Home Blog Page 1117

ਭਾਰਤ ‘ਚ ਐਂਟਰੀ ਲਈ ਤਿਆਰ Tesla, ਬੀਕੇਸੀ, ਮੁੰਬਈ ਵਿੱਚ ਖੁਲ੍ਹੇਗਾ ਪਹਿਲਾ ਸ਼ੋਅਰੂਮ

0

ਭਾਰਤ ‘ਚ ਐਂਟਰੀ ਲਈ ਤਿਆਰ Tesla, ਬੀਕੇਸੀ, ਮੁੰਬਈ ਵਿੱਚ ਖੁਲ੍ਹੇਗਾ ਪਹਿਲਾ ਸ਼ੋਅਰੂਮ

ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਵਾਹਨ (EV) ਨਿਰਮਾਤਾ ਕੰਪਨੀ ਟੇਸਲਾ ਭਾਰਤ ਵਿੱਚ ਆਪਣਾ ਪਹਿਲਾ ਸ਼ੋਅਰੂਮ ਮੁੰਬਈ ਵਿੱਚ ਖੋਲ੍ਹੇਗੀ। ਇਹ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ), ਮੁੰਬਈ ਵਿੱਚ ਖੋਲਿਆ ਜਾਵੇਗਾ। ਕੰਪਨੀ ਨੇ ਇਸ ਦੇ ਲਈ ਹਾਲ ਹੀ ‘ਚ ਡੀਲ ਫਾਈਨਲ ਕੀਤੀ ਹੈ।

ਦਿੱਲੀ ਦੇ ਐਰੋਸਿਟੀ ਕੰਪਲੈਕਸ ਵਿੱਚ ਦੂਜਾ ਸ਼ੋਅਰੂਮ

ਮੀਡੀਆ ਰਿਪੋਰਟਸ ਮੁਤਾਬਿਕ ਟੇਸਲਾ ਬੀਕੇਸੀ ਵਿੱਚ ਇੱਕ ਵਪਾਰਕ ਟਾਵਰ ਦੀ ਜ਼ਮੀਨੀ ਮੰਜ਼ਿਲ ‘ਤੇ 4,000 ਵਰਗ ਫੁੱਟ ਜਗ੍ਹਾ ਲੈ ਰਹੀ ਹੈ। ਇੱਥੇ ਇਹ ਆਪਣੀਆਂ ਕਾਰਾਂ ਦੇ ਮਾਡਲਾਂ ਦਾ ਪ੍ਰਦਰਸ਼ਨ ਅਤੇ ਵਿਕਰੀ ਕਰੇਗੀ। ਕੰਪਨੀ ਇਸ ਜਗ੍ਹਾ ਲਈ ਲਗਭਗ 900 ਰੁਪਏ ਪ੍ਰਤੀ ਵਰਗ ਫੁੱਟ ਜਾਂ ਲਗਭਗ 35 ਲੱਖ ਰੁਪਏ ਮਹੀਨਾਵਾਰ ਲੀਜ਼ ਕਿਰਾਏ ਦਾ ਭੁਗਤਾਨ ਕਰੇਗੀ। ਲੀਜ਼ ਸਮਝੌਤਾ ਪੰਜ ਸਾਲਾਂ ਲਈ ਹੈ। ਇਸ ਦੇ ਨਾਲ ਹੀ ਟੇਸਲਾ ਦਾ ਦੂਜਾ ਸ਼ੋਅਰੂਮ ਦਿੱਲੀ ਦੇ ਐਰੋਸਿਟੀ ਕੰਪਲੈਕਸ ਵਿੱਚ ਖੋਲ੍ਹੇ ਜਾਣ ਦੀ ਉਮੀਦ ਹੈ।

13 ਅਸਾਮੀਆਂ ਲਈ ਨੌਕਰੀ ਦੀ ਸੂਚੀ

ਜ਼ਿਕਰਯੋਗ ਹੈ ਕਿ ਲੀਜ਼ ਨੂੰ ਅੰਤਿਮ ਰੂਪ ਦੇਣ ਦਾ ਕੰਮ ਅਮਰੀਕਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਸਕ ਦੀ ਮੁਲਾਕਾਤ ਦੇ ਦੋ ਹਫ਼ਤੇ ਬਾਅਦ ਹੀ ਹੋਇਆ। ਇਸ ਤੋਂ ਤੁਰੰਤ ਬਾਅਦ ਟੇਸਲਾ ਨੇ ਭਾਰਤ ਵਿੱਚ 13 ਅਸਾਮੀਆਂ ਲਈ ਨੌਕਰੀ ਦੀ ਸੂਚੀ ਵੀ ਪੋਸਟ ਕੀਤੀ।

ਇਹ ਵੀ ਪੜੋ : ਜ਼ੇਲੇਂਸਕੀ ਪਹੁੰਚੇ ਬ੍ਰਿਟੇਨ, ਪ੍ਰਧਾਨ ਮੰਤਰੀ ਕੀਰ ਨੇ ਕੀਤਾ ਸਵਾਗਤ

 

ਗ੍ਰੈਮੀ ਅਵਾਰਡ ਨਾਮਜ਼ਦ ਗਾਇਕਾ ਐਂਜੀ ਸਟੋਨ ਦੀ ਕਾਰ ਹਾਦਸੇ ‘ਚ ਹੋਈ ਮੌਤ

0

ਗ੍ਰੈਮੀ ਅਵਾਰਡ ਨਾਮਜ਼ਦ ਗਾਇਕਾ ਐਂਜੀ ਸਟੋਨ ਦੀ ਕਾਰ ਹਾਦਸੇ ‘ਚ ਹੋਈ ਮੌਤ

ਗ੍ਰੈਮੀ ਅਵਾਰਡ-ਨਾਮਜ਼ਦ ਆਰ ਐਂਡ ਬੀ ਗਾਇਕਾ ਐਂਜੀ ਸਟੋਨ ਦੀ ਸ਼ਨੀਵਾਰ ਨੂੰ 63 ਸਾਲ ਦੀ ਉਮਰ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਮੋਂਟਗੋਮਰੀ, ਅਲਾਬਾਮਾ ਵਿੱਚ ਵਾਪਰਿਆ।

ਆਲ-ਫੀਮੇਲ ਹਿੱਪ-ਹੌਪ ਤਿੱਕੜੀ ਦ ਸੀਕਵੈਂਸ ਦੀ ਮੈਂਬਰ

ਉਹ ਹਿੱਪ-ਹੌਪ ਤਿੱਕੜੀ ਦ ਸੀਕੁਐਂਸ ਵਿੱਚ ਆਪਣੀ ਭਾਗੀਦਾਰੀ ਲਈ ਸਭ ਤੋਂ ਵੱਧ ਜਾਣੀ ਜਾਂਦੀ ਸੀ। ਐਂਜੀ ਸਟੋਨ ਆਲ-ਫੀਮੇਲ ਹਿੱਪ-ਹੌਪ ਤਿੱਕੜੀ ਦ ਸੀਕਵੈਂਸ ਦੀ ਮੈਂਬਰ ਸੀ ਅਤੇ ਆਪਣੇ ਹਿੱਟ ਗੀਤ ਵਿਸ਼ ਆਈ ਡਿਡੰਟ ਮਿਸ ਯੂ ਲਈ ਸਭ ਤੋਂ ਵੱਧ ਜਾਣੀ ਜਾਂਦੀ ਸੀ।

ਜ਼ੇਲੇਂਸਕੀ ਪਹੁੰਚੇ ਬ੍ਰਿਟੇਨ, ਪ੍ਰਧਾਨ ਮੰਤਰੀ ਕੀਰ ਨੇ ਕੀਤਾ ਸਵਾਗਤ

ਮੈਨੇਜਰ ਨੇ ਦਿੱਤੀ ਹਾਦਸਾ ਦੀ ਜਾਣਕਾਰੀ

“ਸਵੇਰੇ ਲਗਭਗ 4 ਵਜੇ, ਗਾਇਕ ਜਿਸ ਕਾਰ ਨੂੰ ਅਲਾਬਾਮਾ ਤੋਂ ਅਟਲਾਂਟਾ ਵਾਪਸ ਚਲਾ ਰਿਹਾ ਸੀ, ਉਹ ਪਲਟ ਗਈ ਅਤੇ ਇੱਕ ਵੱਡੇ ਟਰੱਕ ਨਾਲ ਟਕਰਾ ਗਈ,” ਸੰਗੀਤ ਨਿਰਮਾਤਾ ਅਤੇ ਸਟੋਨ ਦੇ ਮੈਨੇਜਰ ਵਾਲਟਰ ਮਿਲਸੈਪ III ਨੇ ਐਸੋਸੀਏਟਿਡ ਪ੍ਰੈਸ ਨੂੰ ਭੇਜੀ ਇੱਕ ਈਮੇਲ ਵਿੱਚ ਕਿਹਾ। ਉਸਨੇ ਕਿਹਾ ਕਿ ਕਾਰਗੋ ਵੈਨ ਵਿੱਚ ਸਟੋਨ ਨੂੰ ਛੱਡ ਕੇ ਸਾਰੇ ਬਚ ਗਏ।

ਹਾਦਸੇ ਦੀ ਜਾਂਚ

ਅਲਾਬਾਮਾ ਹਾਈਵੇਅ ਪੈਟਰੋਲ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਇੱਕ 2021 ਮਰਸੀਡੀਜ਼-ਬੈਂਜ਼ ਸਪ੍ਰਿੰਟਰ ਵੈਨ ਸ਼ਨੀਵਾਰ ਸਵੇਰੇ 4:25 ਵਜੇ ਦੇ ਕਰੀਬ ਇੰਟਰਸਟੇਟ 65 ‘ਤੇ ਪਲਟ ਗਈ ਅਤੇ ਫਿਰ ਇੱਕ 2021 ਫਰੇਟਲਾਈਨਰ ਕੈਸਕੇਡੀਆ ਟਰੱਕ ਨਾਲ ਟਕਰਾ ਗਈ ਜਿਸਨੂੰ ਟੈਕਸਾਸ ਦਾ ਇੱਕ 33 ਸਾਲਾ ਵਿਅਕਤੀ ਚਲਾ ਰਿਹਾ ਸੀ। ਹਾਈਵੇਅ ਪੈਟਰੋਲ ਨੇ ਕਿਹਾ ਕਿ ਐਂਜੀ ਸਟੋਨ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਹਾਦਸਾ ਮੋਂਟਗੋਮਰੀ ਸ਼ਹਿਰ ਤੋਂ ਲਗਭਗ 8 ਕਿਲੋਮੀਟਰ ਦੱਖਣ ਵਿੱਚ ਵਾਪਰਿਆ। ਸਪ੍ਰਿੰਟਰ ਡਰਾਈਵਰ ਅਤੇ ਵੈਨ ਵਿੱਚ ਸਵਾਰ ਸੱਤ ਹੋਰ ਲੋਕਾਂ ਨੂੰ ਇਲਾਜ ਲਈ ਬੈਪਟਿਸਟ ਮੈਡੀਕਲ ਸੈਂਟਰ ਲਿਜਾਇਆ ਗਿਆ। ਅਧਿਕਾਰੀ ਹਾਦਸੇ ਦੀ ਜਾਂਚ ਕਰ ਰਹੇ ਹਨ।

ਬਸਪਾ ਸੁਪਰੀਮੋ ਮਾਇਆਵਤੀ ਦਾ ਵੱਡਾ ਫੈਸਲਾ, ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਇਆ

0

ਬਸਪਾ ਸੁਪਰੀਮੋ ਮਾਇਆਵਤੀ ਦਾ ਵੱਡਾ ਫੈਸਲਾ, ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਇਆ

ਬਸਪਾ ਸੁਪਰੀਮੋ ਮਾਇਆਵਤੀ ਨੇ ਐਤਵਾਰ ਨੂੰ ਵੱਡਾ ਫੈਸਲਾ ਸੁਣਾਇਆ। ਉਨ੍ਹਾਂ ਨੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਆਕਾਸ਼ ਦੇ ਸਹੁਰੇ ਅਸ਼ੋਕ ਸਿਧਾਰਥ ਨੂੰ ਕੱਢੇ ਜਾਣ ਤੋਂ ਬਾਅਦ ਇਹ ਉਨ੍ਹਾਂ ਦਾ ਦੂਜਾ ਵੱਡਾ ਫੈਸਲਾ ਹੈ। ਮਾਇਆਵਤੀ ਨੇ ਅੱਜ ਲਖਨਊ ‘ਚ ਬਸਪਾ ਵਰਕਰਾਂ ਨਾਲ ਬੈਠਕ ‘ਚ ਇਹ ਐਲਾਨ ਕੀਤਾ।

ਦੋ ਨਵੇਂ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ

ਮਾਇਆਵਤੀ ਨੇ ਦੋ ਨਵੇਂ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਇਸ ਦੀ ਜ਼ਿੰਮੇਵਾਰੀ ਆਨੰਦ ਕੁਮਾਰ ਅਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ ਨੂੰ ਸੌਂਪੀ ਗਈ ਹੈ। ਇਸ ਮੀਟਿੰਗ ਵਿੱਚ ਬਸਪਾ ਦੇ ਕਈ ਰਾਜਾਂ ਦੇ ਸੂਬਾ ਪ੍ਰਧਾਨਾਂ ਨੇ ਵੀ ਸ਼ਮੂਲੀਅਤ ਕੀਤੀ। ਆਕਾਸ਼ ਆਨੰਦ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।

ਪਾਰਟੀ ਦਾ ਕੋਈ ਉੱਤਰਾਧਿਕਾਰੀ ਨਹੀਂ ਹੋਵੇਗਾ

ਮਾਇਆਵਤੀ ਨੇ ਕਿਹਾ ਕਿ ਜਦੋਂ ਤੱਕ ਮੈਂ ਜ਼ਿੰਦਾ ਹਾਂ, ਪਾਰਟੀ ਦਾ ਕੋਈ ਉੱਤਰਾਧਿਕਾਰੀ ਨਹੀਂ ਹੋਵੇਗਾ। ਪਾਰਟੀ ਅਤੇ ਮੂਵਮੈਂਟ ਦੇ ਹਿੱਤਾਂ ਵਿੱਚ ਰਿਸ਼ਤਿਆਂ ਦੀ ਕੋਈ ਮਹੱਤਤਾ ਨਹੀਂ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਹੁਣ ਮੈਂ ਖੁਦ ਫੈਸਲਾ ਕਰ ਲਿਆ ਹੈ ਕਿ ਮੈਂ ਆਪਣੇ ਜੀਵਨ ਕਾਲ ਅਤੇ ਆਖਰੀ ਸਾਹ ਤੱਕ ਵੀ ਪਾਰਟੀ ਵਿੱਚ ਕੋਈ ਉੱਤਰਾਧਿਕਾਰੀ ਨਹੀਂ ਬਣਾਂਗਾ।

 

ਜ਼ੇਲੇਂਸਕੀ ਪਹੁੰਚੇ ਬ੍ਰਿਟੇਨ, ਪ੍ਰਧਾਨ ਮੰਤਰੀ ਕੀਰ ਨੇ ਕੀਤਾ ਸਵਾਗਤ

0

ਜ਼ੇਲੇਂਸਕੀ ਪਹੁੰਚੇ ਬ੍ਰਿਟੇਨ, ਪ੍ਰਧਾਨ ਮੰਤਰੀ ਕੀਰ ਨੇ ਕੀਤਾ ਸਵਾਗਤ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅੱਜ ਯਾਨੀ ਐਤਵਾਰ ਨੂੰ ਲੰਡਨ ਵਿੱਚ ਯੂਰਪੀ ਦੇਸ਼ਾਂ ਦੇ ਸੰਮੇਲਨ ਵਿੱਚ ਸ਼ਾਮਲ ਹੋਣਗੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਨੀਵਾਰ ਨੂੰ ਇੰਗਲੈਂਡ ਪਹੁੰਚਣ ‘ਤੇ ਜ਼ੇਲੇਂਸਕੀ ਦਾ ਜੱਫੀ ਪਾ ਕੇ ਸਵਾਗਤ ਕੀਤਾ। ਜ਼ੇਲੇਂਸਕੀ ਦਾ ਸੜਕਾਂ ‘ਤੇ ਲੋਕਾਂ ਵੱਲੋਂ ਜ਼ੋਰਦਾਰ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਜਾਮਨਗਰ ਦੇ ਪਸ਼ੂ ਬਚਾਅ ਕੇਂਦਰ ‘ਵੰਤਾਰਾ‘

ਸਟਾਰਮਰ ਨੇ ਜ਼ੇਲੇਂਸਕੀ ਨੂੰ ਕਿਹਾ ਕਿ ਤੁਹਾਨੂੰ ਪੂਰੇ ਬ੍ਰਿਟੇਨ ਦਾ ਸਮਰਥਨ ਪ੍ਰਾਪਤ ਹੈ। ਅਸੀਂ ਤੁਹਾਡੇ ਅਤੇ ਯੂਕਰੇਨ ਦੇ ਨਾਲ ਖੜ੍ਹੇ ਹਾਂ, ਭਾਵੇਂ ਕਿੰਨਾ ਵੀ ਸਮਾਂ ਲੱਗੇ। ਜ਼ੇਲੇਂਸਕੀ ਨੇ ਇਸ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਯੂਰਪੀ ਦੇਸ਼ਾਂ ਦਾ ਇੱਕ ਸੰਮੇਲਨ

ਲੰਡਨ ਵਿੱਚ ਯੂਰਪੀ ਦੇਸ਼ਾਂ ਦਾ ਇੱਕ ਸੰਮੇਲਨ ਹੋਣ ਵਾਲਾ ਹੈ। ਇਸ ਸੰਮੇਲਨ ਵਿੱਚ ਫਰਾਂਸ, ਜਰਮਨੀ, ਡੈਨਮਾਰਕ ਅਤੇ ਇਟਲੀ ਸਮੇਤ 13 ਦੇਸ਼ ਹਿੱਸਾ ਲੈਣਗੇ। ਇਸ ਤੋਂ ਇਲਾਵਾ ਨਾਟੋ ਦੇ ਸਕੱਤਰ ਜਨਰਲ ਅਤੇ ਯੂਰਪੀਅਨ ਯੂਨੀਅਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਵੀ ਸ਼ਾਮਲ ਹੋਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਜਾਮਨਗਰ ਦੇ ਪਸ਼ੂ ਬਚਾਅ ਕੇਂਦਰ ‘ਵੰਤਾਰਾ’

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਜਾਮਨਗਰ ਦੇ ਪਸ਼ੂ ਬਚਾਅ ਕੇਂਦਰ ‘ਵੰਤਾਰਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਤਿੰਨ ਦਿਨਾਂ ਦੇ ਦੌਰੇ ‘ਤੇ ਗੁਜਰਾਤ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਸ਼ਨੀਵਾਰ ਰਾਤ ਨੂੰ ਜਾਮਨਗਰ ਹਵਾਈ ਅੱਡੇ ‘ਤੇ ਉਤਰਿਆ। ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਅੱਡੇ ਤੋਂ ਜਾਮਨਗਰ ਦੇ ਪਾਇਲਟ ਹਾਊਸ ਤੱਕ 5 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਇਸ ਦੌਰਾਨ, ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਜਾਮਨਗਰ ਦੇ ਪਾਇਲਟ ਹਾਊਸ ਵਿੱਚ ਰਾਤ ਦਾ ਆਰਾਮ ਕੀਤਾ।

ਹਿਮਾਚਲ ਪ੍ਰਦੇਸ਼: ਚੰਬਾ-ਕਾਂਗੜਾ ‘ਚ ਔਰੰਜ ਅਤੇ 10 ਜ਼ਿਲ੍ਹਿਆਂ ‘ਚ ਯੈੱਲੋ ਅਲਰਟ ਜਾਰੀ

ਜਾਮਨਗਰ ਵਾਸੀਆਂ ਵੇ ਕੀਤਾ ਸਵਾਗਤ

ਮੰਤਰੀ ਮੂਲੂਭਾਈ ਬੇਰਾ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਮਨਗਰ ਆ ਰਹੇ ਹਨ। ਪੂਰਾ ਸ਼ਹਿਰ ਉਨ੍ਹਾਂ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹੈ। ਉਹ ਜਾਮਨਗਰ ਅਤੇ ਸੌਰਾਸ਼ਟਰ ਦੀ ਬਹੁਤ ਪਰਵਾਹ ਕਰਦੇ ਹਨ ਅਤੇ ਇੱਥੇ ਨਿਯਮਿਤ ਤੌਰ ‘ਤੇ ਆਉਂਦੇ ਹਨ। ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜਾਮਨਗਰ ਅਤੇ ਦਵਾਰਕਾ ਜ਼ਿਲ੍ਹੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਨ।”

ਅਨੰਤ ਅੰਬਾਨੀ ਦਾ ਸੁਪਨਮਈ ਪ੍ਰੋਜੈਕਟ

‘ਵੰਤਾਰਾ’ 3000 ਏਕੜ ਗ੍ਰੀਨਬੈਲਟ ਵਿੱਚ ਫੈਲਿਆ ਹੋਇਆ ਹੈ।
ਜਾਮਨਗਰ ਵਿੱਚ ਜਾਨਵਰਾਂ ਦੇ ਪੁਨਰਵਾਸ ਲਈ ਬਣਾਇਆ ਗਿਆ ‘ਵੰਤਾਰਾ’, ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦਾ ਸੁਪਨਮਈ ਪ੍ਰੋਜੈਕਟ ਹੈ। ਵੰਤਾਰਾ (ਜੰਗਲ ਦਾ ਤਾਰਾ) ਪ੍ਰੋਗਰਾਮ ਰਿਲਾਇੰਸ ਇੰਡਸਟਰੀਜ਼ ਅਤੇ ਰਿਲਾਇੰਸ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਤਹਿਤ, ਜ਼ਖਮੀ ਜਾਨਵਰਾਂ ਦਾ ਬਚਾਅ, ਇਲਾਜ, ਦੇਖਭਾਲ ਅਤੇ ਪੁਨਰਵਾਸ ਸ਼ਾਮਲ ਹੈ। ਵੰਤਾਰਾ ਰਿਲਾਇੰਸ ਦੇ ਜਾਮਨਗਰ ਰਿਫਾਇਨਰੀ ਕੰਪਲੈਕਸ ਦੇ 3,000 ਏਕੜ ਗ੍ਰੀਨਬੈਲਟ ਵਿੱਚ ਫੈਲਿਆ ਹੋਇਆ ਹੈ। ਵੰਤਾਰਾ ਪ੍ਰੋਜੈਕਟ ਦੇਸ਼ ਦਾ ਆਪਣੀ ਕਿਸਮ ਦਾ ਪਹਿਲਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਜੋ ਜਾਨਵਰਾਂ ਨੂੰ ਸਮਰਪਿਤ ਹੈ। ਇਸ ਪੂਰੇ ਇਲਾਕੇ ਨੂੰ ਸੰਘਣੇ ਜੰਗਲ ਵਾਂਗ ਵਿਕਸਤ ਕੀਤਾ ਗਿਆ ਹੈ।

ਜਾਨਵਰਾਂ ਅਤੇ ਪੰਛੀਆਂ ਲਈ ਇੱਕ ਉੱਚ-ਤਕਨੀਕੀ ਹਸਪਤਾਲ ਵੀ ਬਣਾਇਆ

ਇੱਥੇ ਜਾਨਵਰਾਂ ਅਤੇ ਪੰਛੀਆਂ ਲਈ ਇੱਕ ਉੱਚ-ਤਕਨੀਕੀ ਹਸਪਤਾਲ ਵੀ ਬਣਾਇਆ ਗਿਆ ਹੈ। ਇਹ ਹਸਪਤਾਲ ਲਗਭਗ 25 ਹਜ਼ਾਰ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ, 650 ਏਕੜ ਵਿੱਚ ਇੱਕ ਪੁਨਰਵਾਸ ਕੇਂਦਰ ਵੀ ਬਣਾਇਆ ਗਿਆ ਹੈ। ਹਸਪਤਾਲ ਵਿੱਚ ਐਕਸ-ਰੇ ਮਸ਼ੀਨ, ਲੇਜ਼ਰ ਮਸ਼ੀਨ, ਹਾਈਡ੍ਰੌਲਿਕ ਸਰਜੀਕਲ ਟੇਬਲ ਆਦਿ ਵਰਗੀਆਂ ਸਾਰੀਆਂ ਹਾਈ-ਟੈਕ ਸਹੂਲਤਾਂ ਹਨ।

ਵੰਤਾਰਾ ਵਿੱਚ  ਮੌਜ਼ੂਦ 43 ਪ੍ਰਜਾਤੀਆਂ ਦੇ 2,000 ਤੋਂ ਵੱਧ ਜਾਨਵਰਾਂ

ਵੰਤਾਰਾ ਵਿਖੇ ਬਚਾਅ ਅਤੇ ਪੁਨਰਵਾਸ ਕੇਂਦਰ ਦੀ ਦੇਖ-ਰੇਖ ਹੇਠ 43 ਪ੍ਰਜਾਤੀਆਂ ਦੇ 2,000 ਤੋਂ ਵੱਧ ਜਾਨਵਰ ਹਨ। ਕੇਂਦਰ ਨੇ ਇਨ੍ਹਾਂ ਲੁਪਤ ਹੋ ਰਹੇ ਜਾਨਵਰਾਂ ਦੀ ਗਿਣਤੀ ਵਧਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਨਿਵਾਸ ਸਥਾਨ ‘ਤੇ ਬਹਾਲ ਕਰਨ ਦੇ ਉਦੇਸ਼ ਨਾਲ ਸੱਤ ਭਾਰਤੀ ਅਤੇ ਵਿਦੇਸ਼ੀ ਲੁਪਤ ਹੋ ਰਹੀਆਂ ਪ੍ਰਜਾਤੀਆਂ ਦਾ ਸੰਭਾਲ ਪ੍ਰਜਨਨ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ: ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਸਿਰ ਰੱਖ ਕੇ ਸੌਂ ਗਿਆ ਪਾਠੀ ਸਿੰਘ

0

ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ: ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਸਿਰ ਰੱਖ ਕੇ ਸੌਂ ਗਿਆ ਪਾਠੀ ਸਿੰਘ

ਜਗਰਾਓਂ, 2 ਮਾਰਚ 2025 – ਪੂਰੀ ਦੁਨੀਆਂ ਵਿੱਚ ਆਸਥਾ ਦਾ ਕੇਂਦਰ ਗੁਰਦੁਆਰਾ ਨਾਨਕਸਰ ਵਿਖੇ ਇੱਕ ਪਾਠੀ ਸਿੰਘ ਵੱਲੋਂ ਇੱਕ ਨਵਾਂ ਹੀ ਕਾਰਨਾਮਾ ਕਰ ਦਿੱਤਾ ਗਿਆ। ਜਦੋਂ ਉਹ ਪਾਠ ਕਰਦੇ ਕਰਦੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਵਿੱਚ ਬੈਠਾ ਬੈਠਾ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਹੀ ਸਿਰ ਰੱਖ ਕੇ ਸੌਂ ਗਿਆ। ਉਸ ਦੀ ਇਸ ਹਰਕਤ ਨੂੰ ਜਦੋਂ ਦੂਸਰੇ ਪਾਠੀ ਸਿੰਘਾਂ ਨੇ ਦੇਖਿਆ ਤਾਂ ਉਸ ਨੂੰ ਆ ਕੇ ਜਗਾਇਆ। ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਪਾਠੀ ਸਿੰਘ ਤਾਂ ਗੁਰੂ ਗ੍ਰੰਥ ਸਾਹਿਬ ਵੱਲ ਚਰਨ ਕਰਕੇ ਸੌ ਰਿਹਾ ਹੈ ਅਤੇ ਘੂਰਾੜੇ ਮਾਰ ਰਿਹਾ ਹੈ ਅਤੇ ਦੂਸਰਾ ਪਾਠੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਹੀ ਆਪਣਾ ਸਿਰ ਰੱਖ ਕੇ ਸੁੱਤਾ ਪਿਆ ਹੈ।

ਇਹ ਵੀ ਪੜ੍ਹੋ: ਹੋਲਾ ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾ ਰਹੇ ਹਨ ਪੁਖ਼ਤਾ ਪ੍ਰਬੰਧ: ਹਰਜੋਤ ਬੈਂਸ

ਇਸ ਮਾਮਲੇ ਦੀ ਸਿੱਖ ਜਥੇਬੰਦੀਆਂ ਵੱਲੋਂ ਥਾਣਾ ਸਿਟੀ ਦੇ ਮੁਖੀ ਸਬ ਇੰਸਪੈਕਟਰ ਅਮਰਜੀਤ ਸਿੰਘ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਹੈ। ਜਿਸ ਮੁਤਾਬਕ ਪਤਾ ਲੱਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਸ਼ੀਸ਼ ਮਹਿਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਵਿੱਚ ਬੈਠੇ ਪਾਠੀ ਵੱਲੋਂ ਇਹ ਹਰਕਤ ਕੀਤੀ ਗਈ ਹੈ।

ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕੀ ਗੁਰੂ ਗ੍ਰੰਥ ਸਾਹਿਬ ਉੱਪਰ ਸਿਰ ਰੱਖ ਕੇ ਪਾਠੀ ਸੌਂ ਰਿਹਾ ਸੀ ਜਾਂ ਕਿਸੇ ਨਸ਼ੇ ਵਿੱਚ ਸੀ ਜਾਂ ਕਿਸੇ ਬਿਮਾਰੀ ਕਾਰਨ ਉਸ ਨੂੰ ਕੋਈ ਚੱਕਰ ਵਗੈਰਾ ਆ ਗਿਆ ਸੀ। ਸਿੱਖ ਸੰਗਤਾਂ ਵੱਲੋਂ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦੇਣ ਮਗਰੋਂ ਪ੍ਰੈਸ ਮਿਲਣੀ ਦੌਰਾਨ ਦੱਸਿਆ ਗਿਆ ਕਿ ਪਾਠੀ ਸਿੰਘਾਂ ਦੀ ਇਸ ਹਰਕਤ ਨਾਲ ਉਹਨਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਉਹ ਅਜਿਹੇ ਪਾਠੀ ਸਿੰਘਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਉਣਗੇ।

ਹਿਮਾਚਲ ਪ੍ਰਦੇਸ਼: ਚੰਬਾ-ਕਾਂਗੜਾ ‘ਚ ਔਰੰਜ ਅਤੇ 10 ਜ਼ਿਲ੍ਹਿਆਂ ‘ਚ ਯੈੱਲੋ ਅਲਰਟ ਜਾਰੀ

0

ਹਿਮਾਚਲ ਪ੍ਰਦੇਸ਼: ਚੰਬਾ-ਕਾਂਗੜਾ ‘ਚ ਔਰੰਜ ਅਤੇ 10 ਜ਼ਿਲ੍ਹਿਆਂ ‘ਚ ਯੈੱਲੋ ਅਲਰਟ ਜਾਰੀ

ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਕਹਿਰ ਜਾਰੀ ਹੈ। ਆਈਐਮਡੀ ਨੇ ਇੱਕ ਵਾਰ ਫਿਰ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਪੱਛਮੀ ਗੜਬੜੀ ਇੱਕ ਵਾਰ ਫਿਰ ਰਾਜ ਵਿੱਚ ਸਰਗਰਮ ਹੋ ਰਹੀ ਹੈ, ਜਿਸ ਕਾਰਨ ਰਾਜ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ।

ਭਿਵਾਨੀ ਦੀਆਂ 3 ਨਗਰ ਪਾਲਿਕਾਵਾਂ ਵਿੱਚ ਵੋਟਿੰਗ, ਹੁਣ ਤੱਕ 41.9% ਵੋਟ ਦਾ ਹੋਇਆ ਭੁਗਤਾਨ

ਆਈਐਮਡੀ ਨੇ ਆਉਣ ਵਾਲੇ 3 ਮਾਰਚ ਨੂੰ ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਬਾਕੀ 10 ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ, 2 ਮਾਰਚ ਨੂੰ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਹੋਵੇਗੀ। 3 ਮਾਰਚ ਨੂੰ ਕਈ ਥਾਵਾਂ ‘ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

ਪੱਛਮੀ ਗੜਬੜੀ ਕਾਰਨ ਮੀਂਹ ਅਤੇ ਬਰਫ਼ਬਾਰੀ

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਵਿਗਿਆਨੀ ਸੰਦੀਪ ਕੁਮਾਰ ਸ਼ਰਮਾ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਉੱਪਰਲੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਈ ਹੈ। ਕੁੱਲੂ, ਕਾਂਗੜਾ ਅਤੇ ਮੰਡੀ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ। ਇਹ ਸਥਿਤੀ 25 ਫਰਵਰੀ ਨੂੰ ਸਰਗਰਮ ਹੋਏ ਪੱਛਮੀ ਗੜਬੜ ਕਾਰਨ ਪੈਦਾ ਹੋਈ। ਇੱਕ ਹੋਰ ਪੱਛਮੀ ਗੜਬੜ 2 ਮਾਰਚ ਨੂੰ ਸਰਗਰਮ ਹੋਵੇਗੀ, ਜਿਸਦਾ ਪ੍ਰਭਾਵ 3 ਮਾਰਚ ਨੂੰ ਦਿਖਾਈ ਦੇਵੇਗਾ। ਰਾਹਤ ਦੀ ਗੱਲ ਇਹ ਹੈ ਕਿ 5 ਮਾਰਚ ਤੋਂ ਸੂਬੇ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।

ਕੁੱਲੂ ਲਈ ਪੀਲਾ ਅਲਰਟ

ਕਾਂਗੜਾ, ਚੰਬਾ ਅਤੇ ਲਾਹੌਲ-ਸਪਿਤੀ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਲਈ ਸੰਤਰੀ ਚੇਤਾਵਨੀ ਹੈ। ਕੁੱਲੂ ਅਤੇ ਮੰਡੀ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਸ਼ਿਮਲਾ ਸਮੇਤ ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

ਹੋਲਾ ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾ ਰਹੇ ਹਨ ਪੁਖ਼ਤਾ ਪ੍ਰਬੰਧ: ਹਰਜੋਤ ਬੈਂਸ

0
Education department to set up indoor shooting ranges to make Punjab a leader in sports: Harjot Bains

ਹੋਲਾ ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾ ਰਹੇ ਹਨ ਪੁਖ਼ਤਾ ਪ੍ਰਬੰਧ: ਹਰਜੋਤ ਬੈਂਸ

– ਹਰਜੋਤ ਬੈਂਸ ਨੇ ਹੋਲਾ-ਮਹੱਲਾ ਸਬੰਧੀ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
– ਮੇਲਾ ਖੇਤਰ ਨੂੰ “ਨੋ ਡਾਰਕ ਜ਼ੋਨ” ਐਲਾਨਿਆ
– ਹੋਲਾ-ਮਹੱਲਾ ਦੌਰਾਨ 4 ਹਜ਼ਾਰ ਤੋਂ ਵੱਧ ਪੁਲਿਸ ਅਧਿਕਾਰੀ/ਕਰਮਚਾਰੀ ਰਹਿਣਗੇ ਤਾਇਨਾਤ

ਚੰਡੀਗੜ੍ਹ/ਸ੍ਰੀ ਆਨੰਦਪੁਰ ਸਾਹਿਬ, 2 ਮਾਰਚ 2025 – ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖ ਕੌਮ ਦੀ ਚੜ੍ਹਦੀਕਲਾਂ ਅਤੇ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਤਿਉਹਾਰ ਹੋਲਾ ਮਹੱਲਾ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ। ਕੀਰਤਪੁਰ ਸਾਹਿਬ ਵਿਚ 10 ਤੋ 12 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 13 ਤੋ 15 ਮਾਰਚ ਤੱਕ ਮਨਾਏ ਜਾ ਰਹੇ ਇਸ ਤਿਉਹਾਰ ਮੌਕੇ ਦੇਸ਼ ਵਿਦੇਸ਼ ਤੋਂ ਪਹੁੰਚ ਰਹੀ ਸੰਗਤ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਬੁੱਢਾ ਦਰਿਆ ਮੁੜ ਸੁਰਜੀਤੀਕਰਨ ਪ੍ਰੋਜੈਕਟ: ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ

ਹੋਲਾ ਮਹੱਲਾ ਦੀਆਂ ਤਿਆਰੀਆਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਤੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਿੱਚ ਹੋਲਾ-ਮਹੱਲਾ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸਾਰੇ ਵਿਭਾਗਾਂ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਸਮੇਂ ਸਿਰ ਢੁਕਵੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਬੈਂਸ ਨੇ ਦੱਸਿਆ ਕਿ ਇਸ ਵਾਰ ਮੇਲਾ ਖੇਤਰ ਨੂੰ ਨੋ ਡਾਰਕ ਜੋਨ ਐਲਾਨਿਆ ਗਿਆ ਹੈ ਅਤੇ ਹਰ ਇਲਾਕੇ ਨੂੰ ਰੁਸ਼ਨਾਇਆ ਜਾ ਰਿਹਾ ਹੈ। ਪਵਿੱਤਰ ਗੁਰੂ ਨਗਰੀ ਵਿੱਚ ਸਾਰੇ ਸਵਾਗਤੀ ਗੇਟ ਸ਼ਿੰਗਾਰੇ ਜਾ ਰਹੇ ਹਨ ਅਤੇ ਸ਼ਹਿਰ ਨੂੰ ਐਲ.ਈ.ਡੀ ਲਾਈਟਾਂ ਨਾਲ ਲਿਸ਼ਕਾਇਆ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ 22 ਪਾਰਕਿੰਗ ਵਾਲੀਆਂ ਥਾਵਾਂ ਤਿਆਰ ਕੀਤੀਆ ਗਈਆਂ ਹਨ, ਜਿੱਥੋ ਸ਼ਟਲ ਬੱਸ ਸਰਵਿਸ ਅਤੇ ਈ-ਰਿਕਸ਼ਾ ਮੁਫਤ ਗੁਰਧਾਮਾਂ ਦੇ ਦਰਸ਼ਨਾ ਲਈ ਸੰਗਤਾਂ ਨੂੰ ਲੈ ਕੇ ਜਾਵੇਗੀ। ਪਾਰਕਿੰਗ ਸਥਾਨਾਂ ‘ਤੇ ਰੋਸ਼ਨੀ, ਪੀਣ ਵਾਲਾ ਪਾਣੀ, ਪਖਾਨੇ ਦੀ ਸੁਚਾਰੂ ਵਿਵਸਥਾ ਹੋਵੇਗੀ। ਉਨ੍ਹਾਂ ਦੱਸਿਆ ਕਿ ਕੀਰਤਪੁਰ ਸਾਹਿਬ ਨੂੰ ਦੋ ਸੈਕਟਰਾਂ ਵਿਚ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ 11 ਸੈਕਟਰਾਂ ਵਿਚ ਵੰਡਿਆ ਗਿਆ ਹੈ। ਮੇਨ ਕੰਟਰੋਲ ਰੂਮ ਤੋ ਇਲਾਵਾ ਹਰ ਸੈਕਟਰ ਵਿਚ ਸਬ ਕੰਟਰੋਲ ਰੂਮ ਹੋਣਗੇ, ਜਿੱਥੇ ਅਧਿਕਾਰੀ ਤਾਇਨਾਤ ਹੋਣਗੇ। ਸਿਹਤ ਸਹੂਲਤਾਂ ਲਈ ਸਾਰੇ ਸੈਕਟਰਾਂ ਵਿਚ ਡਿਸਪੈਂਸਰੀਆਂ, ਨਿਹੰਗ ਸਿੰਘ ਦੇ ਘੋੜਿਆ ਲਈ ਪਸ਼ੂ ਡਿਸਪੈਂਸਰੀਆਂ, ਸਾਫ ਪੀਣ ਵਾਲੇ ਪਾਣੀ ਦੇ ਸੈਕੜੇ ਬੈਟਰੀ ਟੈਪ, ਆਰਜ਼ੀ ਪਖਾਨੇ ਲਗਾਏ ਜਾ ਰਹੇ ਹਨ।

ਮੰਤਰੀ ਨੇ ਦੱਸਿਆ ਕਿ ਇਸ ਵਾਰ ਹੋਲਾ ਮਹੱਲਾ ਨੂੰ ਪ੍ਰਦੂਸ਼ਣ ਮੁਕਤ, ਹਰਿਆ-ਭਰਿਆ ਅਤੇ ਪਲਾਸਟਿਕ ਮੁਕਤ ਰੱਖਣ ਲਈ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ। ਦੁਕਾਨਦਾਰਾਂ, ਵਪਾਰਕ ਅਦਾਰਿਆ ਨੂੰ ਵੱਖਰੇ ਤੌਰ ‘ਤੇ ਅਪੀਲ ਕੀਤੀ ਹੈ ਕਿ ਉਹ ਸੜਕਾਂ ‘ਤੇ ਆਰਜ਼ੀ ਨਜਾਇਜ ਕਬਜੇ ਕਰਕੇ ਟ੍ਰੈਫਿਕ ਵਿਚ ਅੜਿੱਕੇ ਨਾ ਪਾਉਣ। ਉਨ੍ਹਾਂ ਨੇ ਦੱਸਿਆ ਕਿ ਖਾਣ ਪੀਣ ਦੀਆਂ ਵਸਤੂਆਂ ਦੇ ਮਿਆਰ ਦੀ ਜਾਂਚ ਕਰਨ ਲਈ ਟੀਮਾਂ ਗਠਿਤ ਕੀਤੀਆ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਭਿਖਾਰੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਨਸ਼ਿਆ ਤੇ ਸ਼ਰਾਬ ਦੀ ਮੇਲਾ ਖੇਤਰ ਵਿਚ ਵਿਕਰੀ ‘ਤੇ ਰੋਕ ਲਗਾਈ ਗਈ ਹੈ।

ਸ. ਬੈਂਸ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਮੌਕੇ ਵਿਰਾਸਤ-ਏ-ਖਾਲਸਾ ਲਗਾਤਾਰ ਬਿਨਾ ਕਿਸੇ ਛੁੱਟੀ ਤੋ ਸਾਰਾ ਦਿਨ ਖੁੱਲ੍ਹਾ ਰਹੇਗਾ। ਉਨ੍ਹਾਂ ਦੱਸਿਆ ਕਿ ਵਿਰਾਸਤ-ਏ-ਖਾਲਸਾ ਵਿਚ ਐਡਵੈਚਰ ਸਪੋਰਟਸ (ਹੋਟ ਏਅਰ ਵੈਲੂਨ) ਅਤੇ ਵੋਟਿੰਗ ਲਈ ਕਿਸ਼ਤੀਆਂ ਦਾ ਪ੍ਰਬੰਧ ਹੋਵੇਗਾ। ਪੰਜਾਬ ਦੀ ਪ੍ਰਗਤੀ ਤੇ ਖੁਸ਼ਹਾਲੀ ਨੂੰ ਦਰਸਾਉਣ ਲਈ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਵਿਚ ਕਰਾਫਟ ਮੇਲਾ ਵੀ ਲਗਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਮੇਲਾ ਖੇਤਰ ਵਿੱਚ ਵਿਸੇਸ਼ ਸਫਾਈ ਮੁਹਿੰਮ ਅਰੰਭ ਕਰ ਦਿੱਤੀ ਗਈ ਹੈ ਅਤੇ ਪਲਾਸਟਿਕ ਤੇ ਡਿਸਪੋਜਲ ਨੂੰ ਇਕੱਠਾ ਕਰਨ ਅਤੇ ਕੂੜਾ ਪ੍ਰਬੰਧਨ ਲਈ ਵਿਸੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਬੇਬੀ ਫੀਡਿੰਗ ਸੈਂਟਰ ਬਣਾਏ ਗਏ ਹਨ। ਇਸ ਦੇ ਨਾਲ ਹੀ ਐਮਬੂਲੈਂਸ, ਫਾਇਰ ਬ੍ਰਿਗੇਡ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਹਰਜੋਤ ਬੈਂਸ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੋਲਾ ਮਹੱਲਾ ਦੌਰਾਨ 4500 ਪੁਲਿਸ ਅਧਿਕਾਰੀ/ਕਰਮਚਾਰੀ ਨੂੰ ਤਾਇਨਾਤ ਕੀਤਾ ਗਿਆ ਹੈ। ਸੀ.ਸੀ.ਟੀ.ਵੀ. ਕੈਮਰੇ ਅਤੇ ਉਚੀ ਨਿਗਰਾਨੀ ਪੋਸਟ ਜ਼ਰੀਏ ਸਮੁੱਚੇ ਮੇਲਾ ਖੇਤਰ ‘ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਸਮਾਜ ਵਿਰੋਧੀ ਤੱਤਾਂ, ਨਸ਼ਾ ਵੇਚਣ ਵਾਲਿਆਂ, ਗੜਬੜ ਪੈਦਾ ਕਰਨ ਵਾਲਿਆਂ ਅਤੇ ਸ਼ਰਾਰਤੀ ਅਨਸਰਾਂ ਨੂੰ ਪਹਿਲਾਂ ਹੀ ਸਖ਼ਤ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਟ੍ਰੈਫਿਕ ਦੇ ਸੁਚਾਰੂ ਪ੍ਰਵਾਅ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮੇਲਾ ਖੇਤਰ ਦੇ ਆਲੇ ਦੁਆਲੇ ਦੇ ਇਲਾਕਿਆਂ ਤੋ ਆਉਣ ਜਾਣ ਵਾਲੇ ਵਾਹਨਾਂ ਲਈ ਰੂਟ ਡਾਇਵਰਜਨ ਕਰ ਦਿੱਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਵਿਚੋ ਹੋਲਾ ਮਹੱਲਾ ਇੱਕ ਪ੍ਰਮੁੱਖ ਤਿਉਹਾਰ ਹੈ।

ਬੈਂਸ ਨੇ ਕਿਹਾ, ” ਹੋਲਾ ਮਹੱਲਾ ਲਈ ਦੁਨੀਆ ਭਰ ਤੋ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਇੱਥੇ ਪੁੱਜਦੀਆਂ ਹਨ ਅਤੇ ਸ਼ਰਧਾਲੂਆਂ ਦੀ ਸੁਰੱਖਿਆਂ, ਸਹੂਲਤਾਂ ਸਾਡੀ ਜਿੰਮੇਵਾਰੀ ਹੈ, ਇਸ ਲਈ ਸ਼ਿਕਾਇਤ, ਸਹੂਲਤ, ਸੁਰੱਖਿਆ ਸਬੰਧੀ ਹੈਲਪ ਲਾਈਨਾਂ ਬਣਾਇਆ ਗਈਆਂ ਹਨ।” ਉਨ੍ਹਾਂ ਕਿਹਾ ਕਿ ਲੋਸਟ ਐਂਡ ਫਾਊਡ ਅਤੇ ਹੈਲਪ ਡੈਸਕ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮੇਲਾ ਖੇਤਰ ਵਿਚ ਲਗਾਈਆਂ 6 ਐਲ.ਈ.ਡੀ. ਸਕਰੀਨ ਜ਼ਰੀਏ ਸ਼ਰਧਾਲੂਆਂ ਨੂੰ ਮੇਲ ਖੇਤਰ ਬਾਰੇ ਹਰ ਜਾਣਕਾਰੀ ਦਿੱਤੀ ਜਾਵੇਗੀ। ਮੋਬਾਇਲ ਟਾਵਰ ਲਗਾ ਕੇ ਮਜਬੂਤ ਨੈਟਵਰਕ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਸ਼ਰਧਾਲੂਆਂ ਨੂੰ ਹੋਲਾ-ਮਹੱਲਾ ਦੌਰਾਨ ਸੱਚੀ ਸ਼ਰਧਾ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਅਤੇ ਮੱਥਾ ਟੇਕਣ ਦੀ ਅਪੀਲ ਕੀਤੀ।

ਬੁੱਢਾ ਦਰਿਆ ਮੁੜ ਸੁਰਜੀਤੀਕਰਨ ਪ੍ਰੋਜੈਕਟ: ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ

0

ਬੁੱਢਾ ਦਰਿਆ ਮੁੜ ਸੁਰਜੀਤੀਕਰਨ ਪ੍ਰੋਜੈਕਟ: ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ

– ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਡੇਅਰੀ ਕੰਪਲੈਕਸ ਦਾ ਕੀਤਾ ਦੌਰਾ

ਚੰਡੀਗੜ੍ਹ/ਲੁਧਿਆਣਾ, 2 ਮਾਰਚ 2025 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ‘ਬੁੱਢਾ ਦਰਿਆ’ ਨੂੰ ਸਾਫ਼ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਨੀਵਾਰ ਨੂੰ ’ਬੁੱਢਾ ਦਰਿਆ’ ਦੇ ਮੁੜ ਸੁਰਜੀਤੀਕਰਨ ਸਬੰਧੀ ਪ੍ਰੋਜੈਕਟ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ: ਪੰਜਾਬ ਵਿੱਚ ਅੱਜ ਕੋਈ ਅਲਰਟ ਨਹੀਂ: ਮੌਸਮ ਰਹੇਗਾ ਸਾਫ਼, ਨਿਕਲੇਗੀ ਧੁੱਪ

ਤਾਜਪੁਰ ਰੋਡ ਸਥਿਤ 225 ਐਮ.ਐਲ.ਡੀ. ਜਮਾਲਪੁਰ ਐਸ.ਟੀ.ਪੀ. ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਬੁੱਢਾ ਦਰਿਆ ਜਾਂ ਸੀਵਰ ਲਾਈਨਾਂ ਵਿੱਚ ਅਣਸੋਧਿਆ ਕੂੜਾ ਜਾਂ ਗੋਬਰ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ।

ਮੀਟਿੰਗ ਵਿੱਚ ਵਿਧਾਇਕ ਮਦਨ ਲਾਲ ਬੱਗਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਡੀ.ਸੀ. ਜਤਿੰਦਰ ਜੋਰਵਾਲ, ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡਚਲਵਾਲ ਸਮੇਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਭੂਮੀ ਸੰਭਾਲ, ਸਿੰਚਾਈ ਵਿਭਾਗ ਆਦਿ ਦੇ ਅਧਿਕਾਰੀ ਮੌਜੂਦ ਰਹੇ।

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਸੰਸਦ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਸੂਬਾ ਸਰਕਾਰ ‘ਬੁੱਢਾ ਦਰਿਆ’ ਨੂੰ ਮੁੜ ਸੁਰਜੀਤ ਕਰਨ ਲਈ ਨਿਰੰਤਰ ਅਤੇ ਗੰਭੀਰਤਾ ਨਾਲ ਯਤਨ ਕਰ ਰਹੀ ਹੈ। ਲੋਕਾਂ ਅਤੇ ਉਦਯੋਗਾਂ ਨੂੰ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਦਿਲੋਂ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਮਿੱਥਿਆ ਟੀਚਾ ਪ੍ਰਾਪਤ ਕੀਤਾ ਜਾ ਸਕੇ। ਸਰਕਾਰ ਜਾਂ ਅਧਿਕਾਰੀ ਕਿਸੇ ਵੀ ਉਦਯੋਗ ਦੇ ਵਿਰੁੱਧ ਨਹੀਂ ਹਨ, ਪਰ ਕਿਸੇ ਨੂੰ ਵੀ ਦਰਿਆ ਵਿੱਚ ਕੂੜਾ ਸੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਨਗਰ ਨਿਗਮ ਦੇ ਅਧਿਕਾਰੀਆਂ ਨੂੰ ਡੇਅਰੀ ਕੰਪਲੈਕਸਾਂ ਤੋਂ ਗੋਬਰ ਚੁੱਕਣ ਅਤੇ ਨਿਰਧਾਰਤ ਥਾਵਾਂ ’ਤੇ ਡੰਪ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ । ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਡੇਅਰੀ ਕੰਪਲੈਕਸਾਂ ਤੋਂ ਗੋਬਰ ਦੀ ਸੁਖਾਲੀ ਤੇ ਸੁਚੱਜੀ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਇੱਕ ਨਿੱਜੀ ਠੇਕੇਦਾਰ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ।

ਸੰਸਦ ਮੈਂਬਰ ਸੀਚੇਵਾਲ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਬੁੱਢਾ ਦਰਿਆ ਨੂੰ ਸਾਫ਼ ਕਰਨ ਸਬੰਧੀ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਇਹ 8ਵਾਂ ਦੌਰਾ ਸੀ, ਜੋ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਸਰਕਾਰ ਪ੍ਰੋਜੈਕਟ ਪ੍ਰਤੀ ਕਿੰਨੀ ਗੰਭੀਰ ਤੇ ਸੁਹਿਰਦ ਹੈ।

ਬਾਅਦ ਵਿੱਚ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਸੰਸਦ ਮੈਂਬਰ ਸੰਤ ਸੀਚੇਵਾਲ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਤਾਜਪੁਰ ਰੋਡ ਡੇਅਰੀ ਕੰਪਲੈਕਸ ਦਾ ਦੌਰਾ ਵੀ ਕੀਤਾ। ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਉਸ ਥਾਂ ਦਾ ਵੀ ਦੌਰਾ ਕੀਤਾ ਜਿੱਥੇ ਸੰਸਦ ਮੈਂਬਰ ਸੀਚੇਵਾਲ ਦੀ ਅਗਵਾਈ ਹੇਠ ‘ਕਾਰ ਸੇਵਾ’ ਤਹਿਤ ਦਰਿਆ ਦੇ ਕੰਢੇ ’ਤੇ ‘ਇਸ਼ਨਾਨ ਘਾਟ’ ਸਥਾਪਿਤ ਕੀਤਾ ਜਾ ਰਿਹਾ ਹੈ।

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਸੰਸਦ ਮੈਂਬਰ ਸੀਚੇਵਾਲ ਨੇ ਲੋਕਾਂ ਅਤੇ ਉਦਯੋਗਾਂ ਨੂੰ ਬੁੱਢਾ ਦਰਿਆ ਦੀ ਸਫਾਈ ਵਿੱਚ ਅਧਿਕਾਰੀਆਂ ਨੂੰ ਸੁਹਿਰਦ ਸਮਰਥਨ ਦੇਣ ਦੀ ਅਪੀਲ ਕੀਤੀ।

ਭਿਵਾਨੀ ਦੀਆਂ 3 ਨਗਰ ਪਾਲਿਕਾਵਾਂ ਵਿੱਚ ਵੋਟਿੰਗ, ਹੁਣ ਤੱਕ 41.9% ਵੋਟ ਦਾ ਹੋਇਆ ਭੁਗਤਾਨ

0

ਭਿਵਾਨੀ ਦੀਆਂ 3 ਨਗਰ ਪਾਲਿਕਾਵਾਂ ਵਿੱਚ ਵੋਟਿੰਗ, ਹੁਣ ਤੱਕ 41.9% ਵੋਟ ਦਾ ਹੋਇਆ ਭੁਗਤਾਨ

ਭਿਵਾਨੀ ਦੀਆਂ ਤਿੰਨ ਨਗਰ ਪਾਲਿਕਾਵਾਂ ਵਿੱਚ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਿੰਗ ਕੇਂਦਰਾਂ ‘ਤੇ ਮੋਬਾਈਲ ਫੋਨ ਲੈ ਕੇ ਜਾਣ ‘ਤੇ ਪਾਬੰਦੀ ਲਗਾਈ ਗਈ ਹੈ। ਸਵੇਰੇ 11 ਵਜੇ ਤੱਕ 21.7% ਪੋਲਿੰਗ ਦਰਜ ਕੀਤੀ ਗਈ, ਜਦੋਂ ਕਿ ਦੁਪਹਿਰ 12 ਵਜੇ ਤੱਕ ਇਹ ਵਧ ਕੇ 35.1% ਅਤੇ ਦੁਪਹਿਰ 1 ਵਜੇ ਤੱਕ 41.9% ਹੋ ਗਈ।

ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ, ਪੁਲਿਸ ਵਿੱਚ 10 ਹਜ਼ਾਰ ਨਵੀਆਂ ਅਸਾਮੀਆਂ

ਪ੍ਰਧਾਨ ਦੇ ਅਹੁਦੇ ਲਈ 36 ਉਮੀਦਵਾਰ ਅਤੇ ਕੌਂਸਲਰ ਦੇ ਅਹੁਦੇ ਲਈ 141 ਉਮੀਦਵਾਰ ਮੈਦਾਨ ਵਿੱਚ ਹਨ। ਪ੍ਰਸ਼ਾਸਨ ਨੇ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। 3 ਡਿਪਟੀ ਸੁਪਰਡੈਂਟ ਆਫ਼ ਪੁਲਿਸ ਤਾਇਨਾਤ ਹਨ, 15 ਚੌਕੀਆਂ ਅਤੇ 9 ਗਸ਼ਤ ਪਾਰਟੀਆਂ ਨਿਗਰਾਨੀ ਵਿੱਚ ਲੱਗੀਆਂ ਹੋਈਆਂ ਹਨ।

ਬੂਥ ਦੇ ਅੰਦਰ ਅਤੇ ਬਾਹਰ ਲੋੜੀਂਦੀ ਪੁਲਿਸ ਫੋਰਸ ਤਾਇਨਾਤ

ਹਰੇਕ ਬੂਥ ਦੇ ਅੰਦਰ ਅਤੇ ਬਾਹਰ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ, ਜਦੋਂ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 2 ਰਿਜ਼ਰਵ ਪੁਲਿਸ ਫੋਰਸਾਂ ਨੂੰ ਵੀ ਅਲਰਟ ਮੋਡ ‘ਤੇ ਰੱਖਿਆ ਗਿਆ ਹੈ।