ਦਿਲ ਦਾ ਮਰੀਜ਼ ਬਣਾ ਦਿੰਦੀਆਂ ਹਨ ਖਾਣ ਪੀਣ ਦੀਆਂ ਇਹ 5 ਆਦਤਾਂ, ਇਨ੍ਹਾਂ ਆਦਤਾਂ ਨੂੰ ਕਰੋ ਦੂਰ || Health News

0
45

ਦਿਲ ਦਾ ਮਰੀਜ਼ ਬਣਾ ਦਿੰਦੀਆਂ ਹਨ ਖਾਣ ਪੀਣ ਦੀਆਂ ਇਹ 5 ਆਦਤਾਂ

ਅੱਜ ਦੇ ਸਮੇਂ ਵਿਚ ਲੋਕ ਛੋਟੀ ਉਮਰ ਵਿਚ ਹੀ ਦਿਲ ਦੀ ਬਿਮਾਰੀ ਦੇ ਮਰੀਜ਼ ਬਣਦੇ ਜਾ ਰਹੇ ਹਨ ਅਜਿਹੇ ‘ਚ ਜ਼ਰੂਰੀ ਬਣ ਜਾਂਦੈ ਕਿ ਆਪਣੇ ਲਾਈਫ਼ਸਟਾਈਲ ਵਿਚ ਬਦਲਾਅ ਕੀਤੇ ਜਾਣ। ਆਓ ਇਸ ਲੇਖ ਰਾਹੀਂ ਖਾਣ ਪੀਣ ਦੀਆਂ ਅਜਿਹੀਆਂ ਆਦਤਾਂ ਬਾਰੇ ਜਾਣੀਏ ਜਿਨ੍ਹਾਂ ਨੂੰ ਅਪਣਾ ਕੇ ਸਿਹਤਮੰਦ ਰਿਹਾ ਜਾ ਸਕਦਾ ਹੈ।

1. ਜ਼ਿਆਦਾ ਲੂਣ: ਲੂਣ(salt) ਦੀ ਜ਼ਿਆਦਾ ਵਰਤੋਂ ਕਰਨ ਨਾਲ ਹਾਈ ਬਲੱਡ ਪਰੈਸ਼ਰ ਦੀ ਸਮੱਸਿਆ ਵਧ ਜਾਂਦੀ ਹੈ ਜੋ ਕਿ ਦਿਲ ਦੀ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਹੈ। ਅਲਟ੍ਰਾ ਪਰੋਸੈੱਸਡ ਫੂਡਜ਼ ਵਿਚ ਨਮਕ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਆਪਣੀ ਖੁਰਾਕ ਵਿਚ ਤਾਜ਼ਾ ਫੂਡ ਨੂੰ ਸਾਮਲ ਕਰਨ ਦੀ ਕੋਸ਼ਿਸ਼ ਕਰੋ ਤੇ ਘੱਟ ਲੂਣ ਦੀ ਵਰਤੋਂ ਕਰੋ। ਇਸ ਦੇ ਆਪਸ਼ਨ ਲਈ ਕੁਝ ਜੜੀ-ਬੂਟੀਆਂ ਤੇ ਮਸਾਲੇ ਵੀ ਵਰਤ ਸਕਦੇ ਹੋ।

2. ਹਾਈ ਪ੍ਰੋਟੀਨ ਡਾਈਟ: ਪ੍ਰੋਟੀਨ(Protein) ਸਾਡੇ ਸਰੀਰ ਲਈ ਜ਼ਰੂਰੀ ਹੈ ਪਰ ਇਸ ਨੂੰ ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਨਾਲ ਕਿਡਨੀਆਂ ਉਪਰ ਇਸ ਦਾ ਅਸਰ ਪੈਂਦਾ ਹੈ ਜੋ ਕਿ ਅੱਗੇ ਚੱਲ ਕੇ ਦਿਲ ਦੀ ਬਿਮਾਰੀ ਨੂੰ ਸੱਦਾ ਦਿੰਦਾ ਹੈ। ਅਜਿਹੀ ਸਥਿਤੀ ਵਿਚ ਮਾਸ, ਡੇਅਰੀ ਪ੍ਰੋਡਕਟ, ਮੱਛੀ ਆਦਿ ਦਾ ਸੀਮਤ ਮਾਤਰਾ ਵਿਚ ਹੀ ਸੇਵਨ ਕਰੋ। ਇਸ ਦੀ ਬਜਾਏ ਤੁਸੀਂ ਪਲਾਂਟ ਬੇਸਡ ਪ੍ਰੋਟੀਨ ਦੀ ਆਪਸ਼ਨ ਨੂੰ ਚੁਣ ਸਕਦੇ ਹੋ ਜਿਵੇਂ- ਦਾਲਾਂ, ਬੀਨਸ ਤੇ ਟੋਫੂ ਆਦਿ।

3. ਜ਼ਿਆਦਾ ਖੰਡ: ਖੰਡ ਦੀ ਜ਼ਿਆਦਾ ਵਰਤੋਂ ਦੇ ਨਾਲ ਭਾਰ ਵਧਣ ਦੇ ਨਾਲ ਡਾਇਬਟੀਜ਼ 2 ਦਾ ਖਤਰਾ ਵੀ ਵਧ ਜਾਂਦਾ ਹੈ। ਜੋ ਦਿਲ ਦੀ ਬਿਮਾਰੀ ਦੇ ਸਭ ਤੋਂ ਵੱਡੇ ਰਿਸਕ ਫੈਕਟਰ ਵਿਚੋਂ ਇਕ ਹੈ। ਸੋਡਾ, ਟੌਫੀ, ਪੇਸਟ੍ਰੀ ਆਦਿ ਖਾਣ ਵਿਚ ਭਾਵੇਂ ਬਹੁਤ ਹੀ ਸਵਾਦ ਲੱਗਦੀਆਂ ਹਨ ਪਰ ਇਸ ਦੀ ਵਰਤੋਂ ਸੀਮਤ ਮਾਤਰਾ ਵਿਚ ਹੀ ਕਰਨੀ ਚਾਹੀਦੀ ਹੈ। ਆਪਣੀ ਸਵੀਟ ਕਰੇਵਿੰਗ ਨੂੰ ਸ਼ਾਂਤ ਕਰਨ ਲਈ ਫਰੈੱਸ਼ ਫਰੂਟ ਦੀ ਵਰਤੋਂ ਕਰਨੀ ਚਾਹੀਦੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ ਸੁਖਬੀਰ ਸਿੰਘ ਬਾਦਲ || latest Update

4. ਨਾਸ਼ਤਾ ਨਾ ਕਰਨਾ: ਜੇ ਤੁਸੀਂ ਨਾਸ਼ਤਾ ਨਹੀਂ ਕਰਦੇ ਤਾਂ ਇਸ ਨਾਲ ਬਲੱਡ ਸ਼ੂਗਰ ਵਿਗੜਨ ਦਾ ਕਾਰਨ ਬਣਦਾ ਹੈ। ਇਸ ਤੋਂ ਬਾਅਦ ਦਿਲ ਦੀਆਂ ਬਿਮਾਰੀਆਂ ਵਧਣ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਇਕ ਹੈਲਦੀ ਨਾਸ਼ਤਾ ਨਾ ਤੁਹਾਨੂੰ ਪੂਰੇ ਦਿਨ ਲਈ ਊਰਜਾ ਭਰਪੂਰ ਰੱਖਦਾ ਹੈ ਸਗੋਂ ਤੁਸੀਂ ਜ਼ਿਆਦਾ ਖਾਣ ਤੋਂ ਵੀ ਬਚ ਜਾਂਦੇ ਹੋ।

5. ਸੈਚੂਰੇਟਡ ਤੇ ਟ੍ਰਾਂਸ ਫੈਟਸ: ਬਲੱਡ ਵਿਚ ਬੈਡ ਕੋਲੈਸਟ੍ਰੋਲ ਨੂੰ ਵਧਾਉਣ ਵਿਚ ਸੈਚੂਰੇਟਡ ਫੈਟ ਦਾ ਵੀ ਬਹੁਤ ਵੱਡਾ ਰੋਲ ਹੈ। ਜੋ ਦਿਲ ਦੀ ਬਿਮਾਰੀ ਦੇ ਜ਼ੋਖਮ ਨੂੰ ਵਧਾਉਂਦਾ ਹੈ। ਇਹੀ ਕਾਰਨ ਹੈ ਕਿ ਡਾਕਟਰ ਰੈੱਡ ਮੀਟ, ਫੁੱਲ ਫੈਟ ਡੇਅਰੀ ਪ੍ਰੋਡਕਟ ਤੇ ਹਾਈਡ੍ਰੋਜੇਨੇਟਡ ਤੇਲ ਤੋਂ ਬਣੇ ਫੂਡ ਦਾ ਸੇਵਨ ਸੀਮਤ ਮਾਤਰਾ ਵਿਚ ਕਰਨ ਦੀ ਸਲਾਹ ਦਿੰਦੇ ਹਨ। ਇਸ ਦੀ ਬਜਾਏ ਤੁਸੀਂ ਅਖਰੋਟ, ਬਾਦਾਮ, ਜੈਤੂਨ ਦਾ ਤੇਲ ਆਦਿ ਚੁਣ ਸਕਦੇ ਹੋ।

ਇਨ੍ਹਾਂ ਆਦਤਾਂ ਨੂੰ ਆਪਣੀ ਰੁਟੀਨ ਤੋਂ ਬਾਹਰ ਕਰਕੇ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ।

 

LEAVE A REPLY

Please enter your comment!
Please enter your name here