ਸਾਉਦੀ ਅਰਬ ਵਿਖੇ ਹਜ਼ਾਰਾਂ ਗੈਰ-ਕਾਨੂੰਨੀ ਤੌਰ ਤੇ ਰਹਿਣ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ

0
20
Saudi Arabia

ਸਾਉਦੀ ਅਰਬ, 6 ਅਪ੍ਰੈਲ 2026 : ਸਾਉਦੀ ਅਰਬ (Saudi Arabia) ਦੀ ਸੁਰੱਖਿਆ ਫੌਜ ਵਲੋਂ ਲੰਘੇ ਦਿਨੀਂ ਹਜ਼ਾਰਾਂ ਹੀ ਗੈਰ-ਕਾਨੂੰਨੀ (Illegal) ਤੌਰ ‘ਤੇ ਰਹਿਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਸਾਉਦੀ ਅਰਬ ਵਿਖੇ ਜੋ ਸਾਉਦੀ ਅਰਬ ਸੁਰੱਖਿਆ ਫੌਜ ਨੇ ਦੇਸ਼ ਪੱਧਰੀ ਕਾਰਵਾਈ ਵਿਚ ਹਜ਼ਾਰਾਂ ਹੀ ਗੈਰ-ਕਾਨੂੰਨੀ ਤੌਰ ਤੇ ਰਹਿਣ ਵਾਲਿਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਦਾ ਮੁੱਖ ਕਾਰਨ ਰਿਹਾਇਸ਼, ਮਜ਼ਦੂਰੀ ਅਤੇ ਸਰਹੱਦੀ ਨਿਯਮਾਂ ਦੀ ਪਾਲਣਾ ਨੂੰ ਹੋਰ ਵੀ ਸਖ਼ਤ ਕਰਨਾ ਹੈ । ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਉਲੰਘਣਾਂ ਕਰਨ ਵਾਲਿਆਂ ਦੀ ਮਦਦ ਕਰਨ ਵਾਲਿਆਂ ਨੂੰ ਭਾਰੀ ਸਜ਼ਾਵਾਂ ਮਿਲਣਗੀਆਂ ।

ਕੁੱਲ ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿ਼ਫ਼ਤਾਰ

ਸਾਉਦੀ ਅਰਬ ਦੇ ਸਾਉਦੀ ਦੇ ਗ੍ਰਹਿ ਮੰਤਰਾਲੇ (Ministry of Home Affairs) ਨੇ ਕਿਹਾ ਕਿ 26 ਮਾਰਚ ਤੋਂ 1 ਅਪ੍ਰੈਲ ਤਕ ਚਲਾਈਆਂ ਗਈਆਂ ਸਾਂਝੀਆਂ ਜਾਂਚ ਮੁਹਿੰਮਾਂ ਦੌਰਾਨ ਕੁਲ 14 ਹਜ਼ਾਰ 242 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਜਿਸ ਤਹਿਤ ਗ੍ਰਿਫ਼ਤਾਰੀਆਂ ਵਿਚ ਵੱਖ-ਵੱਖ ਉਲੰਘਣਾਵਾਂ ਸ਼ਾਮਲ ਸਨ ਜਿਵੇਂ ਕਿ 7,884 ਰਿਹਾਇਸ਼ ਕਾਨੂੰਨ ਦੀ ਉਲੰਘਣਾ ਨਾਲ ਸੰਬੰਧਿਤ, 3,948 ਸਰਹੱਦੀ ਸੁਰੱਖਿਆ ਕਾਨੂੰਨ ਨਾਲ ਅਤੇ 2,410 ਮਜ਼ਦੂਰੀ ਕਾਨੂੰਨ ਨਾਲ ਸੰਬੰਧਤ ਹਨ ।

ਕਿੰਨੇ ਉਲੰਘਣਕਾਰਾਂ ਨੂੰ ਭੇਜਿਆ ਗਿਆ ਰਾਜਨਾਇਕ ਮਿਸ਼ਨਾਂ ਕੋਲ

ਕੁਲ 23 ਹਜ਼ਾਰ 815 ਉਲੰਘਣਾਕਾਰਾਂ ਨੂੰ ਯਾਤਰਾ ਦਸਤਾਵੇਜ਼ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਰਾਜਨਾਇਕ ਮਿਸ਼ਨਾਂ ਕੋਲ ਭੇਜਿਆ ਗਿਆ । 6,808 ਵਿਅਕਤੀਆਂ ਨੂੰ ਅਪਣੀਆਂ ਯਾਤਰਾ ਬੁਕਿੰਗਾਂ ਪੂਰੀ ਕਰਨ ਲਈ ਕਿਹਾ ਗਿਆ । ਇਸ ਤੋਂ ਇਲਾਵਾ 6,285 ਲੋਕਾਂ ਨੂੰ ਪਹਿਲਾਂ ਹੀ ਦੇਸ਼ ਤੋਂ ਕੱਢਿਆ ਜਾ ਚੁੱਕਾ ਹੈ । ਹੋਰ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਛੱਡਣ ਦੀ ਕੋਸਿ਼ਸ਼ ਕਰ ਰਹੇ ਸਨ ।

ਗੈਰ-ਕਾਨੂੰਨੀ ਨਿਵਾਸੀਆਂ ਦੀ ਮਦਦ ਕਰਨ ਵਾਲੇ ਕਿੰਨੇ ਕੀਤੇ ਗਏ ਹਨ ਗ੍ਰਿਫ਼ਤਾਰ

ਇਸ ਕਾਰਵਾਈ ਦਾ ਨਿਸ਼ਾਨਾ ਉਹ ਲੋਕ ਵੀ ਬਣੇ ਹਨ ਜੋ ਗੈਰ-ਕਾਨੂੰਨੀ ਨਿਵਾਸੀਆਂ ਨੂੰ ਮਦਦ ਦੇ ਰਹੇ ਸਨ । ਸੁਰੱਖਿਆ ਬਲਾਂ ਨੇ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਉਤੇ ਆਵਾਜਾਈ, ਰਹਿਣ ਦੀ ਥਾਂ ਜਾਂ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਦੋਸ਼ ਹਨ । ਇਸੇ ਦੌਰਾਨ ਕੁੱਲ 36,365 ਵਿਦੇਸ਼ੀ ਨਾਗਰਿਕ ਜਿਨ੍ਹਾਂ ਵਿਚ 32,309 ਮਰਦ ਅਤੇ 4,056 ਔਰਤਾਂ ਸ਼ਾਮਲ ਹਨ ਇਸ ਵੇਲੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ ।

LEAVE A REPLY

Please enter your comment!
Please enter your name here