Home Blog Page 1020

ਪੰਜਾਬ ਦੇ ਸ਼ਹਿਰਾਂ ਦੀ ਸੀਵਰੇਜ ਟ੍ਰੀਟਮੈਂਟ ਸਮਰੱਥਾ ਵਿੱਚ 2634.15 ਐਮ.ਐਲ.ਡੀ. ਦਾ ਵਾਧਾ: ਡਾ ਰਵਜੋਤ ਸਿੰਘ || Punjab News

0

ਪੰਜਾਬ ਦੇ ਸ਼ਹਿਰਾਂ ਦੀ ਸੀਵਰੇਜ ਟ੍ਰੀਟਮੈਂਟ ਸਮਰੱਥਾ ਵਿੱਚ 2634.15 ਐਮ.ਐਲ.ਡੀ. ਦਾ ਵਾਧਾ: ਡਾ ਰਵਜੋਤ ਸਿੰਘ

ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਨੇ 2024 ਦੌਰਾਨ ਸੂਬੇ ਦੇ ਵਸਨੀਕਾਂ ਲਈ ਬਿਹਤਰ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਅਤੇ ਸਾਫ਼-ਸੁਥਰਾ ਵਾਤਾਵਰਣ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ। ਇਸ ਮਹੱਤਵਪੂਰਨ ਪ੍ਰਗਤੀ ਸੂਬੇ ਦੇ ਸ਼ਹਿਰੀ ਬੁਨਿਆਦੀ ਢਾਂਚੇ ਅਤੇ ਜਨਤਕ ਸੇਵਾ ਖੇਤਰਾਂ ਵਿੱਚ ਇੱਕ ਸਾਲ ਵਿੱਚ ਕੀਤੇ ਵਿਕਾਸ ਨੂੰ ਦਰਸਾਉਂਦੀ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਰਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ ਸਥਾਪਿਤ ਸੀਵਰੇਜ ਟ੍ਰੀਟਮੈਂਟ ਸਮਰੱਥਾ 2142 ਐਮ.ਐਲ.ਡੀ. (ਮਿਲੀਅਨ ਲੀਟਰ ਪ੍ਰਤੀ ਦਿਨ) ਤੱਕ ਪਹੁੰਚ ਗਈ ਹੈ, ਜਿਸ ਵਿੱਚ ਵਾਧੂ 492.15 ਐਮ.ਐਲ.ਡੀ. ਜੋੜਨ ਨਾਲ ਕੁੱਲ ਸਮਰੱਥਾ 2634.15 ਐਮ.ਐਲ.ਡੀ. ਹੋ ਗਈ ਹੈ। ਇਸ ਵਾਧੇ ਦਾ ਉਦੇਸ਼ ਸ਼ਹਿਰੀ ਆਬਾਦੀ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਅਤੇ ਸਾਫ਼, ਸ਼ੁੱਧ ਪਾਣੀ ਸਬੰਧੀ ਪ੍ਰਣਾਲੀਆਂ ਨੂੰ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ, 650 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ 607 ਐਮ.ਐਲ.ਡੀ. ਦੀ ਸਮਰੱਥਾ ਵਾਲੇ 52 ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਨਿਰਮਾਣ ਅਧੀਨ ਹਨ। ਇਹ ਪ੍ਰਾਜੈਕਟ ਅਗਲੇ 1-2 ਸਾਲਾਂ ਦੇ ਅੰਦਰ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਨਾਲ ਸੂਬੇ ਦੀ ਸੀਵਰੇਜ ਪ੍ਰਬੰਧਨ ਸਮਰੱਥਾਵਾਂ ਵਿੱਚ ਹੋਰ ਵਾਧਾ ਹੋਵੇਗਾ।

ਵਿੱਤੀ ਸਾਲ ਦੌਰਾਨ ਅਲਾਟ ਕੀਤੀ 450 ਕਰੋੜ ਰੁਪਏ ਦੀ ਗ੍ਰਾਂਟ

ਡਾ ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਦੇ ਸੁਧਾਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸਮੂਹ ਸ਼ਹਿਰੀ ਸਥਾਨਕ ਇਕਾਈਆਂ ਕੋਲ ਉਪਲਬਧ ਫੰਡਾਂ ਦੇ ਨਾਲ-ਨਾਲ ਮੌਜੂਦਾ ਵਿੱਤੀ ਸਾਲ ਦੌਰਾਨ ਅਲਾਟ ਕੀਤੀ 450 ਕਰੋੜ ਰੁਪਏ ਦੀ ਗ੍ਰਾਂਟ ਦੀ ਵਰਤੋਂ ਨਾਲ ਸ਼ਹਿਰੀ ਸਥਾਨਕ ਇਕਾਈਆਂ (ਯੂ.ਐਲ.ਬੀਜ਼) ਵਿੱਚ ਮਹੱਤਵਪੂਰਨ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ। ਇਸ ਪਹਿਲਕਦਮੀ ਤਹਿਤ ਸ਼ਹਿਰੀ ਥਾਵਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ, ਨਾਗਰਿਕ ਸਹੂਲਤਾਂ ਵਿੱਚ ਸੁਧਾਰ ਹੋਵੇਗਾ ਅਤੇ ਨਿਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾਵੇਗਾ।

ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ, ਸਰਕਾਰ ਵੱਲੋਂ ਸਤਹੀ ਨਹਿਰੀ ਪਾਣੀ ਰਾਹੀਂ ਵੱਡੇ ਪੱਧਰ ‘ਤੇ ਜਲ ਸਪਲਾਈ ਪ੍ਰਾਜੈਕਟ ਲਾਗੂ ਕੀਤੇ ਜਾ ਰਹੇ ਹਨ।  ਇਸ ਦੇ ਨਾਲ ਹੀ ਅੰਮ੍ਰਿਤਸਰ (440 ਐਮ.ਐਲ.ਡੀ.), ਜਲੰਧਰ (275 ਐਮ.ਐਲ.ਡੀ.), ਅਤੇ ਪਟਿਆਲਾ (115 ਐਮ.ਐਲ.ਡੀ.) ਵਰਗੇ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰਾਜੈਕਟ ਕਾਰਜਸ਼ੀਲ ਹਨ। ਇਸ ਤੋਂ ਇਲਾਵਾ 580 ਐਮ.ਐਲ.ਡੀ. ਦੀ ਸਮਰੱਥਾ ਵਾਲਾ ਲੁਧਿਆਣਾ ਜਲ ਸਪਲਾਈ ਪ੍ਰਾਜੈਕਟ ਜਲਦ ਹੀ ਕਾਰਜਸ਼ੀਲ ਹੋ ਜਾਵੇਗਾ।

ਇਸ ਤੋਂ ਇਲਾਵਾ, ਸੂਬੇ ਭਰ ਦੇ 87 ਕਸਬੇ ਸਤਹੀ ਜਲ ਸਪਲਾਈ ਪ੍ਰਾਜੈਕਟਾਂ ‘ਤੇ ਕੇਂਦ੍ਰਿਤ ਹਨ। ਇਸ ਪ੍ਰਾਜੈਕਟ ਅਧੀਨ ਵੱਖ-ਵੱਖ ਪੜਾਅ ਆਉਂਦੇ ਹਨ, ਜਿਸਦਾ ਉਦੇਸ਼ ਸ਼ਹਿਰੀ ਆਬਾਦੀ ਲਈ ਨਿਰੰਤਰ ਅਤੇ ਸਥਾਈ ਪਾਣੀ ਯਕੀਨੀ ਬਣਾਉਣਾ ਹੈ। ਪਾਣੀ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਦਿਨ-ਰਾਤ ਜਲ ਸਪਲਾਈ ਪਾਇਲਟ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਇਹ ਪਹਿਲਕਦਮੀਆਂ “ਡਰਿੰਕ ਫਰਾਮ ਟੈਪ” ਪ੍ਰੋਗਰਾਮ ਦੇ ਪੰਜਾਬ ਦੇ ਹੋਰ  ਸ਼ਹਿਰਾਂ ਤੱਕ ਵਿਸਥਾਰ ਸਬੰਧੀ ਇੱਕ ਵਿਆਪਕ ਯੋਜਨਾ ਦਾ ਹਿੱਸਾ ਹਨ।

ਮਿਸ਼ਨ ਰੋਜ਼ਗਾਰ ਨਾਲ ਨੌਜਵਾਨਾਂ ਦੇ ਸੁਪਨੇ ਹੋਏ ਸਾਕਾਰ

ਸਰਕਾਰ ਦੀ ਸਫ਼ਾਈ ਪ੍ਰਤੀ ਵਚਨਬੱਧਤਾ ਦੇ ਹਿੱਸੇ ਵਜੋਂ, ਪੰਜਾਬ ਨੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਅਧੀਨ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਠੋਸ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਦੀ ਖਰੀਦ, ਰਹਿੰਦ-ਖੂੰਹਦ ਸਬੰਧੀ ਪ੍ਰੋਸੈਸਿੰਗ ਲਈ  ਸਹੂਲਤਾਂ ਸਥਾਪਤ ਕਰਨ ਅਤੇ ਪੁਰਾਣੇ ਕੂੜੇ ਦੇ ਨਿਪਟਾਰੇ ਲਈ ਯੂ.ਐਲ.ਬੀਜ਼ ਨੂੰ 401.73 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਤੋਂ ਇਲਾਵਾ, ਸੂਬੇ ਭਰ ਵਿੱਚ ਬਿਹਤਰ ਸਫਾਈ ਅਤੇ ਸੀਵਰੇਜ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਲਈ 39.55 ਕਰੋੜ ਰੁਪਏ ਦੇ ਨਿਵੇਸ਼ ਨਾਲ 730 ਸੀਵਰ ਕਲੀਨਿੰਗ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ।

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਸਾਲ 2024 ਪੰਜਾਬ ਦੇ ਸ਼ਹਿਰੀ ਵਿਕਾਸ ਦੇ ਦ੍ਰਿਸ਼ਟੀਕੋਣ ਵਿੱਚ ਮਹੱਤਵਪੂਰਨ ਤਬਦੀਲੀ ਦਾ ਦੌਰ ਰਿਹਾ ਹੈ। ਬਿਹਤਰ ਸੀਵਰੇਜ ਟ੍ਰੀਟਮੈਂਟ, ਬਿਹਤਰ ਜਲ ਸਪਲਾਈ ਪ੍ਰਣਾਲੀਆਂ, ਮਜ਼ਬੂਤ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਾਫ਼-ਸੁਥਰੇ ਵਾਤਾਵਰਣ ਨਾਲ ਸੂਬਾ ਸਰਕਾਰ ਆਪਣੇ ਵਸਨੀਕਾਂ ਲਈ ਵਧੇਰੇ ਟਿਕਾਊ, ਰਹਿਣ ਯੋਗ ਅਤੇ ਸੁਨਹਿਰੀ ਭਵਿੱਖ ਲਈ ਰਾਹ ਪੱਧਰਾ ਕਰ ਰਹੀ ਹੈ। ਇਹ ਪ੍ਰਾਪਤੀਆਂ ਪੰਜਾਬ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਨਾਗਰਿਕ ਸੇਵਾਵਾਂ ਅਤੇ ਇੱਕ ਸਾਫ਼-ਸੁਥਰਾ ਵਾਤਾਵਰਣ ਪ੍ਰਦਾਨ ਕਰਨ ਪ੍ਰਤੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਸੜਕਾਂ, ਬਾਜ਼ਾਰ, ਰੇਲ ਟ੍ਰੈਕ ਰਹੇ ਸੁੰਨੇ, ਜਰੂਰੀ ਸੇਵਾਵਾਂ ਨੂੰ ਛੋਟ

0

ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਸੜਕਾਂ, ਬਾਜ਼ਾਰ, ਰੇਲ ਟ੍ਰੈਕ ਰਹੇ ਸੁੰਨੇ, ਜਰੂਰੀ ਸੇਵਾਵਾਂ ਨੂੰ ਛੋਟ

ਫਰਵਰੀ 13 ਤੋਂ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਾਰੀ ਦਿੱਲੀ ਅੰਦੋਲਨ 2 ਚਲਾ ਰਹੇ ਦੋਨਾਂ ਫੋਰਮਾਂ, ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਦਿੱਤੇ ਪੰਜਾਬ ਸੱਦੇ ਨੂੰ ਅੱਜ ਵਿਆਪਕ ਪੱਧਰ ਤੇ ਜ਼ੋਰਦਾਰ ਹੁੰਗਾਰਾ ਮਿਲਿਆ ਅਤੇ ਹਰ ਵਰਗ ਵੱਲੋਂ ਖੁੱਲ੍ਹ ਕੇ ਸਾਥ ਦਿੱਤਾ ਗਿਆ।

ਇਸ ਮੌਕੇ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਦੇ ਬੰਦ ਨੂੰ ਸਮੂਹ ਪੰਜਾਬੀਆਂ ਵੱਲੋਂ ਮਿਲੇ ਹੁੰਗਾਰੇ ਨੇ ਸਾਬਿਤ ਕਰ ਦਿੱਤਾ ਹੈ ਕਿ ਸ਼ੰਭੂ, ਖਨੌਰੀ ਅਤੇ ਰਤਨਪੁਰਾ ( ਰਾਜਿਸਥਾਨ ) ਬਾਡਰਾਂ ਤੇ ਚੱਲ ਰਹੇ ਦਿੱਲੀ ਅੰਦੋਲਨ 2 ਦੀਆਂ ਮੰਗਾਂ ਨਾਲ 3 ਕਰੋੜ ਪੰਜਾਬੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਉਹਨਾਂ ਕਿਹਾ ਲੋਕ ਡੱਲੇਵਾਲ ਜੀ ਦੀ ਸਿਹਤ ਲਈ ਫ਼ਿਕਰਮੰਦ ਹਨ ਅਤੇ ਸਰਕਾਰ ਦੇ ਅੜੀਅਲ ਵਤੀਰੇ ਤੋਂ ਹੈਰਾਨ ਅਤੇ ਰੋਸ ਵਿੱਚ ਹਨ।

23 ਜਿਲ੍ਹਿਆਂ ਵਿੱਚ 200 ਤੋਂ ਵੱਧ ਥਾਵਾਂ ਤੇ ਪ੍ਰਦਰਸ਼ਨ

ਉਹਨਾਂ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ 23 ਜਿਲ੍ਹਿਆਂ ਵਿੱਚ 200 ਤੋਂ ਵੱਧ ਥਾਵਾਂ ਤੇ ਧਰਨੇ ਪ੍ਰਦਰਸ਼ਨ ਕੀਤਾ ਗਏ । ਉਹਨਾਂ ਦੱਸਿਆ ਕਿ ਬਾਜ਼ਾਰਾਂ ਦੇ ਨਾਲ ਨਾਲ ਸੜਕ ਮਾਰਗ ਅਤੇ ਰੇਲ ਮਾਰਗ ਵੀ ਜਾਮ ਰਹੇ ਅਤੇ ਮੈਡੀਕਲ ਅਤੇ ਸਿਹਤ ਸੇਵਾਵਾਂ, ਵਿਆਹ ਸ਼ਾਦੀਆਂ ਵਾਲੀਆਂ ਗੱਡੀਆਂ, ਜਰੂਰੀ ਇੰਟਰਵਿਊ ਲਈ ਜਾਣ ਵਾਲੇ ਜਾਂ ਵਿਦੇਸ਼ ਜਾਣ ਲਈ ਹਵਾਈ ਅੱਡੇ ਨੂੰ ਜਾਣ ਵਾਲੇ ਲੋਕਾਂ ਨੂੰ ਬੰਦ ਤੋਂ ਰਾਹਤ ਦਿੱਤੀ ਗਈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੁਕਾਨਦਾਰਾਂ ਨੇ ਆਪਣੇ ਆਪ ਬਾਜ਼ਾਰਾਂ ਦੇ ਬਾਜ਼ਾਰ ਬੰਦ ਕਰਕੇ ਸਾਥ ਦਿੱਤਾ ਗਿਆ ਉਸਤੋਂ ਸਾਬਿਤ ਹੋਇਆ ਹੈ ਕਿ ਲੋਕ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਤੇਜ਼ੀ ਨਾਲ ਸਮਝ ਰਹੇ ਹਨ।

ਲੁਧਿਆਣਾ ‘ਚ ਦੁਕਾਨਦਾਰਾਂ ਤੇ ਕਿਸਾਨਾਂ ਵਿਚਾਲੇ ਹੋਈ ਬਹਿਸ || Punjab News

ਉਹਨਾਂ ਕਿਹਾ ਕਿ ਸਵੇਰੇ 7 ਵਜੇ ਤੋਂ ਹੀ ਲੋਕਾਂ ਵੱਲੋਂ ਆਪਣੇ ਆਪ ਸੜਕਾਂ ਖਾਲੀ ਕਰ ਦਿੱਤੀਆ ਗਈਆਂ। ਉਹਨਾਂ ਇਸ ਬੰਦ ਨੂੰ ਸਫਲ ਬਣਾਉਣ ਵਿੱਚ ਸਾਥ ਦੇਣ ਵਾਲੇ ਸਮੂਹ ਪੰਜਾਬੀਆਂ ਸਮੇਤ ਸਾਰੀਆਂ ਜਨਤਕ ਤੇ ਟਰੇਡ ਯੂਨੀਅਨਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਅਜਿਹਾ ਏਕਾ ਸਰਕਾਰ ਨੂੰ ਝੰਜੋੜਨ ਦਾ ਕੰਮ ਕਰੇਗਾ। ਉਹਨਾਂ ਕਿਹਾ ਕਿ ਫ਼ਸਲਾਂ ਦੀ ਖਰੀਦ ਤੇ ਐਮ ਐਸ ਪੀ ਦਾ ਗਰੰਟੀ ਕਨੂੰਨ ਅਤੇ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ, ਮਨਰੇਗਾ ਵਿੱਚ 200 ਦਿਨ ਰੁਜਗਾਰ ਅਤੇ ਦਿਹਾੜੀ 700 ਕਰਨ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਆਦਿਵਾਸੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਸਵਿਧਾਨ ਦੀ 5ਵੀਂ ਸੂਚੀ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਦੇ ਠੋਸ ਹੱਲ ਤੱਕ ਇਹ ਸੰਘਰਸ਼ ਜਾਰੀ ਰਹੇਗਾ।

ਉਹਨਾਂ ਕਿਹਾ ਕਿ ਅੱਜ ਦੇ ਇੱਕਠ ਚੇਤਾਵਨੀ ਦਿੰਦੇ ਹਨ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਆੜ ਹੇਠ ਮੋਦੀ ਸਰਕਾਰ ਦੀ ਪੁਸ਼ਤਪਨਾਹੀ ਕਰਨ ਲਈ ਖਨੌਰੀ ਬਾਡਰ ਤੇ ਕੋਈ ਵੀ ਕਾਰਵਾਈ ਕਰਨ ਤੋਂ ਬਾਜ਼ ਆਵੇ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਪੰਜਾਬ ਜਾਂ ਕੇਂਦਰ ਸਰਕਾਰ ਖਨੌਰੀ ਤੇ ਕੋਈ ਪੁਲਸੀਆ ਜਬਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਵੱਧ ਚੜ ਕੇ ਪਹੁੰਚਿਆ ਜਾਵੇ ।

ਲੁਧਿਆਣਾ ‘ਚ ਦੁਕਾਨਦਾਰਾਂ ਤੇ ਕਿਸਾਨਾਂ ਵਿਚਾਲੇ ਹੋਈ ਬਹਿਸ || Punjab News

0

ਲੁਧਿਆਣਾ ‘ਚ ਦੁਕਾਨਦਾਰਾਂ ਤੇ ਕਿਸਾਨਾਂ ਵਿਚਾਲੇ ਹੋਈ ਬਹਿਸ

ਪੰਜਾਬ- ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਅੰਦੋਲਨ ਦੇ ਸਮਰਥਨ ‘ਚ ਅੱਜ ਪੰਜਾਬ ਦੇ ਕਿਸਾਨਾਂ ਨੇ ਬੰਦ ਰੱਖਿਆ। ਕਿਸਾਨਾਂ ਨੇ ਪੰਜਾਬ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਅਤੇ ਰੇਲਵੇ ਟਰੈਕ ਬੰਦ ਕਰ ਦਿੱਤੇ ਹਨ। ਕਿਸਾਨ ਸਵੇਰੇ 7 ਵਜੇ ਤੋਂ ਹੀ ਹਾਈਵੇਅ ਅਤੇ ਰੇਲਵੇ ਟਰੈਕਾਂ ‘ਤੇ 140 ਥਾਵਾਂ ‘ਤੇ ਬੈਠੇ ਹਨ। ਇਸ ਕਾਰਨ ਅੰਮ੍ਰਿਤਸਰ-ਜਲੰਧਰ-ਪਾਣੀਪਤ-ਦਿੱਲੀ ਅਤੇ ਅੰਮ੍ਰਿਤਸਰ-ਜੰਮੂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ।

ਮਿਸ਼ਨ ਰੋਜ਼ਗਾਰ ਨਾਲ ਨੌਜਵਾਨਾਂ ਦੇ ਸੁਪਨੇ ਹੋਏ ਸਾਕਾਰ

ਇਸ ਦੌਰਾਨ ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਮੰਡੀ ਬੰਦ ਕਰਵਾਉਣ ਆਏ ਕਿਸਾਨਾਂ ਅਤੇ ਦੁਕਾਨਦਾਰਾਂ ਵਿੱਚ ਤਕਰਾਰ ਹੋ ਗਈ। ਕੁਝ ਦੇਰ ਤੱਕ ਬਾਜ਼ਾਰ ਵਿੱਚ ਹੰਗਾਮਾ ਜਾਰੀ ਰਿਹਾ। ਅਖੀਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ।

ਵੰਦੇ ਭਾਰਤ ਸਮੇਤ 163 ਟਰੇਨਾਂ ਰੱਦ

ਦੱਸ ਦੇਈਏ ਕਿ ਕਿਸਾਨਾਂ ਦੇ ਪੰਜਾਬ ਬੰਦ ਦੀ ਕਾਲ ਕਾਰਨ ਰੇਲਵੇ ਨੇ ਵੰਦੇ ਭਾਰਤ ਸਮੇਤ 163 ਟਰੇਨਾਂ ਰੱਦ ਕਰ ਦਿੱਤੀਆਂ ਹਨ। ਪੁਣੇ ਤੋਂ ਜੰਮੂ ਤਵੀ ਜਾ ਰਹੀ ਜੇਹਲਮ ਐਕਸਪ੍ਰੈਸ ਨੂੰ ਜਲੰਧਰ ਕੈਂਟ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਤੋਂ 8 ਰਾਜਾਂ ਨੂੰ 576 ਰੂਟਾਂ ‘ਤੇ ਚੱਲਣ ਵਾਲੀਆਂ ਬੱਸਾਂ ਵੀ ਬੰਦ ਹਨ। ਹਰਿਆਣਾ ਤੇ ਹਿਮਾਚਲ ਸਮੇਤ ਹੋਰਨਾਂ ਸੂਬਿਆਂ ਦੀਆਂ ਬੱਸਾਂ ਵੀ ਪੰਜਾਬ ਨਹੀਂ ਆ ਰਹੀਆਂ।

ਨਵੇਂ ਸਾਲ ‘ਤੇ ਆਪਣੇ ਦੋਸਤਾਂ-ਸਾਥੀਆਂ ਨੂੰ ਦਿਓ ਇਹ ਤੋਹਫੇ, ਰਿਸ਼ਤਾ ਬਣੇਗਾ ਹੋਰ ਮਜ਼ਬੂਤ || New Year Gifts

0

ਨਵੇਂ ਸਾਲ ‘ਤੇ ਆਪਣੇ ਦੋਸਤਾਂ-ਸਾਥੀਆਂ ਨੂੰ ਦਿਓ ਇਹ ਤੋਹਫੇ, ਰਿਸ਼ਤਾ ਬਣੇਗਾ ਹੋਰ ਮਜ਼ਬੂਤ

ਨਵਾਂ ਸਾਲ ਆਉਣ ਵਾਲਾ ਹੈ। ਲੋਕ ਨਵੇਂ ਸਾਲ ਦਾ ਸਵਾਗਤ ਧੂਮਧਾਮ ਨਾਲ ਕਰਦੇ ਹਨ ਅਤੇ ਸਾਲ ਦਾ ਪਹਿਲਾ ਦਿਨ ਆਪਣੇ ਦੋਸਤਾਂ, ਪਰਿਵਾਰ ਜਾਂ ਸਾਥੀ ਨਾਲ ਬਿਤਾਉਂਦੇ ਹਨ। ਨਵੇਂ ਸਾਲ ਦੀ ਸ਼ੁਰੂਆਤ ਤੁਹਾਡੇ ਸਾਥੀ ਜਾਂ ਪਰਿਵਾਰ ਪ੍ਰਤੀ ਪਿਆਰ ਅਤੇ ਸ਼ੁਕਰਗੁਜ਼ਾਰੀ ਦਿਖਾਉਣ ਦਾ ਵਧੀਆ ਮੌਕਾ ਹੈ। ਇਕ ਛੋਟਾ ਜਿਹਾ ਤੋਹਫਾ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ​​ਬਣਾ ਸਕਦਾ ਹੈ। ਆਓ ਜਾਣਦੇ ਹਾਂ ਕੁਝ ਖਾਸ ਅਤੇ ਯਾਦਗਾਰੀ ਤੋਹਫ਼ਿਆਂ ਬਾਰੇ ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਤੁਹਾਡਾ ਸਾਥੀ ਖੁਸ਼ ਅਤੇ ਵਿਸ਼ੇਸ਼ ਮਹਿਸੂਸ ਕਰੇਗਾ

ਵਿਅਕਤੀਗਤ ਤੋਹਫ਼ੇ

ਅਜਿਹੇ ਤੋਹਫ਼ੇ ਖਾਸ ਤੌਰ ‘ਤੇ ਉਸ ਵਿਅਕਤੀ ਲਈ ਬਣਾਏ ਜਾਂਦੇ ਹਨ ਜਿਸ ਨੂੰ ਤੁਸੀਂ ਤੋਹਫ਼ਾ ਦੇਣਾ ਚਾਹੁੰਦੇ ਹੋ। ਵਿਅਕਤੀਗਤ ਤੋਹਫ਼ਿਆਂ ਵਿੱਚ ਇੱਕ ਵਿਸ਼ੇਸ਼ ਭਾਵਨਾ ਹੁੰਦੀ ਹੈ. ਵਿਅਕਤੀਗਤ ਤੋਹਫ਼ਿਆਂ ਵਿੱਚ ਇੱਕ ਫੋਟੋ ਪ੍ਰਿੰਟ ਕੁਸ਼ਨ ਜਾਂ ਮੱਗ, ਤੁਹਾਡੇ ਨਾਮ ਜਾਂ ਫੋਟੋ ਵਾਲਾ ਇੱਕ ਪੈਂਡੈਂਟ, ਇੱਕ ਫੋਟੋ ਐਲਬਮ ਜਿਸ ਵਿੱਚ ਇਕੱਠੇ ਬਿਤਾਏ ਪਲਾਂ ਦੀਆਂ ਤਸਵੀਰਾਂ ਆਦਿ ਸ਼ਾਮਲ ਹੋ ਸਕਦੀਆਂ ਹਨ।

ਸਿਹਤ ਅਤੇ ਤੰਦਰੁਸਤੀ ਨਾਲ ਜੁੜੇ ਤੋਹਫ਼ੇ

ਅੱਜਕੱਲ੍ਹ ਸਿਹਤ ਅਤੇ ਫਿਟਨੈਸ ਨਾਲ ਸਬੰਧਤ ਤੋਹਫ਼ੇ ਵੀ ਟ੍ਰੈਂਡ ਵਿੱਚ ਹਨ। ਇਸ ‘ਚ ਫਿਟਨੈੱਸ ਬੈਂਡ ਜਾਂ ਸਮਾਰਟ ਵਾਚ, ਮਸਾਜ ਵਾਊਚਰ ਜਾਂ ਸਪਾ ਟ੍ਰੀਟਮੈਂਟ, ਯੋਗਾ ਮੈਟ ਜਾਂ ਵਰਕਆਊਟ ਗੀਅਰ ਗਿਫਟ ਪਾਰਟਨਰ ਨੂੰ ਤੋਹਫੇ ਵਜੋਂ ਦਿੱਤੇ ਜਾ ਸਕਦੇ ਹਨ।

ਗਹਿਣੇ ਜਾਂ ਫੈਸ਼ਨ ਉਪਕਰਣ

ਔਰਤਾਂ ਨੂੰ ਗਹਿਣੇ ਜਾਂ ਫੈਸ਼ਨ ਦੇ ਸਮਾਨ ਪਸੰਦ ਹਨ। ਅਜਿਹੇ ਤੋਹਫ਼ੇ ਉਨ੍ਹਾਂ ਲਈ ਹਮੇਸ਼ਾ ਯਾਦਗਾਰ ਬਣ ਜਾਂਦੇ ਹਨ ਅਤੇ ਲੰਬੇ ਸਮੇਂ ਲਈ ਰੱਖੇ ਜਾ ਸਕਦੇ ਹਨ। ਔਰਤਾਂ ਨੂੰ ਰਿੰਗਸ, ਬਰੇਸਲੇਟ ਜਾਂ ਪੈਂਡੈਂਟ ਗਿਫਟ ਕੀਤੇ ਜਾ ਸਕਦੇ ਹਨ। ਕਲਾਸਿਕ ਘੜੀਆਂ ਪੁਰਸ਼ਾਂ ਨੂੰ ਫੈਸ਼ਨ ਐਕਸੈਸਰੀਜ਼ ਵਜੋਂ ਗਿਫਟ ਕੀਤੀਆਂ ਜਾ ਸਕਦੀਆਂ ਹਨ।

ਚਾਕਲੇਟ

ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸ ਨੂੰ ਚਾਕਲੇਟ ਖਾਣਾ ਪਸੰਦ ਨਾ ਹੋਵੇ। ਹਰ ਉਮਰ ਦੇ ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਇਹ ਛੋਟਾ ਤੋਹਫ਼ਾ ਤੁਹਾਡੇ ਕਰੀਬੀਆਂ ਦੇ ਚਿਹਰਿਆਂ ‘ਤੇ ਇੱਕ ਵੱਡੀ ਮੁਸਕਾਨ ਲਿਆਉਣ ਦੀ ਸਮਰੱਥਾ ਰੱਖਦਾ ਹੈ। ਨਵੇਂ ਸਾਲ ਨੂੰ ਮਿਠਾਸ ਨਾਲ ਭਰਨ ਲਈ, ਤੁਸੀਂ ਯਕੀਨੀ ਤੌਰ ‘ਤੇ ਆਪਣੇ ਦੋਸਤਾਂ ਜਾਂ ਨਜ਼ਦੀਕੀਆਂ ਨੂੰ ਚਾਕਲੇਟ ਗਿਫਟ ਕਰ ਸਕਦੇ ਹੋ।

ਚੰਡੀਗੜ੍ਹ ਤੋਂ ਸ਼ਿਮਲਾ ਜਾ ਰਹੀ ਟੂਰਿਸਟ ਬੱਸ ਹਾਦਸਾਗ੍ਰਸਤ, 35 ਯਾਤਰੀ ਸਨ ਸਵਾਰ

ਮਿਸ਼ਨ ਰੋਜ਼ਗਾਰ ਨਾਲ ਨੌਜਵਾਨਾਂ ਦੇ ਸੁਪਨੇ ਹੋਏ ਸਾਕਾਰ

0

 ਮਿਸ਼ਨ ਰੋਜ਼ਗਾਰ ਨਾਲ ਨੌਜਵਾਨਾਂ ਦੇ ਸੁਪਨੇ ਹੋਏ ਸਾਕਾਰ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਨੌਜਵਾਨਾਂ ਨੂੰ ਨੌਕਰੀਆਂ ਤਲਾਸ਼ਣ ਦੀ ਬਜਾਏ ਰੋਜ਼ਗਾਰ ਪੈਦਾ ਕਰਨ ਵਾਲੇ ਬਣਾਉਣ ਦੇ ਦਿੱਤੇ ਹੋਕੇ ‘ਤੇ ਅਮਲ ਕਰਦਿਆਂ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਤਕਰੀਬਨ ਪੰਜਾਹ ਹਜ਼ਾਰ ਰੈਗੂਲਰ ਨੌਕਰੀਆਂ ਹੀ ਨਹੀਂ ਦਿੱਤੀਆਂ, ਬਲਕਿ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਵਿੱਚ ਵੀ ਸਹਾਇਤਾ ਪ੍ਰਦਾਨ ਕੀਤੀ ਹੈ।

ਸੂਬਾ ਸਰਕਾਰ ਦੀਆਂ ਦੋ ਸਾਲਾਂ ਅਤੇ 9 ਮਹੀਨਿਆਂ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਆਪਣੇ ਕਾਰਜਕਾਲ ਦੇ ਪਹਿਲੇ 33 ਮਹੀਨਿਆਂ ਦੌਰਾਨ ਸੂਬਾ ਸਰਕਾਰ ਨੇ ਨੌਜਵਾਨਾਂ ਨੂੰ 49,949 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 4,725 ਤੋਂ ਵੱਧ ਪਲੇਸਮੈਂਟ ਕੈਂਪ ਲਗਾ ਕੇ 2,65,430 ਉਮੀਦਵਾਰਾਂ ਨੂੰ ਨਿੱਜੀ ਖੇਤਰ ਵਿੱਚ ਨੌਕਰੀਆਂ ਪ੍ਰਾਪਤ ਕਰਨ ਲਈ ਸਹਾਇਤਾ ਵੀ ਪ੍ਰਦਾਨ ਕੀਤੀ ਗਈ।

ਚੰਡੀਗੜ੍ਹ ਤੋਂ ਸ਼ਿਮਲਾ ਜਾ ਰਹੀ ਟੂਰਿਸਟ ਬੱਸ ਹਾਦਸਾਗ੍ਰਸਤ, 35 ਯਾਤਰੀ ਸਨ ਸਵਾਰ

ਪੰਜਾਬ ਹੁਨਰ ਵਿਕਾਸ ਮਿਸ਼ਨ ਨੇ 64,427 ਉਮੀਦਵਾਰਾਂ ਨੂੰ ਕੈਪਟਿਵ ਰੁਜ਼ਗਾਰਦਾਤਾਵਾਂ, ਸਰਕਾਰੀ ਅਤੇ ਪ੍ਰਾਈਵੇਟ ਹੁਨਰ ਸਿਖਲਾਈ ਏਜੰਸੀਆਂ ਰਾਹੀਂ ਆਟੋਮੋਟਿਵ ਮਸ਼ੀਨ ਆਪਰੇਟਰ, ਫਿਟਰ, ਐਡਵਾਂਸ ਰੈਸਪੀਰੇਟਰੀ ਥੈਰੇਪਿਸਟ, ਵੇਅਰਹਾਊਸ ਪੈਕਰ, ਜਨਰਲ ਡਿਊਟੀ ਸਹਾਇਕ, ਸੁਰੱਖਿਆ ਗਾਰਡ, ਕੋਰੀਅਰ ਡਿਲੀਵਰੀ ਐਗਜ਼ੀਕਿਊਟਿਵ, ਇਲੈਕਟ੍ਰੀਸ਼ੀਅਨ, ਬਿਊਟੀ ਥੈਰੇਪਿਸਟ, ਸੀ.ਐਨ.ਸੀ. ਆਪਰੇਟਰ, ਸੋਲਰ ਪੈਨਲ ਟੈਕਨੀਸ਼ੀਅਨ ਆਦਿ ਵਰਗੇ ਕੋਰਸਾਂ ਵਿੱਚ ਹੁਨਰ ਸਿਖਲਾਈ ਦਿੱਤੀ ਜਿਸ ਉਪਰੰਤ 47,821 ਉਮੀਦਵਾਰਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ।

ਉਨ੍ਹਾਂ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਵਿੱਚ 23,917 ਕਰੀਅਰ ਟਾਕਜ਼ ਕਰਵਾਈਆਂ ਗਈਆਂ ਅਤੇ 8,56,874 ਉਮੀਦਵਾਰਾਂ ਨੂੰ ਕਰੀਅਰ ਗਾਈਡੈਂਸ ਦਿੱਤੀ ਗਈ। ਇਸ ਤੋਂ ਇਲਾਵਾ 1,373 ਸਵੈ-ਰੋਜ਼ਗਾਰ ਕੈਂਪ ਲਗਾਏ ਗਏ, ਜਿਸ ਵਿੱਚ 1,77,049 ਬਿਨੈਕਾਰਾਂ ਦਾ ਸਵੈ-ਰੋਜ਼ਗਾਰ ਲਈ ਕਰਜ਼ ਪ੍ਰਾਪਤ ਕਰਨ ਸਬੰਧੀ ਮਾਰਗਦਰਸ਼ਨ ਕੀਤਾ ਗਿਆ, ਤਾਂ ਜੋ ਸੂਬੇ ਵਿੱਚ ਸਵੈ-ਰੋਜ਼ਗਾਰ ਅਤੇ ਉੱਦਮਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ.ਨਗਰ (ਮੁਹਾਲੀ) ਦੇ 74 ਕੈਡਿਟ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰਾਂ ਬਣੇ ਹਨ। ਹੁਣ ਤੱਕ 64 ਕੈਡਿਟ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ 12 ਕੈਡਿਟ ਕਾਲ ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਸਾਲ 24 ਅਕਤੂਬਰ ਨੂੰ ਐਨ.ਡੀ.ਏ.-153 ਕੋਰਸ ਦੀ ਮੈਰਿਟ ਵਿੱਚ ਸੰਸਥਾ ਦੇ 12ਵੇਂ ਕੋਰਸ ਦੇ ਕੈਡਿਟ ਅਰਮਾਨਪ੍ਰੀਤ ਸਿੰਘ ਨੇ ਆਲ-ਇੰਡੀਆ ਆਰਡਰ ਆਫ਼ ਮੈਰਿਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕੈਡਿਟ ਕੇਸ਼ਵ ਸਿੰਗਲਾ ਨੇ 15ਵਾਂ ਸਥਾਨ ਪ੍ਰਾਪਤ ਕੀਤਾ। ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.)-52 ਕੋਰਸ ਦੀ ਮੈਰਿਟ ਸੂਚੀ, ਜੋ 7 ਨਵੰਬਰ ਨੂੰ ਐਲਾਨੀ ਗਈ ਸੀ, ਵਿੱਚ ਇਸ ਸੰਸਥਾ ਦੇ 12ਵੇਂ ਕੋਰਸ ਦੇ ਕੈਡਿਟ ਕਰਮਨ ਸਿੰਘ ਤਲਵਾੜ ਨੇ ਆਲ-ਇੰਡੀਆ ਆਰਡਰ ਆਫ਼ ਮੈਰਿਟ ਵਿੱਚ ਦੂਜਾ ਸਥਾਨ ਹਾਸਲ ਕੀਤਾ।

*ਪੰਜਾਬ ਦੀਆਂ ਧੀਆਂ ਦੇ ਸੁਪਨਿਆਂ ਨੂੰ ਮਿਲੀ ਉਡਾਣ*

ਪੰਜਾਬ ਦੀਆਂ ਔਰਤਾਂ ਦੇ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਫੈਸਲਾ ਲੈਂਦਿਆ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਕਾਂਝਲਾ ਵਿਖੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਕੈਂਪ ਖੋਲ੍ਹਿਆ ਜਾਵੇਗਾ। ਇਹ ਕੈਂਪ ਪੂਰੀ ਤਰ੍ਹਾਂ ਮਹਿਲਾ ਸਟਾਫ਼ ਵੱਲੋਂ ਚਲਾਇਆ ਜਾਵੇਗਾ।

ਜਨਵਰੀ ਤੋਂ ਵੱਧ ਸਕਦੀ ਹੈ DAP ਦੀ ਕੀਮਤ || Punjab News

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਾਲ 2023 ਵਿੱਚ ਪੰਜਾਬ ਦੀਆਂ ਲੜਕੀਆਂ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ ਨਗਰ ਵਿਖੇ ਐਨ.ਡੀ.ਏ ਪ੍ਰੈਪਰੇਟਰੀ ਵਿੰਗ ਦੀ ਸਥਾਪਨਾ ਕਰਕੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਇਸ ਸੰਸਥਾ ਨੇ ਪੰਜਾਬ ਦੀਆਂ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰਾਂ ਵਜੋਂ ਸ਼ਾਮਲ ਲਈ ਵੱਡੇ ਪੱਧਰ ‘ਤੇ ਉਤਸ਼ਾਹਿਤ ਕੀਤਾ ਹੈ।

ਹਾਲ ਹੀ ਵਿੱਚ, ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀਆਂ ਦੋ ਲੇਡੀ ਕੈਡਿਟਾਂ ਨੇ ਏਅਰ ਫੋਰਸ ਅਕੈਡਮੀ ਦੀ ਮੈਰਿਟ ਸੂਚੀ ਵਿੱਚ ਕ੍ਰਮਵਾਰ ਚੌਥਾ ਅਤੇ 23ਵਾਂ ਸਥਾਨ ਹਾਸਲ ਕੀਤਾ ਹੈ। ਪਿਛਲੇ ਦੋ ਮਹੀਨਿਆਂ ਵਿੱਚ ਐਸ.ਐਸ.ਬੀਜ਼ ਵੱਲੋਂ ਕਮਿਸ਼ਨਡ ਅਫਸਰਾਂ ਲਈ ਛੇ ਹੋਰ ਲੇਡੀ ਕੈਡਿਟਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਲ 2024-25 ਵਿੱਚ ਇਸ ਸੰਸਥਾ ਵੱਲੋਂ ਐਨ.ਡੀ.ਏ. ਪ੍ਰੀਖਿਆ ਅਤੇ ਐਸ.ਐਸ.ਬੀ. ਲਈ 90 ਲੇਡੀ ਕੈਡਿਟਾਂ ਨੂੰ ਸਿਖਲਾਈ ਦਿੱਤੀ ਗਈ ਹੈ।

ਜਨਵਰੀ ਤੋਂ ਵੱਧ ਸਕਦੀ ਹੈ DAP ਦੀ ਕੀਮਤ || Punjab News

0

ਜਨਵਰੀ ਤੋਂ ਵੱਧ ਸਕਦੀ ਹੈ DAP ਦੀ ਕੀਮਤ

ਖੇਤੀ ਵਿਚ ਯੂਰੀਏ ਤੋਂ ਬਾਅਦ ਸਭ ਤੋਂ ਵੱਧ ਇਸਤੇਮਾਲ ਹੋਣ ਵਾਲੀ ਖਾਦ ਡੀਏਪੀ ਦਾ ਮੁੱਲ ਅਗਲੇ ਮਹੀਨੇ ਵੱਧ ਸਕਦਾ ਹੈ। ਕਿਸਾਨਾਂ ਨੂੰ ਹਾਲੇ 50 ਕਿਲੋ ਦੀ ਬੋਰੀ 1,350 ਰੁਪਏ ਵਿਚ ਮਿਲ ਰਹੀ ਹੈ। ਇਸ ਵਿਚ ਦੋ ਸੌ ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਸਸਤੇ ਮੁੱਲ ’ਤੇ ਡੀਏਪੀ ਉਪਲਬਧ ਕਰਵਾਉਣ ਲਈ 3,500 ਰੁਪਏ ਪ੍ਰਤੀ ਟਨ ਦੀ ਦਰ ਨਾਲ ਵਿਸ਼ੇਸ਼ ਸਬਸਿਡੀ ਦਿੰਦੀ ਹੈ, ਜਿਸਦੀ ਮਿਆਦ 31 ਦਸੰਬਰ ਨੂੰ ਖ਼ਤਮ ਹੋ ਰਹੀ ਹੈ। ਹਾਲ ਦੇ ਦਿਨਾਂ ਵਿਚ ਡੀਏਪੀ ਬਣਾਉਣ ਵਿਚ ਇਸਤੇਮਾਲ ਹੋਣ ਵਾਲੇ ਫਾਸਫੋਰਿਕ ਐਸਿਡ ਅਤੇ ਅਮੋਨੀਆ ਦੇ ਮੁੱਲ ਵਿਚ 70 ਫ਼ੀਸਦੀ ਤੱਕ ਦੇ ਵਾਧੇ ਦਾ ਅਸਰ ਖਾਦ ਦੀਆਂ ਕੀਮਤਾਂ ’ਤੇ ਦੇਖਿਆ ਜਾ ਰਿਹਾ ਹੈ।

ਚੰਡੀਗੜ੍ਹ ਤੋਂ ਸ਼ਿਮਲਾ ਜਾ ਰਹੀ ਟੂਰਿਸਟ ਬੱਸ ਹਾਦਸਾਗ੍ਰਸਤ, 35 ਯਾਤਰੀ ਸਨ ਸਵਾਰ

ਫਾਸਫੇਟ ਤੇ ਪੋਟਾਸ਼ ਯੁਕਤ (ਪੀਐਂਡਕੇ) ਖਾਦਾਂ ਲਈ ਕੇਂਦਰ ਸਰਕਾਰ ਨੇ ਅਪ੍ਰੈਲ 2010 ਤੋਂ ਪੋਸ਼ਕ ਤੱਤ ਅਧਾਰਤ ਸਬਸਿਡੀ (ਐੱਨਬੀਐੱਸ) ਯੋਜਨਾ ਚਲਾ ਰੱਖੀ ਹੈ। ਇਸ ਤਹਿਤ ਸਾਲਾਨਾ ਆਧਾਰ ’ਤੇ ਨਿਰਮਾਤਾ ਕੰਪਨੀਆਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਪੀਐਂਡਕੇ ਖੇਤਰ ਕੰਟਰੋਲ ਮੁਕਤ ਹੈ ਅਤੇ ਐੱਨਬੀਐੱਸ ਯੋਜਨਾ ਤਹਿਤ ਕੰਪਨੀਆਂ ਬਾਜ਼ਾਰ ਮੁਤਾਬਕ ਖਾਦਾਂ ਦਾ ਉਤਪਾਦਨ ਤੇ ਦਰਾਮਦ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਸਤੇ ਮੁੱਲ ’ਤੇ ਬਿਨਾਂ ਰੁਕਾਵਟ ਡੀਏਪੀ ਉਪਲਬਧ ਕਰਵਾਉਣ ਲਈ ਐੱਨਬੀਐੱਸ ਸਬਸਿਡੀ ਤੋਂ ਇਲਾਵਾ ਡੀਏਪੀ ’ਤੇ ਵਿਸ਼ੇਸ਼ ਫੰਡ ਦਿੱਤਾ ਜਾਂਦਾ ਹੈ, ਜਿਸਦੀ ਮਿਆਦ ਦਾ ਵਿਸਥਾਰ ਜੇਕਰ ਨਹੀਂ ਹੋਇਆ ਤਾਂ ਪਹਿਲੀ ਜਨਵਰੀ ਤੋਂ ਡੀਏਪੀ ਦਾ ਮਹਿੰਗਾ ਹੋਣਾ ਤੈਅ ਹੈ। ਇਸ ਸਾਲ ਸਾਉਣੀ ਦੇ ਮੌਸਮ ਦੌਰਾਨ ਡੀਏਪੀ ’ਤੇ ਪ੍ਰਤੀ ਟਨ ਸਬਸਿਡੀ 21,676 ਰੁਪਏ ਸੀ, ਜਿਸਨੂੰ ਹਾੜੀ (2024-2025) ਦੇ ਮੌਸਮ ਲਈ ਵਧਾ ਕੇ 21,911 ਰੁਪਏ ਰੁਪਏ ਕਰ ਦਿੱਤਾ ਗਿਆ।

ਵਿਸ਼ੇਸ਼ ਸਬਸਿਡੀ ਹਟਾਈ ਗਈ ਤਾਂ ਉਦਯੋਗ ਜਗਤ ਨੂੰ ਚੁੱਕਣਾ ਹੋਵੇਗਾ ਬੋਝ

ਜੇਕਰ ਵਿਸ਼ੇਸ਼ ਸਬਸਿਡੀ ਜਾਰੀ ਰੱਖਣ ’ਤੇ ਵਿਚਾਰ ਨਹੀਂ ਕੀਤਾ ਗਿਆ ਤਾਂ ਇਸਦਾ ਬੋਝ ਉਦਯੋਗ ਜਗਤ ਨੂੰ ਚੁੱਕਣਾ ਪਵੇਗਾ। ਪਿਛਲੇ ਕੁਝ ਸਮੇਂ ਤੋਂ ਡਾਲਰ ਦੀ ਤੁਲਨਾ ਵਿਚ ਰੁਪਏ ਦੀ ਕੀਮਤ ਘੱਟ ਹੋ ਰਹੀ ਹੈ। ਕੌਮਾਂਤਰੀ ਬਾਜ਼ਾਰ ਵਿਚ ਹਾਲੇ ਡੀਏਪੀ ਦਾ ਮੁੱਲ 630 ਡਾਲਰ ਪ੍ਰਤੀ ਟਨ ਹੈ। ਸਿਰਫ਼ ਰੁਪਏ ਦੇ ਕਮਜ਼ੋਰ ਹੋਣ ਦੇ ਕਾਰਨ ਦਰਾਮਦ ਲਾਗਤ ਵਿਚ ਲਗਪਗ 1,200 ਰੁਪਏ ਪ੍ਰਤੀ ਟਨ ਦਾ ਵਾਧਾ ਹੋ ਗਿਆ ਹੈ। ਇਸ ਦੌਰਾਨ ਜੇਕਰ ਸਬਸਿਡੀ ਵੀ ਬੰਦ ਕਰ ਦਿੱਤੀ ਗਈ ਤਾਂ ਪ੍ਰਤੀ ਟਨ ਲਗਪਗ 4,700 ਰੁਪਏ ਦੀ ਲਾਗਤ ਵੱਧ ਜਾਵੇਗੀ, ਜੋ ਪ੍ਰਤੀ ਬੈਗ ਲਗਪਗ ਦੋ ਸੌ ਰੁਪਏ ਮਹਿੰਗਾ ਹੋ ਸਕਦਾ ਹੈ। ਦੋ ਸਾਲ ਪਹਿਲਾਂ ਕਿਸਾਨਾਂ ਨੂੰ 50 ਕਿਲੋ ਦੀ ਬੋਰੀ 1,200 ਰੁਪਏ ਵਿਚ ਮਿਲਦੀ ਸੀ ਪਰ ਬਾਅਦ ਵਿਚ ਇਸ ’ਚ 150 ਰੁਪਏ ਦਾ ਵਾਧਾ ਹੋਇਆ।

90 ਫ਼ੀਸਦੀ ਡੀਏਪੀ ਕੀਤੀ ਜਾਂਦੀ ਹੈ ਦਰਾਮਦ

ਦੇਸ਼ ਵਿਚ ਇਸ ਸਾਲ 93 ਲੱਖ ਟਨ ਡੀਏਪੀ ਦੀ ਲੋੜ ਸੀ, ਜਿਸਨੂੰ 90 ਫ਼ੀਸਦੀ ਦਰਾਮਦ ਨਾਲ ਪੂਰਾ ਕੀਤਾ ਜਾਣਾ ਸੀ। ਇਸ ਦੌਰਾਨ ਕੌਮਾਂਤਰੀ ਬਾਜ਼ਾਰ ਵਿਚ ਡੀਏਪੀ ਦੇ ਮੁੱਲ ਵਿਚ ਵਾਧਾ ਹੋ ਗਿਆ। ਉਦਯੋਗਾਂ ਨੂੰ ਜਦੋਂ ਘਾਟਾ ਹੋਣ ਲੱਗਾ ਤਾਂ ਦਰਾਮਦ ਪ੍ਰਭਾਵਿਤ ਹੋ ਗਈ। ਨਤੀਜਾ ਹੋਇਆ ਕਿ ਦੇਸ਼ ਵਿਚ ਡੀਏਪੀ ਦਾ ਸੰਕਟ ਪੈਦਾ ਹੋ ਗਿਆ। ਹਾਲਾਂਕਿ ਸਰਕਾਰ ਦੀ ਪਹਿਲ ਤੋਂ ਬਾਅਦ ਦਰਾਮਦ ਵਿਚ ਤੇਜ਼ੀ ਆਈ ਅਤੇ ਇਹ ਕਿਸਾਨਾਂ ਨੂੰ ਉਪਲਬਧ ਕਰਵਾਈ ਜਾ ਸਕੀ।

ਚੰਡੀਗੜ੍ਹ ਤੋਂ ਸ਼ਿਮਲਾ ਜਾ ਰਹੀ ਟੂਰਿਸਟ ਬੱਸ ਹਾਦਸਾਗ੍ਰਸਤ, 35 ਯਾਤਰੀ ਸਨ ਸਵਾਰ

0

ਚੰਡੀਗੜ੍ਹ ਤੋਂ ਸ਼ਿਮਲਾ ਜਾ ਰਹੀ ਟੂਰਿਸਟ ਬੱਸ ਹਾਦਸਾਗ੍ਰਸਤ, 35 ਯਾਤਰੀ ਸਨ ਸਵਾਰ

ਚੰਡੀਗੜ੍ਹ : ਕਾਲਕਾ ਸ਼ਿਮਲਾ ਨੈਸ਼ਨਲ ਹਾਈਵੇਅ 5 ‘ਤੇ ਜਵਾਲੀ ਨੇੜੇ ਇਕ ਨਿੱਜੀ ਵੋਲਵੋ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਸਵੇਰੇ 7 ਵਜੇ ਉਸ ਸਮੇਂ ਵਾਪਰਿਆ ਜਦੋਂ ਚੰਡੀਗੜ੍ਹ ਤੋਂ ਸ਼ਿਮਲਾ ਜਾ ਰਹੀ ਇੱਕ ਨਿੱਜੀ ਵੋਲਵੋ ਬੱਸ ਜਵਾਲੀ ਨੇੜੇ ਸੜਕ ਕਿਨਾਰੇ ਡਿਵਾਈਡਰ ਨਾਲ ਟਕਰਾ ਗਈ। ਜਿਸ ਸਮੇਂ ਇਹ ਸੜਕ ਹਾਦਸਾ ਵਾਪਰਿਆ ਉਸ ਸਮੇਂ ਬੱਸ ਵਿੱਚ 35 ਦੇ ਕਰੀਬ ਸਵਾਰੀਆਂ ਸਨ। ਇਸ ਸੜਕ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Ind vs Aus ਆਸਟ੍ਰੇਲੀਆ ਨੇ ਭਾਰਤ ਨੂੰ 184 ਦੌੜਾਂ ਨਾਲ ਹਰਾਇਆ, ਸੀਰੀਜ਼ ‘ਚ 2-1 ਨਾਲ ਬਣਾਈ ਬੜ੍ਹਤ

ਸਾਹਮਣੇ ਆਈ ਜਾਣਕਾਰੀ ਤੇਜ਼ ਰਫ਼ਤਾਰ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਬੱਸ ਹਾਈਵੇਅ ‘ਤੇ ਪਲਟ ਗਈ। ਬੱਸ ਦਾ ਸ਼ੀਸ਼ਾ ਤੋੜ ਕੇ ਸਵਾਰੀਆਂ ਨੂੰ ਬਚਾਇਆ ਗਿਆ ਅਤੇ ਜ਼ਖਮੀ ਯਾਤਰੀਆਂ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਦੋਂ ਪੁਲਿਸ ਵਿਭਾਗ ਨਾਲ ਗੱਲ ਕੀਤੀ ਗਈ ਤਾਂ ਮੌਕੇ ‘ਤੇ ਪਹੁੰਚੇ ਈਓ ਨੇ ਕਿਹਾ ਕਿ ਸੜਕ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਜ਼ਖਮੀਆਂ ਦੀ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ।

Ind vs Aus ਆਸਟ੍ਰੇਲੀਆ ਨੇ ਭਾਰਤ ਨੂੰ 184 ਦੌੜਾਂ ਨਾਲ ਹਰਾਇਆ, ਸੀਰੀਜ਼ ‘ਚ 2-1 ਨਾਲ ਬਣਾਈ ਬੜ੍ਹਤ

0

Ind vs Aus ਆਸਟ੍ਰੇਲੀਆ ਨੇ ਭਾਰਤ ਨੂੰ 184 ਦੌੜਾਂ ਨਾਲ ਹਰਾਇਆ, ਸੀਰੀਜ਼ ‘ਚ 2-1 ਨਾਲ ਬਣਾਈ ਬੜ੍ਹਤ

ਨਵੀ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਲਬੋਰਨ ‘ਚ ਬਾਕਸਿੰਗ ਡੇ ਟੈਸਟ ਖੇਡਿਆ ਗਿਆ। ਦੋਵਾਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਇਹ ਚੌਥਾ ਟੈਸਟ ਸੀ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਖਿਰ ‘ਚ ਬਾਰਡਰ-ਗਾਵਸਕਰ ਟਰਾਫੀ ਦੇ ਬਾਕਸਿੰਗ ਡੇ ਟੈਸਟ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 184 ਦੌੜਾਂ ਨਾਲ ਹਰਾ ਦਿੱਤਾ।

ਲੜੀ ਵਿੱਚ 2-1 ਦੀ ਬੜ੍ਹਤ

ਇਸ ਹਾਰ ਤੋਂ ਬਾਅਦ ਭਾਰਤੀ ਟੀਮ 5 ਮੈਚਾਂ ਦੀ ਸੀਰੀਜ਼ ‘ਚ 1-2 ਨਾਲ ਪਿੱਛੇ ਹੈ। ਆਖਰੀ ਮੈਚ 3 ਜਨਵਰੀ ਤੋਂ ਸਿਡਨੀ ‘ਚ ਖੇਡਿਆ ਜਾਵੇਗਾ। ਸੋਮਵਾਰ ਨੂੰ ਮੈਲਬੌਰਨ ‘ਚ ਆਸਟ੍ਰੇਲੀਆ ਨੇ ਜਿੱਤ ਲਈ 340 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਭਾਰਤੀ ਟੀਮ ਆਖਰੀ ਪਾਰੀ ‘ਚ 155 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਨੇ ਹੁਣ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ।

13 ਸਾਲ ਬਾਅਦ ਮੈਲਬੌਰਨ ਵਿੱਚ ਹਾਰ

ਭਾਰਤੀ ਟੀਮ ਨੂੰ 13 ਸਾਲ ਬਾਅਦ ਮੈਲਬੌਰਨ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੇ ਆਪਣੀਆਂ ਆਖਰੀ ਸੱਤ ਵਿਕਟਾਂ 20.3 ਓਵਰਾਂ ਵਿੱਚ ਸਿਰਫ਼ 34 ਦੌੜਾਂ ’ਤੇ ਗੁਆ ਦਿੱਤੀਆਂ। ਇਸ ਹਾਰ ਨਾਲ ਭਾਰਤ ਦੀਆਂ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ ਪਹੁੰਚਣ ਦੀਆਂ ਉਮੀਦਾਂ ਨੂੰ ਵੀ ਝਟਕਾ ਲੱਗਾ ਹੈ। ਹੁਣ ਉਸ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ ‘ਤੇ ਨਿਰਭਰ ਰਹਿਣਾ ਹੋਵੇਗਾ। ਨਾਲ ਹੀ ਸਿਡਨੀ ਵਿੱਚ ਅਗਲਾ ਟੈਸਟ ਜਿੱਤਣਾ ਹੀ ਹੋਵੇਗਾ। ਡਰਾਅ ਜਾਂ ਹਾਰ ਟੀਮ ਇੰਡੀਆ ਨੂੰ ਦੌੜ ​​ਤੋਂ ਬਾਹਰ ਕਰ ਦੇਵੇਗੀ।

ਹੁਣ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਹਰ ਮਹੀਨੇ ਮਿਲਣਗੇ 18,000 ਰੁਪਏ! ਕੱਲ੍ਹ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਧੋਖਾਧੜੀ ਕਰਨ ਵਾਲੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ

0

ਧੋਖਾਧੜੀ ਕਰਨ ਵਾਲੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ

ਜਗਰਾਓਂ: ਜਾਇਦਾਦ ਦੇ ਝਗੜੇ ਚ ਧੋਖਾਧੜੀ ਕਰਨ ਦੇ ਦੋਸ਼ ਚ ਪਤੀ-ਪਤਨੀ ਖ਼ਿਲਾਫ਼ ਥਾਣਾ ਸਿਟੀ ਰਾਏਕੋਟ ਚ ਮਾਮਲਾ ਦਰਜ ਕੀਤਾ ਗਿਆ ਹੈ। ਏਐੱਸਆਈ ਰਾਜਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਨਜੀਤ ਸਿੰਘ ਵਾਸੀ ਪਿੰਡ ਨਿਹਾਲੂਵਾਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਗੁਰਚਰਨ ਸਿੰਘ ਤੇ ਉਸ ਦੀ ਪਤਨੀ ਗਰਦੀਪ ਕੌਰ ਨਾਲ ਪਿੰਡ ਕਲਿਆਣ ਥਾਣਾ ਸੰਦੌਦ ਦੇ ਵਸਨੀਕ ਨੇ ਜ਼ਮੀਨ ਵੇਚਣ ਦਾ ਸੌਦਾ ਕਰਕੇ 25 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਹੁਣ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਹਰ ਮਹੀਨੇ ਮਿਲਣਗੇ 18,000 ਰੁਪਏ! ਕੱਲ੍ਹ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ || Latest news

ਸ਼ਿਕਾਇਤ ਦੀ ਜਾਂਚ ਡੀਐੱਸਪੀ ਰਾਏਕੋਟ ਨੇ ਕੀਤੀ ਸੀ। ਜਿਸ ਵਿਚ ਉਸ ਨੇ ਦੱਸਿਆ ਕਿ ਗੁਰਚਰਨ ਸਿੰਘ ਤੇ ਗੁਰਦੀਪ ਕੌਰ ਨੇ ਸ਼ੁਰੂ ਤੋਂ ਹੀ ਧੋਖਾਧੜੀ ਦੇ ਇਰਾਦੇ ਨਾਲ ਜ਼ਮੀਨ ਦੇ ਪਿਛਲੇ ਸਮਝੌਤੇ ਦੇ ਤੱਥ ਲੁਕਾਏ ਅਤੇ ਮਨਜੀਤ ਸਿੰਘ ਨਾਲ ਬਿਨਾਂ ਰੱਦ ਕੀਤੇ ਸਮਝੌਤਾ ਕਰ ਕੇ 25 ਲੱਖ ਰੁਪਏ ਲੈ ਲਏ। ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਡੀਏ ਲੀਗਲ ਦੀ ਰਾਏ ਲੈਣ ਤੋਂ ਬਾਅਦ ਗੁਰਚਰਨ ਸਿੰਘ ਤੇ ਉਸ ਦੀ ਪਤਨੀ ਗੁਰਦੀਪ ਕੌਰ ਵਾਸੀ ਪਿੰਡ ਕਲਿਆਣ ਥਾਣਾ ਸੰਦਾਊਦ ਖਿਲਾਫ ਮਾਮਲਾ ਦਰਜ ਕੀਤਾ ਗਿਆ

ਹੁਣ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਹਰ ਮਹੀਨੇ ਮਿਲਣਗੇ 18,000 ਰੁਪਏ! ਕੱਲ੍ਹ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ || Latest news

0

ਹੁਣ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਹਰ ਮਹੀਨੇ ਮਿਲਣਗੇ 18,000 ਰੁਪਏ! ਕੱਲ੍ਹ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਨਵੀ ਦਿੱਲੀ : ਦਿੱਲੀ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ‘ਪੁਜਾਰੀ ਗ੍ਰੰਥੀ ਸਨਮਾਨ ਯੋਜਨਾ’ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਦਿੱਲੀ ਦੇ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਹਰ ਮਹੀਨੇ 18 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕੱਲ੍ਹ ਯਾਨੀ ਕਿ ਮੰਗਲਵਾਰ ਤੋਂ ਸ਼ੁਰੂ ਹੋਵੇਗੀ।

ਇਹ ਵੀ ਪੜੋ:3 ਕਰੋੜ ਪੰਜਾਬੀਆਂ ਨੇ ਦਿੱਤਾ ਕਿਸਾਨਾਂ ਦਾ ਸਾਥ, ਬੰਦ ਨੂੰ ਕੀਤਾ ਸਫਲ

ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਸੱਤਾ ਦੀ ਵਾਪਸੀ ਦੇ ਨਾਲ ਹੀ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ‘ਮਹਿਲਾ ਸਨਮਾਨ ਯੋਜਨਾ’ ਦਾ ਐਲਾਨ ਕੀਤਾ ਸੀ, ਜਿਸ ਵਿੱਚ ਔਰਤਾਂ ਨੂੰ 2100 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ।

ਆਮ ਆਦਮੀ ਪਾਰਟੀ ਵੱਲੋਂ ਦਿੱਤਾ ਜਾਵੇਗਾ ਮਾਣ ਭੱਤਾ

ਅਰਵਿੰਦ ਕੇਜਰੀਵਾਲ ਨੇ ਕਿਹਾ, ‘ਦਿੱਲੀ ਦੇ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਸੇਵਾ ਕਰਨ ਵਾਲੇ ਪੁਜਾਰੀਆਂ – ਗ੍ਰੰਥੀਆਂ ਦੇ ਸਨਮਾਨ ਵਿੱਚ ਅੱਜ ਇੱਕ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰਿਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਮਾਣ ਭੱਤਾ ਦਿੱਤਾ ਜਾਵੇਗਾ। ‘ਪੁਜਾਰੀ ਗ੍ਰੰਥੀ ਸਨਮਾਨ ਯੋਜਨਾ’ ਸਾਡੀ ਸਰਕਾਰ ਦੇ ਸੱਤਾ ‘ਚ ਆਉਂਦੇ ਹੀ ਸ਼ੁਰੂ ਹੋ ਜਾਵੇਗੀ। ਅਜਿਹਾ ਦੇਸ਼ ਵਿੱਚ ਪਹਿਲੀ ਵਾਰ ਹੋ ਰਿਹਾ ਹੈ। ਅਜਿਹਾ ਕਿਸੇ ਪਾਰਟੀ ਜਾਂ ਸਰਕਾਰ ਨੇ ਪਹਿਲਾ ਕਦੇ ਨਹੀਂ ਕੀਤਾ। ਮੈਨੂੰ ਉਮੀਦ ਹੈ ਕਿ ਭਾਜਪਾ ਅਤੇ ਕਾਂਗਰਸ ਪਾਰਟੀਆਂ ਵੀ ਆਪਣੇ ਰਾਜਾਂ ਵਿੱਚ ਪੁਜਾਰੀਆਂ ਅਤੇ ਗ੍ਰੰਥੀਆਂ ਲਈ ਅਜਿਹੀ ਯੋਜਨਾ ਸ਼ੁਰੂ ਕਰਨਗੀਆਂ।