ਬੰਗਲਾਦੇਸ਼ ‘ਚ ਹਿੰ.ਸਾ ਜਾਰੀ, ਸ਼ੇਖ ਹਸੀਨਾ ਨੇ PM ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਬੰਗਲਾਦੇਸ਼ ‘ਚ ਹਿੰਸਾ ਭੜਕੀ ਹੋਈ ਹੈ। ਪਿਛਲੇ ਮਹੀਨੇ ਤੋਂ ਜਾਰੀ ਜਾਨਲੇਵਾ ਹਿੰਸਾ ਦੇ ਵਿਚਕਾਰ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੰਗਲਾਦੇਸ਼ ਦੀ ਪੀਐੱਮ ਸ਼ੇਖ ਹਸੀਨਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਜਾਣਕਾਰੀ ਅਨੁਸਾਰ ਹਸੀਨਾ ਢਾਕਾ ਛੱਡ ਕੇ ਸੁਰੱਖਿਅਤ ਥਾਂ ‘ਤੇ ਚਲੀ ਗਈ ਹੈ।ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਹਸੀਨਾ ਫੌਜੀ ਹੈਲੀਕਾਪਟਰ ‘ਚ ਭਾਰਤ ਲਈ ਰਵਾਨਾ ਹੋ ਗਈ ਹੈ।
ਇਹ ਵੀ ਪੜ੍ਹੋ :ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਨੂੰ ਦਿੱਤਾ ਮੁਆਫ਼ੀਨਾਮਾ ਹੋਇਆ ਜਨਤਕ! ਪੜ੍ਹੋ ਕੀ ਲਿਖਿਆ || breaking News
ਦੱਸਿਆ ਜਾ ਰਿਹਾ ਹੈ ਕਿ ਸ਼ੇਖ ਹਸੀਨਾ ਆਪਣੀ ਭੈਣ ਨਾਲ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਗਣ ਭਵਨ’ ਛੱਡ ਕੇ ਸੁਰੱਖਿਅਤ ਸਥਾਨ ‘ਤੇ ਚਲੀ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ ‘ਚ ਸਰਕਾਰੀ ਨੌਕਰੀਆਂ ‘ਚ ਰਾਖਵੇਂਕਰਨ ਨੂੰ ਖਤਮ ਕਰਨ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਲਗਾਤਾਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਆਖਰਕਾਰ ਹਸੀਨਾ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਦੇਸ਼ ਵਿਆਪੀ ਕਰਫਿਊ ਦੀ ਉਲੰਘਣਾ ਕੀਤੀ ਅਤੇ ਢਾਕਾ ਦੀਆਂ ਸੜਕਾਂ ‘ਤੇ ਮਾਰਚ ਕੀਤਾ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਹਮਲਾ ਕੀਤਾ।
ਇਹ ਵੀ ਪੜ੍ਹੋ ਕਰੰਟ ਲੱਗਣ ਕਾਰਨ 9 ਕਾਂਵੜੀਆਂ ਦੀ ਹੋਈ ਮੌ.ਤ ॥ Latest News
ਰਾਜਧਾਨੀ ਢਾਕਾ ਵਿੱਚ, ਬਖਤਰਬੰਦ ਵਾਹਨਾਂ ਵਾਲੇ ਸੈਨਿਕਾਂ ਅਤੇ ਪੁਲਿਸ ਨੇ ਸ਼ੇਖ ਹਸੀਨਾ ਦੇ ਦਫਤਰ ਵੱਲ ਜਾਣ ਵਾਲੀਆਂ ਸੜਕਾਂ ਨੂੰ ਕੰਡਿਆਲੀ ਤਾਰ ਨਾਲ ਰੋਕ ਦਿੱਤਾ, ਪਰ ਭੀੜ ਸੜਕਾਂ ‘ਤੇ ਆ ਗਈ ਅਤੇ ਬੈਰੀਕੇਡ ਤੋੜ ਦਿੱਤੇ।
ਅਣਮਿੱਥੇ ਸਮੇਂ ਲਈ ਲਗਾਇਆ ਕਰਫਿਊ
ਪ੍ਰਦਰਸ਼ਨਕਾਰੀਆਂ ਅਤੇ ਸੱਤਾਧਾਰੀ ਪਾਰਟੀ ਦੇ ਸਮਰਥਕਾਂ ਵਿਚਾਲੇ ਭੜਕੀ ਹਿੰਸਾ ‘ਚ ਹੁਣ ਤੱਕ 14 ਪੁਲਸ ਕਰਮਚਾਰੀਆਂ ਸਮੇਤ 300 ਦੇ ਕਰੀਬ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹਿੰਸਾ ‘ਚ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ। ਬੰਗਲਾਦੇਸ਼ ‘ਚ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਪੂਰੇ ਦੇਸ਼ ‘ਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ।