‘ICC Men’s ODI Player of the Year ਦੇ ਅਵਾਰਡ ਨਾਲ ਵਿਰਾਟ ਕੋਹਲੀ ਨੂੰ ਗਿਆ ਨਿਵਾਜ਼ਿਆ

0
73

‘ICC Men’s ODI Player of the Year ਦੇ ਅਵਾਰਡ ਨਾਲ ਵਿਰਾਟ ਕੋਹਲੀ ਨੂੰ ਗਿਆ ਨਿਵਾਜ਼ਿਆ

ਵਿਰਾਟ ਕੋਹਲੀ ਨੂੰ ICC ਪੁਰਸ਼ ਵਨਡੇ ਕ੍ਰਿਕਟਰ ਆਫ ਦ ਈਅਰ ਦਾ ਐਵਾਰਡ ਮਿਲਿਆ। ਕੋਹਲੀ ਨੂੰ ਸ਼ੁਭਮਨ ਗਿੱਲ, ਮੁਹੰਮਦ ਸ਼ਮੀ ਤੇ ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਦੇ ਨਾਲ ਇਸ ਐਵਾਰਡ ਦੇ ਲਈ ਨਾਮੀਨੇਟ ਕੀਤਾ ਗਿਆ ਸੀ। ਸ਼ਨੀਵਾਰ ਨੂੰ ਬੰਗਲਾਦੇਸ਼ ਦੇ ਖਿਲਾਫ਼ ਵਾਰਮ ਅਪ ਮੈਚ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਐਵਾਰਡ ਮਿਲਿਆ। ਇਸਦੇ ਇਲਾਵਾ ਉਨ੍ਹਾਂ ਨੂੰ ICC ਪੁਰਸ਼ ਵਨਡੇ ਟੀਮ ਆਫ਼ ਦ ਈਅਰ 2023 ਦੇ ਲਈ ਵੀ ਚੁਣਿਆ ਗਿਆ ਸੀ। ਜਿਸ ਤੋਂ ਬਾਅਦ ਵਿਰਾਟ ਕੋਹਲੀ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ।

ਕੁਝ ਸਾਲਾਂ ਤੱਕ ਫਾਰਮ ਵਿੱਚ ਉਤਾਰ-ਚੜਾਅ ਦੇ ਬਾਅਦ ਵਿਰਾਟ ਕੋਹਲੀ ਨੇ 2023 ਵਿੱਚ ਸ਼ਾਨਦਾਰ ਵਾਪਸੀ ਕੀਤੀ। ICC ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਵਿਰਾਟ ਨੂੰ 2023 ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਟ੍ਰਾਫੀ ਤੇ ਕੈਂਪ ਦਿੰਦੇ ਹੋਏ ਇੱਕ ਵੀਡੀਓ ਪੋਸਟ ਕੀਤੀ। ਜਿਸਦੇ ਕੈਪਸ਼ਨ ਵਿੱਚ ਲਿਖਿਆ ਸੀ- “ਵਿਰਾਟ ਕੋਹਲੀ ਨੂੰ ਭਾਰਤ ਦੇ ਟੀ-20 ਵਿਸ਼ਵ ਕੱਪ 2024 ਅਭਿਆਨ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਆਈਸੀਸੀ ਪੁਰਸ਼ ਵਨਡੇ ਪਲੇਅਰ ਆਫ ਦ ਈਅਰ 2023 ਦਾ ਐਵਾਰਡ ਮਿਲਿਆ।”

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸ਼ੀਤਲ ਅੰਗੁਰਾਲ ਨੇ ਵਾਪਿਸ ਲਿਆ ਅਸਤੀਫ਼ਾ

ਵਿਰਾਟ ਨੇ 2023 ਵਿੱਚ 27 ਵਨਡੇ ਮੈਚਾਂ ਵਿੱਚ 72.47 ਦੀ ਔਸਤ ਤੇ 99.13 ਦੇ ਸਟ੍ਰਾਈਕ ਰੇਟ ਨਾਲ ਕੁੱਲ 1377 ਦੌੜਾਂ ਬਣਾਈਆਂ। ਉਨ੍ਹਾਂ ਨੇ 24 ਪਾਰੀਆਂ ਵਿੱਚ 6 ਸੈਂਕੜੇ ਤੇ 8 ਅਰਧ ਸੈਂਕੜੇ ਲਗਾਏ। ਉਨ੍ਹਾਂ ਦਾ ਸਰਵੋਤਮ ਸਕੋਰ 166 ਨਾਬਾਦ ਦੌੜਾਂ ਰਿਹਾ। ਉਨ੍ਹਾਂ ਨੇ 2023 ਏਸ਼ੀਆ ਕੱਪ ਵਿੱਚ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ, ਜਿੱਥੇ ਉਨ੍ਹਾਂ ਨੇ ਸੁਪਰ ਫੋਰ ਪੜਾਅ ਦੇ ਇੱਕ ਮਹੱਤਵਪੂਰਨ ਮੈਚ ਵਿੱਚ ਪਾਕਿਸਤਾਨ ਦੇ ਖਿਲਾਫ਼ 94 ਗੇਂਦਾਂ ਵਿੱਚ ਨਾਬਾਦ 122 ਦੌੜਾਂ ਬਣਾਈਆਂ।

ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਵਨਡੇ ਵਿਸ਼ਵ ਕੱਪ ਦੇ ਇੱਕ ਅਡੀਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾ ਕੇ ਸਚਿਨ ਤੇਂਦੁਲਕਰ ਦੇ 2003 ਵਿਸ਼ਵ ਕੱਪ ਵਿੱਚ ਬਣਾਏ ਗਏ 673 ਦੌੜਾਂ ਦੇ ਰਿਕਾਰਡ ਨੂੰ ਤੋੜ ਦਿੱਤਾ। ਉਨ੍ਹਾਂ ਨੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਆਪਣਾ 50ਵਾਂ ਵਨਡੇ ਸੈਂਕੜਾ ਲਗਾ ਕੇ ਸਚਿਨ ਦੇ 49 ਸੈਂਕੜਿਆਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ।

ਵਿਰਾਟ ਕੋਹਲੀ ਆਈਸੀਸੀ ਵਨਡੇ ਵਿਸ਼ਵ ਕੱਪ 2023 ਵਿੱਚ ਪਲੇਅਰ ਆਫ ਦ ਟੂਰਨਾਮੈਂਟ ਬਣੇ

ਉਨ੍ਹਾਂ ਨੇ ਹੁਣ ਤੱਕ ਦੇ ਇੰਟਰਨੈਸ਼ਲ ਕਰੀਅਰ ਵਿੱਚ ਵਿਰਾਟ ਕੋਹਲੀ ਆਈਸੀਸੀ ਟੂਰਨਾਮੈਂਟ ਵਿੱਚ ਤਿੰਨ ਵਾਰ ਪਲੇਅਰ ਆਫ ਦ ਟੂਰਨਾਮੈਂਟ ਰਹਿ ਚੁੱਕੇ ਹਨ। ਵਿਰਾਟ ਕੋਹਲੀ ਆਈਸੀਸੀ ਵਨਡੇ ਵਿਸ਼ਵ ਕੱਪ 2023 ਵਿੱਚ ਪਲੇਅਰ ਆਫ ਦ ਟੂਰਨਾਮੈਂਟ ਬਣੇ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2014 ਤੇ 2016 ਵਿੱਚ ਵੀ ਪਲੇਅਰ ਆਫ ਦ ਟੂਰਨਾਮੈਂਟ ਬਣਾਇਆ ਗਿਆ ਸੀ। ਵਿਰਾਟ ਕੋਹਲੀ ਆਈਪੀਐੱਲ ਵਿੱਚ ਇੱਕ ਵਾਰ ਪਲੇਅਰ ਆਫ ਦ ਟੂਰਨਾਮੈਂਟ ਰਹਿ ਚੁੱਕੇ ਹਨ। ਇੱਕ ਵਾਰ ਉਨ੍ਹਾਂ ਨੂੰ ਆਈਪੀਐੱਲ 2016 ਵਿੱਚ ਇਸ ਐਵਾਰਡ ਨਾਲ ਨਵਾਜ਼ਿਆ ਗਿਆ ਸੀ।

 

LEAVE A REPLY

Please enter your comment!
Please enter your name here