ਆਮ ਆਦਮੀ ਦਾ ਭਲਾ ਤੇ ਪੰਜਾਬ ਦੀ ਤਰੱਕੀ ਸਰਕਾਰ ਦੀ ਤਰਜੀਹ : ਮਾਨ

0
153
Bhagwant Mann

ਚੰਡੀਗੜ੍ਹ, 15 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਮੋਹਾਲੀ ਵਿਖੇ ਰੋਡ ਸ਼ੋਅ ਦੌਰਾਨ ਆਖਿਆ ਹੈ ਕਿ ਆਮ ਆਦਮੀ ਦਾ ਭਲਾ ਤੇ ਪੰਜਾਬ ਦੀ ਤਰੱਕੀ ਸਰਕਾਰ ਦੀ ਤਰਜੀਹ ਹੈ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ ਰੋਡ ਸ਼ੋਅ ਦੌਰਾਨ

ਮੋਹਾਲੀ `ਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਪਿਆਰ ਦੁਨੀਆ ਦੀ ਕਿਸੇ ਵੀ ਕਰੰਸੀ ਨਾਲ ਨਹੀਂ ਮਾਪਿਆ ਜਾ ਸਕਦਾ। ਪੰਜਾਬ ਦੇ ਹਰ ਕੋਨੇ ਵਿਚ ਸਾਨੂੰ ਲੋਕਾਂ ਦਾ ਅਥਾਹ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਨੇ ਦਹਾਕਿਆਂ ਤੱਕ ਪੰਜਾਬ `ਤੇ ਰਾਜ ਕੀਤਾ ਅਤੇ ਇਕ-ਦੂਜੇ ਦੇ ਹਿੱਤਾਂ ਦੀ ਰਾਖੀ ਕੀਤੀ ।

ਵਿਰੋਧੀ ਧਿਰ ਪੰਜਾਬ ਵਿਚ ਹੋ ਰਹੇ ਵਿਕਾਸ ਨੂੰ ਪਚਾ ਨਹੀਂ ਪਾ ਰਹੀ : ਮੁੱਖ ਮੰਤਰੀ

ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕੀਤਾ । ਅੱਜ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਪੰਜਾਬ ਵਿਚ ਹੋ ਰਹੇ ਵਿਕਾਸ ਨੂੰ ਪਚਾ ਨਹੀਂ ਪਾ ਰਹੀ। ਅਸੀਂ ਪੰਜਾਬ ਦੇ ਸਰਵ-ਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਾਂ ਅਤੇ ਇਹੀ ਗੱਲ ਵਿਰੋਧੀ ਧਿਰ ਨੂੰ ਪ੍ਰੇਸ਼ਾਨ ਕਰ ਰਹੀ ਹੈ । ਉਹ ਇਹ ਸਵੀਕਾਰ ਨਹੀਂ ਕਰ ਪਾ ਰਹੇ ਕਿ ਹੁਣ ਆਮ ਆਦਮੀ ਦਾ ਕਲਿਆਣ ਅਤੇ ਪੰਜਾਬ ਦੀ ਤਰੱਕੀ ਪੰਜਾਬ ਸਰਕਾਰ (Punjab Government) ਦੀ ਸਰਵਉੱਚ ਤਰਜੀਹ ਹੈ ।

LEAVE A REPLY

Please enter your comment!
Please enter your name here