ਲੁਧਿਆਣਾ: ਪੰਜਾਬ ‘ਚ ਟਰਾਂਸਪੋਰਟ ਟੈਂਡਰ ਘੁਟਾਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਟੀਮ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਅਤੇ ਕਾਂਗਰਸੀ ਕੌਂਸਲਰ ਰੂਪਾਲੀ ਜੈਨ ਦੇ ਪਤੀ ਅਨਿਲ ਜੈਨ ਨੂੰ ਪਿੰਡ ਧੋਥੜ ਤੋਂ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟ ਅਨੁਸਾਰ ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਅਨਿਲ ਜੈਨ ਧੋਥੜ ਰੋਡ ‘ਤੇ ਸਥਿਤ ਆਪਣੇ ਸ਼ੈਲਰ ‘ਚ ਲੁਕਿਆ ਹੋਇਆ ਹੈ।
ਇਹ ਵੀ ਪੜ੍ਹੋ: Meta India ਦੇ ਮੁਖੀ Ajit Mohan ਨੇ ਦਿੱਤਾ ਅਸਤੀਫਾ
ਵਿਜੀਲੈਂਸ ਨੇ ਮੁਲਜ਼ਮ ਨੂੰ ਫੜਨ ਲਈ ਪੂਰਾ ਜਾਲ ਵਿਛਾਇਆ। ਸਭ ਤੋਂ ਪਹਿਲਾਂ ਇਲਾਕਾ ਪੁਲਿਸ ਸਾਦੇ ਕੱਪੜਿਆਂ ‘ਚ ਮੌਕੇ ‘ਤੇ ਪਹੁੰਚੀ। ਸ਼ੈਲਰ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ। ਪੁਲਿਸ ਨੇ ਸ਼ੈਲਰ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸ਼ੈਲਰ ਨਹੀਂ ਖੁੱਲ੍ਹਿਆ। ਇਸ ਦੌਰਾਨ ਵਿਜੀਲੈਂਸ ਅਧਿਕਾਰੀ ਵੀ ਉਥੇ ਪਹੁੰਚ ਗਏ। ਕਰੀਬ ਡੇਢ ਘੰਟੇ ਤੱਕ ਸ਼ੈਲਰ ਦੇ ਬਾਹਰ ਕਾਫੀ ਡਰਾਮਾ ਹੋਇਆ। ਪਿੰਡ ਦੀ ਪੰਚਾਇਤ ਵੀ ਇਕੱਠੀ ਹੋ ਗਈ।ਕਾਫੀ ਜੱਦੋਜਹਿਦ ਤੋਂ ਬਾਅਦ ਵਿਜੀਲੈਂਸ ਅਧਿਕਾਰੀ ਅਨਿਲ ਜੈਨ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ
ਦੇਰ ਰਾਤ ਅਨਿਲ ਜੈਨ ਨੂੰ ਲੁਧਿਆਣਾ ਵਿਜੀਲੈਂਸ ਦਫ਼ਤਰ ਲਿਆਂਦਾ ਗਿਆ ਹੈ। ਇਸ ਮਾਮਲੇ ਵਿੱਚ ਲੁਧਿਆਣਾ ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਅਨੁਸਾਰ ਛਾਪੇਮਾਰੀ ਟੀਮ ਦੀ ਅਗਵਾਈ ਡੀਐਸਪੀ ਅਸ਼ਵਨੀ ਕੁਮਾਰ ਕਰ ਰਹੇ ਸਨ। ਵਿਜੀਲੈਂਸ ਬਿਊਰੋ ਨੇ ਇਸ ਘੁਟਾਲੇ ਵਿੱਚ ਕਾਂਗਰਸੀ ਕੌਂਸਲਰ ਰੂਪਾਲੀ ਜੈਨ ਦੇ ਪਤੀ ਅਨਿਲ ਜੈਨ ਅਤੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਪ੍ਰਧਾਨ ਤੇਲੂ ਰਾਮ ਬਾਂਸਲ ਦੇ ਭਰਾ ਮਹਾਵੀਰ ਬਾਂਸਲ ਸਮੇਤ ਦੋ ਕਮਿਸ਼ਨ ਏਜੰਟਾਂ (ਆੜ੍ਹਤੀਆਂ) ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਹੈ।









