ਹਰਿਆਣਾ ‘ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ, 3.0 ਰਹੀ ਤੀਬਰਤਾ

0
314

ਹਰਿਆਣਾ ‘ਚ ਭੂਚਾਲ ਦੇ ਝਟਕਿਆਂ ਕਾਰਨ ਇਕ ਵਾਰ ਫਿਰ ਧਰਤੀ ਹਿੱਲ ਗਈ। ਦੇਰ ਰਾਤ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.0 ਮਾਪੀ ਗਈ। ਰਾਸ਼ਟਰੀ ਭੂਚਾਲ ਕੇਂਦਰ (NCS) ਦੇ ਅਨੁਸਾਰ ਇਸਦਾ ਕੇਂਦਰ ਪਾਣੀਪਤ ਹੈ।

ਪਿਛਲੇ ਇੱਕ ਮਹੀਨੇ ਵਿੱਚ ਹਰਿਆਣਾ ਵਿੱਚ ਇਹ ਦੂਜਾ ਭੂਚਾਲ ਹੈ। ਇਸ ਤੋਂ ਪਹਿਲਾਂ ਵੀ ਇੱਥੇ ਭੂਚਾਲ ਆਉਂਦੇ ਰਹੇ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਦੀ ਤੀਬਰਤਾ 3.0 ਤੋਂ 4.0 ਦਰਮਿਆਨ ਰਹੀ ਹੈ। NCS ਦੇ ਅਨੁਸਾਰ ਪਾਣੀਪਤ ਖੇਤਰ ਵਿੱਚ ਮੰਗਲਵਾਰ ਦੀ ਰਾਤ ਭੂਚਾਲ ਆਇਆ। ਇਸ ਦਾ ਕੇਂਦਰ ਜ਼ਮੀਨ ਦੇ ਹੇਠਾਂ 5 ਕਿਲੋਮੀਟਰ ਡੂੰਘਾ ਸੀ।

LEAVE A REPLY

Please enter your comment!
Please enter your name here