ਜਾਖੜ ਵੱਟ ਗਏ ਟਾਲ਼ਾ… ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ ਹੋਣਗੇ ਉਮੀਦਵਾਰ, ਬੋਲੇ ਇਹ ਹਾਈਕਮਾਨ ਦਾ ਫ਼ੈਸਲਾ
ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਮੇਰਾ ਇਨ੍ਹਾਂ ਹਲਾਤਾਂ ’ਤੇ ਚਿੰਤਾ ਕਰਨਾ ਬਣਦਾ ਹੈ। ਬਾਕੀ ਅੱਜ ਮੈਂ ਇਸ ਮੁੱਦੇ ’ਤੇ ਕੁਝ ਨਹੀਂ ਬੋਲਣਾ ਚਾਹੁੰਦਾ ਜਦੋਂ ਮੌਕੇ ਆਏਗਾ ਤਾਂ ਮੈਂ ਆਪਣਾ ਪੱਖ ਰਖਾਂਗਾ।
ਆਪਣੀ ਪੀੜੀ ਹੇਠਾਂ ਸੋਟਾ ਮਾਰਨਾ ਚਾਹੀਦਾ
ਇਸ ਮੌਕੇ ਉਨ੍ਹਾਂ ਅਕਾਲੀ ਦਲ ਅਤੇ ਉਸਦੇ ਬਾਗੀ ਧੜੇ ਦੋਹਾਂ ਦੇ ਆਗੂਆਂ ਨੂੰ ਆਪਣੀ ਪੀੜੀ ਹੇਠਾਂ ਸੋਟਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਅਕਾਲੀ ਦਲ ਇੱਕ ਸੇਫ਼ਟੀ ਵਾਲਵ ਦਾ ਕੰਮ ਕਰਦਾ ਹੈ, ਇਸ ਲਈ ਉਸਦਾ ਮਜ਼ਬੂਤ ਹੋਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ ਸੁਖਬੀਰ ਸਿੰਘ ਬਾਦਲ
ਸਰਕਾਰ ਬਣਨ ਦਾ ਸਿਹਰਾ ਸੁਖਬੀਰ ਸਿਰ ਬੰਨ੍ਹਿਆ
ਜਾਖੜ ਨੇ ਕਿਹਾ ਕਿ ਜਦੋਂ ਪੰਜਾਬ ’ਚ ਅਕਾਲੀ ਦਲ ਦੀ ਦੁਬਾਰਾ ਸਰਕਾਰ ਬਣੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਬਣਨ ਦਾ ਸਿਹਰਾ ਸੁਖਬੀਰ ਸਿਰ ਬੰਨ੍ਹਿਆ। ਮਨਪ੍ਰੀਤ ਸਿੰਘ ਬਾਦਲ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਇੱਕ ਕੌਮੀ ਪਾਰਟੀ ਹੈ, ਜਿਸ ਕਾਰਨ ਗਿੱਦੜਬਾਹਾ ਤੋਂ ਜਿਹੜਾ ਚੋਣ ਲੜੇਗਾ ਉਸਦਾ ਫੈਸਲਾ ਪਾਰਟੀ ਹਾਈਕਮਾਨ ਕਰੇਗਾ।