ਇਸ ਕ੍ਰਿਕਟਰ ਨੂੰ ਭਰਨਾ ਪਵੇਗਾ 12 ਲੱਖ ਰੁਪਏ ਦਾ ਜੁਰਮਾਨਾ , ਜਾਣੋ ਕਿਉਂ ? | Cricket News
ਬੁੱਧਵਾਰ ਨੂੰ IPL 2024 ਦਾ ਸੱਤਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਗਿਆ ਹੈ | ਮੈਚ ਤੋਂ ਬਾਅਦ ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਵੱਡਾ ਝਟਕਾ ਲੱਗਾ ਹੈ | ਦਰਅਸਲ ਮੈਚ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਸ਼ੁਭਮਨ ਗਿੱਲ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ| IPL ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ “ਆਈਪੀਐਲ ਕੋਡ ਆਫ ਕੰਡਕਟ ਦੇ ਤਹਿਤ, ਸਲੋਅ ਓਵਰ ਰੇਟ ਦੇ ਕਾਰਨ ਸ਼ੁਭਮਨ ਗਿੱਲ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।”ਦਸ ਦਈਏ ਕਿ ਇਸ ਸੀਜ਼ਨ ਦਾ ਇਹ ਉਹਨਾਂ ਦੀ ਟੀਮ ਦਾ ਪਹਿਲਾ ਅਪਰਾਧ ਸੀ |
ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੋਏ ਮੈਚ ਵਿੱਚ ਚੇਨਈ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਚੇਨਈ ਸੁਪਰ ਕਿੰਗਜ਼ ਨੇ ਲਗਾਤਾਰ ਇਹ ਦੂਜਾ ਮੈਚ ਜਿੱਤਿਆ ਹੈ | ਉੱਥੇ ਹੀ ਗਿੱਲ ਦੀ ਅਗਵਾਈ ਵਾਲੀ ਟੀਮ ਗੁਜਰਾਤ ਟਾਈਟਨਸ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਰਚਿਨ ਰਵਿੰਦਰਾ ਦੀ ਧਮਾਕੇਦਾਰ ਸ਼ੁਰੂਆਤ ਤੋਂ ਬਾਅਦ ਸ਼ਿਵਮ ਦੂਬੇ ਦੇ ਅਰਧ ਸੈਂਕੜੇ ਦੇ ਦਮ ‘ਤੇ ਟੀਮ ਨੇ 6 ਵਿਕਟਾਂ ‘ਤੇ 206 ਦੌੜਾਂ ਬਣਾਈਆਂ ,ਉੱਥੇ ਹੀ ਦੂਜੇ ਪਾਸੇ ਇਸ ਟੀਚੇ ਦਾ ਪਿੱਛਾ ਕਰਨ ਉੱਤਰੀ ਗੁਜਰਾਤ ਦੀ ਟੀਮ ਖਰਾਬ ਬੱਲੇਬਾਜ਼ੀ ਕਾਰਨ ਹਾਰ ਗਈ।ਟੀਮ 8 ਵਿਕਟਾਂ ਦੇ ਨੁਕਸਾਨ ‘ਤੇ ਕੇਵਲ 143 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਚੇਨਈ ਸੁਪਰ ਕਿੰਗਜ਼ ਦੀ ਟੀਮ ਚਾਰ ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਈ ਹੈ।
ਜ਼ਿਕਰਯੋਗ ਹੈ ਕਿ ਸ਼ੁਭਮਨ ਗਿੱਲ ਦੀ ਗੁਜਰਾਤ ਟਾਈਟਨਜ਼, ਪਹਿਲੀ ਵਾਰ ਕਿਸੇ IPL ਫਰੈਂਚਾਇਜ਼ੀ ਦੀ ਕਪਤਾਨੀ ਕਰ ਰਹੀ ਹੈ ਅਤੇ ਉਹਨਾਂ ਨੇ ਆਪਣੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ ਛੇ ਦੌੜਾਂ ਨਾਲ ਜਿੱਤ ਦਰਜ ਕੀਤੀ ਸੀ |ਧਿਆਨਯੋਗ ਹੈ ਕਿ 63 ਦੌੜਾਂ ਦੀ ਹਾਰ ਗੁਜਰਾਤ ਦੀ IPL ਵਿੱਚ ਦੌੜਾਂ ਦੇ ਫਰਕ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਹੈ।