Home Blog Page 1130

68ਵੀਆਂ ਰਾਸ਼ਟਰੀ ਸਕੂਲ ਖੇਡਾਂ ਦਾ ਲੁਧਿਆਣਾ ਵਿਖੇ ਧੂਮ-ਧਾਮ ਨਾਲ ਆਗਾਜ਼; ਲਗਭਗ 3000 ਖਿਡਾਰੀ ਲੈ ਰਹੇ ਹਨ ਭਾਗ

0

68ਵੀਆਂ ਰਾਸ਼ਟਰੀ ਸਕੂਲ ਖੇਡਾਂ ਦਾ ਲੁਧਿਆਣਾ ਵਿਖੇ ਧੂਮ-ਧਾਮ ਨਾਲ ਆਗਾਜ਼; ਲਗਭਗ 3000 ਖਿਡਾਰੀ ਲੈ ਰਹੇ ਹਨ ਭਾਗ

ਲੁਧਿਆਣਾ- 68ਵੀਆਂ ਰਾਸ਼ਟਰੀ ਸਕੂਲ ਖੇਡਾਂ ਬੁੱਧਵਾਰ ਨੂੰ ਬੜੇ ਉਤਸ਼ਾਹ ਨਾਲ ਸ਼ੁਰੂ ਹੋਈਆਂ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਗੁਰੂ ਨਾਨਕ ਸਟੇਡੀਅਮ ਵਿਖੇ ਕੀਤਾ। ਇਹ ਸਮਾਗਮ 17 ਦਸੰਬਰ ਤੱਕ ਚੱਲੇਗਾ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਪੀ.ਏ.ਯੂ), ਗੁਰੂ ਨਾਨਕ ਸਟੇਡੀਅਮ ਵਿੱਚ ਮਲਟੀਪਰਪਜ਼ ਹਾਲ ਅਤੇ ਬੀ.ਵੀ.ਐਮ ਸਕੂਲ ਸਮੇਤ ਵੱਖ-ਵੱਖ ਥਾਵਾਂ ‘ਤੇ ਮੈਚ ਹੋਣਗੇ।

ਆਪਣੇ ਉਦਘਾਟਨੀ ਭਾਸ਼ਣ ਵਿੱਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਵੱਖ-ਵੱਖ ਸੰਸਥਾਵਾਂ ਜਿਸ ਵਿਚ ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ ਅਤੇ ਵਿਦਿਆ ਭਾਰਤੀ ਸਕੂਲ ਸਮੇਤ 3,000 ਤੋਂ ਵੱਧ ਐਥਲੀਟ ਚਾਰ ਖੇਡਾਂ ਵਿੱਚ ਹਿੱਸਾ ਲੈਣਗੇ। ਜਿਨ੍ਹਾਂ ਵਿਚ ਨੈੱਟਬਾਲ (ਅੰਡਰ-17 ਲੜਕਿਆਂ ਅਤੇ ਲੜਕੀਆਂ), ਹੈਂਡਬਾਲ (ਅੰਡਰ-19 ਲੜਕੇ ਅਤੇ ਲੜਕੀਆਂ), ਜੂਡੋ (ਅੰਡਰ-19 ਲੜਕੇ ਅਤੇ ਲੜਕੀਆਂ) ਅਤੇ ਕਰਾਟੇ (ਅੰਡਰ-14 ਲੜਕੇ ਅਤੇ ਲੜਕੀਆਂ) ਖੇਡਾਂ ਸ਼ਾਮਲ ਹਨ।
ਉਨ੍ਹਾਂ ਨੇ ਲੋਕਾਂ ਨੂੰ ਖੇਡਾਂ ਅਤੇ ਤੰਦਰੁਸਤੀ ਨਾਲ ਸਬੰਧਤ ਗਤੀਵਿਧੀਆਂ ਨੂੰ ਤਰਜੀਹ ਦੇਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਹ ਇੱਕ ਸਿਹਤਮੰਦ ਸਮਾਜ ਵਿੱਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਖੇਡਾਂ ਵਿੱਚ ਸਫਲਤਾ ਨਾ ਸਿਰਫ਼ ਆਪਣੇ ਆਪ ਨੂੰ ਮਾਣ ਦਿੰਦੀ ਹੈ ਬਲਕਿ ਕੋਚਾਂ, ਮਾਪਿਆਂ ਅਤੇ ਪੂਰੇ ਸੂਬੇ ਲਈ ਮਾਣ ਵੀ ਵਧਾਉਂਦੀ ਹੈ। ਉਹਨਾਂ ਨੇ ਕਿਹਾ ਕਿ ਖੇਡਾਂ ਉਭਰਦੇ ਐਥਲੀਟਾਂ ਲਈ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਖੇਡਾਂ ਦੌਰਾਨ ਭਾਗ ਲੈਣ ਵਾਲੇ ਖਿਡਾਰੀਆਂ ਲਈ ਰਿਹਾਇਸ਼, ਭੋਜਨ, ਸੁਰੱਖਿਆ, ਮੈਡੀਕਲ ਸੇਵਾਵਾਂ ਅਤੇ ਆਵਾਜਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਖੇਡਾਂ ਦੌਰਾਨ ਸੁਚਾਰੂ ਅਨੁਭਵ ਨੂੰ ਯਕੀਨੀ ਬਣਾਇਆ ਜਾ ਸਕੇ।

ਬੀਤੇ ਕੱਲ੍ਹ ਦੀਆਂ ਚੋਣਵੀਆਂ ਖਬਰਾਂ, 12-12-2024

0

ਬੀਤੇ ਕੱਲ੍ਹ ਦੀਆਂ ਚੋਣਵੀਆਂ ਖਬਰਾਂ, 12-12-2024

 

ਰਣਜੀਤ ਸਿੰਘ ਢੱਡਰੀਆਂਵਾਲੇ ਮਾਮਲੇ ‘ਚ ਸੁਣਵਾਈ ਟਲੀ

ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਮਾਮਲੇ ‘ਚ ਸੁਣਵਾਈ ਟਲੀ। ਬੀਤੇ ਦਿਨ ਹਾਈਕੋਰਟ ਦੇ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਖਿਲਾਫ ਐਫਆਈਆਰ (FIR) ਦਰਜ ਕਰਨ ਦੇ ਹੁਕਮ … ਹੋਰ ਪੜੋ

ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਿਲ੍ਹਾ ਲਾਲ ਸਿੰਘ ਵਿਖੇ ਤਾਇਨਾਤ ਪਟਵਾਰੀ…. ਹੋਰ ਪੜੋ

ਨਿਗਮ ਚੋਣਾਂ ਲਈ ‘ਆਪ’ ਵੱਲੋਂ 784 ਉਮੀਦਵਾਰਾਂ ਦੀ ਲਿਸਟ ਜਾਰੀ

ਪੰਜਾਬ ‘ਚ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਪੰਚਾਇਤਾ ਤੇ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ 784 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪ੍ਰੈੱਸ ਕਾਨਫਰੰਸ ਨੂੰ…ਹੋਰ ਪੜੋ

ਪੰਜਾਬ ਸਰਕਾਰ ਵੱਲੋਂ Playway ਸਕੂਲਾਂ ਲਈ ਨਵੇਂ ਨਿਰਦੇਸ਼ ਜਾਰੀ

ਰਾਜ ਵਿੱਚ ਚੱਲ ਰਹੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਪਲੇ ਸਕੂਲ ਰਜਿਸਟਰਡ ਕੀਤੇ ਜਾਣਗੇ। ਇਸ ਤੋਂ ਬਾਅਦ ਸਰਕਾਰ ਕੋਲ ਬੱਚਿਆਂ ਦੇ ਸਾਰੇ ….ਹੋਰ ਪੜੋ

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, 12-12-2024

0

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, 12-12-2024

ਵੀਰਵਾਰ, ੨੭ ਮੱਘਰ (ਸੰਮਤ ੫੫੬ ਨਾਨਕਸ਼ਾਹੀ)

12-12-2024
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਵੀਰਵਾਰ, ੨੭ ਮੱਘਰ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੬੫੬)

ਪੰਜਾਬੀ ਵਿਆਖਿਆ:

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ।ਰਹਾਉ। (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ; (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ : ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ।੧। (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ । ਹੇ ਦਾਸ ਕਬੀਰ! (ਹੁਣ) ਆਖ—ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ।੨।੧੦। ਸ਼ਬਦ ਦਾ ਭਾਵ:—ਜਦੋਂ ਗੁਰੂ ਮਨੁੱਖ ਨੂੰ ਸਮਝਾ ਦੇਂਦਾ ਹੈ ਕਿ ਵਿਕਾਰ ਕਿਵੇਂ ਹੱਲਾ ਆ ਕਰਦੇ ਹਨ, ਤੇ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਉ ਕਰ ਲੈਂਦਾ ਹੈ, ਤਾਂ ਮਨ ਚੰਚਲਤਾ ਵਲੋਂ ਹਟ ਕੇ ਆਤਮਕ ਸੁਖ ਵਿਚ ਟਿਕ ਜਾਂਦਾ ਹੈ ।੧੦।

ਲੁਧਿਆਣਾ ‘ਚ ਗਰਿੱਡ ਵਿੱਚ ਲੱਗੀ ਅੱ.ਗ, ਕਈ ਇਲਾਕਿਆਂ ‘ਚ ਬੱਤੀ ਗੁੱਲ

0

ਲੁਧਿਆਣਾ ‘ਚ ਗਰਿੱਡ ਵਿੱਚ ਲੱਗੀ ਅੱ.ਗ, ਕਈ ਇਲਾਕਿਆਂ ‘ਚ ਬੱਤੀ ਗੁੱਲ

ਲੁਧਿਆਣਾ ਦੀ ਤਾਜਪੁਰ ਰੋਡ ਕੇਂਦਰੀ ਜੇਲ੍ਹ ਨੇੜੇ ਅੱਜ ਦੇਰ ਸ਼ਾਮ 66 ਕੇਵੀ ਪਾਵਰਕਾਮ ਗਰਿੱਡ ਵਿੱਚ ਭਿਆਨਕ ਅੱਗ ਲੱਗ ਗਈ।

ਅੱਗ ਲੱਗਣ ਕਾਰਨ ਇਕ ਵੱਡਾ ਟਰਾਂਸਫਾਰਮਰ ਅਤੇ ਹੋਰ ਬਿਜਲੀ ਦੀਆਂ ਤਾਰਾਂ ਸੜ ਗਈਆਂ। 10 ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਬਿਜਲੀ ਗੁੱਲ ਹੋ ਗਈ ਹੈ। ਲੋਕ ਕਈ ਕਿਲੋਮੀਟਰ ਦੂਰ ਤੱਕ ਕਾਲੇ ਧੂੰਏਂ ਅਤੇ ਅੱਗ ਦੀਆਂ ਲਪਟਾਂ ਦੇਖ ਸਕਦੇ ਸਨ। ਅੱਗ ਲੱਗਣ ਤੋਂ ਤੁਰੰਤ ਬਾਅਦ ਰਾਹਗੀਰਾਂ ਅਤੇ ਪਾਵਰਕਾਮ ਮੁਲਾਜ਼ਮਾਂ ਨੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ |

ਰਣਜੀਤ ਸਿੰਘ ਢੱਡਰੀਆਂਵਾਲੇ ਮਾਮਲੇ ‘ਚ ਸੁਣਵਾਈ ਟਲੀ || Punjab News

ਜਾਣਕਾਰੀ ਦਿੰਦਿਆਂ ਫਾਇਰ ਬਿ੍ਗੇਡ ਦੇ ਅਧਿਕਾਰੀ ਆਤਿਸ਼ ਕੁਮਾਰ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਕਿ 66 ਕੇਵੀ ਗਰਿੱਡ ‘ਚ ਭਿਆਨਕ ਅੱਗ ਲੱਗ ਗਈ ਹੈ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ ਹਨ। ਕਈ ਇਲਾਕਿਆਂ ਵਿੱਚ ਬਿਜਲੀ ਬੰਦ ਹੈ।

ਅੱਗ ਲੱਗਣ ਕਾਰਨ ਪਾਵਰਕੌਮ ਦਾ ਕਾਫੀ ਨੁਕਸਾਨ

ਅੱਗ ਬੁਝਾਉਣ ਲਈ ਬਚਾਅ ਕਾਰਜ ਅਜੇ ਵੀ ਜਾਰੀ ਹੈ। ਅੱਗ ਲੱਗਣ ਕਾਰਨ ਪਾਵਰਕੌਮ ਦਾ ਕਾਫੀ ਨੁਕਸਾਨ ਹੋਇਆ ਹੈ। ਨੇੜਲੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਵੀ ਕਿਹਾ ਗਿਆ ਹੈ।

ਢਹਿ ਗਿਆ ਅਕਾਲੀ ਦਲ ਦਾ ਕਿਲ੍ਹਾ ਜਾਂ ਮੁੜ ਸੁਰਜੀਤ ਹੋ ਗਿਆ?

0

ਢਹਿ ਗਿਆ ਅਕਾਲੀ ਦਲ ਦਾ ਕਿਲ੍ਹਾ ਜਾਂ ਮੁੜ ਸੁਰਜੀਤ ਹੋ ਗਿਆ?

ਪ੍ਰਵੀਨ ਵਿਕਰਾਂਤ ਵੱਲੋਂ…


ਪੰਜਾਬ ਦੇ ਮਰਹੂਮ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕੌਮ ਅਵਾਰਡ ਵਾਪਸ ਲੈਣਾ, ਸੁਖਬੀਰ ਸਿੰਘ ਬਾਦਲ ਨੂੰ ਹੱਥ ਵਿੱਚ ਬਰਛਾ ਫੜਾ ਪਹਿਰੇਦਾਰੀ ਦੀ ਸੇਵਾ ‘ਤੇ ਬਿਠਆਉਣਾ, ਤਤਕਾਲੀ ਕੈਬਨਿਟ ਕਮੇਟੀ ਅਤੇ ਸੁਖਬੀਰ ਬਾਦਲ ਨਾਲ ਜੁੜੇ ਤਮਾਮ ਦੋਸ਼ੀ ਚਿਹਿਰਆਂ ਨੂੰ ਤਨਖਾਹੀਆ ਐਲਾਨ ਕਰਨਾ ਕੀ ਇਹ ਅਕਾਲੀ ਦਲ ਦੇ ਡਾਊਨਫਾਲ ਦੀ ਹੱਦ ਏ ਜਾਂ ਸੁਖਬੀਰ ਸਿੰਘ ਬਾਦਲ ਦਾ ਗੁਨਾਹਾਂ ਦੀ ਮੁਆਫੀ ਮੰਗ ਕੇ ਚੜ੍ਹਦੀ ਕਲਾ ਵੱਲ ਵਧਣਾ? ਚੜ੍ਹਦੀਕਾਲ ਫਿਲਹਾਲ ਤਾਂ ਨਹੀਂ ਕਿਹਾ ਜਾ ਸਕਦਾ

ਪਰ ਸੰਕੇਤ ਕੁੱਝ ਇਸੇ ਤਰ੍ਹਾਂ ਦੇ ਨੇ ਖਾਸ ਕਰਕੇ ਜਦੋਂ ਤੋਂ ਸੁਖਬੀਰ ਸਿੰਘ ਬਾਦਲ ‘ਤੇ ਨਰਾਇਣ ਸਿੰਘ ਚੌੜਾ ਵੱਲੋਂ ਸਿੱਖੀ ਦੇ ਸੱਭ ਤੋਂ ਵੱਡੇ ਧਾਰਮਿਕ ਅਸਥਾਨ ‘ਤੇ ਹੀ ਹਮਲਾ ਕੀਤਾ ਗਿਆ, ਜਿੱਥੇ ਕਿ ਉਹ ਪਹਿਲਾਂ ਤੋਂ ਹੀ ਆਪਣੇ ਗੁਨਾਹ ਕਬੂਲ ਕਰਕੇ ਗੱਲ ‘ਚ ਤਖਤੀ ਪਾ ਕੇ ਹੱਥ ‘ਚ ਬਰਛਾ ਫੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਧਾਰਮਿਕ ਸਜਾ ਤਹਿਤ ਸੇਵਾ ਨਿਭਾ ਰਹੇ ਸਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੁਖਬੀਰ ਸਿੰਘ ਬਾਦਲ ਦਾ ਜੋ ਹਸ਼ਰ ਹੋਇਆ ਉਹ ਉਹਨਾਂ ਕਦੇ ਸੋਚਿਆ ਨਹੀਂ ਹੋਏਗਾ ਨਹੀਂ ਤਾਂ ਪੰਜਾਬ ਦੇ ਹਿੱਤਾਂ ਅਤੇ ਸਿੱਖ ਧਰਮ ਦੇ ਹਿੱਤਾਂ ਨੂੰ ਕਿਨਾਰੇ ਕਰ ਐਨੇ ਵੱਡੇ-ਵੱਡੇ ਫੈਸਲੇ ਉਸ ਸਮੇਂ ਉਹ ਨਾ ਲੈਂਦੇ। ਪਰ ਵਕਤ ਬਦਲਦਾ ਹੈ ਅਤੇ ਪ੍ਰਮਾਤਮਾ ਚੰਗੇ-ਮਾੜੇ ਕਰਮਾਂ ਦਾ ਹਿਸਾਬ ਇਸ ਤਰ੍ਹਾਂ ਕਰਦਾ ਏ ਕਿ ਦੂਜਿਆਂ ਨੂੰ ਸਬਕ ਮਿਲ ਜਾਏ, ਹੁਣ ਬਾਕੀ ਸਬਕ ਲੈਣ ਜਾਂ ਕੁਰਾਹੇ ਪੈਣ ਉਹਨਾਂ ਦੇ ਆਪਣੇ ਕਰਮ ਹੋ ਨਿਬੜਦੇ ਨੇ।

ਪਰ ਇੱਥੇ ਇਹ ਵੀ ਜਿਕਰ-ਏ-ਖਾਸ ਏ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਸਿੰਘ ਸਾਹਿਬਾਨਾਂ ਮੂਹਰੇ ਨਿਮਾਣਾ ਸਿੱਖ ਬਣਕੇ ਸਾਰੇ ਗੁਨਾਹ ਕਬੂਲੇ ਉਸ ਨਾਲ ਸਿੱਖਾਂ ਦੀ ਨਰਾਜ਼ਗੀ ਦੇ ਸਮੁੰਦਰ ‘ਚੋਂ ਕਾਫੀ ਹੱਦ ਤੱਕ ਹਮਦਰਦੀ ਲੈਣ ‘ਚ ਕਾਮਯਾਬ ਰਹੇ। ਇਹੀ ਕਾਰਣ ਏ ਕਿ ਜਦੋਂ ਨਰਾਇਣ ਸਿੰਘ ਚੌੜਾ ਨੇ ਉਹਨਾਂ ‘ਤੇ ਪਵਿੱਤਰ ਅਸਥਾਨ ‘ਤੇ ਹਮਲਾ ਕੀਤਾ ਤਾਂ ਹਮਲੇ ਦੀ ਹਿਮਾਇਤ ਤੋਂ ਜਿਆਦਾ ਅਵਾਜਾਂ ਵਿਰੋਧ ਵਿੱਚ ਉੱਠੀਆਂ।

ਇੱਥੇ ਇਹ ਵੀ ਕਾਬਿਲ-ਏ-ਗੌਰ ਏ ਕਿ ਸੁਖਬੀਰ ਬਾਦਲ ਦੇ ਗੁਨਾਹ ਕੋਈ ਛੋਟੇ ਨਹੀਂ ਸਨ, ਜਿਨ੍ਹਾਂ ਨੇ ਉਹਨਾਂ ਦੇ ਵਜੂਦ ਨੂੰ ਅਰਸ਼ ਤੋਂ ਫਰਸ਼ ਤੇ ਲੈ ਆਉਂਦਾ, ਜਿਵੇਂ ਸਿੱਖ ਨੌਜਵਾਨਾਂ ਨੂੰ ‘ਤੇ ਜੁਲਮ ਢਾਹੁਣ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇਣਾ, ਡੇਰਾ ਸਿਰਸਾ ਦੇ ਸਾਧ ਗੁਰਮੀਤ ਰਾਮ ਰਹੀਮ ਖਿਲਾਫ਼ ਦਰਜ ਕੇਸ ਵਾਪਸ ਲੈਣਾ, ਬਿਨਾਂ ਮੁਆਫੀ ਮੰਗੇ ਮੁਆਫੀ ਦਵਾਉਣਾ ‘ਤੇ ਉਹ ਵੀ ਜੱਥੇਦਾਰਾਂ ਨੂੰ ਆਪਣੀ ਰਿਹਾਇਸ਼ ‘ਤੇ ਬੁਲਾ ਕੇ ਦਵਾਉਣਾ ਅਤੇ ਉਸਦੇ ਲਈ ਇਸ਼ਤਿਹਰਾਂ ‘ਤੇ 90 ਲੱਖ ਖਰਚਣਾ, ਪਾਵਨ ਸਰੂਪਾਂ ਦੀ ਬੇਅਦਬੀ ਅਤੇ ਚੋਰੀ ਦੀ ਜਾਂਚ ਨਾ ਕਰਵਾਉਣਾ, ਬਰਗਾੜੀ ਦੀ ਸੰਗਤ ਉੱਪਰ ਲਾਠੀਚਾਰਜ ਅਤੇ ਗੋਲੀਬਾਰੀ ਸਮੇਤ ਕਈ ਅਜਿਹੇ ਗੁਨਾਹ ਸਨ ਜਿਨ੍ਹਾਂ ਲਈ ਸੁਖਬੀਰ ਬਾਦਲ ਨੇ ਮੁਆਫੀ ਮੰਗੀ।

ਹੁਣ ਸਵਾਲ ਇਹ ਉਠਦਾ ਕਿ ਕੀ ਇਹਨਾਂ ਗੁਨਾਹਾਂ ਦੀ ਜਿੰਮੇਵਾਰੀ ਸਿਰਫ਼ ਸੁਖਬੀਰ ਸਿੰਘ ਬਾਦਲ ਦੀ ਹੀ ਸੀ, ਬਾਕੀ ਆਪੋ-ਆਪਣੇ ਰਾਜ-ਭਾਗ ਭੋਗ ਕੇ ਕਿਨਾਰੇ ਹੋ ਗਏ ਅਤੇ ਸਾਰਾ ਦਾ ਸਾਰਾ ਇਲਜਾਮ ਸਿਰਫ ਸੁਖਬੀਰ ਸਿੰਘ ਬਾਦਲ ‘ਤੇ ਹੀ ਮੜ੍ਹ ਦਿੱਤਾ, ਪਰ ਨਹੀਂ ਜੱਥੇਦਾਰਾਂ ਨੇ ਬਖ਼ਸ਼ਿਆ ਕਿਸੇ ਨੂੰ ਵੀ ਨਹੀਂ ਸਜਾ ਤਾਂ ਸੱਭ ਨੂੰ ਮਿਲੀ, ਇੱਥੋਂ ਤੱਕ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜਦੋਂ ਆਪਣੀ ਸ਼ਮੂਲੀਅਤ ਤੋਂ ਲਾਂਭੇ ਹੋਏ ਤਾਂ ਜੱਥੇਦਾਰ ਸਾਬ੍ਹ ਨੇ ਝਾੜ-ਝੰਬ ਕਰਕੇ ਸੱਭ ਕਬੂਲ ਕਰਵਾਇਆ ਅਤੇ ਸੱਭ ਨੂੰ ਭਾਂਡੇ ਮਾਂਜਣ, ਲੰਗਰ ਦੀ ਸੇਵਾ, ਬੂਟ ਪਾਲਿਸ਼, ਕੀਰਤਨ ਦਾ ਸਰਵਣ ਦੇ ਇਲਾਵਾ ਪਖਾਨੇ ਸਾਫ ਕਰਨ ਦੀ ਵੀ ਸਜਾ ਲਾਈ।

ਅਕਾਲੀ ਦਲ ਦੇ ਵਰਕਰਾਂ ਨੂੰ 1 ਲੱਖ 25 ਬੂਟੇ ਲਾਉਣ ਨੂੰ ਆਖਿਆ। ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਵਜੋਂ ਅਸਤੀਫੇ ਅਤੇ ਹੋਰਨਾਂ ਅਸਤੀਫਿਆਂ ਬਾਰੇ ਫੈਸਲੇ ਲਈ ਕਮੇਟੀ ਦਾ ਗਠਨ ਕਰਕੇ ਛੇਤੀ ਫੈਸਲਾ ਲੈਣ ਲਈ ਕਿਹਾ ਗਿਆ। ਪਰ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਜੋ ਸਕਰਾਤਮਕ ਪਹਿਲਕਦਮੀ ਸੀ ਉਹ ਸੀ ਬਾਗੀ ਧੜਿਆਂ ਨੂੰ ਇੱਕ ਹੋਣ ਦਾ ਹੁਕਮ। ਜੋ ਲੋਕ ਸਾਰੇ ਗੁਨਾਹ ਇਕੱਲੇ ਸੁਖਬੀਰ ਸਿੰਘ ਬਾਦਲ ਦੇ ਮੱਥੇ ਮੜ੍ਹ ਕੇ ਸਾਈਡ ਹੋਣਾ ਚਾਹੁੰਦੇ ਸਨ, ਅਕਾਲੀ ਸੁਧਾਰ ਲਹਿਰ ਚਲਾ ਚਲਾ ਰਹੇ ਸਨ ਸੱਭ ਨੂੰ ਮੁੜ ਇੱਕਜੁਟ ਹੋਣ ਨੂੰ ਕਿਹਾ ਗਿਆ।

ਕਦੇ ਪੰਜਾਬ ਵਿੱਚ ਕਾਂਗਰਸ ਵਰਗੀ ਸਿਰਮੌਰ ਪਾਰਟੀ ਨੂੰ ਕਿਨਾਰੇ ਕਰਕੇ ਰੱਖਣ ਵਾਲੀ ਅਕਾਲੀ ਦਲ ਪਾਰਟੀ ਜਦੋਂ ਆਪਣੀ ਆਖ਼ਰੀ ਲੜੀ ਚੋਣ ਵਿੱਚ ਜ਼ਮਾਨਤ ਜ਼ਬਤ ਕਰਵਾ ਬੈਠੀ ਤਾਂ ਸਾਰੇ ਆਗੂ ਮੌਕਾ ਦੇਖ ਕੇ ਖਿੰਡਣੇ ਸ਼ੁਰੂ ਹੋ ਗਏ ਅਤੇ ਪਾਰਟੀ ਪੂਰੀ ਤਰ੍ਹਾਂ ਨਿਘਾਰ ਵੱਲ ਆ ਗਈ। ਪਰ ਹੁਣ ਜਦੋਂ ਵੱਡੇ ਬਾਦਲ ਸਾਬ੍ਹ ਨੂੰ ਦਿੱਤਾ ਫ਼ਖ਼ਰ-ਏ-ਕੌਮ ਜਿਨ੍ਹਾਂ ਨੂੰ ਜ਼ਰੂਰਤ ਤੋਂ ਵੱਡਾ ਬੇਵਜ੍ਹ ਦਾ ਸਨਮਾਨ ਲੱਗ ਰਿਹਾ ਉਹ ਵਾਪਸ ਹੋ ਗਿਆ,

ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ || Punjab News

ਬੇਅਦਬੀਆਂ ਨੂੰ ਲੈ ਕੇ ਨਿਸ਼ਾਨੇ ‘ਤੇ ਰਹਿਣ ਵਾਲੇ ਸੁਖਬੀਰ ਸਿੰਘ ਬਾਦਲ ਨੇ ਮੁਆਫੀ ਮੰਗ ਕੇ ਮਿਲੀ ਸਜਾ ਭੁਗਤਣੀ ਸ਼ੁਰੂ ਕਰ ਦਿੱਤੀ ਅਤੇ ਅਜਿਹੇ ਵਿੱਚ ਨਰਾਜ਼ਗੀ ਦਾ ਆਲਮ ਜੋ ਅਜੇ ਵੀ ਬਰਕਰਾਰ ਸੀ ਉਸਦੇ ਤਹਿਤ ਸੁਖਬੀਰ ਬਾਦਲ ‘ਤੇ ਹਮਲਾ ਵੀ ਹੋ ਗਿਆ ਅਜੇ ਕਿ ਇਸ ਹਮਲੇ ਨੂੰ ਲੈ ਕੇ ਸਿਆਸਤ ਫਿਰ ਤੋਂ ਗਰਮ ਏ ਪਰ ਸਵਾਲ ਇਹ ਐ ਕਿ ਕੀ ਅਕਾਲੀ ਦਲ ਦਾ ਪੁਰਾਣਾ ਵੋਟ ਬੈਂਕ ਬਹਾਲ ਹੋਏਗਾ, ਜੇ ਪਾਰਟੀ ਪਰਿਵਾਰਕ ਜਾਇਦਾਦ ਨਾ ਰਹੀ, ਸਾਰੇ ਇਕੱਠੇ ਹੋ ਰਹੇ ਨੇ ਅਤੇ ਲੋਕਰਾਜੀ ਢੰਗ ਨਾਲ ਪ੍ਰਧਾਨ ਚੁਣਨ ਦਾ ਦੌਰ ਚੱਲ ਪੈਂਦੈ ਤਾਂ, ਪਾਰਟੀ ਸਹੀ ਮਾਇਣਿਆਂ ਵਿੱਚ ਪੰਜਾਬ ਦੀ ਮਾਂ ਪਾਰਟੀ ਬਣ ਕੇ ਪੰਜਾਬੀਆਂ ਦੀ ਅਵਾਜ਼ ਬਣਦੀ ਏ ਤਾਂ, ਇਸਦਾ ਜਵਾਬ ਲੋਕਾਂ ਕੋਲ ਏ ਅਤੇ ਉਹੀ ਦੇਣਗੇ।

ਰਣਜੀਤ ਸਿੰਘ ਢੱਡਰੀਆਂਵਾਲੇ ਮਾਮਲੇ ‘ਚ ਸੁਣਵਾਈ ਟਲੀ || Punjab News

0

ਰਣਜੀਤ ਸਿੰਘ ਢੱਡਰੀਆਂਵਾਲੇ ਮਾਮਲੇ ‘ਚ ਸੁਣਵਾਈ ਟਲੀ

ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਮਾਮਲੇ ‘ਚ ਸੁਣਵਾਈ ਟਲੀ। ਬੀਤੇ ਦਿਨ ਹਾਈਕੋਰਟ ਦੇ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਖਿਲਾਫ ਐਫਆਈਆਰ (FIR) ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ। 12 ਸਾਲ ਪੁਰਾਣੇ ਮਾਮਲੇ ਦੇ ‘ਚ ਅੱਜ ਹੋਣੀ ਸੀ ਸੁਣਵਾਈ।

ਨਗਰ ਨਿਗਮ ਚੋਣਾਂ: ਸ਼੍ਰੋਮਣੀ ਅਕਾਲੀ ਦਲ ਨੇ ਫਗਵਾੜਾ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ || Punjab News

ਜਬਰ-ਜ਼ਨਾਹ ਤੇ ਮੌਤ ਦੇ ਮਾਮਲੇ ‘ਚ ਹੁਣ 17 ਦਸੰਬਰ ਨੂੰ ਸੁਣਵਾਈ ਹੋਵੇਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਮਾਂ ਪੂਰਾ ਹੋਣ ਕਾਰਨ ਅੱਗੇ ਤਰੀਕ ਪਾ ਦਿੱਤੀ ਹੈ। 2012 ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਢੱਡਰੀਆਂ ਵਾਲੇ ਖਿਲਾਫ਼ ਮਾਮਲਾ ਦਰਜ ਕੀਤਾ ਸੀ।

ਨਗਰ ਨਿਗਮ ਚੋਣਾਂ: ਸ਼੍ਰੋਮਣੀ ਅਕਾਲੀ ਦਲ ਨੇ ਫਗਵਾੜਾ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ || Punjab News

0

ਨਗਰ ਨਿਗਮ ਚੋਣਾਂ: ਸ਼੍ਰੋਮਣੀ ਅਕਾਲੀ ਦਲ ਨੇ ਫਗਵਾੜਾ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ || Punjab News

0

ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਿਲ੍ਹਾ ਲਾਲ ਸਿੰਘ ਵਿਖੇ ਤਾਇਨਾਤ ਪਟਵਾਰੀ ਸੁਰਜੀਤ ਸਿੰਘ ਨੂੰ 20000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

20,000 ਰੁਪਏ ਰਿਸ਼ਵਤ ਦੀ ਮੰਗ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਗੁਰਦਾਸਪੁਰ ਦੇ ਪਿੰਡ ਕਿਲ੍ਹਾ ਲਾਲ ਸਿੰਘ ਵਾਸੀ ਵਰਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਸਦੀ ਜ਼ਮੀਨ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੁਆਰਾ ਐਕਸਪ੍ਰੈਸ ਵੇਅ ਦੇ ਨਿਰਮਾਣ ਲਈ ਐਕੁਆਇਰ ਕੀਤੀ ਸੀ ਅਤੇ ਮੁਲਜ਼ਮ ਪਟਵਾਰੀ ਨੇ ਉਸਦੇ ਹੱਕ ਵਿੱਚ ਜ਼ਮੀਨ ਵਿੱਚ ਤਿੰਨ ਬੋਰਵੈੱਲ ਹੋਣ ਸਬੰਧੀ ਰਿਪੋਰਟ ਦੇਣ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।

ਨਿਗਮ ਚੋਣਾਂ ਲਈ ‘ਆਪ’ ਵੱਲੋਂ 784 ਉਮੀਦਵਾਰਾਂ ਦੀ ਲਿਸਟ ਜਾਰੀ

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਕਾਰਵਾਈ ਜਾਰੀ ਹੈ।