ਜਵੈਲਰਜ਼ ਦੀ ਦੁਕਾਨ ‘ਚ ਦੋ ਨੌਜਵਾਨਾਂ ਨੇ ਲੁੱਟ ਦੀ ਘਟਨਾ ਨੂੰ ਦਿੱਤਾ ਅੰਜ਼ਾਮ
ਮੋਹਾਲੀ ਦੇ ਫੇਜ਼-10 ‘ਚ ਦਿਨ ਦਿਹਾੜੇ ਦੋ ਨੌਜਵਾਨਾਂ ਨੇ ਬੰਦੂਕ ਦੀ ਨੋਕ ‘ਤੇ ਗਹਿਿਣਆਂ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੋਵੇਂ ਨੌਜਵਾਨ ਗਹਿਣਿਆਂ ਦੀ ਦੁਕਾਨ ਤੋਂ ਕਰੀਬ 15 ਲੱਖ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 4.45 ਵਜੇ ਵਾਪਰੀ। ਫੇਜ਼-10 ਦੇ ਬੂਥ ਨੰਬਰ 127 ਵਿੱਚ ਸਥਿਤ ਜੀਕੇ ਜਵੈਲਰਜ਼ ਵਿੱਚ ਬੈਠੀ ਇੱਕ ਔਰਤ ਨੂੰ ਬੰਦੂਕ ਦੀ ਨੋਕ ’ਤੇ ਬੰਧਕ ਬਣਾ ਲਿਆ ਅਤੇ ਉੱਥੇ ਪਿਆ ਸੋਨਾ ਕੱਪੜੇ ਵਿੱਚ ਢੱਕ ਕੇ ਫਰਾਰ ਹੋ ਗਏ।
ਹਾਲਾਂਕਿ ਆਸ-ਪਾਸ ਦੇ ਦੁਕਾਨਦਾਰਾਂ ਨੇ ਲੁਟੇਰਿਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਨੌਜਵਾਨ ਵੱਖ-ਵੱਖ ਦਿਸ਼ਾਵਾਂ ਨੂੰ ਫ਼ਰਾਰ ਹੋ ਗਏ ।ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮੋਹਾਲੀ ਨੰਬਰ ਐਕਟਿਵਾ ‘ਤੇ ਆਏ ਸਨ, ਜਿਨ੍ਹਾਂ ਨੇ ਆਪਣੀ ਐਕਟਿਵਾ ਬੂਥ ਦੇ ਪਿਛਲੇ ਪਾਸੇ ਖੜ੍ਹੀ ਕਰ ਦਿੱਤੀ ਸੀ।
ਇਹ ਵੀ ਪੜ੍ਹੋ 1 ਜੁਲਾਈ ਤੋਂ ਚੰਡੀਗੜ੍ਹ ‘ਚ ਬਦਲ ਜਾਣਗੇ ਕਾਨੂੰਨ, 302 ਦੀ ਥਾਂ…
ਭੱਜਦੇ ਹੋਏ ਇੱਕ ਲੁਟੇਰੇ ਨੇ ਐਕਟਿਵਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੂੰ ਉਸਦੇ ਪਿੱਛੇ ਭੱਜਦੇ ਵੇਖ ਉਹ ਐਕਟਿਵਾ ਮੌਕੇ ‘ਤੇ ਹੀ ਛੱਡ ਕੇ ਭੱਜ ਗਿਆ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਲੁੱਟ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਦੇ ਹੀ ਸੀਆਈਏ ਸਟਾਫ਼ ਫੇਜ਼-11 ਦੇ ਐਸਐਚਓ ਨਵੀਨ ਪਾਲ ਲਹਿਲ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ।
ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਇਸ ਦੌਰਾਨ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਲੁੱਟ-ਖੋਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇੱਕ ਲੁਟੇਰੇ ਨੇ ਆਪਣਾ ਮੂੰਹ ਮਾਸਕ ਨਾਲ ਢੱਕਿਆ ਹੋਇਆ ਸੀ, ਦੂਜੇ ਨੇ ਨਕਲੀ ਦਾੜ੍ਹੀ ਅਤੇ ਮੁੱਛਾਂ ਲਗਾਈਆਂ ਹੋਈਆਂ ਸਨ।
ਬੂਥ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਨੌਜਵਾਨ ਨੇ ਨੀਲੀ ਕਮੀਜ਼ ਪਾਈ ਹੋਈ ਸੀ।
ਸਭ ਤੋਂ ਪਹਿਲਾਂ ਉਹ ਦੁਕਾਨ ਅੰਦਰ ਆਇਆ ਅਤੇ ਕੁਰਸੀ ‘ਤੇ ਬੈਠ ਗਿਆ। ਉਸਨੇ ਆਪਣੇ ਸਿਰ ‘ਤੇ ਟੋਪੀ ਪਾਈ ਹੋਈ ਸੀ ਅਤੇ ਉਸਦਾ ਮੂੰਹ ਮਾਸਕ ਨਾਲ ਢੱਕਿਆ ਹੋਇਆ ਸੀ। ਉਸ ਦੀਆਂ ਅੱਖਾਂ ‘ਤੇ ਕਾਲੀਆਂ ਐਨਕਾਂ ਸਨ। ਕੁਝ ਦੇਰ ਗੀਤਾਂਜਲੀ ਨਾਲ ਗੱਲਬਾਤ ਕਰਨ ਤੋਂ ਬਾਅਦ ਇਕ ਹੋਰ ਲੁਟੇਰਾ ਦੁਕਾਨ ‘ਤੇ ਆ ਗਿਆ। ਦੋਵੇਂ ਲੁਟੇਰੇ ਵੱਖ-ਵੱਖ ਰਸਤਿਆਂ ਤੋਂ ਦੁਕਾਨ ਅੰਦਰ ਦਾਖਲ ਹੋਏ।
ਇੱਕ ਨੌਜਵਾਨ ਨੇ ਗੀਤਾਂਜਲੀ ਵੱਲ ਬੰਦੂਕ ਤਾਣ ਲਈ ਤੇ ਦੂਜੇ ਨੇ ਸੋਨਾ ਲੁੱਟਣਾ ਸ਼ੁਰੂ ਕਰ ਦਿੱਤਾ।