9 ਤੋਂ ਵੱਧ SIM ਰੱਖਣ ਵਾਲਿਆਂ ਲਈ ਵੱਡੀ ਖ਼ਬਰ , 2 ਲੱਖ ਰੁਪਏ ਦਾ ਲੱਗੇਗਾ ਜੁਰਮਾਨਾ ਤੇ 3 ਸਾਲ ਦੀ ਹੋਵਗੀ ਜੇਲ੍ਹ
ਅੱਜ ਦੇ ਜ਼ਮਾਨੇ ‘ਚ ਮੋਬਾਇਲ ਫ਼ੋਨ ਤੋਂ ਬਿਨ੍ਹਾਂ ਕੋਈ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦਾ | ਇਹ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ | ਇਸੇ ਤਰ੍ਹਾਂ, ਸਿਮ ਕਾਰਡ ਤੋਂ ਬਿਨਾਂ ਫ਼ੋਨ ਅਧੂਰਾ ਹੈ, ਸਿਮ ਤੋਂ ਬਿਨਾਂ ਫ਼ੋਨ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਸ ਲਈ ਦੂਰਸੰਚਾਰ ਉਦਯੋਗ ਵਿੱਚ ਲਾਗੂ ਹੋਣ ਵਾਲੇ ਬਦਲਾਅ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ |
ਦਰਅਸਲ , ਟੈਲੀਕਾਮ ਐਕਟ 2023 , 26 ਜੂਨ ਤੋਂ ਲਾਗੂ ਹੋ ਗਿਆ ਹੈ। DoT ਦੇ ਨਿਯਮਾਂ ਮੁਤਾਬਕ ਕੋਈ ਵਿਅਕਤੀ ਆਪਣੇ ਆਧਾਰ ਤੋਂ ਸਿਰਫ਼ 9 ਸਿਮ ਹੀ ਖਰੀਦ ਸਕਦਾ ਹੈ। 9 ਤੋਂ ਵੱਧ ਸਿਮ ਕਾਰਡ ਰੱਖਣ ‘ਤੇ ਪਹਿਲੀ ਵਾਰ ਉਲੰਘਣਾ ਕਰਨ ਵਾਲਿਆਂ ਨੂੰ 50,000 ਰੁਪਏ ਅਤੇ ਦੁਹਰਾਉਣ ਵਾਲੇ ਨੂੰ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਗਲਤ ਤਰੀਕਿਆਂ ਨਾਲ ਸਿਮ ਕਾਰਡ ਹਾਸਲ ਕਰਨ ‘ਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ
ਇਸ ਤੋਂ ਇਲਾਵਾ ਗਲਤ ਤਰੀਕਿਆਂ ਨਾਲ ਸਿਮ ਕਾਰਡ ਹਾਸਲ ਕਰਨ ‘ਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ ਤਿੰਨ ਸਾਲ ਦੀ ਕੈਦ ਹੋਵੇਗੀ | ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਤੁਹਾਡੇ ਆਧਾਰ ਨਾਲ ਕਿੰਨੇ ਸਿਮ ਜੁੜੇ ਹੋਏ ਹਨ। ਜੇ ਤੁਸੀਂ ਕੋਈ ਸਿਮ ਨਹੀਂ ਵਰਤ ਰਹੇ ਹੋ ਤਾਂ ਤੁਸੀਂ ਉਸ ਨੂੰ ਡਿਸਕੰਟਿਨਿਊ ਕਰ ਸਕਦੇ ਹੋ।
ਆਧਾਰ ਨੰਬਰ ਨਾਲ ਜੁੜੇ ਸਾਰੇ ਫੋਨ ਨੰਬਰਾਂ ਦੀ ਕਿਵੇਂ ਕਰ ਸਕਦੇ ਹੋ ਜਾਂਚ ?
ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਵੇਂ ਜਾਂਚ ਕਰ ਸਕਦੇ ਹੋ ਕਿ ਤੁਹਾਡੇ ਆਧਾਰ ਨਾਲ ਕਿੰਨੇ ਸਿਮ ਲਿੰਕ ਹਨ ਅਤੇ ਤੁਸੀਂ ਉਨ੍ਹਾਂ ਨੰਬਰਾਂ ਨੂੰ ਕਿਵੇਂ ਅਨਲਿੰਕ ਕਰ ਸਕਦੇ ਹੋ ਜੋ ਤੁਸੀਂ ਨਹੀਂ ਵਰਤ ਰਹੇ ਹੋ। ਹੁਣ ਤੁਸੀਂ DoT ਦੀ ਨਵੀਂ ਵੈੱਬਸਾਈਟ ਰਾਹੀਂ ਇਹ ਕੰਮ ਸਕਿੰਟਾਂ ‘ਚ ਕਰ ਸਕਦੇ ਹੋ। DoT ਨੇ ਹਾਲ ਹੀ ਵਿੱਚ ਸੰਚਾਰਸਾਥੀ ਨਾਮ ਦਾ ਇੱਕ ਪੋਰਟਲ ਲਾਂਚ ਕੀਤਾ ਹੈ, ਜੋ ਯੂਜ਼ਰਸ ਨੂੰ ਆਪਣੇ ਆਧਾਰ ਨੰਬਰ ਨਾਲ ਜੁੜੇ ਸਾਰੇ ਫੋਨ ਨੰਬਰਾਂ ਦੀ ਜਾਂਚ ਕਰਨ ਦੇ ਯੋਗ ਬਣਾਉਂਦਾ ਹੈ।
ਕਿਵੇਂ ਪਤਾ ਲਗਾਇਆ ਜਾਵੇ ਕਿ ਤੁਹਾਡੇ ਆਧਾਰ ਨਾਲ ਕਿੰਨੇ ਮੋਬਾਈਲ ਨੰਬਰ ਰਜਿਸਟਰਡ ਹਨ?
1) ਜਾਂਚ ਕਰਨ ਲਈ, ਤੁਹਾਨੂੰ ਸਰਕਾਰ ਦੁਆਰਾ ਲਾਂਚ ਕੀਤੇ ਗਏ ਪੋਰਟਲ, sancharsaathi.gov.in ‘ਤੇ ਜਾਣਾ ਪਵੇਗਾ।
2) ਹੁਣ ਤੁਹਾਨੂੰ ਮੋਬਾਈਲ ਕਨੈਕਸ਼ਨ ਆਪਸ਼ਨ ‘ਤੇ ਟੈਪ ਜਾਂ ਕਲਿੱਕ ਕਰਨਾ ਹੋਵੇਗਾ।
3) ਹੁਣ ਆਪਣਾ ਸੰਪਰਕ ਨੰਬਰ ਦਰਜ ਕਰੋ।
4) ਇਸ ਤੋਂ ਬਾਅਦ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ‘ਤੇ OTP ਮਿਲੇਗਾ।
4) ਫਿਰ, ਤੁਹਾਡੇ ਆਧਾਰ ਨੰਬਰ ਨਾਲ ਜੁੜੇ ਸਾਰੇ ਨੰਬਰ ਵੈੱਬਸਾਈਟ ‘ਤੇ ਦਿਖਾਈ ਦੇਣਗੇ।
5) ਇੱਥੋਂ ਤੁਸੀਂ ਇਹਨਾਂ ਨੰਬਰਾਂ ਦੀ ਰਿਪੋਰਟ ਕਰ ਸਕਦੇ ਹੋ ਅਤੇ ਉਹਨਾਂ ਨੂੰ ਬਲੌਕ ਕਰ ਸਕਦੇ ਹੋ ਜਿਹਨਾਂ ਦੀ ਤੁਸੀਂ ਵਰਤੋਂ ਨਹੀਂ ਕਰ ਰਹੇ ਹੋ ਜਾਂ ਹੁਣ ਲੋੜ ਨਹੀਂ ਹੈ।