕੀ ਆਖਿਆ ਲਾਸੇਲ ਪੁਲਸ ਅਧਿਕਾਰੀਆਂ ਨੇ

ਕੈਨੇਡਾ ਦੀ ਲਾਸੇਲ ਪੁਲਸ (LaSalle Police) ਅਨੁਸਾਰ ਅਧਿਕਾਰੀਆਂ ਅਤੇ ਪੈਰਾਮੈਡਿਕਸ ਨੂੰ ਟੌਡ ਲੇਨ ਦੇ 2400 ਬਲਾਕ ਵਿਚ ਰਾਤ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਚਾਕੂ ਮਾਰਨ ਦੀ ਖ਼ਬਰ ਮਿਲੀ ਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਗਰੇਵਾਲ ਨੂੰ ਗੰਭੀਰ ਚਾਕੂ ਦੇ ਜ਼ਖ਼ਮਾਂ ਨਾਲ ਪੀੜਤ ਪਾਇਆ । ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਹਸਪਤਾਲ ਲਿਜਾਇਆ ਗਿਆ ਸੀ, ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ । ਬੁੱਧਵਾਰ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਇਕ ਬਿਆਨ ਵਿਚ ਪੁਲਿਸ ਨੇ ਪੀੜਤ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ।

ਲਾਸੇਲ ਪੁਲਸ ਨੇ ਹਾਲੇ ਤੱਕ ਕਿਸੇ ਨੂੰ ਵੀ ਹਿਰਾਸਤ ਵਿਚ ਲੈਣ ਦੀ ਨਹੀਂ ਕੀਤੀ ਪੁਸ਼ਟੀ

ਪੁਲਸ ਨੇ ਕਿਹਾ ਕਿ ਲਾਸੇਲ ਪੁਲਸ ਸੇਵਾ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ । ਹਾਲਾਂਕਿ ਪੁਲਸ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਿ ਕਿਸੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਾਂ ਨਹੀਂ । ਬੁੱਧਵਾਰ ਸਵੇਰੇ ਜਾਂਚਕਰਤਾਵਾਂ ਨੇ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੈਨੇਡਾ ਸਟਰੀਟ ਅਤੇ ਬਿਸ਼ਪ ਸਟਰੀਟ ਦੇ ਵਿਚਕਾਰ ਟੌਡ ਲੇਨ `ਤੇ ਦੋ ਘਰਾਂ ਨੂੰ ਘੇਰ ਲਿਆ । ਇੱਕ ਘਰ ਦੇ ਮੁੱਖ ਦਰਵਾਜ਼ੇ ਵੱਲ ਜਾਣ ਵਾਲੇ ਕੰਕਰੀਟ ਵਾਕਵੇਅ ਅਤੇ ਪੌੜੀਆਂ `ਤੇ ਕਈ ਸਬੂਤ ਮਾਰਕਰ ਲਗਾਏ ਗਏ ਸਨ ।

Read More : ਵਿਆਹ ਸਮਾਗਮ ਦੌਰਾਨ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਮੋਟਰਸਾਈਕਲ ਤੇ ਕਾਰ ਦੀ ਟੱਕਰ ਦੇ ਚਲਦਿਆਂ ਚਾਰ ਨੌਜਵਾਨਾਂ ਦੀ ਹੋਈ ਮੌਤ

0
Accident

ਰੋੋਹਤਕ, 5 ਮਾਰਚ 2026 : ਹਰਿਆਣਾ (Haryana) ਦੇ ਜਿਲਾ ਰੋਹਤਕ ਦੇ ਪਿੰਡ ਚੂਲੀਆਣਾ ਵਿਖੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ।

ਕੌਣ ਹਨ ਚਾਰੋਂ ਜਣੇ

ਮਿਲੀ ਜਾਣਕਾਰੀ ਮੁਤਾਬਕ ਰੋਹਤਕ ਜਿਲੇ ਦੇ ਪਿੰਡ ਚੂਲੀਆਣਾ (Village Chuliana) ਵਿਖੇ ਜੋ ਇਕ ਕਾਰ ਤੇ ਮੋਟਰਸਾਈਕਲ (Car and motorcycle) ਵਿਚਾਲੇ ਟੱਕਰ ਹੋਣ ਕਾਰਨ ਚਾਰ ਮੋਟਰਸਾਈਕਲ ਸਵਾਰ ਨੌਜਵਾਨਾ ਦੀ ਮੌਤ ਹੋ ਗਈ ਹੈ ਵਿਚ ਸੋਨੂੰ, ਮੋਹਨ, ਰਾਜ ਕੁਮਾਰ ਅਤੇ ਰਾਜੇਸ਼ ਸ਼ਾਮਲ ਹਨ । ਸੂਚਨਾ ਮਿਲਣ ‘ਤੇ ਆਈ. ਐਮ. ਟੀ. ਪੁਲਸ ਮੌਕੇ ‘ਤੇ ਪਹੁੰਚੀ ਜਿਸਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਨੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ । ਮ੍ਰਿਤਕਾਂ ਵਿੱਚ ਮੋਹਨ ਅਤੇ ਰਾਜਕੁਮਾਰ ਸਕੇ ਭਰਾ ਸਨ, ਜਦੋਂ ਕਿ ਸੋਨੂੰ ਅਤੇ ਰਾਜੇਸ਼ ਇੱਕੋ ਗਲੀ ਵਿੱਚ ਰਹਿੰਦੇ ਸਨ ।

ਕੀ ਦੱਸਿਆ ਆਈ. ਐਮ. ਟੀ. ਥਾਣੇ ਦੀ ਪੁਲਸ ਨੇ

ਕਾਰ ਨਾਲ ਟਕਰਾ ਕੇ ਮੌਤ ਦੇ ਘਾਟ ਉਤਰ ਗਏ ਚਾਰੋਂ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਵਾਪਰੇ ਸੜਕ ਹਾਦਸੇ ਦੀ ਜਾਂਚ ਕਰ ਰਹੀ ਆਈ. ਐਮ. ਟੀ. ਪੁਲਸ ਸਟੇਸ਼ਨ ਦੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ । ਸੂਚਨਾ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਚੁੱਕੀ ਸੀ ਜਦਕਿ ਦੋ ਜ਼ਖ਼ਮੀਆਂ ਦੀ ਵੀ ਪੀ. ਜੀ. ਆਈ. ਜਾਂਦੇ ਸਮੇਂ ਮੌਤ (Death) ਹੋ ਗਈ । ਪੁਲਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Read More : ਸੜਕ ਹਾਦਸੇ ਵਿਚ ਪੈਰੂ ਵਿਖੇ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਦੀ ਹੋਈ ਮੌਤ

ਸੜਕ ਹਾਦਸੇ ਵਿਚ ਪੈਰੂ ਵਿਖੇ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਦੀ ਹੋਈ ਮੌਤ

0
Death

ਨਵੀਂ ਦਿੱਲੀ, 5 ਮਾਰਚ 2026 : ਵਰਲਡ ਟੂੂਰ ‘ਤੇ ਗਏ ਪੰਜਾਬੀ ਮੂਲ ਦੇ ਇਕ ਸਿੱਖ ਨੌਜਵਾਨ ਦੀ ਸੜਕ ਹਾਦਸੇ (Road accidents) ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਮੂਲ ਦੇ ਜਿਸ ਸਿੱਖ ਨੌਜਵਾਨ ਦੀ ਵਰਲਡ ਟੂਰ ਦੌਰਾਨ ਸੜਕ ਹਾਦਸੇ ਵਿਚ ਮੌਤ (Death) ਹੋ ਗਈ ਹੈ 42 ਸਾਲਾ ਰਘਬੀਰ ਸਿੰਘ ਭੋਰਵਾਲ ਹੈ । ਉਕਤ ਸਿੱਖ ਨੌਜਵਾਨ (Sikh youth) ਕੈਨੇਡਾ ਦੇ ਸਰੀ ਵਿਚ ਰਹਿੰਦਾ ਹੈ ਤੇ ਆਪਣੀ ਹਾਰਲੇ ਡੇਵਿਡਸਨ ਮੋਟਰਸਾਈਕਲ ਤੇ ਇਕੱਲਿਆਂ ਹੀ ਪੂਰੀ ਦੁਨੀਆਂ ਦੀ ਯਾਤਰਾ ਤੇ ਨਿਕਲੇ ਸਨ। ਦੱਸਣਯੋਗ ਹੈ ਕਿ ਰਘਬੀਰ ਸਿੰਘ ਪੇਸ਼ੇ ਤੋਂ ਕੈਨੇਡਾ ਵਿਚ ਇਮੀਗ੍ਰੇਸ਼ਨ ਸਲਾਹਕਾਰ ਸਨ ।

ਕਿੰਨੇ ਮਹੀਨਿਆਂ ਤੋਂ ਨਿਕਲੇ ਸੀ ਰਘਬੀਰ ਸਿੰਘ ਵਰਲਡ ਟੂਰ ਤੇ

ਮਿਲੀ ਜਾਣਕਾਰੀ ਮੁਤਾਬਕ ਰਘਬੀਰ ਸਿੰਘ (Raghbir Singh) ਪਿਛਲੇ ਤਿੰਨ ਮਹੀਨਿਆਂ ਤੋਂ ਮੋਟਰਸਾਈਕਲ ‘ਤੇ ਵਿਸ਼ਵ ਟੂਰ ਲਈ ਨਿਕਲੇ ਸਨ । ਇਸ ਟੂਰ ਨੂੰ ਉਨ੍ਹਾਂ ਨੇ `ਫਲਾਇੰਗ ਖਾਲਸਾ ਵਰਲਡ ਟੂਰ` ਦਾ ਨਾਂ ਦਿੱਤਾ ਸੀ । ਰਘਬੀਰ ਸਿੰਘ ਨੇ ਹਾਦਸੇ ਤੋਂ ਤਿੰਨ ਦਿਨ ਪਹਿਲਾਂ ਪੇਰੂ ਤੋਂ ਸੋਸ਼ਲ ਮੀਡੀਆ ’ਤੇ ਆਪਣੀ ਆਖਰੀ ਵੀਡੀਓ ਸਾਂਝੀ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਰਾਹੀਂ ਭਾਲ ਸ਼ੁਰੂ ਕੀਤੀ । ਮੰਗਲਵਾਰ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਇੱਕ ਸੜਕ ਹਾਦਸੇ ਵਿੱਚ ਰਘਬੀਰ ਸਿੰਘ ਦੀ ਜਾਨ ਚਲੀ ਗਈ ਹੈ । ਇਸ ਖ਼ਬਰ ਨੇ ਕੈਨੇਡਾ ਅਤੇ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ ।

Read More : ਹਰਿਆਣਵੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ

ਲਾਰੈਂਸ ਦੇ ਵਕੀਲ ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਮੁੱਖ ਮੁਲਜਮ ਗ੍ਰਿਫ਼ਤਾਰ

0
Solanki

ਨਵੀਂ ਦਿੱਲੀ, 3 ਮਾਰਚ 2026 : ਦਿੱਲੀ ਵਿਖੇ ਲੰਘੇ ਦਿਨਾਂ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਵਕੀਲ ਤੇ ਹਮਲਾ ਕਰਨ ਦੇ ਮਾਮਲੇ ਵਿਚ ਮੁੱਖ ਮੁਲਜਮ ਨੂੰ ਪੁਲਸ ਨੇ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਕੌਣ ਹੈ ਇਹ ਮੁੱਖ ਮੁਲਜਮ

ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਜਿਸ ਵਕੀਲ ਦੀਪਕ ਖੱਤਰੀ (Lawyer Deepak Khatri) ਦੀ ਕਾਰ ਤੇ ਕਥਿਤ ਤੌਰ ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਜਿਸ ਮੁੱਖ ਮੁਲਜਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਰੋਹਿਤ ਸੋਲੰਕੀ (Rohit Solanki) ਹੈ । ਜਾਣਕਾਰੀ ਮੁਤਾਬਕ ਰੋਹਿਤ ਸੋਲੰਕੀ ਨੂੰ ਦੀਪਕ ਖੱਤਰੀ ਦੀ ਸਮੁੱਚੀ ਮੂਵਮੈਂਟ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਪ੍ਰਾਪਤ ਹੋਈ ਸੀ । ਦੱਸਣਯੋਗ ਹੈ ਕਿ ਪਕੜਿਆ ਗਿਆ ਵਿਅਕਤੀ ਵਿਦੇਸ਼ ਵਿਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦਾ ਸਹਿਯੋਗੀ ਹੈ ।

ਕੀ ਦੱਸਿਆ ਜੁਆਇੰਟ ਪੁਲਸ ਕਮਿਸ਼ਨਰ ਨੇ

ਸੰਯੁਕਤ ਪੁਲਸ ਕਮਿਸ਼ਨਰ (Joint Commissioner of Police) (ਮੱਧ) ਮਧੁਰ ਵਰਮਾ ਨੇ ਦਸਿਆ ਕਿ ਸੋਲੰਕੀ ਨੂੰ ਖੱਤਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰੋਫ਼ਾਈਲ ਰਾਹੀਂ ਪਤਾ ਲੱਗੀ । ਉਨ੍ਹਾਂ ਅਨੁਸਾਰ ਮੁਲਜ਼ਮ ਰੋਹਿਤ ਸੋਲੰਕੀ ਨੂੰ ਰੀਲ੍ਹਾਂ ਰਾਹੀਂ ਪਤਾ ਲਗਿਆ ਕਿ ਖੱਤਰੀ ਹਰ ਮੰਗਲਵਾਰ ਨੂੰ ਮਰਘਟ ਵਾਲੇ ਹਨੂਮਾਨ ਮੰਦਰ ਜਾਂਦੇ ਹਨ ਅਤੇ ਮੰਦਰ ਬੰਦ ਹੋਣ ’ਤੇ ਹੀ ਉਥੋਂ ਨਿਕਲਦੇ ਹਨ ।

ਉਨ੍ਹਾਂ ਦੱਸਿਆ ਕਿ ਪ੍ਰਕਿਰਿਆਤਮਕ ਮੁੱਦਿਆਂ ਕਾਰਨ ਥਾਈਲੈਂਡ ਤੋਂ ਸਪੁਰਦਗੀ ਕੀਤੇ ਜਾਣ ਤੋਂ ਬਾਅਦ ਸੋਲੰਕੀ ਨੂੰ ਦੋ ਮਾਰਚ ਨੂੰ ਦਿੱਲੀ ਹਵਾਈ ਅੱਡੇ ਉਤੇ ਗ੍ਰਿਫ਼ਤਾਰ ਕਰ ਲਿਆ ਗਿਆ । ਇਹ ਗ੍ਰਿਫ਼ਤਾਰੀ ਉੱਤਰੀ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ’ਚ ਅੰਤਰਰਾਜੀ ਬੱਸ ਟਰਮੀਨਲ (ਆਈ. ਐਸ. ਬੀ. ਟੀ.) ਕੋਲ ਖੱਤਰੀ ਅਤੇ ਉਸ ਦੇ ਸਾਥੀਆਂ ਉਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਇਕ ਹਫ਼ਤੇ ਬਾਅਦ ਹੋਈ ਹੈ ।

ਪੁਲਸ ਨੇ ਸੋਲੰਕੀ ਦੇ ਗੋਲਬਾਰੀ ਘਟਨਾ ਵਿਚ ਸ਼ਾਮਲ ਹੋਣ ਬਾਰੇ ਕੀ ਦੱਸਿਆ

ਪੁਲਸ ਅਨੁਸਾਰ ਸੋਲੰਕੀ 25 ਫ਼ਰਵਰੀ ਦੀ ਦੇਰ ਰਾਤ ਮਰਘਟ ਵਾਲੇ ਹਨੂਮਾਨ ਮੰਦਰ ਕੋਲ ਹੋਏ ਹਮਲੇ ਦੀ ਸਾਜਿਸ਼ ਰਚਣ ਅਤੇ ਉਸ ਨੂੰ ਅੰਜਾਮ ਦੇਣ ’ਚ ਸ਼ਾਮਲ ਸੀ । ਜੁਆਇੰਟ ਕਮਿਸ਼ਨਰ ਵਰਮਾ ਨੇ ਦਸਿਆ ਕਿ ਉਹ ਸਿਗਨਲ ਐਪ ਜ਼ਰੀਏ ਗੋਦਾਰਾ ਦੇ ਸਿੱਧੇ ਸੰਪਰਕ ’ਚ ਸੀ। ਗੱਡੀ ’ਚ ਪੰਜ ਲੋਕ ਸਫ਼ਰ ਕਰ ਰਹੇ ਸਨ ਜਦੋਂ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ ।

ਉਨ੍ਹਾਂ ਕਿਹਾ ਕਿ ਚਸ਼ਮਦੀਦਾਂ ਅਨੁਸਾਰ ਤਿੰਨ ਹਮਲਾਵਰ ਸਨ ਅਤੇ ਬਾਕੀ ਦੋ ਦੀ ਭਾਲ ਜਾਰੀ ਹੈ । ਪੁਲਸ ਹਥਿਆਰ, ਸਿਮ ਕਾਰਡ ਅਤੇ ਗੱਡੀ ਦੀ ਸਪਲਾਈ ਕਰਨ ਵਾਲੇ ਦਾ ਵੀ ਪਤਾ ਲਗਾ ਰਹੀ ਹੈ । ਗੱਡੀ ’ਚ ਸਵਾਰ ਲੋਕਾਂ ’ਚੋਂ ਸੰਦੀਪ ਨਾਂ ਦੇ ਸ਼ਖ਼ਸ ਨੂੰ ਪਿੱਠ ’ਚ ਦੋ ਗੋਲੀਆਂ ਲਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਬਾਅਦ ’ਚ ਉਨ੍ਹਾਂ ਦੀ ਹਾਲਤ ਸਥਿਤ ਦੱਸੀ ਗਈ ਅਤੇ ਉਹ ਖ਼ਤਰੇ ਤੋਂ ਬਾਹਰ ਹਨ ।

Read More : ਅਣਪਛਾਤੇ ਹਮਲਾਵਰਾਂ ਨੇ ਕਾਰ ਤੇ ਫਾਇਰਿੰਗ ਕਰਕੇ ਕੀਤਾ ਇਕ ਵਿਅਕਤੀ ਜ਼ਖ਼ਮੀ