ਐਲੋਨ ਮਸਕ ਨਵੇਂ ਸਾਲ ਮੌਕੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਯੂਜ਼ਰਸ ਲਈ ਇਕ ਵੱਡਾ ਤੋਹਫ਼ਾ ਲੈ ਕੇ ਆ ਰਹੇ ਹਨ। ਐਲੋਨ ਮਸਕ ਵੱਲੋਂ ਲਗਾਤਾਰ ਨਵੇਂ ਬਦਲਾਅ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਜਨਵਰੀ 2023 ‘ਚ ਟਵਿੱਟਰ ਵਿਚ ਨਵੇਂ ਫੀਚਰ ਦੇਖਣ ਨੂੰ ਮਿਲ ਸਕਦੇ ਹਨ। ਪਿਛਲੇ ਦੋ ਮਹੀਨਿਆਂ ਵਿੱਚ ਟਵਿੱਟਰ ਵਿਚ ਕਈ ਨਵੇਂ ਫੀਚਰ ਆਏ ਹਨ, ਜਿਸ ਵਿੱਚ Twitter Blue Tick ਵੀ ਸ਼ਾਮਲ ਹੈ।

ਜਾਣਕਾਰੀ ਅਨੁਸਾਰ ਨਵੇਂ ਸਾਲ ‘ਚ ਟਵਿੱਟਰ ‘ਤੇ ਇਕ ਨਵਾਂ ਨੈਵੀਗੇਸ਼ਨ ਫੀਚਰ ਆ ਰਿਹਾ ਹੈ। ਇਸ ਨੈਵੀਗੇਸ਼ਨ ਫੀਚਰ ਦੀ ਮਦਦ ਨਾਲ, ਯੂਜ਼ਰਸ ਸਿਫ਼ਾਰਿਸ਼ ਕੀਤੇ ਗਏ, ਫਾਲੋ ਟਵੀਟ ਅਤੇ ਹੋਰ ਵਿਸ਼ਿਆਂ ਦੀ ਸਮੱਗਰੀ ਨੂੰ ਆਸਾਨੀ ਨਾਲ ਦੇਖ ਸਕਣਗੇ। ਇਸ ਫੀਚਰ ਸਬੰਧੀ ਜਾਣਕਾਰੀ ਐਲੋਨ ਮਸਕ ਨੇ ਇੱਕ ਟਵੀਟ ਦੇ ਜਵਾਬ ਵਿੱਚ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟਵਿੱਟਰ ਦੇ AI ਵਿੱਚ ਕਈ ਬਦਲਾਅ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਸਿਫਾਰਸ਼ ਕੀਤੇ ਗਏ ਟਵੀਟਸ ਅਤੇ ਹੋਰ ਸਮੱਗਰੀ ਨੂੰ ਦੇਖਣਾ ਮਜ਼ੇਦਾਰ ਹੋਵੇਗਾ।

ਇਹ ਵੀ ਪੜ੍ਹੋ : ਓਮੀਕਰੋਨ ਦੇ ਨਵੇਂ ਸਬ ਵੇਰੀਐਂਟ XBB.1.5 ਨੇ ਭਾਰਤ ‘ਚ ਦਿੱਤੀ ਦਸਤਕ, ਗੁਜਰਾਤ ‘ਚ ਮਿਲਿਆ…

ਦੱਸ ਦੇਈਏ ਕਿ ਹਾਲ ਹੀ ‘ਚ ਟਵਿਟਰ ਦੇ ਕਰੀਬ 40 ਕਰੋੜ ਯੂਜ਼ਰਸ ਦਾ ਡਾਟਾ ਲੀਕ ਹੋਇਆ ਸੀ। ਡਾਟਾ ਲੀਕ ਹੋਣ ਤੋਂ ਬਾਅਦ ਇਸ ਨੂੰ ਡਾਰਕ ਵੈੱਬ ‘ਤੇ ਵਿਕਰੀ ਲਈ ਉਪਲੱਬਧ ਕਰ ਦਿੱਤਾ ਗਿਆ ਹੈ। ਚੋਰੀ ਹੋਏ ਡੇਟਾ ਵਿੱਚ ਉਪਭੋਗਤਾਵਾਂ ਦੇ ਨਾਮ, ਈਮੇਲ ਆਈਡੀ, ਫਾਲੋਅਰਜ਼ ਦੀ ਗਿਣਤੀ ਅਤੇ ਉਪਭੋਗਤਾਵਾਂ ਦੇ ਫੋਨ ਨੰਬਰ ਵੀ ਸ਼ਾਮਲ ਹਨ।

LEAVE A REPLY

Please enter your comment!
Please enter your name here