ਅਰਬਾਂ ਰੁਪਏ ਲਗਾ ਕੇ ਬਣਾਈ ਨਵੀਂ ਸੰਸਦ ‘ਚ ਭਰਿਆ ਪਾਣੀ, ਛੱਤਾਂ ਚੋਣ ਲੱਗੀਆਂ ||Political News

0
162

ਅਰਬਾਂ ਰੁਪਏ ਲਗਾ ਕੇ ਬਣਾਈ ਨਵੀਂ ਸੰਸਦ ‘ਚ ਭਰਿਆ ਪਾਣੀ, ਛੱਤਾਂ ਚੋਣ ਲੱਗੀਆਂ

ਬੀਤੇ ਕੱਲ੍ਹ ਦੀ ਸ਼ਾਮ ਤੋਂ ਪਏ ਮੀਂਹ ਨੇ ਦਿੱਲੀ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੀਂਹ ਪੈਣ ਨਾਲ ਦਿੱਲੀ ਦੀਆਂ ਸੜਕਾ ਨਦੀ ਦਾ ਰੂਪ ਧਾਰਨ ਕਰ ਗਈਆਂ, ਉਥੇ ਬਣੀ ਨਵੀਂ ਪਾਰਲੀਮੈਂਟ ਵੀ ਪਾਣੀ ਪਾਣੀ ਹੋ ਗਈ ਹੈ। ਸੰਸਦ ਭਵਨ ਵਿੱਚ ਪਾਣੀ ਜਮ੍ਹਾਂ ਹੋ ਗਿਆ। ਜ਼ਿਆਦਾ ਮੀਂਹ ਪੈਣ ਕਾਰਨ ਛੱਤ ਤੋਂ ਪਾਣੀ ਟਿਪਕਣ ਲੱਗ ਗਿਆ। ਸੰਸਦ ਵਿੱਚ ਮੀਂਹ ਦੇ ਪਾਣੀ ਪੈਣ ਨੂੰ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਹੈ। ਵਿਰੋਧੀ ਪਾਰਟੀਆਂ ਨੇ ਪੁਰਾਣੀ ਸੰਸਦ ਨਾਲ ਇਸਦੀ ਤੁਲਨਾ ਕੀਤੀ ਹੈ। ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਨੇ ਟਵੀਟ ਉਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, ‘ਇਸ ਨਵੀਂ ਸੰਸਦ ਨਾਲੋਂ ਚੰਗਾ ਤਾਂ ਉਹ ਪੁਰਾਣੀਸੰਸਦ ਸੀ, ਜਿੱਥੇ ਪੁਰਾਣੇ ਸੰਸਦ ਵੀ ਆ ਕੇ ਮਿਲ ਸਕਦੇ ਸਨ। ਕਿਉਂ ਨਾ ਫਿਰ ਤੋਂ ਪੁਰਾਣੀ ਸੰਸਦ ਚਲੇ, ਘੱਟ ਤੋਂ ਘੱਟ ਉਦੋਂ ਤੱਕ ਲਈ, ਜਦੋਂ ਤੱਕ ਅਰਬਾਂ ਰੁਪਏ ਨਾਲ ਬਣੀ ਸੰਸਦ ਵਿੱਚ ਪਾਣੀ ਟਪਕਣ ਦਾ ਪ੍ਰੋਗਰਾਮ ਚਲ ਰਿਹਾ ਹੈ। ਜਨਤਾ ਪੁੱਛ ਰਹੀ ਹੈ ਕਿ ਭਾਜਪਾ ਸਰਕਾਰ ਵਿੱਚ ਬਣੀ ਹਰ ਨਵੀਂ ਛੱਤ ਵਿਚੋਂ ਪਾਣੀ ਟਪਕਣਾ, ਉਨ੍ਹਾਂ ਦੀ ਸੋਚ ਸਮਝ ਕੇ ਬਣਾਈ ਗਈ ਡਿਜ਼ਾਇਨ ਦਾ ਹਿੱਸਾ ਹੁੰਦਾ ਤਾਂ ਫਿਰ….।‘

ਇਹ ਵੀ ਪੜ੍ਹੋ: ਆਯੂਸ਼-ਪੀਜੀ ਨਤੀਜਾ ਜਾਰੀ, 21,115 ਉਮੀਦਵਾਰ ਪਾਸ

ਕਾਂਗਰਸ ਸਾਂਸਦ ਮਣਿਕਕਮ ਟੈਗੋਰ ਨੇ ਵੀ ਟਵੀਟ ਕਰਕੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਲਿਖਿਆ, ‘ਬਾਹਰ ਪੇਪਰ ਲੀਕ, ਅੰਦਰ ਪਾਣੀ ਦਾ ਰਿਸਾਵ। ਰਾਸ਼ਟਰਪਤੀ ਵੱਲੋਂ ਵਰਤੋਂ ਕੀਤੇ ਜਾਣ ਵਾਲੀ ਸੰਸਦ ਲਾਂਬੀ ਵਿੱਚ ਹੁਣ ਵੀ ਪਾਣੀ ਦਾ ਰਿਸਾਵ, ਨਵੇਂ ਭਵਨ ਵਿੱਚ ਮੌਸਮ ਸਬੰਧੀ ਸਮੱਸਿਆਵਾਂ ਨੂੰ ਉਜਾਗਰ ਕਰਦਾ ਹੈ। ਨਿਰਮਾਣ ਪੂਰਾ ਹੋਣ ਦੇ ਸਿਰਫ ਇਕ ਸਾਲ ਬਾਅਦ ਅਜਿਹੀ ਸਥਿਤੀ ਹੋ ਗਈ ਹੈ। ਇਸ ਮੁੱਦੇ ਉਤੇ ਲੋਕ ਸਭਾ ਵਿੱਚ ਸਥਗਨ ਪ੍ਰਸਤਾਵ ਪੇਸ਼ ਕੀਤਾ ਗਿਆ।

LEAVE A REPLY

Please enter your comment!
Please enter your name here