This incident happened to a family going to visit Salasar Balaji

ਸਾਲਾਸਰ ਬਾਲਾਜੀ ਦਰਸ਼ਨ ਕਰਨ ਜਾ ਰਹੇ ਪਰਿਵਾਰ ਨਾਲ ਵਾਪਰਿਆ ਇਹ ਭਾਣਾ

ਮਾਮਲਾ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਚੁਰੂ-ਸਾਲਾਸਰ ਰਾਜਮਾਰਗ ਦਾ ਹੈ ਜਿੱਥੇ ਕਿ ਇਕ ਤੇਜ਼ ਰਫਤਾਰ ਕਾਰ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਟੱਕਰ ਤੋਂ ਬਾਅਦ ਕਾਰ ਤੇ ਟਰੱਕ ਵਿਚ ਭਿਆਨਕ ਅੱਗ ਲੱਗ ਗਈ। ਜਿਸ ਨਾਲ ਕਾਰ ਵਿਚ ਸਵਾਰ ਜੋੜੇ ਅਤੇ ਉਨ੍ਹਾਂ ਦੀਆਂ ਦੋ ਧੀਆਂ ਸਮੇਤ ਸੱਤ ਲੋਕ ਜ਼ਿੰਦਾ ਸੜ ਗਏ।

ਦੋ ਘੰਟੇ ਤੱਕ ਲੱਗਿਆ ਰਿਹਾ ਜਾਮ

ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਸਾਲਾਸਰ ਬਾਲਾਜੀ ਮੰਦਰ ਵਿਚ ਦਰਸ਼ਨ ਕਰਨ ਲਈ ਗਏ ਹੋਏ ਸਨ। ਐਤਵਾਰ ਦੁਪਹਿਰ ਹੋਏ ਇਸ ਹਾਦਸੇ ਤੋਂ ਬਾਅਦ ਰਾਜਮਾਰਗ ’ਤੇ ਲਗਪਗ ਦੋ ਘੰਟੇ ਤੱਕ ਜਾਮ ਲੱਗਾ ਰਿਹਾ। ਕਾਰ ਵਿਚ ਗੈਸ ਕਿੱਟ ਲੱਗੀ ਸੀ ਅਤੇ ਟਰੱਕ ਵਿਚ ਰੂੰ ਭਰਿਆ ਹੋਇਆ ਸੀ।
ਫਤਹਿਪੁਰ ਪੁਲਿਸ ਥਾਣਾ ਅਧਿਕਾਰੀ ਨੇ ਦੱਸਿਆ ਕਿ ਟਰੱਕ ਤੇ ਕਾਰ ਵਿਚ ਲੱਗੀ ਅੱਗ ’ਤੇ ਲਗਪਗ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਜਾ ਸਕਿਆ। ਸੂਚਨਾ ਮਿਲਣ ’ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ। ਕਾਰ ਵਿਚ ਸੜੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।

ਮ੍ਰਿਤਕ ਮੇਰਠ ਦੇ ਸ਼ਾਰਦਾ ਰੋਡ ਦੇ ਵਸਨੀਕ ਸਨ

ਪ੍ਰਤੱਖਦਰਸ਼ੀਆਂ ਅਨੁਸਾਰ ਰਾਜਮਾਰਗ ’ਤੇ ਓਵਰਟੇਕ ਕਰਨ ਦੀ ਕੋਸ਼ਿਸ਼ ਵਿਚ ਕਾਰ ਤੇ ਟਰੱਕ ਦੀ ਟੱਕਰ ਹੋਈ। ਘਟਨਾ ਸਥਾਨ ਨੇੜਿਓਂ ਮਿਲੇ ਇਕ ਮੋਬਾਈਲ ਫੋਨ ’ਤੇ ਹਾਦਸੇ ਤੋਂ ਬਾਅਦ ਘੰਟੀ ਵੱਜੀ ਤਾਂ ਮੌਕੇ ’ਤੇ ਮੌਜੂਦ ਲੋਕਾਂ ਨੇ ਫੋਨ ਚੁੱਕ ਕੇ ਗੱਲ ਕੀਤੀ। ਇਕ ਔਰਤ ਨੇ ਫੋਨ ਕੀਤਾ ਸੀ ਜਿਸ ਨੇ ਖੁਦ ਨੂੰ ਮੇਰਠ ਦੀ ਵਸਨੀਕ ਦੱਸਿਆ। ਉਸ ਨੇ ਦੱਸਿਆ ਕਿ ਇਹ ਫੋਨ ਉਸ ਦੀ ਮਾਂ ਦਾ ਹੈ, ਉਸ ਤੋਂ ਬਾਅਦ ਮ੍ਰਿਤਕਾਂ ਦੀ ਪਛਾਣ ਹੋ ਸਕੀ। ਇਹ ਸਾਰੇ ਮੇਰਠ ਦੇ ਸ਼ਾਰਦਾ ਰੋਡ ਦੇ ਵਸਨੀਕ ਸਨ।

 

 

LEAVE A REPLY

Please enter your comment!
Please enter your name here