Home Blog Page 1069

ਸ੍ਰੀ ਫਤਿਹਗੜ੍ਹ ਸਾਹਿਬ ਦੇ DC ਨੇ ਬਿਨਾਂ ਮਨਜ਼ੂਰੀ ਤੋਂ ਚੱਲ ਰਹੇ ਖੂਨਦਾਨ ਕੈਂਪਾਂ ਨੂੰ ਕਰਵਾਇਆ ਬੰਦ || Punjab News

0

ਸ੍ਰੀ ਫਤਿਹਗੜ੍ਹ ਸਾਹਿਬ ਦੇ  DC ਨੇ ਬਿਨਾਂ ਮਨਜ਼ੂਰੀ ਤੋਂ ਚੱਲ ਰਹੇ ਖੂਨਦਾਨ ਕੈਂਪਾਂ ਨੂੰ ਕਰਵਾਇਆ ਬੰਦ

ਸ਼੍ਰੀ ਫਤਿਹਗੜ੍ਹ ਸਾਹਿਬ- ਪੰਜਾਬ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੌਰਾਨ ਬਿਨਾਂ ਮਨਜ਼ੂਰੀ ਖੂਨਦਾਨ ਕੈਂਪ ਲਗਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ, ਐਸ.ਡੀ.ਐਮ ਫ਼ਤਹਿਗੜ੍ਹ ਸਾਹਿਬ ਅਰਵਿੰਦ ਗੁਪਤਾ ਅਤੇ ਹੋਰ ਅਧਿਕਾਰੀਆਂ ਦੀ ਟੀਮ ਨਾਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਲਗਾਏ ਗਏ ਖ਼ੂਨਦਾਨ ਕੈਂਪਾਂ ਦਾ ਨਿਰੀਖਣ ਕੀਤਾ |

ਖਾਈ ‘ਚ ਡਿੱਗੀ ਬੱਸ, 3 ਲੋਕਾਂ ਦੀ ਹੋਈ ਮੌ.ਤ

ਨਿਰੀਖਣ ਦੌਰਾਨ ਜਦੋਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਲਗਾਏ ਗਏ ਖ਼ੂਨਦਾਨ ਕੈਂਪ ਦੇ ਪ੍ਰਬੰਧਕਾਂ ਨੂੰ ਲੋੜੀਂਦੀ ਮਨਜ਼ੂਰੀ ਦਿਖਾਉਣ ਲਈ ਕਿਹਾ ਤਾਂ ਪ੍ਰਬੰਧਕ ਮਨਜ਼ੂਰੀ ਦੇਣ ਤੋਂ ਅਸਮਰੱਥ ਰਹੇ, ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਵਿਸ਼ਾਲ ਵਰਮਾ ਨੂੰ ਆਦੇਸ਼ ਦਿੱਤੇ | ਮੌਕੇ ‘ਤੇ ਮੌਜੂਦ ਰਹਿਣ ਅਤੇ ਕੈਂਪ ਤੁਰੰਤ ਬੰਦ ਕਰ ਦਿੱਤਾ ਗਿਆ।

ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਫਤਿਹਗੜ੍ਹ ਸਾਹਿਬ ਵਿੱਚ ਸ਼ਹੀਦੀ ਜੋੜ ਮੇਲ ਦੌਰਾਨ ਕੁਝ ਸੰਸਥਾਵਾਂ ਜਾਂ ਵਿਅਕਤੀ ਬਿਨਾਂ ਇਜਾਜ਼ਤ ਖੂਨਦਾਨ ਕੈਂਪ ਲਗਾ ਕੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਉਨ੍ਹਾਂ ਅੱਜ ਸਬੰਧਤ ਅਧਿਕਾਰੀਆਂ ਨਾਲ ਕੈਂਪਾਂ ਦਾ ਨਿਰੀਖਣ ਕੀਤਾ। ਬਿਨਾਂ ਪ੍ਰਵਾਨਗੀ ਤੋਂ ਚੱਲ ਰਹੇ ਕੈਂਪ ਬੰਦ ਕਰ ਦਿੱਤੇ ਗਏ।

2025 ‘ਚ ਲਾਂਚ ਹੋ ਸਕਦੀਆਂ ਹਨ Mahindra ਦੀਆਂ 5 ਗੱਡੀਆਂ

0

2025 ‘ਚ ਲਾਂਚ ਹੋ ਸਕਦੀਆਂ ਹਨ Mahindra ਦੀਆਂ 5 ਗੱਡੀਆਂ

ਸਾਲ 2024 ਵਿੱਚ ਮਹਿੰਦਰਾ ਨੇ ਆਪਣੀਆਂ ਗੱਡੀਆਂ ਨਾਲ ਬਹੁਤ ਸੁਰਖੀਆਂ ਬਟੋਰੀਆਂ, ਜਿਸ ਵਿੱਚ Thar Roxx ਤੋਂ ਲੈ ਕੇ ਇਲੈਕਟ੍ਰਿਕ SUV ਵਰਗੀਆਂ XEV 9e ਤੇ BE 6 ਤੱਕ ਸ਼ਾਮਲ ਹਨ। ਮਹਿੰਦਰਾ ਸਾਲ 2025 ਵਿੱਚ ਆਪਣੀ ਸਫਲਤਾ ਨੂੰ ਜਾਰੀ ਰੱਖਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨਵੇਂ ਇਲੈਕਟ੍ਰਿਕ ਮਾਡਲ XEV ਤੇ BE ਨੂੰ ਵਧਾਉਣ ਦੇ ਨਾਲ-ਨਾਲ ਆਪਣੀ ਪਾਪੂਲਰ ICE ਵਿੱਚ ਕੁਝ ਅਪਡੇਟਜ਼ ਲਿਆਉਣ ਦੀ ਵੀ ਤਿਆਰੀ ਕਰ ਰਹੀ ਹੈ। ਆਓ ਜਾਣਦੇ ਹਾਂ ਕਿ ਮਹਿੰਦਰਾ ਦੀਆਂ ਕਿਹੜੀਆਂ ਗੱਡੀਆਂ ਸਾਲ 2025 ‘ਚ ਲਾਂਚ ਹੋ ਸਕਦੀਆਂ ਹਨ।

ਕੀਮਤ ਕੀ ਹੋ ਸਕਦੀ ਹੈ: 16 ਲੱਖ ਰੁਪਏ

 

ਸਾਲ 2025 ਵਿੱਚ ਮਹਿੰਦਰਾ XUV 3XO ਦਾ ਇਲੈਕਟ੍ਰਿਕ ਵਰਜ਼ਨ XUV 4XO EV ਜਾਂ XEV 4e ਦੇ ਨਾਂ ਤੋਂ ਲਾਂਚ ਕਰ ਸਕਦੀ ਹੈ। ਇਸ ‘ਚ 34.5 kWh ਤੇ 39.5 kWh ਬੈਟਰੀ ਪੈਕ ਆਪਸ਼ਨ ਦੇਖਣ ਨੂੰ ਮਿਲ ਸਕਦਾ ਹੈ। ਇਸ ‘ਚ XUV 3XO ਵਰਗੇ ਫੀਚਰਜ਼ ਤੇ ਡਿਜ਼ਾਈਨ ਦੇਖਣ ਲਈ ਮਿਲ ਸਕਦੇ ਹਨ।

2. XEV 7e

 

ਲਾਂਚ ਦੀ ਤਰੀਕ: ਮਾਰਚ 2025

ਕੀਮਤ ਕੀ ਹੋ ਸਕਦੀ ਹੈ: 21 ਲੱਖ ਰੁਪਏ

 

Mahindra XUV700 ਦਾ ਇਲੈਕਟ੍ਰਿਕ ਵਰਜ਼ਨ XEV 7e ਨੂੰ ਵੀ ਮਾਰਚ ‘ਚ ਹੀ ਲਾਂਚ ਕੀਤਾ ਜਾ ਸਕਦਾ ਹੈ। ਇਸ ਦਾ ਡਿਜ਼ਾਈਨ ਤੇ ਇੰਟੀਰੀਅਰ ਲਗਪਗ XEV 9e ਵਰਗਾ ਹੋ ਸਕਦਾ ਹੈ। ਇਸ ‘ਚ XEV 9e ਦੀ ਤਰ੍ਹਾਂ ਹੀ ਤਿੰਨ ਸਕਰੀਨ ਵਾਲੀ ਲੇਆਊਟ, ਮਲਟੀ-ਜ਼ੋਨ AC ਤੇ ਪ੍ਰੀਮੀਅਮ ਸਾਊਂਡ ਸਿਸਟਮ ਵਰਗੇ ਫੀਚਰਜ਼ ਦੇਖਣ ਨੂੰ ਮਿਲ ਸਕਦੇ ਹਨ। ਇਸ ਵਿੱਚ 59 kWh ਤੇ 79 kWh ਬੈਟਰੀ ਪੈਕ ਆਪਸ਼ਨ ਦਿੱਤੇ ਜਾ ਸਕਦੇ ਹਨ, ਜੋ ਕਰੀਬ 650 ਕਿਲੋਮੀਟਰ ਤੱਕ ਦੀ ਰੇਂਜ ਦੇ ਸਕਦੀ ਹੈ।
3. Thar 3-Door Facelift

 

ਲਾਂਚ ਦੀ ਤਰੀਕ: ਅਪ੍ਰੈਲ 2025

ਕੀਮਤ ਕੀ ਹੋ ਸਕਦੀ ਹੈ: 12 ਲੱਖ ਰੁਪਏ

 

ਮਹਿੰਦਰਾ ਦੀ ਪਾਪੂਲਰ 3-ਡੋਰ ਥਾਰ ਨੂੰ 2025 ਵਿੱਚ ਮਿਡ-ਲਾਈਫ ਅੱਪਡੇਟ ਮਿਲ ਸਕਦੀ ਹੈ। ਇਸ ‘ਚ ਨਵੀਂ ਸਟਾਈਲਿੰਗ, ਅੱਪਡੇਟ ਇੰਟੀਰੀਅਰ ਤੇ ਹੋਰ ਜ਼ਿਆਦਾ ਪ੍ਰੀਮੀਅਮ ਫੀਚਰਜ਼ ਵੀ ਦਿੱਤੇ ਜਾ ਸਕਦੇ ਹਨ।ਇਸ ਨੂੰ 1.5-ਲੀਟਰ ਡੀਜ਼ਲ, 2.2-ਲੀਟਰ ਡੀਜ਼ਲ ਅਤੇ 2-ਲੀਟਰ ਟਰਬੋ-ਪੈਟਰੋਲ ਇੰਜਣ ਨਾਲ ਲਿਆਂਦਾ ਜਾ ਸਕਦਾ ਹੈ।

4. Production-Spec BE 07

 

ਲਾਂਚ ਦੀ ਤਰੀਕ: ਅਗਸਤ 2025

ਕੀਮਤ ਕੀ ਹੋ ਸਕਦੀ ਹੈ: 30 ਲੱਖ ਰੁਪਏ

ਸਾਲ 2025 ‘ਚ ਮਹਿੰਦਰਾ ਆਪਣੀ ਇਕ ਹੋਰ ਨਵੀਂ ਇਲੈਕਟ੍ਰਿਕ ਕਾਰ BE 07 ਦੇ ਨਾਂ ਤੋਂ ਲਾਂਚ ਕਰ ਸਕਦੀ ਹੈ। ਇਸ ਦਾ ਡਿਜ਼ਾਈਨ ਉਸ ਤਰ੍ਹਾਂ ਦਾ ਹੀ ਹੋਵੇਗਾ ਜਿਸ ਤਰ੍ਹਾਂ ਦਾ 2022 ‘ਚ ਪੇਸ਼ ਕੀਤੇ ਗਏ BE 07 ਵਰਗਾ ਹੀ ਹੋਵੇਗਾ। ਇਸ ‘ਚ XEV 9e ਵਰਗਾ ਹੀ ਪਾਵਰਟ੍ਰੇਨ ਦੇਖਣ ਲਈ ਮਿਲ ਸਕਦਾ ਹੈ।

5. Scorpio N Model

ਖਾਈ ‘ਚ ਡਿੱਗੀ ਬੱਸ, 3 ਲੋਕਾਂ ਦੀ ਹੋਈ ਮੌ.ਤ

ਲਾਂਚ ਦੀ ਤਰੀਕ: 2025 ਦੇ ਅੰਤ ਤਕ

ਕੀਮਤ ਕੀ ਹੋ ਸਕਦੀ ਹੈ: 13.85 ਲੱਖ ਤੋਂ ਲੈ ਕੇ 24.54 ਲੱਖ ਰੁਪਏ ਤਕ

 

ਮਹਿੰਦਰਾ ਦੀ ਪਾਪੂਲਰ Scorpio N ਨੂੰ 2025 ਵਿੱਚ ਕੁਝ ਨਵੇਂ ਅਪਡੇਟ ਮਿਲ ਸਕਦੇ ਹਨ। ਇਸ ‘ਚ ਕੰਪਨੀ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ADAS) ਵਰਗੇ ਫੀਚਰਜ਼ ਨੂੰ ਸ਼ਾਮਲ ਕਰ ਸਕਦੀ ਹੈ। ਇਸ ਦੇ ਨਾਲ ਹੀ ਇਸ ਨੂੰ ਪਹਿਲਾਂ ਤੋਂ ਜ਼ਿਆਦਾ ਪ੍ਰੀਮੀਅਮ ਫੀਚਰਜ਼ ਤੋਂ ਲੈਸ ਕੀਤਾ ਜਾ ਸਕਦਾ ਹੈ।

ਖਾਈ ‘ਚ ਡਿੱਗੀ ਬੱਸ, 3 ਲੋਕਾਂ ਦੀ ਹੋਈ ਮੌ.ਤ

0

ਖਾਈ ‘ਚ ਡਿੱਗੀ ਬੱਸ, 3 ਲੋਕਾਂ ਦੀ ਹੋਈ ਮੌ.ਤ

ਉੱਤਰਾਖੰਡ ਦੇ ਕੁਮਾਉਂ ਡਿਵੀਜ਼ਨ ਦੇ ਭੀਮਤਾਲ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਅਲਮੋੜਾ ਤੋਂ ਹਲਦਵਾਨੀ ਆ ਰਹੀ ਰੋਡਵੇਜ਼ ਦੀ ਬੱਸ ਭੀਮਤਾਲ-ਰਾਣੀਬਾਗ ਮੋਟਰ ਰੋਡ ‘ਤੇ ਅਮਲਾਲੀ ਨੇੜੇ 1500 ਫੁੱਟ ਡੂੰਘੀ ਖਾਈ ‘ਚ ਡਿੱਗ ਗਈ। ਬੱਸ ਖੱਡ ‘ਚ ਡਿੱਗਣ ਕਾਰਨ ਬੱਸ ‘ਚ ਸਵਾਰ 27 ਲੋਕ ਇਧਰ-ਉਧਰ ਖਿੱਲਰ ਗਏ। ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜਦਕਿ ਕੁਝ ਗੰਭੀਰ ਜ਼ਖਮੀ ਹਨ।

MSP ਕਾਨੂੰਨ ਬਣਾਓਗੇ ਜਾਂ ਮੇਰੀ ਸ਼ਹਾਦਤ ਦਾ ਕਰੋਗੇ ਇੰਤਜ਼ਾਰ: ਜਗਜੀਤ ਸਿੰਘ ਡੱਲੇਵਾਲ

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ। ਜ਼ਖਮੀਆਂ ਨੂੰ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰੱਸੀਆਂ ਅਤੇ ਮੋਢਿਆਂ ‘ਤੇ ਚੁੱਕ ਕੇ ਸੜਕ ‘ਤੇ ਲਿਆਂਦਾ ਗਿਆ। ਸੜਕ ਰਾਹੀਂ ਸੀ.ਐਚ.ਸੀ ਭੀਮਤਾਲ ਲਿਜਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹੈ।

15 ਐਂਬੂਲੈਂਸਾਂ ਨੂੰ ਹਲਦਵਾਨੀ ਭੇਜਿਆ ਗਿਆ

ਪ੍ਰਸ਼ਾਸਨਿਕ ਅਮਲੇ ਨੂੰ ਚੌਕਸ ਕਰ ਦਿੱਤਾ ਗਿਆ ਹੈ। ਸੁਸ਼ੀਲ ਤਿਵਾਰੀ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। 15 ਐਂਬੂਲੈਂਸਾਂ ਨੂੰ ਹਲਦਵਾਨੀ ਭੇਜਿਆ ਗਿਆ ਹੈ। ਬਚਾਅ ਟੀਮਾਂ ਵੱਡੇ ਪੱਧਰ ‘ਤੇ ਕੰਮ ਕਰ ਰਹੀਆਂ ਹਨ। ਚੱਕਾ ਜਾਮ ਹੋਣ ਕਾਰਨ ਮਰੀਜ਼ਾਂ ਨੂੰ ਲਿਆਉਣ ਵਿੱਚ ਦਿੱਕਤ ਆ ਰਹੀ ਹੈ।

ਹਰਿਆਣਾ ਵਿੱਚ ਭੂਚਾਲ ਦੇ ਝਟਕੇ ਹੋਏ ਮਹਿਸੂਸ

0

ਹਰਿਆਣਾ ਵਿੱਚ ਭੂਚਾਲ ਦੇ ਝਟਕੇ ਹੋਏ ਮਹਿਸੂਸ

ਦੱਸ- ਦਈਏ ਕਿ ਹਰਿਆਣਾ ਵਿੱਚ ਭੂਚਾਲ ਦੀ ਝਟਕੇ ਮਹਿਸੂਸ ਹੋਏ ਹਨ। ਹਰਿਆਣਾ ਵਿਚ ਦੁਪਹਿਰ 12.28 ਵਜੇ ਭੂਚਾਲ ਆਇਆ। ਰੋਹਤਕ, ਸੋਨੀਪਤ ਅਤੇ ਪਾਣੀਪਤ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਲੋਕ ਘਰਾਂ ‘ਚੋਂ ਬਾਹਰ ਆ ਗਏ। ਇਸ ਦਾ ਕੇਂਦਰ ਸੋਨੀਪਤ ਸੀ।

MSP ਕਾਨੂੰਨ ਬਣਾਓਗੇ ਜਾਂ ਮੇਰੀ ਸ਼ਹਾਦਤ ਦਾ ਕਰੋਗੇ ਇੰਤਜ਼ਾਰ: ਜਗਜੀਤ ਸਿੰਘ ਡੱਲੇਵਾਲ

ਰਿਕਟਰ ਸਕੇਲ ਦੀ ਵਰਤੋਂ ਭੂਚਾਲ ਦੀ ਤੀਬਰਤਾ ਨੂੰ ਮਾਪਣ ਲਈ ਕੀਤੀ ਜਾਂਦੀ ਹੈ। ਇਸ ਨੂੰ ਰਿਕਟਰ ਮੈਗਨੀਟਿਊਡ ਟੈਸਟ ਸਕੇਲ ਕਿਹਾ ਜਾਂਦਾ ਹੈ। ਭੂਚਾਲਾਂ ਨੂੰ ਰਿਕਟਰ ਪੈਮਾਨੇ ’ਤੇ 1 ਤੋਂ 9 ਦੇ ਪੈਮਾਨੇ ’ਤੇ ਮਾਪਿਆ ਜਾਂਦਾ ਹੈ। ਭੂਚਾਲ ਨੂੰ ਇਸ ਦੇ ਕੇਂਦਰ ਤੋਂ ਮਾਪਿਆ ਜਾਂਦਾ ਹੈ।

 

MSP ਕਾਨੂੰਨ ਬਣਾਓਗੇ ਜਾਂ ਮੇਰੀ ਸ਼ਹਾਦਤ ਦਾ ਕਰੋਗੇ ਇੰਤਜ਼ਾਰ: ਜਗਜੀਤ ਸਿੰਘ ਡੱਲੇਵਾਲ

0

MSP ਕਾਨੂੰਨ ਬਣਾਓਗੇ ਜਾਂ ਮੇਰੀ ਸ਼ਹਾਦਤ ਦਾ ਕਰੋਗੇ ਇੰਤਜ਼ਾਰ: ਜਗਜੀਤ ਸਿੰਘ ਡੱਲੇਵਾਲ

ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਹੁਣ 30ਵੇਂ ਦਿਨ ਦਾਖ਼ਲ ਹੋ ਗਿਆ ਹੈ। ਮੰਗਲਵਾਰ ਨੂੰ ਮਰਨ ਵਰਤ ਦੇ 29ਵੇਂ ਦਿਨ ਕਈ ਦਿਨਾਂ ਬਾਅਦ ਜਗਜੀਤ ਸਿੰਘ ਡੱਲੇਵਾਲ ਆਪਣੀ ਟਰਾਲੀ ’ਚੋਂ ਬਾਹਰ ਆਏ ਸਨ ਅਤੇ ਸਰੀਰਕ ਤੌਰ ’ਤੇ ਬਹੁਤ ਕਮਜ਼ੋਰ ਹੋਣ ਕਾਰਨ ਉਨ੍ਹਾਂ ਨੂੰ ਸਟ੍ਰੈਚਰ ਉੱਪਰ ਪਾ ਕੇ ਬਾਹਰ ਲਿਆਂਦਾ ਗਿਆ ਸੀ। ਇਸ ਦੌਰਾਨ ਡੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਵੀ ਲਿਖਿਆ ਹੈ। ਚਿੱਠੀ ਲਿਖ ਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸੰਸਦ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਬਣਾਓਗੇ ਜਾਂ ਫਿਰ ਮੇਰੀ ਸ਼ਹਾਦਤ ਦਾ ਇੰਤਜ਼ਾਰ ਕਰੋਗੇ।

ਭਾਰੀ ਬਰਫ਼ਬਾਰੀ ਨੇ ਵਧਾਈ ਸੈਲਾਨੀਆਂ ਦੀ ਮੁਸੀਬਤ, 4 ਦੀ ਮੌ.ਤ

ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਡੱਲੇਵਾਲ ਨੇ ਕਿਹਾ ਕਿ ਖੇਤੀਬਾੜੀ ਦੇ ਵਿਸ਼ੇ ‘ਤੇ ਸੰਸਦ ਦੀ ਸਥਾਈ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਤੁਹਾਨੂੰ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ ਹੈ। ਇਸ ਵਿੱਚ ਲਿਖਿਆ ਗਿਆ ਸੀ ਕਿ ਗਾਰੰਟੀ ਐਕਟ ਸਮੇਤ 13 ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿੱਚ ਅੰਦੋਲਨ ਚੱਲ ਰਿਹਾ ਹੈ। ਦੋਵਾਂ ਮੋਰਚਿਆਂ ਦੀ ਰਣਨੀਤੀ ਅਨੁਸਾਰ ਉਹ 26 ਨਵੰਬਰ ਤੋਂ ਮਰਨ ਵਰਤ ‘ਤੇ ਹਨ ਅਤੇ ਉਮੀਦ ਹੈ ਕਿ ਤੁਹਾਨੂੰ ਮੋਰਚਿਆਂ ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਹੀ ਰਹੀ ਹੋਵੇਗੀ।

ਘੱਟੋ-ਘੱਟ ਸਮਰਥਨ ਮੁੱਲ

ਪ੍ਰਧਾਨ ਮੰਤਰੀ ਹਾਲ ਹੀ ਵਿੱਚ ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਨੇ ਸੰਸਦ ਦੇ ਸਾਹਮਣੇ ਇਕ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਸ ਨਾਲ ਦੇਸ਼ ਦੀ ਆਰਥਿਕਤਾ, ਖ਼ਾਸ ਕਰਕੇ ਪੇਂਡੂ ਅਰਥ ਵਿਵਸਥਾ ਨੂੰ ਬਹੁਤ ਫਾਇਦਾ ਹੋਵੇਗਾ। ਇਸ ਸੰਸਦੀ ਕਮੇਟੀ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ, ਯਾਨੀ ਦੇਸ਼ ਦੀ ਸਰਵਉੱਚ ਸੰਸਥਾ ਸੰਸਦ ਦੀ ਭਾਵਨਾ ਦੇਸ਼ ਦੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਾਰੰਟੀ ਬਣਾਉਣ ਦੇ ਹੱਕ ਵਿੱਚ ਹੈ, ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਕਮੇਟੀ ਨੇ ਸ਼ਾਮਲ ਸਾਰੇ ਸੰਸਦ ਮੈਂਬਰਾਂ ਨੇ ਸਰਬਸੰਮਤੀ ਨਾਲ ਇਸ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ ਹੈ।

ਭਾਰੀ ਬਰਫ਼ਬਾਰੀ ਨੇ ਵਧਾਈ ਸੈਲਾਨੀਆਂ ਦੀ ਮੁਸੀਬਤ, 4 ਦੀ ਮੌ.ਤ

0

ਭਾਰੀ ਬਰਫ਼ਬਾਰੀ ਨੇ ਵਧਾਈ ਸੈਲਾਨੀਆਂ ਦੀ ਮੁਸੀਬਤ, 4 ਦੀ ਮੌ.ਤ

ਡਿਜੀਟਲ ਡੈਸਕ, ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਮੇਤ ਕਈ ਥਾਵਾਂ ‘ਤੇ ਬਰਫ਼ਬਾਰੀ ਜਾਰੀ ਹੈ। ਬਰਫਬਾਰੀ ਕਾਰਨ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਕਾਫੀ ਹੇਠਾਂ ਚਲਾ ਗਿਆ ਹੈ। ਉੱਥੇ ਹੀ ਕ੍ਰਿਸਮਸ ਦੀਆਂ ਛੁੱਟੀਆਂ ਲਈ ਇੱਥੇ ਆਉਣ ਵਾਲੇ ਸੈਲਾਨੀਆਂ ‘ਚ ਖੁਸ਼ੀ ਹੈ ਤੇ ਵਾਹਨਾਂ ਲਈ ਸੰਕਟ ਵੀ।

ਅਟਲ ਬਿਹਾਰੀ ਵਾਜਪਾਈ ਦੀ 100ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ-ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ || National News

ਲੋਕ ਸ਼ਿਮਲਾ, ਮਨਾਲੀ ਤੇ ਹਿਮਾਚਲ ਪ੍ਰਦੇਸ਼ ਦੇ ਹੋਰ ਸੈਰ-ਸਪਾਟਾ ਕੇਂਦਰਾਂ ‘ਚ ‘ਵਾਈਟ ਕ੍ਰਿਸਮਸ’ ਮਨਾ ਰਹੇ ਹਨ। ਬਰਫਬਾਰੀ ਕਾਰਨ 226 ਸੜਕਾਂ ਬੰਦ ਹੋ ਗਈਆਂ ਹਨ। ਹੋਟਲ ਬੁਕਿੰਗ ਵਧ ਗਈ ਹੈ। ਇਸ ਦੇ ਨਾਲ ਹੀ ਵਾਹਨ ਤਿਲਕਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦਿੱਲੀ ਤੋਂ ਮਨਾਲੀ ਜਾ ਰਹੇ ਸੈਲਾਨੀ ਦੀ ਹੋਈ ਮੌਤ

ਬਰਫ਼ਬਾਰੀ ਦੇਖਣ ਦਿੱਲੀ ਤੋਂ ਮਨਾਲੀ ਆ ਰਹੇ ਇਕ ਸੈਲਾਨੀ ਦੀ ਕਾਰ ਹਾਦਸੇ ‘ਚ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ 22 ਸਾਲਾ ਹਿਮਾਂਸ਼ੂ ਪੁੱਤਰ ਸ਼ੇਖਰ ਵਾਸੀ ਮਕਾਨ ਨੰਬਰ 68, ਨਜਫਗੜ੍ਹ ਰੇਵਾਲਾ ਖਾਨਪੁਰ ਪ੍ਰੇਮ ਕਲੋਨੀ ਦੱਖਣੀ ਪੱਛਮੀ ਨਵੀਂ ਦਿੱਲੀ ਵਜੋਂ ਹੋਈ ਹੈ। ਸੋਮਵਾਰ ਨੂੰ ਉਸ ਦੀ ਕਾਰ ਹਨੋਗੀ ਪੁਲ ਤੋਂ ਨਾਲੇ ਵਿੱਚ ਡਿੱਗ ਗਈ।

ਹਾਦਸੇ ‘ਚ ਪੰਜ ਸਵਾਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਇਕ ਹਿਮਾਂਸ਼ੂ ਦੀ ਮੰਗਲਵਾਰ ਨੂੰ ਜ਼ੋਨਲ ਹਸਪਤਾਲ ਮੰਡੀ ‘ਚ ਮੌਤ ਹੋ ਗਈ। ਕਾਰ ਨੰਬਰ ਡੀਐਲ-09 ਸੀਬੀਜੀ-2332 ਵਿੱਚ ਪੰਜ ਸੈਲਾਨੀ ਸਵਾਰ ਸਨ। ਸੋਮਵਾਰ ਸਵੇਰੇ ਦਿੱਲੀ ਤੋਂ ਮਨਾਲੀ ਜਾਂਦੇ ਸਮੇਂ ਜਿਵੇਂ ਹੀ ਕਾਰ ਹਨੋਗੀ ਡਰੇਨ ਨੇੜੇ ਪਹੁੰਚੀ ਤਾਂ ਇਕ ਮੋੜ ‘ਤੇ ਕਾਰ ਸੜਕ ਤੋਂ ਉਤਰ ਕੇ ਸਿੱਧੀ ਨਾਲੇ ‘ਚ ਜਾ ਡਿੱਗੀ।

ਇਹ ਹਾਦਸਾ ਪੁਲ ਦੇ ਕਿਨਾਰੇ ‘ਤੇ ਰੇਲਿੰਗ ਨਾ ਹੋਣ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਨਾਗਵੈਨ ਹਸਪਤਾਲ ਲਿਜਾਇਆ ਗਿਆ, ਜਿੱਥੋਂ ਹਿਮਾਂਸ਼ੂ ਨੂੰ ਜ਼ੋਨਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਮੰਗਲਵਾਰ ਦੁਪਹਿਰ ਉਸ ਦੀ ਮੌਤ ਹੋ ਗਈ।

 

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲੱਗੀ ਧਾਰਮਿਕ ਸਜ਼ਾ || Punjab News

0

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲੱਗੀ ਧਾਰਮਿਕ ਸਜ਼ਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੂੰ ਬੀਬੀ ਜਗੀਰ ਕੌਰ ਨੂੰ ਬੋਲੇ ਅਪਮਾਨਜਨਕ ਸ਼ਬਦਾਂ ਦੇ ਮਾਮਲੇ ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਐਡਵੋਕੇਟ ਹਰਜਿੰਦਰ ਧਾਮੀ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋਏ ਸਨ। ਪੰਜ ਪਿਆਰਿਆਂ ਵਲੋਂ ਲਗਾਈ ਗਈ ਧਾਰਮਿਕ ਸਜ਼ਾ ਅਨੁਸਾਰ ਹਰਜਿੰਦਰ ਸਿੰਘ ਧਾਮੀ ਇਕ ਘੰਟਾ ਜੂਠੇ ਭਾਂਡੇ ਮਾਂਜਣ ਦੇ ਨਾਲ ਨਾਲ ਜੋੜੇ ਸਾਫ਼ ਕਰਨ ਦੀ ਸੇਵਾ ਨਿਭਾਉਣਗੇ। ਇਸ ਦੌਰਾਨ ਧਾਮੀ ਜਪੁਜੀ ਸਾਹਿਬ ਦਾ ਪਾਠ ਵੀ ਕਰਨਗੇ।

ਅਜ਼ਰਬੈਜਾਨ ਤੋਂ ਰੂਸ ਜਾ ਰਿਹਾ ਜਹਾਜ਼ ਕਜ਼ਾਕਿਸਤਾਨ ‘ਚ ਕਰੈਸ਼, ਚਾਲਕ ਦਲ ਸਮੇਤ 72 ਲੋਕ ਸਨ ਸਵਾਰ

ਦੱਸ ਦਈਏ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਪ੍ਰਤੀ ਅਪਸ਼ਬਦ ਬੋਲ ਦਿੱਤੇ ਗਏ ਸਨ। ਹਾਲਾਂਕਿ, ਵਿਵਾਦ ਵਧਣ ‘ਤੇ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਆਪਣੇ ਵਲੋਂ ਬੀਬੀ ਜਗੀਰ ਕੌਰ ਪ੍ਰਤੀ ਜਾਣੇ ਅਣਜਾਣੇ ਬੋਲੇ ਗਏ ਅਪਸ਼ਬਦਾਂ ਸੰਬੰਧੀ ਖਿਮਾ ਯਾਚਨਾ ਵੀ ਮੰਗੀ ਸੀ। ਇਸ ਮਾਮਲੇ ‘ਚ ਮਹਿਲਾ ਕਮਿਸ਼ਨ ਵੱਲੋਂ ਵੀ ਧਾਮੀ ਖਿਲਾਫ ਸੂ-ਮੋਟੋ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ 4 ਦਿਨ ਦੇ ਅੰਦਰ ਅੰਦਰ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਆਖਿਆ ਗਿਆ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਪੇਸ਼ ਹੋਏ ਸਨ।

 

ਵਾਲਾਂ ਦੀ ਖੂਬਸੂਰਤੀ ਰਹੇਗੀ ਬਰਕਰਾਰ, ਦੋ ਮੂੰਹੇ ਵਾਲਾਂ ਤੋਂ ਇੰਝ ਪਾਓ ਛੁਟਕਾਰਾ

0

ਵਾਲਾਂ ਦੀ ਖੂਬਸੂਰਤੀ ਰਹੇਗੀ ਬਰਕਰਾਰ, ਦੋ ਮੂੰਹੇ ਵਾਲਾਂ ਤੋਂ ਇੰਝ ਪਾਓ ਛੁਟਕਾਰਾ

ਤੁਹਾਡੇ ਵਾਲ ਕਿੰਨੇ ਵੀ ਸਿਹਤਮੰਦ ਹੋਣ, ਹਰ 6 ਮਹੀਨਿਆਂ ਵਿੱਚ ਇੱਕ ਵਾਰ ਇਸਨੂੰ ਕੱਟਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜੇਕਰ ਕੰਘੀ ਕਰਦੇ ਸਮੇਂ ਉਹ ਵਾਲਾਂ ‘ਚ ਫਸ ਜਾਂਦੀ ਹੈ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਵਾਲਾਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਸ ਦੇ ਨਾਲ-ਨਾਲ ਵਾਲ ਦੋ ਮੁੰਹੇ ਹੋ ਸਕਦੇ ਹਨ। ਜੇਕਰ ਤੁਸੀਂ ਬਲੋ ਡਰਾਇਰ, ਕਰਲਰ ਜਾਂ ਸਟ੍ਰੇਟਨਰ ਦੀ ਵਰਤੋਂ ਕਰਦੇ ਹੋ ਤਾਂ ਹਰ 4 ਮਹੀਨਿਆਂ ਬਾਅਦ ਟ੍ਰਿਮ ਕਰੋ। ਇਨ੍ਹਾਂ ਸਾਧਨਾਂ ਤੋਂ ਪੈਦਾ ਹੋਣ ਵਾਲੀ ਗਰਮੀ ਵਾਲਾਂ ਦੀ ਸਭ ਤੋਂ ਉਪਰਲੀ ਪਰਤ ਨੂੰ ਖੋਲ੍ਹਦੀ ਹੈ, ਜਿਸ ਨਾਲ ਵਾਲ ਹੋਰ ਵੀ ਪਤਲੇ ਹੋ ਜਾਂਦੇ ਹਨ ਅਤੇ ਇਸ ਦੇ ਖਰਾਬ ਹੋਣ ਤੇ ਟੁੱਟਣ ਦੀ ਸੰਭਾਵਨਾ ਵੀ ਤੇਜ਼ੀ ਨਾਲ ਵੱਧ ਜਾਂਦੀ ਹੈ।

ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਚ SGPC ਪ੍ਰਧਾਨ ਧਾਮੀ ਪੰਜਾਂ ਪਿਆਰਿਆਂ ਅੱਗੇ ਹੋਏ ਪੇਸ਼

ਭਾਵੇਂ ਤੁਸੀਂ ਆਪਣੇ ਵਾਲਾਂ ਨੂੰ ਬਲੀਚ ਕਰਦੇ ਹੋ ਹਰ ਦੋ ਮਹੀਨਿਆਂ ਵਿੱਚ ਟ੍ਰਿਮ ਕਰਵਾਉਣਾ ਅਕਲਮੰਦੀ ਦੀ ਗੱਲ ਹੈ। ਬਲੀਚ ਵਾਲਾਂ ਦੇ ਕੁਦਰਤੀ ਰੰਗਾਂ ਨੂੰ ਦੂਰ ਕਰ ਦਿੰਦੀ ਹੈ, ਜਿਸ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ ਤੇ ਟੁੱਟਣ ਦਾ ਖ਼ਤਰਾ ਹੁੰਦਾ ਹੈ। ਇੱਕ ਵਾਰ ਜੇ ਦੋ ਮੁੰਹੇ ਵਾਲ ਹੋ ਜਾਣ ਤਾਂ ਵਾਲਾਂ ਦੀ ਮੁਰੰਮਤ ਨਹੀਂ ਕੀਤੀ ਜਾ ਸਕਦੀ।

ਕੀ ਹੁੰਦੇ ਹਨ ਦੋ ਮੁੰਹੇ ਵਾਲ

ਜਦੋਂ ਕਿਸੇ ਕਾਰਨ ਵਾਲਾਂ ਦਾ ਇੱਕ ਸਿਰਾ ਦੋ ਹਿੱਸਿਆਂ ਵਿੱਚ ਖਤਮ ਹੋ ਜਾਂਦਾ ਹੈ ਤਾਂ ਇਸਨੂੰ ਦੋ ਮੁੰਹੇ ਵਾਲ ਕਿਹਾ ਜਾਂਦਾ ਹੈ। ਇਸ ਦਾ ਕਾਰਨ ਮਕੈਨੀਕਲ, ਰਸਾਇਣਕ ਜਾਂ ਬਹੁਤ ਜ਼ਿਆਦਾ ਗਰਮੀ ਦੀ ਵਰਤੋਂ ਹੋ ਸਕਦੈ।

ਸੂਰਜ ਦੀ ਰੌਸ਼ਨੀ ‘ਚ ਲੰਬੇ ਸਮੇਂ ਤੱਕ ਰਹਿਣਾ ।

ਵਾਲਾਂ ਦਾ ਓਵਰ-ਟਰੀਟਮੈਂਟ ਜਿਵੇਂ ਕਿ ਰੰਗ ਕਰਨਾ, ਸਿੱਧਾ ਕਰਨਾ, ਸਮੂਥਨਿੰਗ ਆਦਿ।
ਰਸਾਇਣਕ ਉਤਪਾਦਾਂ ਦੀ ਵਰਤੋਂ

ਹੀਟ ਪ੍ਰੋਡਕਟ ਦੀ ਵਰਤੋਂ

ਨਿਯਮਤ ਤੌਰ ‘ਤੇ ਨਾ ਕੱਟਣਾ

ਛੁਟਕਾਰਾ ਪਾਓ ਕਿਵੇਂ ਪਾ ਸਕਦੇ ਹਾਂ

ਹਰ 6 ਮਹੀਨਿਆਂ ਵਿੱਚ ਇੱਕ ਟ੍ਰਿਮ ਕਰਵਾਓ

ਸਾਟਿਨ ਸਿਰਹਾਣੇ ਦੀ ਵਰਤੋਂ ਕਰੋ।
ਕੰਡੀਸ਼ਨਰ ਅਤੇ ਮਾਸਕ ਦੀ ਵਰਤੋਂ ਕਰਕੇ ਵਾਲਾਂ ਦੀ ਮਜ਼ਬੂਤੀ ਵਧਾਓ।

ਆਪਣੇ ਵਾਲਾਂ ਨੂੰ ਬਲੋ-ਡ੍ਰਾਈ ਕਰਨ ਦੀ ਬਜਾਏ, ਤੌਲੀਏ ਨਾਲ ਪੂੰਝੋ।

ਆਪਣੇ ਵਾਲਾਂ ਨੂੰ ਬਹੁਤ ਜ਼ਿਆਦਾ ਕੰਘੀ ਨਾ ਕਰੋ। ਵਾਲਾਂ ਨੂੰ ਹੌਲੀ-ਹੌਲੀ ਛੂਹੋ ਤਾਂ ਜੋ ਇਸ ਦੀਆਂ ਜੜ੍ਹਾਂ ‘ਤੇ ਦਬਾਅ ਨਾ ਪਵੇ।

ਜ਼ਿਆਦਾ ਸ਼ੈਂਪੂ ਨਾ ਕਰੋ।

ਬਹੁਤ ਗਰਮ ਪਾਣੀ ਨਾਲ ਵਾਲਾਂ ਨੂੰ ਨਾ ਧੋਵੋ।

ਸੂਰਜ ਵਿੱਚ ਬਾਹਰ ਜਾਣ ਵੇਲੇ ਸਕਾਰਫ਼ ਜਾਂ ਟੋਪੀ ਪਾ ਕੇ ਆਪਣੇ ਆਪ ਨੂੰ ਯੂਵੀ ਐਕਸਪੋਜ਼ਰ ਤੋਂ ਬਚਾਓ।

ਹੀਟ ਟ੍ਰੀਟਮੈਂਟ ਨੂੰ ਲਾਗੂ ਕਰਨ ਤੋਂ ਪਹਿਲਾਂ ਹੀਟ ਰਹਿਤ ਕਰਲਿੰਗ ਦੀ ਵਰਤੋਂ ਕਰੋ ਜਾਂ ਹੀਟ ਪ੍ਰੋਟੈਕਟੈਂਟ ਦੀ ਵਰਤੋਂ ਕਰੋ।

ਅਜ਼ਰਬੈਜਾਨ ਤੋਂ ਰੂਸ ਜਾ ਰਿਹਾ ਜਹਾਜ਼ ਕਜ਼ਾਕਿਸਤਾਨ ‘ਚ ਕਰੈਸ਼, ਚਾਲਕ ਦਲ ਸਮੇਤ 72 ਲੋਕ ਸਨ ਸਵਾਰ

0

ਅਜ਼ਰਬੈਜਾਨ ਤੋਂ ਰੂਸ ਜਾ ਰਿਹਾ ਜਹਾਜ਼ ਕਜ਼ਾਕਿਸਤਾਨ ‘ਚ ਕਰੈਸ਼, ਚਾਲਕ ਦਲ ਸਮੇਤ 72 ਲੋਕ ਸਨ ਸਵਾਰ

ਨਵੀ ਦਿੱਲੀ : ਕਜ਼ਾਕਿਸਤਾਨ ਦੇ ਅਕਤਾਉ ਵਿੱਚ ਅੱਜ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਮੀਡੀਆ ਰਿਪੋਰਟਸ ਮੁਤਾਬਿਕ ਜਹਾਜ਼ ‘ਚ 67 ਯਾਤਰੀ ਅਤੇ 5 ਚਾਲਕ ਦਲ ਦੇ ਮੈਂਬਰ ਸਨ। ਹਾਦਸੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਅੱਗ ਦੇ ਗੋਲੇ ‘ਚ ਬਦਲਿਆ ਜਹਾਜ਼

ਇਹ ਜਹਾਜ਼ ਅਜ਼ਰਬੈਜਾਨ ਤੋਂ ਰੂਸ ਦੇ ਚੇਚਨੀਆ ਸੂਬੇ ਦੀ ਰਾਜਧਾਨੀ ਗਰੋਜ਼ਨੀ ਜਾ ਰਿਹਾ ਸੀ। ਪਰ ਉਸ ਨੂੰ ਕਜ਼ਾਖ ਸ਼ਹਿਰ ਅਕਤਾਊ ਤੋਂ ਲਗਭਗ 3 ਕਿਲੋਮੀਟਰ ਦੂਰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਲੈਂਡਿੰਗ ਦੌਰਾਨ ਕ੍ਰੈਸ਼ ਹੋ ਗਿਆ ਅਤੇ ਅੱਗ ਦੇ ਗੋਲੇ ‘ਚ ਬਦਲ ਗਿਆ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਮ੍ਰਿਤਕਾਂ ਦੀ ਅਧਿਕਾਰਤ ਗਿਣਤੀ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ ਪਰ ਹਾਦਸੇ ਦੀ ਵੀਡੀਓ ਦੇਖਣ ਤੋਂ ਬਾਅਦ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਕਿਤੇ ਵੱਧ ਹੋਵੇਗੀ।

ਅਟਲ ਬਿਹਾਰੀ ਵਾਜਪਾਈ ਦੀ 100ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ-ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ

ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਚ SGPC ਪ੍ਰਧਾਨ ਧਾਮੀ ਪੰਜਾਂ ਪਿਆਰਿਆਂ ਅੱਗੇ ਹੋਏ ਪੇਸ਼

0

ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਚ SGPC ਪ੍ਰਧਾਨ ਧਾਮੀ ਪੰਜਾਂ ਪਿਆਰਿਆਂ ਅੱਗੇ ਹੋਏ ਪੇਸ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੌਰਾਨ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋਣ ਲਈ ਪਹੁੰਚੇ ਹਨ। ਧਾਮੀ ਨੇ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾਫੀਨਾਮਾ ਵੀ ਲਿਖ ਕੇ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਵੇਗਾ ਉਸ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ |

ਅਟਲ ਬਿਹਾਰੀ ਵਾਜਪਾਈ ਦੀ 100ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ-ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ || National News

ਅੰਮ੍ਰਿਤ ਸੰਚਾਰ ਵਿੱਚ ਪਹੁੰਚਣ ਤੋਂ ਪਹਿਲਾਂ ਐਡਵੋਕੇਟ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਉਹਨਾਂ ਨੂੰ ਮਿਲ ਕੇ ਆਏ ਹਨ ਜਿਸ ਤੋਂ ਉਪਰੰਤ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੇ ਅੰਮ੍ਰਿਤ ਸੰਚਾਰ ਦੌਰਾਨ ਆਪਣੀ ਭੁੱਲ ਬਖਸ਼ਾਉਣ ਲਈ ਪਹੁੰਚੇ ਹਨ | 12 ਵਜੇ ਅੰਮ੍ਰਿਤ ਸੰਚਾਰ ਆਰੰਭ ਹੋਵੇਗਾ ਜਿਸ ਤੋਂ ਬਾਅਦ ਪੰਜ ਪਿਆਰੇ ਸਾਹਿਬਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਆਪਣਾ ਫੈਸਲਾ ਦੇਣਗੇ ।