ਦਿਨ -ਦਿਹਾੜੇ ਚੋਰਾਂ ਨੇ ਬੈਂਕ ‘ਚ ਵੱਡੀ ਲੁੱਟ ਨੂੰ ਦੇ ਦਿੱਤਾ ਅੰਜ਼ਾਮ
ਦੇਸ਼ ਭਰ ‘ਚ ਅਪਰਾਧਿਕ ਗਤੀਵਿਧੀਆਂ ‘ਚ ਵਾਧਾ ਹੁੰਦਾ ਜਾ ਰਿਹਾ ਹੈ ਜਿਸਦੇ ਚੱਲਦਿਆਂ ਅੰਮ੍ਰਿਤਸਰ ਦੇ ਗੋਪਾਲਪੁਰਾ ’ਚ ਚੋਰਾਂ ਵੱਲੋਂ ਵੱਡੀ ਲੁੱਟ ਨੂੰ ਅੰਜ਼ਾਮ ਦਿੱਤਾ ਗਿਆ ਹੈ |ਗੋਪਾਲਪੁਰਾ ’ਚ ਕੱਥੂ ਨੰਗਲ ਨੇੜੇ ਐੱਚ. ਡੀ. ਐਫ. ਸੀ. (HDFC) ਬੈਂਕ ’ਚ 25 ਲੱਖ ਰੁਪਏ ਦੀ ਲੁੱਟ ਕੀਤੀ ਗਈ। ਲੁਟੇਰਿਆਂ ਨੇ ਸਿਰਫ਼ 3 ਮਿੰਟ ’ਚ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਹਥਿਆਰਾਂ ਦੇ ਦਮ ’ਤੇ ਸਟਰਾਂਗ ਰੂਮ ’ਚੋਂ ਪੈਸੇ ਲੁੱਟ ਕੇ ਫਰਾਰ ਹੋ ਗਏ।
ਹਰ ਸ਼ੱਕੀ ਦੀ ਚੈਕਿੰਗ ਕੀਤੀ ਜਾ ਰਹੀ
ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਮੁਲਾਜ਼ਮ ਕੋਲ ਹਥਿਆਰ ਨਹੀਂ ਸੀ, ਜਾਂਦੇ ਜਾਂਦੇ ਲੁਟੇਰੇ ਬੈਂਕ ਮੁਲਾਜ਼ਮਾਂ ਦੇ ਲੈਪਟਾਪ ਅਤੇ ਡੀਵੀਆਰ (DVR) ਵੀ ਨਾਲ ਲੈ ਗਏ। ਲੁੱਟ ਦੀ ਵਾਰਦਾਤ ਤੋਂ ਬਾਅਦ ਦਿਹਾਤੀ ਖੇਤਰ ਦੀ ਪੁਲਿਸ ਵਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਹਰ ਸ਼ੱਕੀ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :ਆਨਲਾਈਨ ਚਲਾਨ ਤੋਂ ਬਚਣ ਲਈ ਲੋਕ ਲਗਾ ਰਹੇ ਇਹ ਤਰਕੀਬ, ਪੁਲਿਸ ਵੀ ਹੋਈ ਹੈਰਾਨ
ਜਾਂਚ ਦੌਰਾਨ ਪੁਲਿਸ ਦੇ ਹੱਥ ਸੀਸੀਟੀਵੀ ਫੁਟੇਜ਼ ਹੱਥ ਲੱਗੀ ਹੈ, ਜਿਸ ’ਚ 5 ਬਾਈਕ ਸਵਾਰ ਲੁਟੇਰੇ ਜਾਂਦੇ ਵਿਖਾਈ ਦੇ ਰਹੇ ਹਨ।