Home Blog Page 1100

ਪੁਲਿਸ ਤੇ ਗੈਂਗਸਟਰ ਡੋਨੀ ਦੇ ਗੁਰਗਿਆਂ ਵਿਚਾਲੇ ਮੁਕਾਬਲਾ

0

ਪੁਲਿਸ ਤੇ ਗੈਂਗਸਟਰ ਡੋਨੀ ਦੇ ਗੁਰਗਿਆਂ ਵਿਚਾਲੇ ਮੁਕਾਬਲਾ

ਅੰਮ੍ਰਿਤਸਰ ਵਿੱਚ ਦਿਹਾਤੀ ਪੁਲਿਸ ਅਤੇ ਗੈਂਗਸਟਰ ਡੋਨੀ ਦੇ ਗੁਰਗਿਆਂ ਵਿਚਾਲੇ ਪਿੰਡ ਕਲੇਰ ਵਿੱਚ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਦਿਹਾਤੀ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਕਲੇਰ ਵਿੱਚ ਪੁਲਿਸ ਨੇ ਡੋਨੀ ਗਿਰੋਹ ਦੇ ਪੰਜ ਗੁਰਗਿਆਂ ਨੂੰ ਘੇਰਾ ਪਾ ਲਿਆ।

ਪਾਕਿਸਤਾਨ ‘ਚ ਸ਼ਹੀਦ ਭਗਤ ਸਿੰਘ ਲਈ ਆਤੰਕਵਾਦੀ ਸ਼ਬਦ ਦਾ ਇਸਤੇਮਾਲ ਨਿੰਦਣਯੋਗ: ਮਲਵਿੰਦਰ ਕੰਗ

ਪੁਲਸ ਨੂੰ ਚਕਮਾ ਦੇ ਕੇ ਉਥੋਂ ਭੱਜਣ ਦੀ ਕੋਸ਼ਿਸ਼

ਇਸ ਦੌਰਾਨ ਗੁਰਗਿਆਂ ਨੇ ਪੁਲਿਸ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬ ਵਿੱਚ ਗੋਲੀ ਚਲਾਈ। ਦੱਸ ਦੇਈਏ ਪੰਜ ਵਿਅਕਤੀ ਵਰਨਾ ਗੱਡੀ ‘ਚ ਸਵਾਰ ਸੀ ਜਿਨਾਂ ਨੂੰ ਪੁਲਿਸ ਦੇ ਨਾਕੇ ‘ਤੇ ਰੋਕਿਆ ਪਰ ਇਹ ਪੁਲਸ ਨੂੰ ਚਕਮਾ ਦੇ ਕੇ ਉਥੋਂ ਭੱਜਣ ਦੀ ਕੋਸ਼ਿਸ਼ ‘ਚ ਸੀ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ‘ਚੋਂ ਇੱਕ ਖੁਸ਼ਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ।

ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਨੂੰ ਕੀਤਾ ਕਾਬੂ

0

ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਨੂੰ ਕੀਤਾ ਕਾਬੂ

ਮਾਛੀਵਾੜਾ ਪੁਲਿਸ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਗਿਰੋਹ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ ਜਿਸ ‘ਚ ਸਰਗਨਾ ਰੇਨੂੰ ਮਹੰਤ ਵਾਸੀ ਬਹਿਲੋਲਪੁਰ, ਨਿਰਮਲ ਸਿੰਘ ਗੋਪੀ ਅਤੇ ਜਗਦੀਪ ਸਿੰਘ ਵਾਸੀ ਇੰਦਰਾ ਕਾਲੋਨੀ ਸ਼ਾਮਲ ਹਨ।

ਅੱਜ ਮਾਛੀਵਾੜਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ 21 ਅਗਸਤ 2024 ਨੂੰ ਸਥਾਨਕ ਗੁਰੂ ਨਾਨਕ ਮੁਹੱਲਾ ਵਿੱਚ ਮਨਮੋਹਣ ਸ਼ਰਮਾ ਦੇ ਘਰ ਚੋਰੀ ਹੋਈ ਸੀ ਜਿਸ ਵਿੱਚ ਚੋਰਾਂ ਨੇ ਘਰ ਵਿਚੋਂ ਇੱਕ ਰਿਵਾਲਵਰ, 5 ਕਾਰਤੂਸ ਤੇ ਗਹਿਣੇ ਚੋਰੀ ਕਰ ਲਏ ਸਨ। ਮਾਛੀਵਾੜਾ ਪੁਲਿਸ ਵੱਲੋਂ ਇਸ ਸਬੰਧੀ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸੀ ਅਸ਼ਵਨੀ ਗੋਟਿਆਲ ਦੇ ਨਿਰਦੇਸ਼ਾਂ ਤਹਿਤ ਪੁਲਿਸ ਟੀਮਾਂ ਦਾ ਗਠਨ ਕਰ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਮਾਮਲੇ ਨੂੰ ਸੁਲਝਾਉਣ ਦੇ ਯਤਨ ਕੀਤੇ ਜਾ ਰਹੇ ਸਨ।

ਪਾਕਿਸਤਾਨ ‘ਚ ਸ਼ਹੀਦ ਭਗਤ ਸਿੰਘ ਲਈ ਆਤੰਕਵਾਦੀ ਸ਼ਬਦ ਦਾ ਇਸਤੇਮਾਲ ਨਿੰਦਣਯੋਗ: ਮਲਵਿੰਦਰ ਕੰਗ

ਇਸ ਚੋਰੀ ਕੀਤੇ ਰਿਵਾਲਵਰ ਨਾਲ ਬਹਿਲੋਲਪੁਰ ਵਾਸੀ ਕਿੰਨਰ ਰੇਨੂੰ ਮਹੰਤ ਅਤੇ ਉਸਦੇ ਸਾਥੀ ਨਿਰਮਲ ਸਿੰਘ ਤੇ ਜਗਦੀਪ ਸਿੰਘ ਨੇ 2 ਦਿਨ ਪਹਿਲਾਂ ਥਾਣਾ ਚਮਕੌਰ ਸਾਹਿਬ ਵਿਖੇ ਪਿੰਡ ਬਹਿਰਾਮਪੁਰ ਬੇਟ ਵਿੱਚ ਘਰ ਵਿੱਚ ਦਿਨ ਦਿਹਾੜੇ ਦਾਖ਼ਲ ਹੋ ਕੇ ਪਿਸਤੌਲ ਦੇ ਜ਼ੋਰ ਉਤੇ ਔਰਤ ਤੋਂ ਵਾਲੀਆਂ ਝਪਟ ਕੇ ਲੈ ਗਏ। ਮਾਛੀਵਾੜਾ ਪੁਲਿਸ ਵੱਲੋਂ ਨਾਕਾਬੰਦੀ ਕਰ ਰੇਨੂੰ ਮਹੰਤ, ਨਿਰਮਲ ਸਿੰਘ ਤੇ ਜਗਦੀਪ ਸਿੰਘ ਨੂੰ ਕਾਬੂ ਕਰ ਲਿਆ ਜਿਨ੍ਹਾਂ ਕੋਲੋਂ ਚੋਰੀ ਹੋਇਆ ਰਿਵਾਲਵਰ, ਕਾਰਤੂਸ ਤੇ ਲੁੱਟੇ ਹੋਏ ਗਹਿਣੇ ਵੀ ਬਰਾਮਦ ਕਰ ਲਏ।

ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰੇਨੂੰ ਮਹੰਤ ਨੇ ਕੁਝ ਦਿਨ ਪਹਿਲਾਂ ਹੀ ਬਹਿਰਾਮਪੁਰ ਬੇਟ ਵਿੱਚ ਜਿਸ ਘਰ ਲੁੱਟ ਕੀਤੀ ਉਸ ਘਰ ਲੜਕਾ ਹੋਇਆ ਸੀ ਜਿੱਥੋਂ ਉਹ ਵਧਾਈ ਲੈ ਕੇ ਆਇਆ ਸੀ। ਇਹ ਕਿੰਨਰ ਜਿਸ ਘਰ ਵਧਾਈ ਦੇਣ ਜਾਂਦਾ ਸੀ ਉੱਥੇ ਸਾਰਾ ਮੁਆਇਨਾ ਕਰਨ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦਾ ਸੀ। ਡੀਐੱਸਪੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਉਤੇ ਲਿਆ ਜਾਵੇਗਾ ਤੇ ਪਿਸਤੌਲ ਦੇ ਜ਼ੋਰ ਉਤੇ ਜੋ ਹੋਰ ਵਾਰਦਾਤਾਂ ਕੀਤੀਆਂ ਹਨ ਉਸਦਾ ਖੁਲਾਸਾ ਵੀ ਹੋ ਜਾਵੇਗਾ।

ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ SGPC ਵੱਲੋਂ ਦਿੱਤੇ ਗਏ ਪਾਸਪੋਰਟ ਤੇ ਵੀਜ਼ਾ

0

ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ SGPC ਵੱਲੋਂ ਦਿੱਤੇ ਗਏ ਪਾਸਪੋਰਟ ਤੇ ਵੀਜ਼ਾ

ਅੱਜ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਸ਼ਰਧਾਲੂਆਂ ਨੂੰ ਪਾਸਪੋਰਟ ਅਤੇ ਵੀਜੇ ਦਿੱਤੇ ਗਏ ਇਸ ਵਾਰ ਪਾਕਿਸਤਾਨ ਦੂਤਾਵਾਸ ਵੱਲੋਂ ਦਸ ਦਿਨ ਦਾ ਵੀਜ਼ਾ ਸਿੱਖ ਸ਼ਰਧਾਲੂਆ ਨੂੰ ਦਿੱਤਾ ਗਿਆ ਹੈ ਇਹ ਸਿੱਖ ਸ਼ਰਧਾਲੂ ਅਟਾਰੀ ਵਾਗਾ ਸਰਹੱਦ ਦੇ ਰਾਹੀਂ 14 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

1481 ਸਿੱਖ ਸ਼ਰਧਾਲੂਆਂ ਦੇ ਵੀਜੇ ਕੱਟ ਦਿੱਤੇ ਗਏ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 14 ਨਵੰਬਰ 2024 ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਂਦਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪਾਸ ਪੁੱਜੇ ਸ਼ਰਧਾਲੂਆਂ ਦੇ 2244 ਪਾਸਪੋਰਟ ਵੀਜੇ ਵਾਸਤੇ ਪਾਕਿਸਤਾਨ ਦੂਤਾਵਾਸ ਕੋਲ ਭੇਜੇ ਸਨ ਜਿੰਨ੍ਹਾਂ ਵਿੱਚੋਂ 1481 ਸਿੱਖ ਸ਼ਰਧਾਲੂਆਂ ਦੇ ਵੀਜੇ ਕੱਟ ਦਿੱਤੇ ਗਏ ਹਨ। ਤੇ 763 ਸ਼ਰਧਾਲੂਆਂ ਨੂੰ ਹੀ ਇਸ ਵਾਰ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਵਿਜੇ ਮਿਲੇ ਹਨ।

ਕੈਨੇਡਾ ‘ਚ ਪੰਜਾਬ ਦੇ ਨੌਜਵਾਨ ‘ਤੇ ਹੋਈ ਫਾਇਰਿੰਗ

ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਸਿੱਖ ਸ਼ਰਧਾਲੂਆਂ ਵਿੱਚ ਵੀ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਕਿ ਜਿਹੜੇ ਸਿੱਖ ਸ਼ਰਧਾਲੂ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਵਿਜੇ ਦਿੱਤੇ ਜਾਣੇ ਚਾਹੀਦੇ ਸਨ ਜੋ ਪਾਕਿਸਤਾਨ ਦੂਤਾਵਾਸ ਵੱਲੋਂ ਉਹਨਾਂ ਦੇ ਵੀਜੇ ਕੱਟ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਤਹਿ ਹੋਏ ਪ੍ਰੋਗਰਾਮ ਅਨੁਸਾਰ ਇਹ ਜਥਾ 14 ਨਵੰਬਰ ਨੂੰ ਵਾਹਗਾ ਬਾਰਡਰ ਰਸਤੇ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਵੇਗਾ ਜਿਥੇ 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹੋ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰੇਗਾ। ਸ਼ਰਧਾਲੂਆਂ ਦਾ ਇਹ ਜਥਾ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 23 ਨਵੰਬਰ ਨੂੰ ਵਾਪਸ ਭਾਰਤ ਪਰਤੇਗਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਜਥੇ ਵਿਚ ਹਮੇਸ਼ਾ ਕੋਟੇ ਅਨੁਸਾਰ ਵੀਜੇ ਮਿਲਦੇ ਸਨ, ਪਰ ਦੁੱਖ ਦੀ ਗੱਲ ਹੈ ਕਿ ਇਸ ਵਾਰ ਏਨੀ ਵੱਡੀ ਗਿਣਤੀ ਸ਼ਰਧਾਲੂਆਂ ਦੇ ਵੀਜੇ ਕੱਟ ਕੇ ਭਾਵਨਾਵਾਂ ਤੋੜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਵੱਲ ਵਿਸ਼ੇਸ਼ ਤੌਰ ’ਤੇ ਗੌਰ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਇਹ ਮਾਮਲਾ ਸਰਕਾਰਾਂ ਕੋਲ ਉਠਾਇਆ ਹੈ। ਦੁੱਖ ਦੀ ਗੱਲ ਹੈ ਕਿ ਪਹਿਲਾਂ ਨਾਲੋਂ ਵੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਵੀਜਿਆਂ ਤੋਂ ਵਿਰਵੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਦੋਵਾਂ ਦੇਸਾਂ ਦੀਆਂ ਸਰਕਾਰਾਂ ਕੋਲ ਪੁਖ਼ਤਗੀ ਨਾਲ ਉਠਾਇਆ ਜਾਵੇਗਾ।

ਉੱਥੇ ਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਮਨਾਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਪਾਈ ਗਈ ਉਹਨਾਂ ਦਾ ਕਹਿਣਾ ਕਿ ਅਸੀਂ ਪਹਿਲੀ ਵਾਰ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਹਾਂ ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ

ਪਾਕਿਸਤਾਨ ‘ਚ ਸ਼ਹੀਦ ਭਗਤ ਸਿੰਘ ਲਈ ਆਤੰਕਵਾਦੀ ਸ਼ਬਦ ਦਾ ਇਸਤੇਮਾਲ ਨਿੰਦਣਯੋਗ: ਮਲਵਿੰਦਰ ਕੰਗ

0

ਪਾਕਿਸਤਾਨ ‘ਚ ਸ਼ਹੀਦ ਭਗਤ ਸਿੰਘ ਲਈ ਆਤੰਕਵਾਦੀ ਸ਼ਬਦ ਦਾ ਇਸਤੇਮਾਲ ਨਿੰਦਣਯੋਗ: ਮਲਵਿੰਦਰ ਕੰਗ

ਸਾਂਸਦ ਮਲਵਿੰਦਰ ਕੰਗ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਸ ਸਮੇਂ ਇੱਕ ਕੰਮ ਸਭ ਤੋਂ ਜ਼ਰੂਰੀ ਇਹ ਕੀਤਾ ਕਿ ਬਾਬਾ ਸਾਹਿਬ ਤੇ ਭਗਤ ਸਿੰਘ ਦੀ ਤਸਵੀਰ ਲਗਾਈ। ਪਰ ਅੱਜ ਜਦੋਂ ਉਨ੍ਹਾਂ ਨੇ ਇੱਕ ਖਬਰ ਪੜ੍ਹੀ ਕਿ ਪਾਕਿਸਤਾਨ ‘ਚ ਭਗਤ ਸਿੰਘ ਦੇ ਨਾਂ ‘ਤੇ ਸੜਕ ਤੇ ਬੁੱਤ ਨਹੀਂ ਹੋਵੇਗਾ ਤਾਂ ਬਹੁਤ ਦੁੱਖ ਹੋਇਆ। ਲਾਹੌਰ ਦੀ ਸਰਕਾਰ ਨੇ ਦੱਸਿਆ ਹੈ ਕਿ ਲਾਹੌਰ ਸ਼ਹਿਰ ਦੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਅਤੇ ਉਸ ਦਾ ਬੁੱਤ ਉੱਥੇ ਸਥਾਪਤ ਕਰਨ ਦੀ ਯੋਜਨਾ ਨੂੰ ਇੱਕ ਸੇਵਾਮੁਕਤ ਫ਼ੌਜੀ ਅਧਿਕਾਰੀ ਦੀ ਰਾਏ ਦੇ ਮੱਦੇਨਜ਼ਰ ਰੱਦ ਕਰ ਦਿੱਤਾ।

ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ, 341 ਤੱਕ ਪਹੁੰਚਿਆ AQI || Latest News

ਕੰਗ ਨੇ ਕਿਹਾ ਕਿ ਜਦੋਂ ਉਹ ਦੇਸ਼ ਦੀ ਆਜ਼ਾਦੀ ਲਈ ਲੜੇ ਤਾਂ ਉਸ ਸਮੇਂ ਭਾਰਤ- ਪਾਕਿਸਤਾਨ ਇੱਕ ਸਨ।ਜਦੋਂ ਉਨ੍ਹਾਂ ਨੇ ਅਸੈਂਬਲੀ ‘ਚ ਬੰਬ ਸੁੱਟਿਆ ਤਾਂ ਉਹ ਵੀ ਖਾਲੀ ਜਗ੍ਹਾ ‘ਤੇ ਹੀ ਸੁੱਟਿਆ ਨਾ ਕਿ ਕਿਸੀ ਦੀ ਜਾਨ ਲੈਣ ਲਈ। ਜਿਸ ਤੋਂ ਦੇਸ਼ ਦੇ ਨੌਜਵਾਨ ਪ੍ਰੇਰਨਾ ਲੈਂਦੇ ਹਨ,ਉਨ੍ਹਾਂ ਬਾਰੇ ਪਾਕਿਸਤਾਨ ਵੱਲੋਂ ਹਾਈਕੋਰਟ ‘ਚ ਹਲਫ ਦੇਣਾ ਕਿ ਉਹ ਸ਼ਹੀਦ ਨਹੀਂ ਬਲਕਿ ਇੱਕ ਆਤੰਕਵਾਦੀ ਹਨ, ਇਹ ਬਹੁਤ ਹੀ ਨਿੰਦਣਯੋਗ ਹੈ।

ਸ਼ਾਦਮਾਨ ਚੌਂਕ ਦਾ ਨਾਂ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ

ਇਸ ਲਈ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਹੈ ਕਿ ਉਹ ਇਸ ਮਸਲੇ ਨੂੰ ਉਠਾਉਣ।ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਲਈ ਜੋ ਸ਼ਬਦ ਇਸਤੇਮਾਲ ਕੀਤੇ ਗਏ ਹਨ, ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ। ਇਸਦੇ ਨਾਲ ਹੀ ਸਾਡੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਉਹ ਪਾਕਿਸਤਾਨ ਦੀ ਕੋਰਟ ‘ਚ ਜੋ ਸ਼ਬਦ ਇਸਤੇਮਾਲ ਹੋਏ ਹਨ, ਉਨ੍ਹਾਂ ‘ਤੇ ਸਵਾਲ ਉਠਾਏ।
ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਪਾਕਿਸਤਾਨ ‘ਚ ਸ਼ਾਦਮਾਨ ਚੌਂਕ ਦਾ ਨਾਂ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ ਤੇ ਉਸਦੇ ਨਾਲ ਹੀ ਪੁਤਲਾ ਵੀ ਲਗਾਇਆ ਜਾਵੇ।

ਕੈਨੇਡਾ ‘ਚ ਪੰਜਾਬ ਦੇ ਨੌਜਵਾਨ ‘ਤੇ ਹੋਈ ਫਾਇਰਿੰਗ

0

ਕੈਨੇਡਾ ‘ਚ ਪੰਜਾਬ ਦੇ ਨੌਜਵਾਨ ‘ਤੇ ਹੋਈ ਫਾਇਰਿੰਗ

ਕੈਨੇਡਾ ਦੇ ਟੋਰੋਂਟੋ ਦੇ ‘ਚ ਇੱਕ ਪੰਜਾਬੀ ਨੌਜਵਾਨ ‘ਤੇ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਾਈਜੀਰੀਆ ਦੇ ਰਹਿਣ ਵਾਲੇ ਇੱਕ ਸ਼ਖਸ ਦੇ ਵੱਲੋਂ ਪੰਜਾਬੀ ਨੌਜਵਾਨ ਦੇ ਅੱਠ ਗੋਲੀਆਂ ਮਾਰੀਆਂ ਗਈਆਂ ਹਨ।

ਜਸਟਿਸ ਸੰਜੀਵ ਖੰਨਾ ਬਣੇ ਭਾਰਤ ਦੇ 51ਵੇਂ CJI || Latest News

ਜਿਸ ਦੇ ਕਾਰਨ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ। ਹੁਣ ਇਹ ਨੌਜਵਾਨ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੰਗ ਲੜ ਰਿਹਾ ਹੈ। 29 ਸਾਲਾ ਪਰਮਬੀਰ ਸਿੰਘ ਜੋਕਿ ਤਰਨ ਤਾਰਨ ਦੇ ਪਿੰਡ ਭੱਗੂਪੁਰ ਦਾ ਰਹਿਣ ਵਾਲਾ ਹੈ।

ਜਸਟਿਸ ਸੰਜੀਵ ਖੰਨਾ ਬਣੇ ਭਾਰਤ ਦੇ 51ਵੇਂ CJI || Latest News

0

ਜਸਟਿਸ ਸੰਜੀਵ ਖੰਨਾ ਬਣੇ ਭਾਰਤ ਦੇ 51ਵੇਂ CJI

ਜਸਟਿਸ ਸੰਜੀਵ ਖੰਨਾ ਨੇ ਦੇਸ਼ ਦੇ 51ਵੇਂ ਚੀਫ਼ ਜਸਟਿਸ (ਸੀਜੇਆਈ) ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜਸਟਿਸ ਖੰਨਾ ਦਾ ਕਾਰਜਕਾਲ ਕਰੀਬ ਛੇ ਮਹੀਨਿਆਂ ਦਾ ਹੋਵੇਗਾ ਅਤੇ ਉਹ 13 ਮਈ 2025 ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ। ਆਪਣੇ ਕਾਰਜਕਾਲ ਦੌਰਾਨ, ਉਸਨੇ ਚੋਣ ਬਾਂਡ ਸਕੀਮ ‘ਤੇ ਵਿਚਾਰਾਂ ਅਤੇ ਧਾਰਾ 370 ਨੂੰ ਰੱਦ ਕਰਨ ਨਾਲ ਸਬੰਧਤ ਮਾਮਲਿਆਂ ਵਿੱਚ ਸ਼ਮੂਲੀਅਤ ਸਮੇਤ ਕਈ ਮਹੱਤਵਪੂਰਨ ਮਾਮਲਿਆਂ ‘ਤੇ ਫੈਸਲੇ ਦਿੱਤੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤੀ ਨਿਆਂਪਾਲਿਕਾ ਵਿੱਚ ਕਈ ਮਹੱਤਵਪੂਰਨ ਤਬਦੀਲੀਆਂ ਅਤੇ ਅਹਿਮ ਫੈਸਲਿਆਂ ਦੀ ਉਮੀਦ ਹੈ।

ਦਿੱਲੀ ਦੇ ਰਹਿਣ ਵਾਲੇ ਹਨ ਸੰਜੀਵ ਖੰਨਾ

ਜਸਟਿਸ ਸੰਜੀਵ ਖੰਨਾ ਦਿੱਲੀ ਦੇ ਰਹਿਣ ਵਾਲੇ ਹਨ। ਉਸ ਨੇ ਆਪਣੀ ਸਾਰੀ ਪੜ੍ਹਾਈ ਦਿੱਲੀ ਤੋਂ ਹੀ ਪੂਰੀ ਕੀਤੀ ਹੈ। ਉਨ੍ਹਾਂ ਦਾ ਜਨਮ 14 ਮਈ 1960 ਨੂੰ ਹੋਇਆ ਸੀ। ਜਸਟਿਸ ਖੰਨਾ ਦੇ ਪਿਤਾ ਜਸਟਿਸ ਦੇਸ ਰਾਜ ਖੰਨਾ ਵੀ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਸੇਵਾਮੁਕਤ ਹੋਏ ਸਨ। ਜਸਟਿਸ ਸੰਜੀਵ ਖੰਨਾ ਦੀ ਮਾਤਾ ਸ਼੍ਰੀਮਤੀ ਸਰੋਜ ਖੰਨਾ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ਼੍ਰੀ ਰਾਮ ਕਾਲਜ ਵਿੱਚ ਹਿੰਦੀ ਦੀ ਲੈਕਚਰਾਰ ਸਨ। ਜਸਟਿਸ ਖੰਨਾ ਨੇ ਆਪਣੀ ਸਕੂਲੀ ਪੜ੍ਹਾਈ ਮਾਡਰਨ ਸਕੂਲ, ਨਵੀਂ ਦਿੱਲੀ ਤੋਂ ਕੀਤੀ। ਸਕੂਲ ਦੀ ਪੜ੍ਹਾਈ ਤੋਂ ਬਾਅਦ, ਉਸਨੇ ਕੈਂਪਸ ਲਾਅ ਸੈਂਟਰ (CLC), ਫੈਕਲਟੀ ਆਫ਼ ਲਾਅ, ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ।

ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ, 341 ਤੱਕ ਪਹੁੰਚਿਆ AQI || Latest News

ਜਸਟਿਸ ਸੰਜੀਵ ਖੰਨਾ ਦਾ ਚਾਰ ਦਹਾਕਿਆਂ ਤੋਂ ਵੱਧ ਦਾ ਨਿਆਂਇਕ ਕਰੀਅਰ ਹੈ। 1983 ਵਿੱਚ ਦਿੱਲੀ ਬਾਰ ਕੌਂਸਲ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਸਨੇ ਦਿੱਲੀ ਹਾਈ ਕੋਰਟ ਵਿੱਚ ਜਾਣ ਤੋਂ ਪਹਿਲਾਂ ਦਿੱਲੀ ਦੀਆਂ ਤੀਸ ਹਜ਼ਾਰੀ ਜ਼ਿਲ੍ਹਾ ਅਦਾਲਤਾਂ ਵਿੱਚ ਅਭਿਆਸ ਕੀਤਾ। ਉਸਨੇ ਆਮਦਨ ਕਰ ਵਿਭਾਗ ਲਈ ਸੀਨੀਅਰ ਸਥਾਈ ਵਕੀਲ ਅਤੇ ਦਿੱਲੀ ਲਈ ਸਥਾਈ ਵਕੀਲ ਵਜੋਂ ਕੰਮ ਕੀਤਾ। ਇਸ ਦੇ ਨਾਲ ਹੀ 2005 ‘ਚ ਦਿੱਲੀ ਹਾਈਕੋਰਟ ‘ਚ ਤਰੱਕੀ ਹੋਣ ਤੋਂ ਬਾਅਦ 2006 ‘ਚ ਸਥਾਈ ਜੱਜ ਬਣ ਗਏ। ਕਿਸੇ ਵੀ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾ ਕੀਤੇ ਬਿਨਾਂ ਜਨਵਰੀ 2019 ਵਿੱਚ ਸੁਪਰੀਮ ਕੋਰਟ ਦੇ ਜੱਜ ਬਣ ਗਏ।

ਜਸਟਿਸ ਖੰਨਾ ਨੇ ਸੁਪਰੀਮ ਕੋਰਟ ਵਿੱਚ ਆਪਣੇ ਕਾਰਜਕਾਲ ਦੌਰਾਨ ਕਈ ਇਤਿਹਾਸਕ ਫੈਸਲੇ ਦਿੱਤੇ। ਇਸ ਵਿੱਚ ਚੋਣਾਂ ਵਿੱਚ ਈਵੀਐਮ ਦੀ ਉਪਯੋਗਤਾ ਨੂੰ ਬਰਕਰਾਰ ਰੱਖਣਾ, ਚੋਣ ਬਾਂਡ ਸਕੀਮ ਨੂੰ ਰੱਦ ਕਰਨਾ, ਧਾਰਾ 370 ਨੂੰ ਰੱਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਣਾ ਸ਼ਾਮਲ ਹੈ। ਇਸ ਤੋਂ ਇਲਾਵਾ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਨ ਲਈ ਅੰਤਰਿਮ ਜ਼ਮਾਨਤ ਮਿਲਣੀ ਹੈ।

 

ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ, 341 ਤੱਕ ਪਹੁੰਚਿਆ AQI || Latest News

0

ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ, 341 ਤੱਕ ਪਹੁੰਚਿਆ AQI

ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਚੰਡੀਗੜ੍ਹ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਸਥਿਤੀ ਦਿੱਲੀ ਨਾਲੋਂ ਵੀ ਗੰਭੀਰ ਹੋ ਗਈ ਹੈ। ਚੰਡੀਗੜ੍ਹ ਦਾ AQI ਸੋਮਵਾਰ ਸਵੇਰੇ 5 ਵਜੇ 341 ਦਰਜ ਕੀਤਾ ਗਿਆ। ਭਾਵੇਂ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਪ੍ਰਦੂਸ਼ਿਤ ਹੈ, ਪਰ ਮੰਡੀ ਗੋਬਿੰਦਗੜ੍ਹ ਦਾ ਤਾਂ ਸਭ ਤੋਂ ਬੁਰਾ ਹਾਲ ਹੈ। ਇੱਥੇ AQI 270 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ‘ਚ ਠੰਡ ਵਧਣ ਲੱਗੀ ਹੈ।

ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 31 ਡਿਗਰੀ ਦਰਜ

24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਨਾਲੋਂ 1.7 ਡਿਗਰੀ ਘੱਟ ਸੀ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ। ਨਾਲ ਹੀ ਮੌਸਮ ਵਿਭਾਗ ਨੇ ਅੱਜ ਕਈ ਥਾਵਾਂ ‘ਤੇ ਸੰਘਣੀ ਧੁੰਦ ਦਾ ਆਰੈਂਜ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋ ਰਹੀ ਹੈ। ਹਾਲਾਂਕਿ ਐਤਵਾਰ ਨੂੰ ਚੰਡੀਗੜ੍ਹ ਦਾ AQI ਦਿੱਲੀ ਨੂੰ ਪਛਾੜ ਗਿਆ ਸੀ। ਚੰਡੀਗੜ੍ਹ ਦਾ AQI 339 ‘ਤੇ ਪਹੁੰਚ ਗਿਆ ਸੀ, ਜਦਕਿ ਦਿੱਲੀ ਦਾ AQI 334 ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ :ਪੁਲਿਸ ਨੇ ਗੜ੍ਹਸ਼ੰਕਰ ‘ਚ ਹੋਏ ਤੀਹਰੇ ਕਤ.ਲ ਮਾਮਲੇ ‘ਚ 5 ਮੁਲਜ਼ਮਾਂ ਨੂੰ ਕੀਤਾ ਕਾਬੂ || Punjab News

ਚੰਡੀਗੜ੍ਹ ਦੇ ਸਾਰੇ ਖੇਤਰਾਂ ਵਿੱਚ AQI ਪੱਧਰ ਡਿੱਗ ਰਿਹਾ ਹੈ। ਸੋਮਵਾਰ ਸਵੇਰੇ 5 ਵਜੇ ਸੈਕਟਰ-22 ‘ਚ AQI 337 ਦਰਜ ਕੀਤਾ ਗਿਆ ਹੈ। ਜਦੋਂ ਕਿ ਪੰਜਾਬ ਯੂਨੀਵਰਸਿਟੀ ਅਤੇ ਨਿਊ ਚੰਡੀਗੜ੍ਹ ਵਾਲੇ ਪਾਸੇ AQI 319 ਹੈ ਅਤੇ ਮੋਹਾਲੀ ਵਾਲੇ ਪਾਸੇ ਸੈਕਟਰ-53 ਦੀ ਹਾਲਤ ਸਭ ਤੋਂ ਮਾੜੀ ਹੈ। ਇੱਥੇ AQI 341 ‘ਤੇ ਪਹੁੰਚ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਸਭ ਤੋਂ ਮਾੜੀ ਹਾਲਤ ਮੰਡੀ ਗੋਬਿੰਦਗੜ੍ਹ ਦੀ ਹੋਈ ਹੈ। ਇੱਥੇ AQI 270, ਜਲੰਧਰ ਦਾ 207, ਅੰਮ੍ਰਿਤਸਰ ਦਾ AQI 202, ਲੁਧਿਆਣਾ ਦਾ AQI 202, ਬਠਿੰਡਾ ਦਾ AQI 175 ਅਤੇ ਪਟਿਆਲਾ ਅਤੇ ਖੰਨਾ ਦਾ AQI 199 ਰਿਹਾ ਹੈ।

ਪੁਲਿਸ ਨੇ ਗੜ੍ਹਸ਼ੰਕਰ ‘ਚ ਹੋਏ ਤੀਹਰੇ ਕਤ.ਲ ਮਾਮਲੇ ‘ਚ 5 ਮੁਲਜ਼ਮਾਂ ਨੂੰ ਕੀਤਾ ਕਾਬੂ || Punjab News

0

ਪੁਲਿਸ ਨੇ ਗੜ੍ਹਸ਼ੰਕਰ ‘ਚ ਹੋਏ ਤੀਹਰੇ ਕਤ.ਲ ਮਾਮਲੇ ‘ਚ 5 ਮੁਲਜ਼ਮਾਂ ਨੂੰ ਕੀਤਾ ਕਾਬੂ

ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਰੰਜਿਸ਼ ਨੂੰ ਲੈ ਕੇ ਹੋਏ ਤੀਹਰੇ ਕਤਲ ਦੇ ਪੰਜ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਲਾਈਨ ਵਿਚ ਪੱਤਰਕਾਰ ਸੰਮੇਲਨ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਮੋਰਾਂਵਾਲੀ ਵਿਖੇ ਹੋਏ ਤਿੰਨ ਵਿਅਕਤੀਆਂ ਦੇ ਕਤਲ ਨੂੰ ਹੱਲ ਕਰਨ ਲਈ ਉਨ੍ਹਾਂ ਐੱਸਪੀ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਗੜ੍ਹਸ਼ੰਕਰ ਜਸਪ੍ਰੀਤ ਸਿੰਘ ਅਤੇ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ’ਤੇ ਆਧਾਰਿਤ ਟੀਮ ਗਠਿਤ ਕਰਕੇ ਮਾਮਲੇ ਦੀ ਛਾਣਬੀਣ ਕੀਤੀ ਸ਼ੁਰੂ ਕੀਤੀ ਸੀ।

11 ਮੁਲਜ਼ਮਾਂ ਵਿੱਚੋਂ 5 ਮੁਲਜ਼ਮ ਕਾਬੂ

ਐੱਸਐੱਸਪੀ ਲਾਂਬਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜੋ ਉਕਤ ਟੀਮਾਂ ਵੱਲੋਂ ਖੁਫੀਆ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮੇ ਵਿੱਚ ਲੋੜੀਂਦੇ 11 ਮੁਲਜ਼ਮਾਂ ਵਿੱਚੋਂ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ।

Jammu Kashmir: ਦਹਿਸ਼ਤਗਰਦਾਂ ਨਾਲ ਮੁਕਾਬਲੇ ‘ਚ 1 ਜਵਾਨ ਸ਼ਹੀਦ, 3 ਜ਼ਖ਼ਮੀ || Today News

ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਪਿੰਡ ਮੋਰਾਂਵਾਲੀ ਵਿਖੇ ਨਸ਼ਾ ਛੁਡਾਊ ਕੇਂਦਰ ਚਲਾ ਰਿਹਾ ਹੈ, ਜੋ 25 ਅਕਤੂਬਰ ਨੂੰ ਮਿ੍ਤਕ ਮਨਪ੍ਰੀਤ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਦੇ ਨਸ਼ਾ ਛੁਡਾਊ ਕੇਂਦਰ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ’ਤੇ ਦੋਵਾਂ ਵਿੱਚ ਝਗੜਾ ਹੋਇਆ ਸੀ ਜਿਸ ਸਬੰਧੀ ਥਾਣਾ ਗੜ੍ਹਸ਼ੰਕਰ ਵਿਖੇ ਮਨਪ੍ਰੀਤ ਸਿੰਘ ਦੀ ਐੱਮਐੱਲਰ ਮੋਸੂਲ ਹੋਣ ’ਤੇ ਦੋਨਾਂ ਧਿਰਾਂ ਨੂੰ ਤਲਬ ਕੀਤਾ ਗਿਆ ਸੀ ਜਿੱਥੇ ਦੋਨਾਂ ਧਿਰਾਂ ਦੀ ਕੋਈ ਗੱਲਬਾਤ ਨਾ ਸਿਰੇ ਚੜ੍ਹਨ ’ਤੇ ਦੋਨਾਂ ਧਿਰਾਂ ਦੇ ਨਾਲ ਆਏ ਮੋਹਤਬਰ ਵਿਅਕਤੀਆਂ ਵੱਲੋਂ ਰਾਜ਼ੀਨਾਮੇ ਲਈ ਸਮਾਂ ਲਿਆ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ।

ਗੁਰਪ੍ਰੀਤ ਸਿੰਘ ਉਰਫ ਗੋਪੀ ਵੱਲੋਂ ਇਸੇ ਰੰਜਿਸ਼ ਤਹਿਤ ਆਪਣੇ ਸਾਥੀਆਂ ਸਮੇਤ ਮਨਪ੍ਰੀਤ ਸਿੰਘ ਅਤੇ ਉਸ ਦੇ 2 ਦੋਸਤਾਂ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਲੋੜੀਂਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਲਜੀਤ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜ੍ਹਸ਼ੰਕਰ, ਦਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜਸ਼ੰਕਰ, ਬਲਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਸੁਰਿੰਦਰ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜ੍ਹਸ਼ੰਕਰ, ਇੰਦਰਜੀਤ ਸਿੰਘ ਉਰਫ ਇੰਦੂ ਭਲਵਾਨ ਪੁੱਤਰ ਜਸਵੰਤ ਸਿੰਘ ਵਾਸੀ ਪੈਂਦੀ ਸੁਰਾ ਸਿੰਘ, ਥਾਣਾ ਮਾਹਿਲਪੁਬ, ਦੀਪਕਪ੍ਰੀਤ ਸਿੰਘ ਦੀਪਕ ਪੁੱਤਰ ਸਰਵਣ ਸਿੰਘ ਵਾਸੀ ਖੂਵਾਸ਼ਪੁਰ, ਥਾਣਾ ਗੋਇੰਦਵਾਲ ਸਾਹਿਬ, ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕਰ ਲਿਆ ਜਦਕਿ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਜਸਵੀਰ ਸਿੰਘ, ਪ੍ਰਭ ਵਾਸੀ ਪੌਲੀਆਂ, ਜ਼ਿਲ੍ਹਾ ਐੱਸਬੀਐੱਸ ਨਗਰ, ਬਾਬੂ ਵਾਸੀ ਬਸਿਆਲਾ, ਥਾਣਾ ਗੜ੍ਹਸ਼ੰਕਰ, ਗੌਰਵ ਉਰਫ ਭਾਗਾ ਵਾਸੀ ਚੱਕੋਵਾਲ ਬ੍ਰਾਹਮਣਾ, ਥਾਣਾ ਬੁੱਲ੍ਹੋਵਾਲ, ਦਵਿੰਦਰ ਭਲਵਾਨ ਵਾਸੀ ਬੁਲੇਵਾਲ,ਜੱਸੀ ਵਾਸੀ ਭੋਗਪੁਰ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Jammu Kashmir: ਦਹਿਸ਼ਤਗਰਦਾਂ ਨਾਲ ਮੁਕਾਬਲੇ ‘ਚ 1 ਜਵਾਨ ਸ਼ਹੀਦ, 3 ਜ਼ਖ਼ਮੀ || Today News

0

Jammu Kashmir: ਦਹਿਸ਼ਤਗਰਦਾਂ ਨਾਲ ਮੁਕਾਬਲੇ ‘ਚ 1 ਜਵਾਨ ਸ਼ਹੀਦ, 3 ਜ਼ਖ਼ਮੀ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਦੂਰ-ਦੁਰਾਡੇ ਜੰਗਲੀ ਇਲਾਕੇ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਇਕ ਜਵਾਨ ਸ਼ਹੀਦ ਹੋ ਗਿਆ। ਨਾਲ ਹੀ ਤਿੰਨ ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਦੇ ਵਿਸ਼ੇਸ਼ ਬਲਾਂ ਦੇ ਜੂਨੀਅਰ ਕਮਿਸ਼ਨਡ ਅਫਸਰ (JCO) ਐਤਵਾਰ ਨੂੰ ਮੁਕਾਬਲੇ ‘ਚ ਸ਼ਹੀਦ (JCO Martyred) ਹੋ ਗਿਆ ਹੈ।

ਸੁਖਜਿੰਦਰ ਰੰਧਾਵਾ ਨੇ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਕਾਨੂੰਨੀ ਨੋਟਿਸ || Punjab News

ਮਹਾਨ ਕੁਰਬਾਨੀ ਨੂੰ ਸਲਾਮ

ਇਹ ਆਪ੍ਰੇਸ਼ਨ ਦੋ ਵੀਡੀਜੀ ਦੇ ਮਾਰੇ ਜਾਣ ਤੋਂ ਬਾਅਦ ਚੱਲ ਰਹੀ ਡੂੰਘਾਈ ਨਾਲ ਤਲਾਸ਼ੀ ਦੌਰਾਨ ਕੀਤਾ ਗਿਆ। ਸ਼ਹੀਦ ਹੋਏ ਜਵਾਨ ਦੀ ਪਛਾਣ ਨਾਇਬ ਸੂਬੇਦਾਰ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਭਾਰਤੀ ਫ਼ੌਜ ਨੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਸਲਾਮ ਕੀਤਾ ਹੈ।