ਲਗਾਤਾਰ ਮੌਸਮ ਦੇ ਵਿਚ ਤਬਦੀਲ਼ੀ ਦੇਖਣ ਨੂੰ ਮਿਲ ਰਹੀ ਹੈ | ਦੇਸ਼ ਦੇ ਕਈ ਸੂਬਿਆਂ ਚ ਕਦੇ ਤੇਜ਼ ਧੁੱਪ ਅਤੇ ਕਦੇ ਤੇਜ਼ ਹਵਾ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ।
ਸਰਦੀ ਦਾ ਮੌਸਮ ਖਤਮ ਹੋਣ ਨਾਲ ਅਜਿਹੀਆਂ ਮੌਸਮੀ ਗਤੀਵਿਧੀਆਂ ਵਧ ਗਈਆਂ ਹਨ। ਆਉਣ ਵਾਲੇ ਦਿਨਾਂ ‘ਚ ਵੀ ਮੌਸਮ ਦਾ ਇਹੀ ਹਾਲ ਰਹਿਣ ਦੀ ਸੰਭਾਵਨਾ ਹੈ। ਓਥੇ ਹੀ IMD ਵਲੋਂ ਮੌਸਮ ਬਾਰੇ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਅਨੁਸਾਰ 26-27 ਮਾਰਚ ਨੂੰ ਪੂਰਬੀ ਅਤੇ ਉੱਤਰ-ਪੂਰਬੀ ਰਾਜਾਂ ਦੇ ਕਈ ਹਿੱਸਿਆਂ ਵਿਚ ਧੂੜ ਭਰੀ ਹਨੇਰੀ ਆ ਸਕਦੀ ਹੈ। ਇਸ ਦੇ ਨਾਲ ਹੀ ਤੂਫਾਨ ਦੇ ਨਾਲ-ਨਾਲ ਕੁਝ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।
ਪਿਛਲੇ ਕੁਝ ਦਿਨਾਂ ਤੋਂ ਗੰਗਾ ਦੇ ਤੱਟਵਰਤੀ ਮੈਦਾਨਾਂ ‘ਚ ਮੌਸਮ ਖਰਾਬ ਹੈ। ਲਗਾਤਾਰ ਬਦਲਦੇ ਮੌਸਮ ਕਾਰਨ ਮੀਂਹ ਦੇ ਨਾਲ-ਨਾਲ ਤੂਫਾਨ ਅਤੇ ਗੜੇਮਾਰੀ ਵੀ ਜਾਰੀ ਹੈ। ਖਾਸ ਤੌਰ ‘ਤੇ ਗੰਗਾ ਦੇ ਮੈਦਾਨਾਂ ਵਿਚ ਤੇਜ਼ ਹਵਾਵਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ।