ਨਫੇ ਸਿੰਘ ਰਾਠੀ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਹਰਿਆਣਾ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦੇ ਕਤਲ ਵਿੱਚ ਸ਼ਾਮਲ ਦੋ ਸ਼ੂਟਰਾਂ ਨੂੰ ਗੋਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਸਪੈਸ਼ਲ ਸੈੱਲ ਅਤੇ ਹਰਿਆਣਾ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਸਾਂਝੀ ਟੀਮ ਨੇ ਸੌਰਵ ਨਾਂਗਲੋਈ ਅਤੇ ਆਸ਼ੀਸ਼ ਉਰਫ਼ ਬਾਬਾ ਨਾਂਗਲੋਈ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਫ਼ੇ ਸਿੰਘ ਰਾਠੀ ਦੀ 25 ਫਰਵਰੀ ਨੂੰ ਬਹਾਦਰਗੜ੍ਹ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 28 ਫਰਵਰੀ ਨੂੰ ਲੰਡਨ ‘ਚ ਬੈਠੇ ਗੈਂਗਸਟਰ ਕਪਿਲ ਸਾਂਗਵਾਨ ਉਰਫ ਨੰਦੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਅਜੇ 2 ਦਿਨ ਪਹਿਲਾਂ ਹੀ ਹਰਿਆਣਾ ਪੁਲਿਸ ਨੇ 4 ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਪੁਲਿਸ ਨੇ ਨਾਰਨੌਲ ਦੇ ਰਹਿਣ ਵਾਲੇ ਦੀਪਕ ਉਰਫ ਨਕੁਲ ਸਾਂਗਵਾਨ, ਆਸ਼ੀਸ਼ ਉਰਫ ਬਾਬਾ ਨਾਂਗਲੋਈ, ਅਤੁਲ ਨਜਫਗੜ੍ਹ ਅਤੇ ਸੌਰਵ ਨਾਂਗਲੋਈ ‘ਤੇ 1-1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਉਨ੍ਹਾਂ ਦੇ ਵਿਦੇਸ਼ ਭੱਜਣ ਦੇ ਡਰ ਦੇ ਵਿਚਕਾਰ ਗੁਹਾਟੀ ਹਵਾਈ ਅੱਡੇ ‘ਤੇ ਅਲਰਟ ਜਾਰੀ ਕੀਤਾ ਗਿਆ ਸੀ