Home Blog Page 1124

ਮੁੱਖ ਖੇਤੀਬਾੜੀ ਅਫ਼ਸਰ ਨੇ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਕੀਤੀ ਮੀਟਿੰਗ

0

ਮੁੱਖ ਖੇਤੀਬਾੜੀ ਅਫ਼ਸਰ ਨੇ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 28 ਫਰਵਰੀ: ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਸਵੰਤ ਸਿੰਘ ਦੀ ਯੋਗ ਅਗਵਾਈ ਹੇਠ ਵਿਭਾਗ ਵੱਲੋਂ ਕਿਸਾਨੀ ਹਿੱਤ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਵਾਚਣ ਲਈ ਬੀਤੇ ਦਿਨੀਂ ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਦੀ ਮੀਟਿੰਗ ਮੁੱਖ ਖੇਤੀਬਾੜੀ ਅਫ਼ਸਰ, ਡਾ: ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ।

ਅਧਿਕਾਰੀਆਂ ਨੂੰ ਹਦਾਇਤ

ਮੀਟਿੰਗ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਉਣ ਵਾਲੇ ਸਾਉਣੀ ਸੀਜ਼ਨ ਲਈ ਨਰਮੇਂ ਦੀ ਫ਼ਸਲ ਨੂੰ ਉਤਸ਼ਾਹਿਤ ਅਤੇ ਕਾਮਯਾਬ ਕਰਨ ਲਈ ਕੀਤੇ ਜਾ ਰਹੇ ਕੰਮਾਂ ਸਬੰਧੀ ਖਾਸ ਕਰਕੇ ਗੁਲਾਬੀ ਸੁੰਡੀ ਦੇ ਅਗੇਤੇ ਪ੍ਰਬੰਧਾਂ ਵਜੋਂ ਸਾਲ 2024 ਦੌਰਾਨ ਬੀਜੇ ਨਰਮੇਂ ਦੀਆਂ ਛਟੀਆਂ ਦੇ ਢੇਰ ਜੋ ਕਿ ਪਿੰਡਾਂ ਦੀਆਂ ਫਿਰਨੀਆਂ/ਖੇਤਾਂ ਵਿੱਚ ਪਏ ਹਨ, ਨੂੰ 15 ਮਾਰਚ ਤੋਂ ਪਹਿਲਾਂ-ਪਹਿਲਾਂ ਝਾੜ ਕੇ ਰਹਿੰਦ ਖੂੰਹਦ ਨੂੰ ਦੱਬ ਕੇ ਜਾਂ ਅੱਗ ਲਗਾ ਕੇ ਨਸ਼ਟ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ।

ਅੰਮ੍ਰਿਤਸਰ ਦੇ ਸ਼ਿਵ ਮੰਦਰ ‘ਚ ਹੋਈ ਚੋਰੀ, 3 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਕੇ ਫਰਾਰ

ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਇੱਕ ਨਦੀਨਨਸ਼ਟ ਮੁਹਿੰਮ ਚਲਾ ਕੇ ਚਿੱਟੀ ਮੱਖੀ ਦੀਆਂ ਪਨਾਹਗਾਹ ਥਾਵਾਂ ਜਿਵੇਂ ਖੇਤਾਂ ਦੀਆਂ ਵੱਟਾਂ, ਖਾਲੇ, ਪਹੀਆਂ, ਖਾਲੀ ਥਾਂਵਾ, ਸੜਕਾਂ ਦੇ ਕਿਨਾਰਿਆਂ, ਖਾਲੀ ਜਮੀਨ/ਪਲਾਟ, ਨਹਿਰਾਂ, ਕੱਸੀਆਂ ਅਤੇ ਡਰੇਨਾਂ ਆਦਿ ਦੇ ਕੰਢਿਆਂ ’ਤੇ ਉੱਗੇ ਨਦੀਨਾਂ ਨੂੰ ਕਿਸਾਨਾਂ ਅਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਨਸ਼ਟ ਕਰਵਾਇਆ ਜਾਵੇ। ਇਸ ਮੀਟਿੰਗ ਦੌਰਾਨ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ), ਸ੍ਰੀ ਚਰਨਜੀਤ ਸਿੰਘ ਨੇ ਆਉਣ ਵਾਲੇ ਸਾਉਣੀ ਸੀਜ਼ਨ 2025 ਦੌਰਾਨ ਨਰਮੇਂ ਦੀ ਫ਼ਸਲ ਲਈ ਖੇਤੀਬਾੜੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ।

 

ਮਾਰਚ ਮਹੀਨੇ ‘ਚ ਕਿੰਨੇ ਦਿਨ ਬੈਂਕ ਰਹਿਣਗੇ ਬੰਦ, ਇੱਥੇ ਦੇਖੋ ਪੂਰੀ ਸੂਚੀ || Bank Holiday March

0

ਮਾਰਚ ਮਹੀਨੇ ‘ਚ ਕਿੰਨੇ ਦਿਨ ਬੈਂਕ ਰਹਿਣਗੇ ਬੰਦ, ਇੱਥੇ ਦੇਖੋ ਪੂਰੀ ਸੂਚੀ

ਕੱਲ੍ਹ ਮਾਰਚ ਮਹੀਨੇ ਦਾ ਪਹਿਲਾ ਦਿਨ ਅਤੇ ਮਹੀਨੇ ਦਾ ਪਹਿਲਾ ਸ਼ਨੀਵਾਰ ਵੀ ਹੈ। ਲੋਕ ਅਕਸਰ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਰਹਿੰਦੇ ਹਨ ਕਿ ਸ਼ਨੀਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਨਹੀਂ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਨਿਯਮਾਂ ਦੇ ਅਨੁਸਾਰ, ਬੈਂਕ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਬੈਂਕ ਪਹਿਲੇ, ਤੀਜੇ ਅਤੇ ਪੰਜਵੇਂ ਸ਼ਨੀਵਾਰ ਨੂੰ ਖੁੱਲੇ ਰਹਿੰਦੇ ਹਨ। ਇੱਥੇ ਤੁਹਾਨੂੰ ਮਾਰਚ ਮਹੀਨੇ ਦੀਆਂ ਛੁੱਟੀਆਂ ਦੀ ਪੂਰੀ ਸੂਚੀ ਦਿੱਤੀ ਗਈ ਹੈ।

14 ਦਿਨ ਬੰਦ ਰਹਿਣਗੇ ਬੈਂਕ

2 ਮਾਰਚ (ਐਤਵਾਰ) – ਹਫ਼ਤਾਵਾਰੀ ਛੁੱਟੀ

7 ਮਾਰਚ (ਸ਼ੁੱਕਰਵਾਰ): ਚੱਪਚਰ ਕੁਟ – ਮਿਜ਼ੋਰਮ ਵਿੱਚ ਬੈਂਕ ਬੰਦ ਰਹਿਣਗੇ।

8 ਮਾਰਚ (2 ਸ਼ਨੀਵਾਰ) – ਹਫਤਾਵਾਰੀ ਛੁੱਟੀ

9 ਮਾਰਚ (ਐਤਵਾਰ) – ਹਫ਼ਤਾਵਾਰੀ ਛੁੱਟੀ

13 ਮਾਰਚ (ਵੀਰਵਾਰ): ਹੋਲਿਕਾ ਦਹਨ ਅਤੇ ਅਤੁਕਲ ਪੋਂਗਾਲਾ – ਉੱਤਰ ਪ੍ਰਦੇਸ਼, ਉੱਤਰਾਖੰਡ, ਝਾਰਖੰਡ ਅਤੇ ਕੇਰਲ ਵਿੱਚ ਬੈਂਕ ਬੰਦ ਰਹਿਣਗੇ।

14 ਮਾਰਚ (ਸ਼ੁੱਕਰਵਾਰ): ਹੋਲੀ (ਧੂਲੇਟੀ/ਧੁਲੰਡੀ/ਡੋਲ ਜਾਤਰਾ) – ਤ੍ਰਿਪੁਰਾ, ਉੜੀਸਾ, ਕਰਨਾਟਕ, ਤਾਮਿਲਨਾਡੂ, ਮਣੀਪੁਰ, ਕੇਰਲਾ ਅਤੇ ਨਾਗਾਲੈਂਡ ਨੂੰ ਛੱਡ ਕੇ ਜ਼ਿਆਦਾਤਰ ਰਾਜਾਂ ਵਿੱਚ ਜਨਤਕ ਛੁੱਟੀ।

15 ਮਾਰਚ (ਸ਼ਨੀਵਾਰ): ਚੋਣਵੇਂ ਰਾਜਾਂ ਵਿੱਚ ਹੋਲੀ – ਅਗਰਤਲਾ, ਭੁਵਨੇਸ਼ਵਰ, ਇੰਫਾਲ ਅਤੇ ਪਟਨਾ ਵਿੱਚ ਬੈਂਕ ਬੰਦ।

16 ਮਾਰਚ (ਐਤਵਾਰ) – ਹਫ਼ਤਾਵਾਰੀ ਛੁੱਟੀ

22 ਮਾਰਚ (ਚੌਥਾ ਸ਼ਨੀਵਾਰ): ਹਫ਼ਤਾਵਾਰੀ ਛੁੱਟੀ ਅਤੇ ਬਿਹਾਰ ਦਿਵਸ

23 ਮਾਰਚ (ਐਤਵਾਰ) – ਹਫ਼ਤਾਵਾਰੀ ਛੁੱਟੀ

27 ਮਾਰਚ (ਵੀਰਵਾਰ): ਸ਼ਬ-ਏ-ਕਦਰ – ਜੰਮੂ ਵਿੱਚ ਬੈਂਕ ਬੰਦ

28 ਮਾਰਚ (ਸ਼ੁੱਕਰਵਾਰ): ਜਮਤ-ਉਲ-ਵਿਦਾ – ਜੰਮੂ-ਕਸ਼ਮੀਰ ਵਿੱਚ ਬੈਂਕ ਬੰਦ

30 ਮਾਰਚ (ਐਤਵਾਰ) – ਹਫ਼ਤਾਵਾਰੀ ਛੁੱਟੀ

 

ਤੁਹਿਨ ਕਾਂਤ ਪਾਂਡੇ ਹੋਣਗੇ SEBI ਦੇ ਨਵੇਂ ਮੁਖੀ, ਮਾਧਬੀ ਬੁਚ ਦੀ ਲੈਣਗੇ ਥਾਂ, ਜਾਣੋ ਕਿੰਨੀ ਹੋਵੇਗੀ ਤਨਖਾਹ

 

ਪੰਜਾਬ ਸਰਕਾਰ ਨੇ ਦਿਵਿਆਂਗ ਸੈਨਿਕਾਂ ਲਈ ਐਕਸ-ਗ੍ਰੇਸ਼ੀਆ ਵਿੱਤੀ ਸਹਾਇਤਾ ਕੀਤੀ ਦੁੱਗਣੀ

0

ਪੰਜਾਬ ਸਰਕਾਰ ਨੇ ਦਿਵਿਆਂਗ ਸੈਨਿਕਾਂ ਲਈ ਐਕਸ-ਗ੍ਰੇਸ਼ੀਆ ਵਿੱਤੀ ਸਹਾਇਤਾ ਕੀਤੀ ਦੁੱਗਣੀ

– ਰੱਖਿਆ ਸੇਵਾਵਾਂ ਅਤੇ ਅਰਧ ਸੈਨਿਕ ਬਲਾਂ ਦੇ ਦਿਵਿਆਂਗ ਜਵਾਨਾਂ ਲਈ ਵਿੱਤੀ ਸਹਾਇਤਾ ਵਿੱਚ ਕੀਤਾ ਮਹੱਤਵਪੂਰਨ ਵਾਧਾ

ਚੰਡੀਗੜ੍ਹ, 28 ਫਰਵਰੀ 2025 – ਰੱਖਿਆ ਸੇਵਾਵਾਂ ਅਤੇ ਅਰਧ ਸੈਨਿਕ ਬਲਾਂ ਦੇ ਦਿਵਿਆਂਗ ਸੈਨਿਕਾਂ ਦੀ ਭਲਾਈ ਵੱਲ ਅਹਿਮ ਕਦਮ ਚੁੱਕਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੰਗ ਜਾਂ ਅਪਰੇਸ਼ਨਾਂ ਦੌਰਾਨ ਸੇਵਾਵਾਂ ਨਿਭਾਉਂਦਿਆਂ ਦਿਵਿਆਂਗ ਹੋਣ ਵਾਲੇ ਸੈਨਿਕਾਂ ਲਈ ਐਕਸ-ਗ੍ਰੇਸ਼ੀਆ ਵਿੱਤੀ ਸਹਾਇਤਾ ਵਿੱਚ ਵਾਧਾ ਕੀਤਾ ਗਿਆ ਹੈ।

ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਇਸ ਸੋਧੀ ਹੋਈ ਨੀਤੀ ਤਹਿਤ, ਐਕਸ-ਗ੍ਰੇਸ਼ੀਆ ਵਿੱਤੀ ਸਹਾਇਤਾ ਦੁੱਗਣੀ ਕਰ ਦਿੱਤੀ ਗਈ ਹੈ, ਜੋ ਪ੍ਰਭਾਵਿਤ ਸੈਨਿਕਾਂ ਲਈ ਵਧੇਰੇ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ। ਨਵੇਂ ਉਪਬੰਧਾਂ ਮੁਤਾਬਕ, 76 ਫ਼ੀਸਦ ਤੋਂ 100 ਫ਼ੀਸਦ ਅਪੰਗਤਾ ਵਾਲੇ ਸੈਨਿਕਾਂ ਨੂੰ ਹੁਣ 40 ਲੱਖ ਰੁਪਏ ਦਿੱਤੇ ਜਾਣਗੇ, ਜੋ ਕਿ ਪਹਿਲਾਂ ਇਹ ਰਾਸ਼ੀ 20 ਲੱਖ ਰੁਪਏ ਸੀ। ਇਸੇ ਤਰ੍ਹਾਂ, 51 ਫ਼ੀਸਦ ਤੋਂ 75 ਫ਼ੀਸਦ ਅਪੰਗਤਾ ਵਾਲੇ ਸੈਨਿਕਾਂ ਨੂੰ 10 ਲੱਖ ਰੁਪਏ ਦੀ ਥਾਂ ਹੁਣ 20 ਲੱਖ ਰੁਪਏ ਦਿੱਤੇ ਜਾਣਗੇ, ਜਦੋਂ ਕਿ 25 ਫ਼ੀਸਦ ਤੋਂ 50 ਫ਼ੀਸਦ ਅਪੰਗਤਾ ਵਾਲੇ ਸੈਨਿਕਾਂ ਨੂੰ 5 ਲੱਖ ਰੁਪਏ ਦੀ ਥਾਂ ਹੁਣ 10 ਲੱਖ ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਸਤੰਬਰ ਵਿੱਚ ਫਿਰ ਮੈਚ ਖੇਡ ਸਕਦੀਆਂ ਹਨ ਭਾਰਤ-ਪਾਕਿਸਤਾਨ ਦੀਆਂ ਟੀਮਾਂ: ਏਸ਼ੀਆ ਕੱਪ ਵਿੱਚ ਦੋਵਾਂ ਵਿਚਾਲੇ 3 ਟੀ-20 ਮੈਚ ਸੰਭਵ

ਮੰਤਰੀ ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦਿੱਤੀ ਜਾਵੇ ਅਤੇ ਪ੍ਰਗਤੀਸ਼ੀਲ ਨੀਤੀਆਂ ਰਾਹੀਂ ਉਨ੍ਹਾਂ ਦਾ ਸਮਰਥਨ ਕੀਤਾ ਜਾਵੇ।

ਅੰਮ੍ਰਿਤਸਰ ਦੇ ਸ਼ਿਵ ਮੰਦਰ ‘ਚ ਹੋਈ ਚੋਰੀ, 3 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਕੇ ਫਰਾਰ || Punjab News

0

ਅੰਮ੍ਰਿਤਸਰ ਦੇ ਸ਼ਿਵ ਮੰਦਰ ‘ਚ ਹੋਈ ਚੋਰੀ, 3 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਕੇ ਫਰਾਰ

ਅੰਮ੍ਰਿਤਸਰ ਦੀ ਕਾਂਗੜਾ ਕਾਲੋਨੀ ਸ਼ਿਵ ਮੰਦਰ ‘ਚ ਰਾਤ ਸਮੇਂ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਵੱਲੋਂ ਮੰਦਰ ਦੇ ਤਾਲੇ ਤੋੜਨ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

3 ਕਿਲੋ ਚਾਂਦੀ ਦਾ ਸਮਾਨ ਚੋਰੀ

ਮੰਦਰ ਦੇ ਪ੍ਰਧਾਨ ਅਤੇ ਸਕੱਤਰ ਨੇ ਦੱਸਿਆ ਕਿ ਜਦੋਂ ਸਵੇਰੇ 5.30 ਵਜੇ ਮੰਦਰ ਖੋਲ੍ਹਿਆ ਗਿਆ ਤਾਂ ਚੋਰੀ ਦਾ ਪਤਾ ਲੱਗਾ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਚੋਰ 3 ਕਿਲੋ ਚਾਂਦੀ ਦਾ ਸਮਾਨ ਲੈ ਗਏ ਹਨ। ਜਿਸ ਵਿੱਚ ਸ਼ਿਵਲਿੰਗ ਦੇ ਕੱਪੜਿਆਂ ਤੋਂ ਇਲਾਵਾ ਸ਼੍ਰੀ ਕ੍ਰਿਸ਼ਨ ਦੀ ਆਰਤੀ ਜੋਤ ਅਤੇ ਬੰਸਰੀ ਸ਼ਾਮਲ ਹੈ। ਜਦੋਂ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਤਿੰਨ ਚੋਰ ਸਨ। ਜਿਨ੍ਹਾਂ ਵਿੱਚੋਂ ਇੱਕ ਅੰਦਰ ਦਾਖ਼ਲ ਹੋਇਆ, ਜਦੋਂ ਕਿ ਦੋ ਬਾਹਰ ਖੜੇ ਰਹੇ। ਚੋਰ ਨੇੜਲੀ ਘਰ ਦੀ ਛੱਤ ਤੋਂ ਕੰਧ ਟੱਪ ਕੇ ਮੰਦਰ ‘ਚ ਦਾਖਲ ਹੋਏ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੂੰ ਫੜ ਕੇ ਮਾਮਲਾ ਸੁਲਝਾ ਲਿਆ ਜਾਵੇਗਾ।

ਹਿਮਾਚਲ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ

ਤੁਹਿਨ ਕਾਂਤ ਪਾਂਡੇ ਹੋਣਗੇ SEBI ਦੇ ਨਵੇਂ ਮੁਖੀ, ਮਾਧਬੀ ਬੁਚ ਦੀ ਲੈਣਗੇ ਥਾਂ, ਜਾਣੋ ਕਿੰਨੀ ਹੋਵੇਗੀ ਤਨਖਾਹ

0

ਤੁਹਿਨ ਕਾਂਤ ਪਾਂਡੇ ਹੋਣਗੇ SEBI ਦੇ ਨਵੇਂ ਮੁਖੀ, ਮਾਧਬੀ ਬੁਚ ਦੀ ਲੈਣਗੇ ਥਾਂ, ਜਾਣੋ ਕਿੰਨੀ ਹੋਵੇਗੀ ਤਨਖਾਹ

ਨਵੀ ਦਿੱਲੀ : ਕੇਂਦਰ ਸਰਕਾਰ ਨੇ ਵਿੱਤ ਸਕੱਤਰ ਤੁਹਿਨ ਕਾਂਤ ਪਾਂਡੇ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਅਗਲੇ ਮੁਖੀ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਤੁਹਿਨ ਅਗਲੇ 3 ਸਾਲਾਂ ਤੱਕ ਇਸ ਅਹੁਦੇ ‘ਤੇ ਰਹਿਣਗੇ। ਉਹ ਮੌਜੂਦਾ ਸੇਬੀ ਮੁਖੀ ਮਾਧਬੀ ਪੁਰੀ ਬੁਚ ਦੀ ਥਾਂ ਲੈਣਗੇ। ਜੋ ਕਿ 28 ਫਰਵਰੀ ਨੂੰ ਸੇਵਾਮੁਕਤ ਹੋ ਰਹੇ ਹਨ।

ਚਾਰ ਅਹਿਮ ਵਿਭਾਗਾਂ ਨੂੰ ਸੰਭਾਲ ਰਹੇ ਤੁਹਿਨ ਕਾਂਤ

ਦੱਸ ਦਈਏ ਕਿ ਤੁਹਿਨ ਕਾਂਤ ਪਾਂਡੇ ਓਡੀਸ਼ਾ ਕੇਡਰ ਦੇ 1987 ਬੈਚ ਦੇ ਆਈਏਐਸ ਅਧਿਕਾਰੀ ਹਨ। ਉਹ ਮੋਦੀ 3.0 ਸਰਕਾਰ ਵਿੱਚ ਭਾਰਤ ਦੇ ਸਭ ਤੋਂ ਵਿਅਸਤ ਸਕੱਤਰਾਂ ਵਿੱਚੋਂ ਇੱਕ ਹਨ। ਉਹ ਇਸ ਵੇਲੇ ਕੇਂਦਰ ਸਰਕਾਰ ਵਿੱਚ ਚਾਰ ਅਹਿਮ ਵਿਭਾਗਾਂ ਨੂੰ ਸੰਭਾਲ ਰਹੇ ਹਨ। ਉਨ੍ਹਾਂ ਨੂੰ 7 ਸਤੰਬਰ 2024 ਨੂੰ ਵਿੱਤ ਸਕੱਤਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ।

ਕਿੰਨੀ ਮਿਲੇਗੀ ਤਨਖਾਹ

ਸੇਬੀ ਦੇ ਨਵੇਂ ਮੁਖੀ ਨੂੰ ਕੇਂਦਰ ਸਰਕਾਰ ਦੇ ਸਕੱਤਰ ਦੇ ਬਰਾਬਰ ਤਨਖ਼ਾਹ ਅਤੇ ਹੋਰ ਸਹੂਲਤਾਂ ਮਿਲਣਗੀਆਂ ਜਾਂ ਉਨ੍ਹਾਂ ਨੂੰ ਕਾਰ ਅਤੇ ਘਰ ਤੋਂ ਬਿਨਾਂ ਹਰ ਮਹੀਨੇ 5 ਲੱਖ 62 ਹਜ਼ਾਰ 500 ਰੁਪਏ ਤਨਖਾਹ ਮਿਲੇਗੀ।

ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਬੱਸ ਪਲਟੀ, ਡਰਾਈਵਰ-ਕੰਡਕਟਰ ਸਣੇ ਕਈ ਸਵਾਰੀਆਂ ਜ਼ਖਮੀ

 

ਹਿਮਾਚਲ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ

0

ਹਿਮਾਚਲ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ

ਹਿਮਾਚਲ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਅਤੇ ਬਰਫਬਾਰੀ ਜਾਰੀ ਹੈ। ਖ਼ਰਾਬ ਮੌਸਮ ਕਾਰਨ ਚੰਬਾ, ਕੁੱਲੂ, ਲਾਹੌਲ-ਸਪੀਤੀ ਅਤੇ ਕਿਨੌਰ ਜ਼ਿਲ੍ਹਿਆਂ ਦੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ। ਮੀਂਹ, ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਚਾਰ ਕੌਮੀ ਮਾਰਗਾਂ ਸਮੇਤ ਸੂਬੇ ਦੀਆਂ ਕਰੀਬ 250 ਸੜਕਾਂ ਬੰਦ ਹੋ ਗਈਆਂ ਹਨ।

ਘਰਾਂ ਅਤੇ ਹੋਟਲਾਂ ਵਿੱਚ ਵੜਿਆ ਪਾਣੀ

ਅੱਜ ਸਵੇਰੇ ਕੁੱਲੂ ਦੇ ਅਖਾੜਾ ਬਾਜ਼ਾਰ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਲੋਕਾਂ ਦੇ ਘਰਾਂ ਅਤੇ ਹੋਟਲਾਂ ਵਿੱਚ ਵੜ ਗਿਆ। ਡਰੇਨ ਵਿੱਚ ਹੜ੍ਹ ਆਉਣ ਕਾਰਨ ਕਈ ਵਾਹਨ ਮਲਬੇ ਹੇਠ ਦੱਬ ਗਏ। ਸੂਬੇ ‘ਚ ਕਈ ਥਾਵਾਂ ‘ਤੇ ਸੜਕਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸ਼ਿਮਲਾ ਨੂੰ ਕਿਨੌਰ ਜ਼ਿਲ੍ਹੇ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ 5 ਵੀ ਨਿਗੁਲਸਾਰੀ ਨੇੜੇ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਹੋਲੀ-ਚੰਬਾ ਸੜਕ ‘ਤੇ ਵੀ ਵੱਡੇ ਪੱਧਰ ‘ਤੇ ਜ਼ਮੀਨ ਖਿਸਕ ਗਈ ਹੈ। ਇਸ ਕਾਰਨ ਗਰੋਲਾ ਨੇੜੇ ਇਸ ਸੜਕ ਬੰਦ ਹੋ ਗਈ ਹੈ।

ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਬੱਸ ਪਲਟੀ, ਡਰਾਈਵਰ-ਕੰਡਕਟਰ ਸਣੇ ਕਈ ਸਵਾਰੀਆਂ ਜ਼ਖਮੀ

ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਬੱਸ ਪਲਟੀ, ਡਰਾਈਵਰ-ਕੰਡਕਟਰ ਸਣੇ ਕਈ ਸਵਾਰੀਆਂ ਜ਼ਖਮੀ

0

ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਬੱਸ ਪਲਟੀ, ਡਰਾਈਵਰ-ਕੰਡਕਟਰ ਸਣੇ ਕਈ ਸਵਾਰੀਆਂ ਜ਼ਖਮੀ

ਹਿਮਾਚਲ ਪ੍ਰਦੇਸ਼, 28 ਫਰਵਰੀ : ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ। ਮੰਡੀ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨੀ ਨਾਲ ਯਾਤਰਾ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਅੱਜ ਭਾਰੀ ਬਾਰਿਸ਼ ਕਾਰਨ ਬਹੁਤ ਤਬਾਹੀ ਹੋਈ ਹੈ। ਕੁੱਲੂ ਦੇ ਅਖਾੜਾ ਬਾਜ਼ਾਰ ‘ਚ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ ‘ਚ ਪਾਣੀ ਵੜ ਗਿਆ। ਇਸ ਦੇ ਨਾਲ ਹੀ ਡਰੇਨ ਵਿੱਚ ਹੜ੍ਹ ਆਉਣ ਕਾਰਨ ਕਈ ਵਾਹਨ ਮਲਬੇ ਹੇਠ ਦੱਬ ਗਏ। ਇਸ ਤੋਂ ਇਲਾਵਾ ਮਨਾਲੀ ਤੋਂ ਪਠਾਨਕੋਟ ਜਾ ਰਹੀ ਇੱਕ ਨਿੱਜੀ ਬੱਸ ਬਨਾਲਾ ਵਿੱਚ ਢਿੱਗਾਂ ਡਿੱਗਣ ਕਾਰਨ ਪਲਟ ਗਈ।

ਮਲਬਾ ਹਟਾਉਣ ਦਾ ਕੰਮ ਜਾਰੀ

ਇਸ ਹਾਦਸੇ ਚ ਡਰਾਈਵਰ-ਕੰਡਕਟਰ ਦੇ ਨਾਲ-ਨਾਲ ਦੋ ਸਵਾਰੀਆਂ ਵੀ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਇਲਾਜ ਲਈ ਸੀਐਚਸੀ ਨਗਵਾਈ ਲਿਜਾਇਆ ਗਿਆ। ਹਾਲਾਂਕਿ, ਹਾਦਸੇ ਦੌਰਾਨ ਇਹ ਬੱਸ ਸੜਕ ਕਿਨਾਰੇ ਦੀਵਾਰ ਕੋਲ ਜਾ ਕੇ ਰੁਕ ਗਈ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਤੋਂ ਇਲਾਵਾ ਭਾਰੀ ਬਰਫ਼ਬਾਰੀ ਕਾਰਨ ਪੂਰੇ ਲਾਹੌਲ-ਸਪੀਤੀ ਜ਼ਿਲ੍ਹੇ, ਚੰਬਾ ਦੀ ਪੰਗੀ ਅਤੇ ਕਿਨੌਰ ਜ਼ਿਲ੍ਹੇ ਦਾ ਸੰਪਰਕ ਟੁੱਟ ਗਿਆ ਹੈ।ਮਲਬਾ ਹਟਾਉਣ ਦਾ ਕੰਮ ਜਾਰੀ ਹੈ।

2 ਆਸਕਰ ਜੇਤੂ ਇਸ ਦਿੱਗਜ ਅਦਾਕਾਰ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਪਤਨੀ ਅਤੇ ਕੁੱਤੇ ਦੀਆਂ ਵੀ ਮਿਲੀਆਂ ਲਾ/ਸ਼ਾਂ

ਸਤੰਬਰ ਵਿੱਚ ਫਿਰ ਮੈਚ ਖੇਡ ਸਕਦੀਆਂ ਹਨ ਭਾਰਤ-ਪਾਕਿਸਤਾਨ ਦੀਆਂ ਟੀਮਾਂ: ਏਸ਼ੀਆ ਕੱਪ ਵਿੱਚ ਦੋਵਾਂ ਵਿਚਾਲੇ 3 ਟੀ-20 ਮੈਚ ਸੰਭਵ

0

ਸਤੰਬਰ ਵਿੱਚ ਫਿਰ ਮੈਚ ਖੇਡ ਸਕਦੀਆਂ ਹਨ ਭਾਰਤ-ਪਾਕਿਸਤਾਨ ਦੀਆਂ ਟੀਮਾਂ: ਏਸ਼ੀਆ ਕੱਪ ਵਿੱਚ ਦੋਵਾਂ ਵਿਚਾਲੇ 3 ਟੀ-20 ਮੈਚ ਸੰਭਵ

– ਨਿਰਪੱਖ ਥਾਵਾਂ ‘ਤੇ ਹੋਣਗੇ ਮੈਚ

ਨਵੀਂ ਦਿੱਲੀ, 28 ਫਰਵਰੀ 2025 – ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਸਤੰਬਰ ਦੇ ਮਹੀਨੇ ਵਿੱਚ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਸਕਦੀਆਂ ਹਨ। ਦੋਵੇਂ ਟੀਮਾਂ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਹਿੱਸਾ ਲੈਣਗੀਆਂ। ਕ੍ਰਿਕਬਜ਼ ਦੀਆਂ ਰਿਪੋਰਟਾਂ ਦੇ ਅਨੁਸਾਰ, ਭਾਰਤ ਅਤੇ ਪਾਕਿਸਤਾਨ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਟੂਰਨਾਮੈਂਟ ਵਿੱਚ ਇੱਕ ਦੂਜੇ ਦੇ ਖਿਲਾਫ 3 ਮੈਚ ਖੇਡ ਸਕਦੇ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਡਰੱਗ ਮਾਫੀਆ ਵਿਰੁੱਧ ਕਾਰਵਾਈ: ਪਟਿਆਲਾ ਅਤੇ ਰੂਪਨਗਰ ਵਿੱਚ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਘਰ ਕੀਤੇ ਢਹਿਢੇਰੀ

ਸਤੰਬਰ ਵਿੱਚ ਹੋ ਸਕਦਾ ਹੈ ਟੂਰਨਾਮੈਂਟ
ਇਸ ਟੀ-20 ਫਾਰਮੈਟ ਟੂਰਨਾਮੈਂਟ ਵਿੱਚ 19 ਮੈਚ ਖੇਡੇ ਜਾਣਗੇ। ਇਹ ਸਤੰਬਰ ਵਿੱਚ ਹੋਣ ਦੀ ਉਮੀਦ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਰਾਜਨੀਤਿਕ ਮਤਭੇਦਾਂ ਦੇ ਮੱਦੇਨਜ਼ਰ, ਏਸੀਸੀ ਨੇ ਫੈਸਲਾ ਕੀਤਾ ਹੈ ਕਿ ਟੂਰਨਾਮੈਂਟ ਕਿਸੇ ਨਿਰਪੱਖ ਸਥਾਨ ‘ਤੇ ਕਰਵਾਇਆ ਜਾਣਾ ਚਾਹੀਦਾ ਹੈ। ਹਾਲਾਂਕਿ, ਸਥਾਨ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ।

ਇਸ ਟੂਰਨਾਮੈਂਟ ਵਿੱਚ 8 ਟੀਮਾਂ ਭਾਗ ਲੈਣ ਜਾ ਰਹੀਆਂ ਹਨ। ਇਨ੍ਹਾਂ ਟੀਮਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਨੂੰ ਇੱਕੋ ਗਰੁੱਪ ਵਿੱਚ ਰੱਖਿਆ ਜਾਵੇਗਾ।

ਸਾਰੀਆਂ ਟੀਮਾਂ ਆਪਸ ਵਿੱਚ ਲੀਗ ਮੈਚ ਖੇਡਣਗੀਆਂ। ਫਿਰ ਹਰੇਕ ਗਰੁੱਪ ਦੀਆਂ ਚੋਟੀ ਦੀਆਂ 2 ਟੀਮਾਂ ਸੁਪਰ-4 ਦੌਰ ਲਈ ਕੁਆਲੀਫਾਈ ਕਰਨਗੀਆਂ। ਇੱਥੇ ਵੀ, ਸਾਰੀਆਂ ਟੀਮਾਂ ਦਾ ਇੱਕ-ਇੱਕ ਮੈਚ ਹੋਵੇਗਾ। ਫਾਈਨਲ ਮੈਚ ਸੁਪਰ-4 ਦੌਰ ਦੇ ਟਾਪ-2 ਵਿਚਕਾਰ ਖੇਡਿਆ ਜਾਵੇਗਾ। ਨੇਪਾਲ ਇਸ ਟੂਰਨਾਮੈਂਟ ਦਾ ਹਿੱਸਾ ਨਹੀਂ ਹੋਵੇਗਾ। ਨੇਪਾਲ ਦੀ ਟੀਮ ਟੂਰਨਾਮੈਂਟ ਲਈ ਕੁਆਲੀਫਾਈ ਨਹੀਂ ਕਰ ਸਕੀ।

2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੀ ਲੜੀ ਬੰਦ ਕਰ ਦਿੱਤੀ ਗਈ ਹੈ। ਹੁਣ ਦੋਵੇਂ ਟੀਮਾਂ ਸਿਰਫ਼ ਆਈਸੀਸੀ ਅਤੇ ਏਸੀਸੀ ਟੂਰਨਾਮੈਂਟਾਂ ਵਿੱਚ ਹੀ ਇੱਕ ਦੂਜੇ ਦਾ ਸਾਹਮਣਾ ਕਰਦੀਆਂ ਹਨ। ਅਜਿਹੇ ਵਿੱਚ, ਜਦੋਂ ਵੀ ਭਾਰਤ-ਪਾਕਿਸਤਾਨ ਮੈਚ ਹੁੰਦਾ ਹੈ, ਤਾਂ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਸ ਮੈਚ ‘ਤੇ ਟਿਕੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਆਯੋਜਕਾਂ ਅਤੇ ਪ੍ਰਸਾਰਕਾਂ ਨੂੰ ਭਾਰਤ-ਪਾਕਿਸਤਾਨ ਮੈਚ ਤੋਂ ਵੱਧ ਤੋਂ ਵੱਧ ਕਮਾਈ ਹੁੰਦੀ ਹੈ।

ਭਾਰਤ-ਪਾਕਿਸਤਾਨ ਦਾ ਆਖਰੀ ਮੈਚ ਇਸ ਹਫ਼ਤੇ 23 ਫਰਵਰੀ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਇਆ ਸੀ। ਭਾਰਤੀ ਟੀਮ ਨੇ ਚੈਂਪੀਅਨਜ਼ ਟਰਾਫੀ ਵਿੱਚ ਖੇਡੇ ਗਏ ਇਸ ਮੈਚ ਨੂੰ 6 ਵਿਕਟਾਂ ਨਾਲ ਜਿੱਤ ਲਿਆ ਸੀ।

ਪੰਜਾਬ ਪੁਲਿਸ ਦੀ ਡਰੱਗ ਮਾਫੀਆ ਵਿਰੁੱਧ ਕਾਰਵਾਈ: ਪਟਿਆਲਾ ਅਤੇ ਰੂਪਨਗਰ ਵਿੱਚ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਘਰ ਕੀਤੇ ਢਹਿਢੇਰੀ

0

ਪੰਜਾਬ ਪੁਲਿਸ ਦੀ ਡਰੱਗ ਮਾਫੀਆ ਵਿਰੁੱਧ ਕਾਰਵਾਈ: ਪਟਿਆਲਾ ਅਤੇ ਰੂਪਨਗਰ ਵਿੱਚ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਘਰ ਕੀਤੇ ਢਹਿਢੇਰੀ

– ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ

ਚੰਡੀਗੜ੍ਹ, 28 ਫਰਵਰੀ 2025 – ਡਰੱਗ ਮਾਫੀਆ ‘ਤੇ ਨਕੇਲ ਕਸਦਿਆਂ, ਪੰਜਾਬ ਪੁਲਿਸ ਵੱਲੋਂ ਪਟਿਆਲਾ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਦੋ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਗਏ ਘਰਾਂ ਨੂੰ ਢਾਹਢੇਰੀ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ ਅਮਲ ਵਿੱਚ ਲਿਆਂਦੀ ਗਈ ਹੈ।

ਇਹ ਵੀ ਪੜ੍ਹੋ: ਗ੍ਰਨੇਡ ਹਮਲਿਆਂ ਦਾ ਮੁੱਖ ਮੁਲਜ਼ਮ ਪੁਲਿਸ ਮੁਕਾਬਲੇ ‘ਚ ਢੇਰ, ਪਿਸਤੌਲ ਬਰਾਮਦ

ਪਟਿਆਲਾ ਵਿੱਚ, ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਪਟਿਆਲਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਵੱਲੋਂ ਬਦਨਾਮ ਅਤੇ ਆਦਤਨ ਨਸ਼ਾ ਤਸਕਰ ਰਿੰਕੀ ਵਾਸੀ ਰੋੜੀ ਕੁੱਟ ਮੁਹੱਲਾ, ਪਟਿਆਲਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਬਦਨਾਮ ਨਸ਼ਾ ਤਸਕਰ ਰਿੰਕੀ ‘ਤੇ 2016 ਤੋਂ 2024 ਦਰਮਿਆਨ ਐਨਡੀਪੀਐਸ ਐਕਟ ਤਹਿਤ ਘੱਟੋ-ਘੱਟ 10 ਐਫਆਈਆਰ ਦਰਜ ਕੀਤੀਆਂ ਗਈਆਂ ਸਨ।

ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ ਨੂੰ ਢਾਹੁਣ ਦੇ ਦਿੱਤੇ ਗਏ ਹੁਕਮਾਂ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਘਰ, ਜੋ ਕਿ ਗੈਰ-ਕਾਨੂੰਨੀ ਢੰਗ ਨਾਲ ਉਸਾਰਿਆਂ ਗਿਆ ਸੀ, ਨੂੰ ਢਾਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵੀਡੀਓ ਦੇਖਣ ਲਈ ਇਸ ਇੰਕ ‘ਤੇ ਕਲਿੱਕ ਕਰੋ: ਪੰਜਾਬ ਪੁਲਿਸ ਦੀ ਡਰੱਗ ਮਾਫੀਆ ਵਿਰੁੱਧ ਕਾਰਵਾਈ: ਪਟਿਆਲਾ ਅਤੇ ਰੂਪਨਗਰ ਵਿੱਚ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਘਰ ਕੀਤੇ ਢਹਿਢੇਰੀ

ਇਸੇ ਤਰ੍ਹਾਂ, ਰੂਪਨਗਰ ਵਿੱਚ, ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਨੇ ਮਿਲ ਕੇ ਕਾਰਵਾਈ ਕਰਦਿਆਂ ਸਲੀਮ ਮੁਹੰਮਦ ਅਤੇ ਉਸਦੀ ਪਤਨੀ ਆਸ਼ਾ ਵਜੋਂ ਪਛਾਣੇ ਗਏ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਤੌਰ ‘ਤੇ ਬਣੇ ਘਰ ਦੀ ਇਮਾਰਤ ਨੂੰ ਢਾਹ ਦਿੱਤਾ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਰੂਪਨਗਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਚਲਾਈ ਗਈ ਹੈ।

ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਰੂਪਨਗਰ ਦੇ ਪਿੰਡ ਸਦਾਬਰਾਤ ਦੇ ਰਹਿਣ ਵਾਲੇ ਦੋਵੇਂ ਪਤੀ-ਪਤਨੀ ਨਸ਼ਾ ਤਸਕਰ ਹਨ ਅਤੇ ਉਹਨਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਤਿੰਨ-ਤਿੰਨ ਅਪਰਾਧਿਕ ਮਾਮਲਿਆਂ ਦਰਜ ਹਨ। ਦੋਵੇਂ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਅਤੇ ਇਨ੍ਹਾਂ ਮਾਮਲਿਆਂ ਵਿੱਚ ਪਤੀ-ਪਤਨੀ ਦੋਵਾਂ ਤੋਂ ਗਾਂਜਾ ਅਤੇ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ ਸੀ।

ਐਸਐਸਪੀ ਗੁਲਨੀਤ ਖੁਰਾਣਾ ਨੇ ਅੱਗੇ ਦੱਸਿਆ ਕਿ ਦੋਸ਼ੀ ਜੋੜੇ ਨੇ ਡਰੱਗ ਮਨੀ ਦੀ ਵਰਤੋਂ ਕਰਕੇ ਇੱਕ ਗੈਰ-ਕਾਨੂੰਨੀ ਘਰ ਬਣਾਇਆ ਸੀ, ਜਿਸ ਨੂੰ ਨਗਰ ਕੌਂਸਲ, ਰੂਪਨਗਰ ਨੇ ਪੁਲਿਸ ਦੀ ਮਦਦ ਨਾਲ ਢਾਹ ਦਿੱਤਾ।

3 ਜ਼ਿਲ੍ਹਿਆਂ ਦੇ 593 ਪੁਲਿਸ ਮੁਲਾਜ਼ਮਾਂ ਨੂੰ ਮਿਲੀ ਤਰੱਕੀ

0

3 ਜ਼ਿਲ੍ਹਿਆਂ ਦੇ 593 ਪੁਲਿਸ ਮੁਲਾਜ਼ਮਾਂ ਨੂੰ ਮਿਲੀ ਤਰੱਕੀ

– ਰੂਪਨਗਰ ਰੇਂਜ ਦੇ 593 ਕਰਮਚਾਰੀਆਂ ਨੂੰ ਦਿੱਤੀ ਗਈ ਤਰੱਕੀ – ਡੀਆਈਜੀ ਰੂਪਨਗਰ ਰੇਂਜ
– ਹਰਚਰਨ ਸਿੰਘ ਭੁੱਲਰ ਨੇ ਤਰੱਕੀਯਾਬ ਹੋਏ ਮੁਲਾਜਮਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ ਮੁਬਾਰਕਬਾਦ

ਰੂਪਨਗਰ, 28 ਫ਼ਰਵਰੀ 2025: ਰੂਪਨਗਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ. ਹਰਚਰਨ ਸਿੰਘ ਭੁੱਲਰ ਨੇ ਰੂਪਨਗਰ ਰੇਂਜ ਦੇ ਜ਼ਿਲ੍ਹਾ ਐਸ.ਏ.ਐਸ.ਨਗਰ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿਖੇ ਤਾਇਨਾਤ 593 ਕਰਮਚਾਰੀਆਂ ਨੂੰ ਤਰੱਕੀ ਦਿੱਤੀ ਹੈ।

ਇਹ ਵੀ ਪੜ੍ਹੋ: ਗ੍ਰਨੇਡ ਹਮਲਿਆਂ ਦਾ ਮੁੱਖ ਮੁਲਜ਼ਮ ਪੁਲਿਸ ਮੁਕਾਬਲੇ ‘ਚ ਢੇਰ, ਪਿਸਤੌਲ ਬਰਾਮਦ

ਇਨ੍ਹਾਂ ਤਰੱਕੀਆਂ ਦੇ ਹੁਕਮ ਜਾਰੀ ਕਰਦਿਆਂ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਰੂਪਨਗਰ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਮੁਲਾਜਮਾਂ ਨੂੰ ਸਮੇਂ-ਸਮੇਂ ਤੇ ਤਰੱਕੀ ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ, ਉਨ੍ਹਾਂ ਵਿੱਚ 21 ਕਰਮਚਾਰੀਆਂ ਨੂੰ ਸਹਾਇਕ ਥਾਣੇਦਾਰ ਤੋਂ ਸਬ-ਇੰਸਪੈਕਟਰ, 15 ਕਰਮਚਾਰੀਆਂ ਨੂੰ ਹੌਲਦਾਰ ਤੋਂ ਸਹਾਇਕ ਥਾਣੇਦਾਰ, 01 ਕਰਮਚਾਰੀ ਨੂੰ ਸਿਪਾਹੀ ਤੋਂ ਹੌਲਦਾਰ, 24 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ 54 ਕਰਮਚਾਰੀਆਂ ਨੂੰ ਸਹਾਇਕ ਥਾਣੇਦਾਰ/ਐਲ.ਆਰ. 16 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ 06 ਕਰਮਚਾਰੀਆਂ ਨੂੰ ਹੌਲਦਾਰ/ਪੀ.ਆਰ ਅਤੇ 08 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ 496 ਕਰਮਚਾਰੀਆਂ ਨੂੰ ਸੀਨੀਅਰ ਸਿਪਾਹੀ ਤਰੱਕੀਯਾਬ ਕੀਤਾ ਗਿਆ ਹੈ।

ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਰੂਪਨਗਰ ਸ. ਹਰਚਰਨ ਸਿੰਘ ਭੁੱਲਰ ਵੱਲੋਂ ਤਰੱਕੀਯਾਬ ਹੋਏ ਮੁਲਾਜਮਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸ਼ੁੱਭਇਛਾਵਾਂ ਦਿੰਦਿਆਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਤਰੱਕੀਯਾਬ ਕਰਮਚਾਰੀ ਤਨਦੇਹੀ ਨਾਲ ਕਾਨੂੰਨ ਦੀ ਪਾਲਣਾ ਕਰਦੇ ਹੋਏ ਲੋਕ ਹਿੱਤ ਦਾ ਕੰਮ ਕਰਣਗੇ ਅਤੇ ਭ੍ਰਿਸ਼ਟਾਚਾਰ ਅਤੇ ਡਰੱਗ ਮੁਕਤ ਪੰਜਾਬ ਸਿਰਜਨ ਵਿੱਚ ਅਹਿਮ ਯੋਗਦਾਨ ਪਾਉਣਗੇ।