Home Blog Page 1135

ਸਕਾਰਾਤਮਕ ਵਿਚਾਰ

0
Positive thoughts

ਤੁਹਾਡੀ ਨਾਜ਼ਾਇਜ਼ ਕਮਾਈ ਦਾ ਲਾਭ ਕੋਈ
ਵੀ ਉਠਾ ਸਕਦਾ ਹੈ ਪਰ
ਤੁਹਾਡੇ ਨਾਜ਼ਾਇਜ਼ ਕਰਮਾਂ ਦਾ ਫ਼ਲ ਤੁਹਾਨੂੰ
ਆਪ ਨੂੰ ਹੀ ਭੋਗਣਾ ਪੈਣਾ ਹੈ

ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੋੜਦੇ ਉਹ ਮਨੁੱਖ ਨੂੰ ਪਰਮਾਤਮਾ ਨਾਲ ਵੀ ਨਹੀਂ ਜੋੜ ਸਕਦੇ

0
Thoughts that do not connect man to man They cannot even connect man with God

ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੋੜਦੇ
ਉਹ ਮਨੁੱਖ ਨੂੰ ਪਰਮਾਤਮਾ ਨਾਲ ਵੀ ਨਹੀਂ ਜੋੜ ਸਕਦੇ

ਨਾਜਾਇਜ਼ ਕੋਚਿੰਗ ਸੈਂਟਰਾਂ ਨੂੰ ਬੰਦ ਕਰਵਾਉਣ ਲਈ ਹਦਾਇਤਾਂ ਜਾਰੀ || Punjab News

0

ਨਾਜਾਇਜ਼ ਕੋਚਿੰਗ ਸੈਂਟਰਾਂ ਨੂੰ ਬੰਦ ਕਰਵਾਉਣ ਲਈ ਹਦਾਇਤਾਂ ਜਾਰੀ

ਹਰਿਆਣਾ ਵਿਚ ਬਿਨਾਂ ਮਾਨਤਾ ਤੋਂ ਚੱਲ ਰਹੇ ਕੋਚਿੰਗ ਸੈਂਟਰਾਂ ਨੂੰ ਲੈ ਕੇ ਸਰਕਾਰ ਸਖ਼ਤ ਹੋ ਗਈ ਹੈ। ਹੁਣ ਨਾਜਾਇਜ਼ ਕੋਚਿੰਗ ਸੈਂਟਰਾਂ ਨੂੰ ਨਾ-ਸਿਰਫ਼ ਤੁਰੰਤ ਬੰਦ ਕੀਤਾ ਜਾਵੇਗਾ ਸਗੋਂ ਜਿਨ੍ਹਾਂ ਇਮਾਰਤਾਂ ਵਿਚ ਇਹ ਅਕੈਡਮੀਆਂ ਚੱਲ ਰਹੀਆਂ ਹਨ, ਨੂੰ ਜ਼ਬਤ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਅਕੈਡਮੀ ਸੰਚਾਲਕ ਤੇ ਇਮਾਰਤ ਦੇ ਮਾਲਕ ਵਿਰੁੱਧ ਐੱਫਆਈਆਰ ਦਰਜ ਕਰਵਾਈ ਜਾਵੇਗੀ।

1 ਕਿਲੋ ਅਫੀਮ ਸਮੇਤ ਤਸਕਰ ਕਾਬੂ || Punjab News

ਸੂਬੇ ਵਿਚ ਬਿਨਾਂ ਮਾਨਤਾ ਤੋਂ ਚੱਲ ਰਹੀਆਂ ਕੋਚਿੰਗ ਸੰਸਥਾਵਾਂ ਨੂੰ ਬੰਦ ਕਰਵਾਉਣ ਲਈ ਸੈਕੰਡੀਰ ਸਿੱਖਿਆ ਡਾਇਰੈਕਟਰ ਵੱਲੋਂ ਐੱਸਸੀਈਆਰਟੀ ਗੁਰੂਗ੍ਰਾਮ ਦੇ ਡਾਇਰੈਕਟਰ, ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀਆਂ, ਡਵੀਜ਼ਨਲ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਿੱਖਿਆ ਡਾਇਰੈਕਟੋਰੇਟ ਦੇ ਸਖ਼ਤ ਹੁਕਮਾਂ ਕਾਰਨ ਕਈ ਥਾਈੰ ਛਾਪਾਮਾਰੀ ਮੁਹਿੰਮ ਸ਼ੁਰੂ ਹੋ ਗਈ ਹੈ। ਜਲਦੀ ਨਵੇਂ ਖ਼ੁਲਾਸੇ ਹੋ ਸਕਦੇ ਹਨ।

1 ਕਿਲੋ ਅਫੀਮ ਸਮੇਤ ਤਸਕਰ ਕਾਬੂ || Punjab News

0

1 ਕਿਲੋ ਅਫੀਮ ਸਮੇਤ ਤਸਕਰ ਕਾਬੂ

ਮੁਕਤਸਰ ਦੇ ਮਲੋਟ ‘ਚ ਪੁਲਿਸ ਨੇ ਇੱਕ ਤਸਕਰ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਪੁਲੀਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਦਿੰਦੇ ਹੋਏ ਐਸਪੀ ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਡੀਐਸਪੀ ਜਸਪਾਲ ਸਿੰਘ ਦੀ ਅਗਵਾਈ ਵਿੱਚ ਇੰਸਪੈਕਟਰ ਦਵਿੰਦਰ ਕੁਮਾਰ (ਮੁੱਖ ਅਫਸਰ ਥਾਣਾ ਕਬਰਵਾਲਾ) ਅਤੇ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਇੱਕ ਤਸਕਰ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ।

ਸ਼ੱਕੀ ਵਿਅਕਤੀਆਂ ਦੀ ਚੈਕਿੰਗ

ਉਨ੍ਹਾਂ ਦੱਸਿਆ ਕਿ ਕਬਰਵਾਲਾ ਪੁਲਿਸ ਪਾਰਟੀ ਪਿੰਡ ਪੱਕੀ ਟਿੱਬੀ ਵਿਖੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਮੌਜੂਦ ਸੀ | ਇਸ ਦੌਰਾਨ ਇਕ ਵਿਅਕਤੀ ਖੜ੍ਹਾ ਦੇਖਿਆ ਗਿਆ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਜਦੋਂ ਉਸ ਦਾ ਨਾਂਅ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਦੇਵੀ ਲਾਲ ਡੋਲੀ, ਤਹਿਸੀਲ ਗੰਗਰਾਂ, ਜ਼ਿਲ੍ਹਾ ਚਿਤੌੜਗੜ੍ਹ ਰਾਜਸਥਾਨ ਦੱਸਿਆ |

CM ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 50 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਕੀਤੀ ਸਰਕਾਰੀ ਭਰਤੀ: ਮੁੰਡੀਆ

NDPS ਐਕਟ ਤਹਿਤ ਕੇਸ ਦਰਜ

ਪੁਲਸ ਵੱਲੋਂ ਤਲਾਸ਼ੀ ਲੈਣ ‘ਤੇ ਉਸ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਕਬਰਵਾਲਾ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਉਕਤ ਸਮੱਗਲਰ ਇਹ ਅਫੀਮ ਕਿਸ ਥਾਂ ਤੋਂ ਲੈ ਕੇ ਆਇਆ ਸੀ, ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

CM ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 50 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਕੀਤੀ ਸਰਕਾਰੀ ਭਰਤੀ: ਮੁੰਡੀਆ

0

CM ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 50 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਕੀਤੀ ਸਰਕਾਰੀ ਭਰਤੀ: ਮੁੰਡੀਆ

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਵਿਭਾਗ ਵਿੱਚ ਭਰਤੀ ਹੋਏ ਤਿੰਨ ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਚੰਡੀਗੜ੍ਹ ਵਿਖੇ ਉਨ੍ਹਾਂ ਵਿਭਾਗ ਵਿੱਚ ਭਰਤੀ ਹੋਏ ਲਾਅ ਅਫ਼ਸਰ ਕੁਲਵੰਤ ਸਿੰਘ ਅਤੇ ਕਲਰਕ ਰੁਪਾਲੀ ਤੇ ਮਿਲਨਪ੍ਰੀਤ ਕੌਰ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਵਿਭਾਗ ਵਿੱਚ ਜੀ ਆਇਆ ਆਖਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਤੇ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਵੀ ਹਾਜ਼ਰ ਸਨ।

ਫਿਰ ਦਿੱਲੀ ਕੂਚ ਕਰਨਗੇ ਕਿਸਾਨ! ਕਿਸਾਨ ਲੀਡਰਾਂ ਨੇ ਬਣਾਈ ਰਣਨੀਤੀ

ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਢਾਈ ਸਾਲ ਦੇ ਸਮੇਂ ਦੌਰਾਨ ਹੁਣ ਤੱਕ 50 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਸਰਕਾਰੀ ਭਰਤੀ ਕੀਤੀ ਗਈ ਹੈ। ਮਕਾਨ ਉਸਾਰੀ ਦੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ 223 ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਆਉਂਦੇ ਸਮੇਂ ਵਿੱਚ ਖਾਲੀ ਅਸਾਮੀਆਂ ਭਰ ਕੇ ਹੋਰ ਭਰਤੀ ਕੀਤੀ ਜਾਵੇਗੀ।

ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੀ ਨੌਜਵਾਨੀ ਨੂੰ ਸੂਬੇ ਵਿੱਚ ਹੀ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਨਿਵੇਸ਼ ਨੂੰ ਹੁਲਾਰਾ ਦਿੰਦਿਆਂ ਨਿਵੇਸ਼ਕਾਂ ਦੇ ਪੱਖੀ ਮਾਹੌਲ ਸਿਰਜਿਆ ਗਿਆ ਹੈ ਜਿਸ ਨਾਲ ਪ੍ਰਾਈਵੇਟ ਖੇਤਰ ਵਿੱਚ ਵੀ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਇਸ ਨਾਲ ਸੂਬੇ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲ ਰਿਹਾ ਹੈ।

ਫਿਰ ਦਿੱਲੀ ਕੂਚ ਕਰਨਗੇ ਕਿਸਾਨ! ਕਿਸਾਨ ਲੀਡਰਾਂ ਨੇ ਬਣਾਈ ਰਣਨੀਤੀ

0

ਫਿਰ ਦਿੱਲੀ ਕੂਚ ਕਰਨਗੇ ਕਿਸਾਨ! ਕਿਸਾਨ ਲੀਡਰਾਂ ਨੇ ਬਣਾਈ ਰਣਨੀਤੀ

ਕੱਲ੍ਹ ਦਿੱਲੀ ਕੂਚ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਪਹਿਲੇ ਜੱਥੇ ਨੇ ਸ਼ੰਭੂ ਬਾਰਡਰ ਤੋਂ ਕੂਚ ਕੀਤਾ ਪਰ ਢਾਈ ਘੰਟੇ ਦੀ ਖਿੱਚੋਤਾਣ ਮਗਰੋਂ ਕਿਸਾਨਾਂ ਨੇ ਜੱਥੇ ਨੂੰ ਵਾਪਸ ਬੁਲਾ ਲਿਆ। ਇਸ ਸਭ ਤੋਂ ਬਾਅਦ ਕਿਸਾਨਾਂ ਨੇ ਅੱਜ ਅੰਦੋਲਨ ਦੀ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ।

ਨਜਾਇਜ਼ ਹਥਿਆਰਾਂ ਸਮੇਤ 2 ਬਦਮਾਸ਼ ਕਾਬੂ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿ ਕੱਲ੍ਹ ਫਿਰ 101 ਕਿਸਾਨਾਂ ਦਾ ਜਥਾ ਜਾਏਗਾ। ਸ਼ੰਭੂ ਬਾਰਡਰ ਤੋਂ 12 ਵਜੇ ਇਹ ਜਥਾ ਰਵਾਨਾ ਹੋਵੇਗਾ। ਪੰਧੇਰ ਨੇ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਨਹੀਂ ਹੈ, ਨਾਲ ਹੀ ਪੰਧੇਰ ਨੇ ਦੱਸਿਆ ਕਿ ਬੀਤੇ ਕੱਲ੍ਹ ਦੇ ਜਥੇ ਵਿਚ ਜ਼ਖਮੀ ਹੋਏ ਕਿਸਾਨਾਂ ਵਿਚੋਂ 16 ਕਿਸਾਨ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਬੰਗਲਾਦੇਸ਼ ‘ਚ ਭਖਿਆ ਮਾਹੌਲ, ISKCON ਦਾ ਵੱਡਾ ਦਾਅਵਾ, ਹਿੰਦੂ ਮੰਦਰਾ ਨੂੰ ਲਗਾਈ ਅੱਗ || News Update

0
Bhakya atmosphere in Bangladesh, ISKCON's big claim, Hindu temple set on fire

ਬੰਗਲਾਦੇਸ਼ ‘ਚ ਭਖਿਆ ਮਾਹੌਲ, ISKCON ਦਾ ਵੱਡਾ ਦਾਅਵਾ, ਹਿੰਦੂ ਮੰਦਰਾ ਨੂੰ ਲਗਾਈ ਅੱਗ

ਬੰਗਲਾਦੇਸ਼ ‘ਚ ਮਾਹੌਲ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ | ਜਿੱਥੇ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਦਰਅਸਲ, ISKCON ਮੰਦਰ ਨੇ ਇਹ ਦਾਅਵਾ ਕੀਤਾ ਹੈ ਕਿ ਹਿੰਦੂਆਂ ਦੇ ਘਰਾਂ ਨੂੰ ਸਾੜਨ ਤੋਂ ਇਲਾਵਾ ਹਿੰਦੂ ਮੰਦਰਾਂ ਵਿੱਚ ਭੰਨਤੋੜ ਦੀਆਂ ਘਟਨਾਵਾਂ ਵੀ ਕਈ ਵਾਰ ਸਾਹਮਣੇ ਆਈਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਹੁਣ ਇਕ ਵਾਰ ਫਿਰ ISKCON ਮੰਦਰ ‘ਤੇ ਹਮਲਾ ਹੋਇਆ ਹੈ |

ਭਗਵਾਨ ਕ੍ਰਿਸ਼ਨ ਦੀ ਮੂਰਤੀ ਸੜੀ

ISKCON (ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਚੇਤਨਾ) ਕੋਲਕਾਤਾ ਦੇ ਉਪ-ਪ੍ਰਧਾਨ ਰਾਧਾਰਮਨ ਦਾਸ ਨੇ ਦਾਅਵਾ ਕੀਤਾ ਕਿ ਢਾਕਾ, ਬੰਗਲਾਦੇਸ਼ ਵਿੱਚ ਇੱਕ ISKCON ਮੰਦਰ ਨੂੰ ਅੱਗ ਲਗਾ ਦਿੱਤੀ ਗਈ। ਅੱਗ ਲੱਗਣ ਕਾਰਨ ਭਗਵਾਨ ਕ੍ਰਿਸ਼ਨ ਦੀ ਮੂਰਤੀ ਵੀ ਸੜ ਗਈ। ਉਨ੍ਹਾਂ ਦੱਸਿਆ ਕਿ ਨਮਹੱਟਾ ਮੰਦਰ ਵਿੱਚ ਲਕਸ਼ਮੀ ਨਰਾਇਣ ਤੇ ਮੰਦਰ ਦੇ ਅੰਦਰ ਮੌਜੂਦ ਸਾਰੀਆਂ ਵਸਤੂਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ।

ਉਨ੍ਹਾਂ ਕਿਹਾ ਕਿ ਮੰਦਰ ਧੌਰ ਪਿੰਡ ਵਿੱਚ ਸਥਿਤ ਹੈ, ਜੋ ਕਿ ਢਾਕਾ ਜ਼ਿਲ੍ਹੇ ਦੇ ਤੁਰਗ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਮੰਦਰ ਪਿੱਛੇ ਟੀਨ ਦੀ ਛੱਤ ਨੂੰ ਚੁੱਕ ਕੇ ਤੇ ਪੈਟਰੋਲ ਜਾਂ ਓਕਟੇਨ ਦੀ ਵਰਤੋਂ ਕਰ ਕੇ ਅੱਗ ਲਗਾਈ ਗਈ।

ਪੁਜਾਰੀ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ

ਜ਼ਿਕਰਯੋਗ ਹੈ ਕਿ ਹਿੰਦੂ ਪੁਜਾਰੀ ਚਿਨਮਯ ਦਾਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੰਗਲਾਦੇਸ਼ ਦਾ ਮਾਹੌਲ ਖਰਾਬ ਹੋ ਗਿਆ ਹੈ। ਪੁਜਾਰੀ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕਈ ਹਿੰਦੂ ਸੰਗਠਨ ਵੀ ਇਸ ਗ੍ਰਿਫ਼ਤਾਰੀ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਏ ਪਰ ਬੰਗਲਾਦੇਸ਼ ਪੁਲਿਸ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ।

ਦਾਸ ਨੇ ਦਾਅਵਾ ਕੀਤਾ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ‘ਤੇ ਹਮਲੇ ਜਾਰੀ ਹਨ ਤੇ ISKCON ਵੱਲੋਂ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਧਿਆਨ ਖਿੱਚਣ ਦੇ ਬਾਵਜੂਦ ਪੁਲਿਸ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ ਵਿਅਕਤੀ ਜਿੱਤ ਲਈ ਡੇਢ ਕਰੋੜ ਦੀ ਲਾਟਰੀ

ਜਾਨ ਬਚਾਉਣ ਲਈ ‘ਤਿਲਕ’ ਨਹੀਂ ਲਗਾਉਣਾ ਚਾਹੀਦਾ

ਇਸ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਸਾਰੇ ਹਿੰਦੂ ਭਿਕਸ਼ੂਆਂ ਤੇ ਪੈਰੋਕਾਰਾਂ ਨੂੰ ਬੰਗਲਾਦੇਸ਼ ਵਿਚ ਜਾਨ ਬਚਾਉਣ ਲਈ ‘ਤਿਲਕ’ ਨਹੀਂ ਲਗਾਉਣਾ ਚਾਹੀਦਾ। ਇਸਕੋਨ ਕੋਲਕਾਤਾ ਦੇ ਉਪ ਪ੍ਰਧਾਨ ਨੇ ਜ਼ਮਾਨਤ ਤੋਂ ਇਨਕਾਰ ਕਰਨ ਤੇ ਹਿੰਸਕ ਹਮਲਿਆਂ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ। ਹਿੰਦੂ ਭਾਈਚਾਰੇ ਦੇ ਨੇਤਾ ਚਿਨਮੋਏ ਕ੍ਰਿਸ਼ਨਾ ਦਾਸ ਦੀ ਸੁਰੱਖਿਆ ‘ਤੇ ਵੀ ਚਿੰਤਾ ਜ਼ਾਹਰ ਕੀਤੀ।

ਪੱਛਮੀ ਬੰਗਾਲ ਭਾਜਪਾ ਪ੍ਰਧਾਨ ਤੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਕਿਹਾ, ” ਬੰਗਲਾਦੇਸ਼ ਦੇ ਢਾਕਾ ਵਿੱਚ ਮੰਦਰ ‘ਤੇ ਹੋਏ ਹਮਲੇ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ।”

 

 

 

 

 

 

 

 

 

 

 

 

 

 

 

 

 

 

 

 

 

 

ਨਜਾਇਜ਼ ਹਥਿਆਰਾਂ ਸਮੇਤ 2 ਬਦਮਾਸ਼ ਕਾਬੂ

0

ਨਜਾਇਜ਼ ਹਥਿਆਰਾਂ ਸਮੇਤ 2 ਬਦਮਾਸ਼ ਕਾਬੂ

ਲੁਧਿਆਣਾ ਵਿੱਚ ਪੁਲਿਸ ਨੇ 2 ਬਦਮਾਸ਼ਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ, ਫਿਲਹਾਲ ਇਨ੍ਹਾਂ ਦੇ ਤਿੰਨ ਸਾਥੀ ਅਜੇ ਤੱਕ ਫੜੇ ਨਹੀਂ ਗਏ ਹਨ। ਪੁਲਿਸ ਨੇ ਬਦਮਾਸ਼ਾਂ ਕੋਲੋਂ 3 ਨਜਾਇਜ਼ ਪਿਸਤੌਲ, 6 ਜਿੰਦਾ ਕਾਰਤੂਸ ਅਤੇ ਇੱਕ ਥਾਰ ਕਾਰ ਬਰਾਮਦ ਕੀਤੀ ਹੈ। ਬਦਮਾਸ਼ਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।

ਜਾਣਕਾਰੀ ਦਿੰਦਿਆਂ ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੁਲਜ਼ਮ ਜਸ਼ਨਦੀਪ ਸਿੰਘ ਜਸ਼ਨ ਨੇ ਪੁਲੀਸ ਨੂੰ ਦੱਸਿਆ ਕਿ ਉਹ ਅਕਤੂਬਰ 2024 ਵਿੱਚ ਹੋਣ ਵਾਲੀਆਂ ਸਰਪੰਚ ਚੋਣਾਂ ਵਿੱਚ ਸਰਪੰਚ ਲਈ ਨਾਮਜ਼ਦਗੀ ਪੱਤਰ ਭਰਨ ਲਈ ਰਿਸ਼ੀ ਨਗਰ ਸਥਿਤ ਪੋਲੀਟੈਕਨਿਕ ਕਾਲਜ ਗਿਆ ਸੀ। ਜਿੱਥੇ ਉਸ ਦੀ ਵਿਰੋਧੀ ਧੜੇ ਨਾਲ ਝੜਪ ਹੋ ਗਈ।ਇਸ ਦੌਰਾਨ ਪੀਏਯੂ ਥਾਣੇ ਦੀ ਪੁਲੀਸ ਨੇ 6 ਅਕਤੂਬਰ 2024 ਨੂੰ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ ਵਿਅਕਤੀ ਜਿੱਤ ਲਈ ਡੇਢ ਕਰੋੜ ਦੀ ਲਾਟਰੀ || National News

ਇਸ ਮਾਮਲੇ ਨੂੰ ਲੈ ਕੇ ਜਸ਼ਨਦੀਪ ਸਿੰਘ ਉਰਫ਼ ਜਸ਼ਨ ਨੇ ਮੌਜੂਦਾ ਸਰਪੰਚ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਆਪਣੇ ਸਾਥੀਆਂ ਗਗਨਦੀਪ ਸਿੰਘ ਉਰਫ ਗਗਨ, ਅਕਾਸ਼ਦੀਪ ਸਿੰਘ ਉਰਫ ਪੰਨੂੰ, ਗਗਨਦੀਪ ਸਿੰਘ ਉਰਫ ਗੱਗੂ ਉਰਫ ਗਿਆਨੀ ਅਤੇ ਕੇਤਨ ਨਾਲ ਮਿਲ ਕੇ ਸਰਪੰਚ ਦੇ ਕਤਲ ਦੀ ਯੋਜਨਾ ਬਣਾਈ ਸੀ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ

ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਕਾਸ਼ ਦੀਪ, ਗਗਨਦੀਪ ਅਤੇ ਕੇਤਨ ਹਰਿਆਣਾ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਜਸ਼ਨਦੀਪ ਸਿੰਘ, ਗਗਨਦੀਪ ਉਰਫ਼ ਗਗਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਸਾਥੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਕੀ ਹੈ Spam calls? ਜਾਣੋ ਬਲਾਕ ਕਰਨ ਦੇ ਤਰੀਕੇ

0

ਕੀ ਹੈ Spam calls? ਜਾਣੋ ਬਲਾਕ ਕਰਨ ਦੇ ਤਰੀਕੇ

ਸਪੈਮ ਕਾਲਾਂ ਕਾਫ਼ੀ ਪਰੇਸ਼ਾਨ ਕਰਨ ਵਾਲੀਆਂ ਹੁੰਦੀਆਂ ਹਨ। ਇਹ ਅਕਸਰ ਮਾਰਕੀਟਿੰਗ ਜਾਂ ਪ੍ਰਮੋਸ਼ਨਲ ਕਾਲਾਂ ਹੁੰਦੀਆਂ ਹਨ। ਕਾਫ਼ੀ ਵਾਰ ਧੋਖੇਬਾਜ਼ ਵੀ ਲੋਕਾਂ ਨੂੰ ਫਸਾਉਣ ਲਈ ਕਾਲ ਕਰਦੇ ਹਨ। ਇਨ੍ਹਾਂ ਨੂੰ ਅਕਸਰ ਲੋਕ ਇਗਨੋਰ ਕਰ ਦਿੰਦੇ ਹਨ ਜਾਂ ਫ਼ੋਨ ਨੂੰ ਸਾਈਲੈਂਟ ‘ਤੇ ਛੱਡ ਦਿੰਦੇ ਹਨ। ਪਰ ਲੰਮੇ ਸਮੇਂ ਤਕ ਅਜਿਹਾ ਕਰ ਸਕਣਾ ਆਸਾਨ ਨਹੀਂ ਹੁੰਦਾ ਕਿਉਂਕਿ ਅਜਿਹਾ ਕਰਨ ਨਾਲ ਜ਼ਰੂਰੀ ਕਾਲਾਂ ਮਿਸ ਹੋ ਸਕਦੀਆਂ ਹਨ।

ਨੈਸ਼ਨਲ ‘ਡੂ ਨਾਟ ਕਾਲ’ ਰਜਿਸਟਰੀ

ਨਾਰਾਇਣ ਚੌੜਾ ਨੂੰ ਸਨਮਾਨਿਤ ਕਰੇ ਅਕਾਲੀ ਦਲ, ਰਵਨੀਤ ਬਿੱਟੂ ਦਾ ਤੰਜ਼

ਸਪੈਮ ਕਾਲਾਂ ਨੂੰ ਬਲਾਕ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਆਪਣੇ ਨੰਬਰ ਨੂੰ ਨੈਸ਼ਨਲ ਕਸਟਮਰ ਪ੍ਰੈਫਰੈਂਸ ਰਜਿਸਟਰ (NCPR) ‘ਚ ਰਜਿਸਟਰ ਕਰਨਾ, ਜਿਸ ਨੂੰ ਪਹਿਲਾਂ ਨੈਸ਼ਨਲ ਡੂ ਨਾਟ ਕਾਲ ਰਜਿਸਟਰੀ (NDNC) ਕਿਹਾ ਜਾਂਦਾ ਸੀ। ਇਹ ਸਰਵਿਸ ਯੂਜ਼ਰਜ਼ ਨੂੰ ਟੈਲੀਮਾਰਕੀਟਿੰਗ ਕਾਲ ਮਿਲਣ ਤੋਂ ਰੋਕਦੀ ਹੈ।

DND ਸਰਵਿਸ ਇਸ ਤਰ੍ਹਾਂ ਕਰੋ ਐਕਟਿਵ

ਆਪਣਾ SMS ਐਪ ਓਪਨ ਕਰੋ ਤੇ ‘START’ ਟਾਈਪ ਕਰੋ ਤੇ ਇਸ ਨੂੰ 1909 ‘ਤੇ ਭੇਜੋ।

ਇਸ ਤੋਂ ਬਾਅਦ ਤੁਹਾਨੂੰ ਬੈਂਕਿੰਗ, ਹਾਸਿਪਟੈਲਿਟੀ ਆਦਿ ਵਰਗੀਆਂ ਸ਼੍ਰੇਣੀਆਂ ਦੀ ਇਕ ਲਿਸਟ ਮਿਲੇਗੀ, ਜਿਸ ਵਿੱਚ ਹਰੇਕ ਦਾ ਇੱਕ ਯੂਨੀਕ ਕੋਡ ਹੋਵੇਗਾ।

ਤੁਸੀਂ ਜਿਸ ਕਾਲ ਨੂੰ ਬਲਾਕ ਕਰਨਾ ਚਾਹੁੰਦੇ ਹੋ, ਉਸ ਸ਼੍ਰੇੇਣੀ ਦੇ Corresponding Code ਨਾਲ ਜਵਾਬ ਦਿਓ।
ਇਸ ਪ੍ਰੋਸੈਸ ਤੋਂ ਬਾਅਦ ਇੱਕ confirmation message ਤੇ DND ਸਰਵਿਸ 24 ਘੰਟਿਆਂ ਅੰਦਰ ਐਕਟਿਵ ਹੋ ਜਾਵੇਗੀ।

ਇਹ ਸਰਵਿਸ ਬੈਂਕਾਂ ਜਾਂ ਸਰਵਿਸ ਪ੍ਰੋਵਾਈਡਸਰ ਦੇ ਜ਼ਰੂਰੀ ਅਲਰਟ ਨੂੰ ਪ੍ਰਭਾਵਿਤ ਕੀਤੇ ਬਿਨਾਂ ਤੀਜੀ ਧਿਰ ਤੋਂ unwanted commercial calls ਨੂੰ ਪ੍ਰਭਾਵੀ ਢੰਗ ਨਾਲ ਰੋਕਦੀ ਹੈ।

ਟੈਲੀਕਾਮ ਆਪਰੇਟਰਾਂ ਦੁਆਰਾ DND ਸਰਵਿਸ ਐਕਟੀਵੇਟ ਕਰੋ

ਤੁਸੀਂ ਸਿੱਧਾ ਆਪਣੇ ਟੈਲੀਕਾਮ ਸਰਵਿਸ ਪ੍ਰੋੋੋਵਾਈਡਰ ਤੋਂ ਵੀ DND ਸਰਵਿਸ ਕਰ ਸਕਦੇ ਹੋ

ਜੀਓ ਲਈ MyJio ਐਪ > ਸੈਟਿੰਗਾਂ > ਸਰਵਿਸ ਸੈਟਿੰਗਾਂ > ਡੂ ਨਾਟ ਡਿਸਟਰਬ ‘ਤੇ ਜਾਓ। ਉਨ੍ਹਾਂ ਸ਼੍ਰੇਣੀਆਂ ਨੂੰ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਬਲਾਕ ਕਰਨਾ ਚਾਹੁੰਦੇ ਹੋ।

ਏਅਰਟੈੱਲ ਲਈ airtel.in/airtel-dnd ‘ਤੇ ਜਾਓ, ਆਪਣਾ ਮੋਬਾਈਲ ਨੰਬਰ ਤੇ OTP ਦਰਜ ਕਰੋ। ਫਿਰ ਉਨ੍ਹਾਂ ਸ਼੍ਰੇਣੀਆ ਦੀ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਬਲਾਕ ਕਰਨਾ ਚਾਹੁੰਦੇ ਹੋ।
Vi (Vodafone Idea) ਲਈ discover.vodafone.in/dnd ‘ਤੇ ਜਾਓ, ਆਪਣੀ ਡਿਟੇਲ ਐਂਟਰ ਕਰੋ ਤੇ ਬਲਾਕ ਕਰਨ ਲਈ ਸ਼੍ਰੇਣੀ ਸਿਲੈਕਟ ਕਰੋ।

BSNL ਨੰਬਰ ਤੋਂ 1909 ‘ਤੇ ‘start dnd’ ਭੇਜੋ, ਫਿਰ ਉਹ ਸ਼੍ਰੇਣੀਆਂ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਬਲਾਕ ਕਰਨਾ ਚਾਹੁੰਦੇ ਹੋ।

ਸਪੈਮ ਕਾਲਾਂ ਨੂੰ ਮੈਨੂਅਲੀ ਕਰੋ ਬਲਾਕ

ਤੁਸੀਂ ਮੈਨੁਅਲ ਤਰੀਕਿਆਂ ਨਾਲ ਅਲੱਗ-ਅਲੱਗ ਨੰਬਰ ਬਲਾਕ ਵੀ ਕਰ ਸਕਦੇ ਹੋ।

 

ਇਸ ਲਈ ਐਂਡਰਾਇਡ ਫੋਨ ਐਪ ਓਪਨ ਕਰੋ ਤੇ ਕਾਲ ਹਿਸਟਰੀ ‘ਤੇ ਜਾਓ।

ਸਪੈਮ ਸੰਪਰਕ ‘ਤੇ ਟੈਪ ਕਰ ਕੇ ਰੱਖੋ ਫਿਰ ‘ਬਲਾਕ’ ਜਾਂ ‘ਰਿਪੋਰਟ’ ਨੂੰ ਸਿਲੈਕਟ ਕਰੋ।

ਇਹ ਤਰੀਕਾ ਉਪਯੋਗੀ ਹੈ ਪਰ ਸੀਮਤ ਹੋ ਸਕਦਾ ਹੈ, ਕਿਉਂਕਿ ਸਪੈਮ ਕਾਲ ਕਰਨ ਵਾਲੇ ਅਕਸਰ ਨੰਬਰ ਬਦਲਦੇ ਰਹਿੰਦੇ ਹਨ।

ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ ਵਿਅਕਤੀ ਜਿੱਤ ਲਈ ਡੇਢ ਕਰੋੜ ਦੀ ਲਾਟਰੀ || National News

0
A person who lived in a rented house won a lottery worth one and a half crores

ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ ਵਿਅਕਤੀ ਜਿੱਤ ਲਈ ਡੇਢ ਕਰੋੜ ਦੀ ਲਾਟਰੀ

ਕਿਹਾ ਜਾਂਦਾ ਹੈ ਕਿ ਜਦੋ ਵੀ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਅਜਿਹੀ ਹੀ ਇੱਕ ਮਿਸਾਲ ਕਾਇਮ ਹੋਈ ਹੈ ਜਿੱਥੇ ਇੱਕ ਪਲੰਬਰ ਦੀ ਕਿਸਮਤ ਦੇ ਸਿਤਾਰੇ ਅਜਿਹੇ ਚਮਕੇ ਕਿ ਹੁਣ ਉਸਦੀ ਜ਼ਿੰਦਗੀ ਹੀ ਪੂਰੀ ਤਰ੍ਹਾਂ ਬਦਲ ਗਈ | ਦਰਅਸਲ, ਪਲੰਬਰ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ। ਜਾਣਕਾਰੀ ਮੁਤਾਬਕ ਹਰਿਆਣਾ ਦੇ ਸਿਰਸਾ ਦੇ ਖੈਰਪੁਰ ‘ਚ ਕਿਰਾਏ ਉਤੇ ਰਹਿਣ ਵਾਲੇ ਮੰਗਲ ਸਿੰਘ ਮੰਗਲਵਾਰ ਦਾ ਦਿਨ ਕਦੇ ਨਹੀਂ ਭੁੱਲੇਗਾ। ਉਸ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਮੰਗਲ ਸਿੰਘ ਪੇਸ਼ੇ ਤੋਂ ਪਲੰਬਰ ਦਾ ਕੰਮ ਕਰਦਾ ਹੈ ਅਤੇ ਆਪਣੀ ਪਤਨੀ ਅਤੇ ਬੇਟੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।

ਆਪਣੀ ਬੇਟੀ ਦੇ ਭਵਿੱਖ ਨੂੰ ਸੁਧਾਰਨ ਲਈ ਕਰੇਗਾ ਪੈਸੇ ਦੀ ਵਰਤੋਂ

ਮੰਗਲ ਸਿੰਘ ਨੇ ਦੱਸਿਆ ਕਿ ਉਹ ਕਰੀਬ 5-6 ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ। ਰਾਤ 9 ਵਜੇ ਉਸ ਨੂੰ ਲਾਟਰੀ ਵੇਚਣ ਵਾਲੇ ਏਜੰਟ ਦਾ ਫੋਨ ਆਇਆ ਜਿਸ ਨੇ ਉਸ ਨੂੰ ਦੱਸਿਆ ਕਿ ਉਸ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ ਅਤੇ ਉਹ ਬੇਹੱਦ ਖੁਸ਼ ਹੈ। ਮੰਗਲ ਨੇ ਦੱਸਿਆ ਕਿ ਉਹ ਆਪਣਾ ਘਰ ਬਣਾਏਗਾ ਅਤੇ ਇਹ ਪੈਸਾ ਬੱਚਿਆਂ ਦੀ ਪੜ੍ਹਾਈ ‘ਤੇ ਖਰਚ ਕਰੇਗਾ। ਉਸ ਨੇ ਕਿਹਾ ਕਿ ਉਹ ਜ਼ਿੰਦਗੀ ਭਰ ਇੰਨਾ ਪੈਸਾ ਨਹੀਂ ਕਮਾ ਸਕਦਾ ਸੀ। ਜਿਵੇਂ ਹੀ ਉਨ੍ਹਾਂ ਨੂੰ ਲਾਟਰੀ ਦੀ ਸੂਚਨਾ ਮਿਲੀ ਤਾਂ ਪੂਰਾ ਪਰਿਵਾਰ ਰਾਤ ਨੂੰ ਖੁਸ਼ੀ ਵਿਚ ਸੌਂ ਨਹੀਂ ਸਕਿਆ। ਹੁਣ ਸਵੇਰ ਤੋਂ ਹੀ ਮੰਗਲ ਦੇ ਘਰ ਉਸ ਨੂੰ ਵਧਾਈ ਦੇਣ ਲਈ ਆਂਢ-ਗੁਆਂਢ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਕਤਾਰ ਲੱਗੀ ਹੋਈ ਹੈ। ਮੰਗਲ ਦਾ ਕਹਿਣਾ ਹੈ ਕਿ ਉਹ ਲਾਟਰੀ ਦੇ ਪੈਸੇ ਦੀ ਵਰਤੋਂ ਆਪਣੀ ਬੇਟੀ ਦੇ ਭਵਿੱਖ ਨੂੰ ਸੁਧਾਰਨ ਲਈ ਕਰੇਗਾ ਅਤੇ ਕੁਝ ਦਾਨ ਵੀ ਕਰੇਗਾ।

ਇਹ ਵੀ ਪੜ੍ਹੋ : ਇਸ ਦਿਨ ਛੁੱਟੀ ਦਾ ਹੋਇਆ ਐਲਾਨ, ਨੋਟੀਫਿਕੇਸ਼ਨ ਹੋਇਆ ਜਾਰੀ

ਪਿਛਲੇ ਕਈ ਸਾਲਾਂ ਤੋਂ ਖਰੀਦ ਰਿਹਾ ਸੀ ਲਾਟਰੀ

ਮੰਗਲ ਸਿੰਘ ਦੀ ਪਤਨੀ ਵੰਦਨਾ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ। ਹੁਣ ਡੇਢ ਕਰੋੜ ਰੁਪਏ ਦੀ ਲਾਟਰੀ ਲੱਗ ਗਈ ਹੈ। ਵੰਦਨਾ ਨੇ ਦੱਸਿਆ ਕਿ ਪਹਿਲਾਂ ਉਸ ਦਾ ਪਤੀ ਇੰਨਾ ਕਮਾ ਲੈਂਦਾ ਸੀ ਕਿ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। ਦੂਜੇ ਪਾਸੇ ਗੁਆਂਢੀ ਮਹਿੰਦਰ ਪਾਲ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਮੰਗਲ ਦੀ ਲਾਟਰੀ ਨਿਕਲੀ ਹੈ। ਰਾਤ ਕਰੀਬ 9 ਵਜੇ ਉਸ ਨੂੰ ਫੋਨ ਆਇਆ ਅਤੇ ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ। ਮਹਿੰਦਰਪਾਲ ਨੇ ਦੱਸਿਆ ਕਿ ਪਹਿਲਾਂ ਮੰਗਲ ਸਿੰਘ ਉਸ ਦੇ ਕੋਲ ਕਿਰਾਏ ’ਤੇ ਰਹਿੰਦਾ ਸੀ, ਪਰ ਵਿਚਕਾਰ ਹੀ ਛੱਡ ਗਏ। ਪਰ ਹੁਣ ਉਹ ਦੁਬਾਰਾ ਇੱਥੇ ਆ ਗਏ ਸਨ।