ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 62 ਔਰਤਾਂ ਦਾ ਬੈਂਕ ਖਾਤਾ ਇੱਕੋ ਨਿਕਲਿਆ

0
20
FIR

ਤਰਨਤਾਰਨ, 17 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran District) ਦੇ ਬਲਾਕ ਚੋਹਲਾ ਸਾਹਿਬ ਵਿਖੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 62 ਔਰਤਾਂ ਦਾ ਬੈਂਕ ਖਾਤਾ ਇੱਕੋ ਨਿਕਲਿਆ ਹੈ ।

ਆਂਗਣਵਾੜੀ ਵਰਕਰ ਤੇ ਪੁੱਤਰ ਵਿਰੁੱਧ ਮਾਮਲਾ ਦਰਜ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅੰਦਰ ਜੋ 1 ਜੁਲਾਈ 2026 ਤੋਂ ਪੰਜਾਬ ਸਰਕਾਰ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ (Mawa Dhiya Sakar Yojna) ਦੀ ਸ਼ੁਰੂਆਤੀ ਕੀਤੀ ਗਈ ਹੈ ਦੇ ਚਲਦਿਆਂ ਤਰਨਤਾਰਨ ਦੇ ਖਡੂਰ ਸਾਹਿਬ ਹਲਕੇ ਦੇ ਬਲਾਕ ਚੋਹਲਾ ਸਾਹਿਬ ਵਿਖੇ 62 ਔਰਤਾਂ ਦਾ ਇੱਕੋ ਬੈਂਕ ਖਾਤਾ ਸਾਹਮਣੇ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸਦੇ ਚਲਦਿਆਂ ਜਿਸ ਆਂਗਣਵਾੜੀ ਵਰਕਰ ਵਲੋਂ ਸਬੰਧਤ ਫਾਰਮਾਂ ਨੂੰ ਭਰਿਆ ਗਿਆ ਸੀ ਉਸ ਉਪਰ ਅਤੇ ਉਸਦੇ ਪੁੱਤਰ ‘ਤੇ ਕੇਸ ਦਰਜ (Case registered) ਕਰ ਲਿਆ ਗਿਆ ਹੈ ।

ਕਿਵੇਂ ਆਇਆ ਮਾਮਲਾ ਸਾਹਮਣੇ

ਜਾਣਕਾਰੀ ਮੁਤਾਬਕ ਉਕਤ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਚੰਡੀਗੜ੍ਹ ਸਥਿਤ ਅਧਿਕਾਰੀਆਂ ਵਲੋਂ ਰਜਿਸਟ੍ਰੇਸ਼ਨ ਸਬੰਧੀ ਕਾਗਜ਼ਾਤਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਉਨ੍ਹਾਂ ਜਾਂਚ ਵਿਚ ਪਾਇਆ ਕਿ ਜਿਸ ਆਂਗਣਵਾੜੀ ਕੇਂਦਰ ਵਿਚ ਆਂਗਣਵਾੜੀ ਵਰਕਰ (Anganwadi worker) ਜਤਿੰਦਰ ਕੌਰ ਵਲੋਂ ਫਾਰਮ ਭਰੇ ਗਏ ਸਨ ਵਲੋਂ ਹੀ ਫਾਰਮ ਭਰਦੇ ਵੇਲੇ 62 ਔਰਤਾਂ ਦਾ ਇੱਕੋ ਬੈਂਕ ਖਾਤਾ ਨੰਬਰ ਦਿੱਤਾ ਗਿਆ ।

ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਜਿਸ ਬੈਂਕ ਖਾਤੇ ਨੂੰ 62 ਔਰਤਾਂ ਦਾ ਬੈਂਕ ਖਾਤਾ ਦੱਸ ਕੇ ਫਾਰਮ ਰਜਿਸਟ੍ਰੇਸ਼ਨ ਨਾਲ ਜੋੜਿਆ ਗਿਆ ਹੈ ਉਹ ਬੈਂਕ ਖਾਤਾ ਆਂਗਣਵਾੜੀ ਵਰਕਰ ਦੇ ਪੁੱਤਰ ਗੁਰਬਾਜ ਸਿੰਘ ਦਾ ਦੱਸਿਆ ਜਾ ਰਿਹਾ ਹੈ । ਵਿਭਾਗ ਨੇ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਜਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਸਥਾਨਕ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਸ ਨੂੰ ਪੱਤਰ ਲਿਖ ਕੇ ਅਗਲੀ ਕਾਰਵਾਈ ਕਰਨ ਲਈ ਕਿਹਾ ।

LEAVE A REPLY

Please enter your comment!
Please enter your name here