ਨਿਸ਼ਾਨੇਬਾਜ਼ ਰੁਦਰਕਸ਼ ਪਾਟਿਲ ਨੇ ਆਈਐੱਸਐੱਸਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ ਹੈ। ਉਹ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਇਹ ਉਪਲੱਬਧੀ ਹਾਸਲ ਕਰਨ ਵਾਲਾ ਅਭਿਨਵ ਬਿੰਦਰਾ ਤੋਂ ਬਾਅਦ ਦੂਜਾ ਭਾਰਤੀ ਨਿਸ਼ਾਨੇਬਾਜ਼ ਬਣ ਗਿਆ ਹੈ।

ਇਹ ਵੀ ਪੜ੍ਹੋ: ਪੁਲਿਸ ਇੰਸਪੈਕਟਰ ਰਣਬੀਰ ਸਿੰਘ ਦੇ ਕਾਤਲ ਨੂੰ ਸੁਣਾਈ ਮੌਤ ਦੀ ਸਜ਼ਾ

18 ਸਾਲਾ ਪਾਟਿਲ ਨੇ ਸੋਨ ਤਗ਼ਮੇ ਦੇ ਮੈਚ ਵਿੱਚ ਇਟਲੀ ਦੇ ਡੈਨੀਲੋ ਡੈਨਿਸ ਸੋਲਾਜ਼ੋ ਨੂੰ 17-13 ਨਾਲ ਹਰਾਇਆ। ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ’ਚ ਹਿੱਸਾ ਲੈ ਰਿਹਾ ਪਾਟਿਲ ਚੋਟੀ ਦੇ ਦੋ ਖਿਡਾਰੀਆਂ ਦਾ ਫੈਸਲਾ ਕਰਨ ਲਈ ਨਵੇਂ ਫਾਰਮੈਟ ’ਚ ਖੇਡੇ ਗਏ ਸੋਨ ਤਗਮੇ ਦੇ ਮੈਚ ’ਚ ਇਕ ਸਮੇਂ 4-10 ਨਾਲ ਪਿੱਛੇ ਸੀ। ਇਟਲੀ ਦੇ ਨਿਸ਼ਾਨੇਬਾਜ਼ ਨੇ ਮੈਚ ਦਾ ਜ਼ਿਆਦਾਤਰ ਸਮਾਂ ਲੀਡ ਬਣਾਈ ਰੱਖੀ ਪਰ ਭਾਰਤੀ ਨਿਸ਼ਾਨੇਬਾਜ਼ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਹਾਸਲ ਕਰਕੇ ਸੋਨ ਤਗਮਾ ਆਪਣੇ ਨਾਮ ਕੀਤਾ।

LEAVE A REPLY

Please enter your comment!
Please enter your name here