ਮੱਕਾ ‘ਚ ਨਹੀਂ ਰੁਕ ਰਿਹਾ ਹੱਜ ਯਾਤਰੀਆਂ ਦੀ ਮੌ.ਤ ਦਾ ਸਿਲਸਿਲਾ, 1300 ਤੱਕ ਪੁੱਜੀ ਗਿਣਤੀ || Today News

0
112
The series of deaths of Haj pilgrims is not stopping in Mecca, the number has reached 1300.

ਮੱਕਾ ‘ਚ ਨਹੀਂ ਰੁਕ ਰਿਹਾ ਹੱਜ ਯਾਤਰੀਆਂ ਦੀ ਮੌ.ਤ ਦਾ ਸਿਲਸਿਲਾ, 1300 ਤੱਕ ਪੁੱਜੀ ਗਿਣਤੀ

ਹਰ ਜਗ੍ਹਾ ਅੱਤ ਦੀ ਗਰਮੀ ਪੈ ਰਹੀ ਹੈ ਜਿਸਦੇ ਚੱਲਦਿਆਂ ਸਾਊਦੀ ਅਰਬ ‘ਚ ਹੱਜ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਾਊਦੀ ਅਰਬ ਨੇ ਹੁਣ ਹੱਜ ਯਾਤਰਾ ਦੌਰਾਨ ਹੋਈਆਂ ਮੌਤਾਂ ਦੇ ਅੰਕੜਿਆਂ ਨੂੰ ਅਪਡੇਟ ਕੀਤਾ ਹੈ, ਜਿਸ ਮੁਤਾਬਕ ਹੁਣ ਤੱਕ 1300 ਹਾਜੀਆਂ ਦੀ ਗਰਮੀ ਕਾਰਨ ਮੌਤ ਹੋ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਮਰਨ ਵਾਲਿਆਂ ‘ਚ ਜ਼ਿਆਦਾਤਰ ਉਹ ਸਨ ਜੋ ਬਿਨਾਂ ਅਧਿਕਾਰਤ ਇਜਾਜ਼ਤ ਤੋਂ ਆਏ ਸਨ।

ਹੱਜ ਦੌਰਾਨ ਮਰਨ ਵਾਲਿਆਂ ਦੀ ਗਿਣਤੀ 1,301 ਹੋਈ

ਸਾਊਦੀ ਪ੍ਰੈੱਸ ਏਜੰਸੀ ਦੀ ਰਿਪੋਰਟ ‘ਚ ਲਿਖਿਆ ਹੈ, ‘ਅਫ਼ਸੋਸ ਦੀ ਗੱਲ ਹੈ ਕਿ ਹੱਜ ਦੌਰਾਨ ਮਰਨ ਵਾਲਿਆਂ ਦੀ ਗਿਣਤੀ 1,301 ਹੋ ਗਈ ਹੈ। ਇਨ੍ਹਾਂ ‘ਚੋਂ 83 ਫੀਸਦੀ ਲੋਕ ਅਜਿਹੇ ਸਨ ਜੋ ਬਿਨਾਂ ਇਜਾਜ਼ਤ ਤੋਂ ਹੱਜ ਯਾਤਰਾ ‘ਤੇ ਗਏ ਸਨ। ਇਹ ਲੋਕ ਕੜਾਕੇ ਦੀ ਗਰਮੀ ਵਿੱਚ ਪੈਦਲ ਲੰਬਾ ਸਫ਼ਰ ਤੈਅ ਕਰ ਰਹੇ ਸਨ। ਇਸ ਕਾਰਨ ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਏਐਫਪੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਹੱਜ ਯਾਤਰਾ ਦੌਰਾਨ ਹੁਣ ਤੱਕ 1100 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੱਜ ਦੌਰਾਨ ਮਰਨ ਵਾਲੇ ਸਭ ਤੋਂ ਵੱਧ ਲੋਕ 658 ਮਿਸਰੀ ਸਨ। ਇਨ੍ਹਾਂ ‘ਚੋਂ 630 ਬਿਨਾਂ ਮਨਜ਼ੂਰੀ ਦੇ ਪਹੁੰਚੇ ਸਨ। ਐਤਵਾਰ ਤੱਕ, ਸਾਊਦੀ ਸਰਕਾਰ ਨੇ ਅਧਿਕਾਰਤ ਤੌਰ ‘ਤੇ ਹੱਜ ਦੌਰਾਨ ਹੋਈਆਂ ਮੌਤਾਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਸੀ। ਹਾਲਾਂਕਿ ਸਾਊਦੀ ਸਰਕਾਰ ਨੇ ਮੰਨਿਆ ਸੀ ਕਿ 15 ਅਤੇ 16 ਜੂਨ ਨੂੰ ਹੱਜ ਯਾਤਰਾ ‘ਤੇ ਸਭ ਤੋਂ ਜ਼ਿਆਦਾ ਭੀੜ ਸੀ ਅਤੇ ਇਸ ਦੌਰਾਨ 577 ਲੋਕਾਂ ਦੀ ਮੌਤ ਹੋ ਗਈ ਸੀ। ਇਹ ਮੌਤਾਂ ਉਸ ਸਮੇਂ ਹੋਈਆਂ ਜਦੋਂ ਸ਼ਰਧਾਲੂ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਨਿਭਾ ਰਹੇ ਸਨ।

ਹੱਜ ਵੀ ਇਸਲਾਮ ਦੇ 5 ਸਿਧਾਂਤਾਂ ਵਿੱਚੋਂ ਇੱਕ

ਸਾਊਦੀ ਅਰਬ ਦੇ ਸਿਹਤ ਮੰਤਰੀ ਫਾਹਦ ਅਲ-ਜਲਾਜ਼ੇਲ ਨੇ ਐਤਵਾਰ ਨੂੰ ਕਿਹਾ ਕਿ ਇਸ ਸਾਲ ਦੀ ਹੱਜ ਯਾਤਰਾ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਡੇ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅੱਲ੍ਹਾ ਮ੍ਰਿਤਕਾਂ ਨੂੰ ਮਾਫ਼ ਕਰੇ ਅਤੇ ਉਨ੍ਹਾਂ ਨੂੰ ਸਵਰਗ ਮਿਲੇ। ਹੱਜ ਵੀ ਇਸਲਾਮ ਦੇ 5 ਸਿਧਾਂਤਾਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਕੇਜਰੀਵਾਲ ਨੂੰ ਝਟਕਾ , ਤੁਰੰਤ ਰਾਹਤ ਦੇਣ ਤੋਂ ਕੀਤਾ ਇਨਕਾਰ

ਇਸ ਵਾਰ 16 ਲੱਖ ਲੋਕ ਵਿਦੇਸ਼ ਤੋਂ ਪੁੱਜੇ ਸਾਊਦੀ ਅਰਬ

ਮਾਨਤਾ ਦੇ ਅਨੁਸਾਰ, ਕਿਸੇ ਵੀ ਮੁਸਲਮਾਨ ਨੂੰ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਵਾਰ ਹੱਜ ਕਰਨਾ ਚਾਹੀਦਾ ਹੈ। ਆਮ ਤੌਰ ‘ਤੇ ਹਰ ਸਾਲ 15 ਤੋਂ 20 ਲੱਖ ਲੋਕ ਹੱਜ ਯਾਤਰਾ ‘ਤੇ ਜਾਂਦੇ ਹਨ। ਇਹ ਗਿਣਤੀ ਇਸ ਸਾਲ 18 ਲੱਖ ਹੈ। ਦਰਅਸਲ, ਇਸ ਸਾਲ ਮੱਕਾ ‘ਚ ਤਾਪਮਾਨ 52 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ | ਇਸ ਵਾਰ 16 ਲੱਖ ਲੋਕ ਵਿਦੇਸ਼ ਤੋਂ ਸਾਊਦੀ ਅਰਬ ਹਨ। ਹੱਜ ਯਾਤਰਾ ਤੋਂ ਭਾਰਤ ਪਰਤੇ ਕਈ ਸ਼ਰਧਾਲੂਆਂ ਨੇ ਇਹ ਵੀ ਕਿਹਾ ਕਿ ਉਥੇ ਲੋਕ ਧੁੱਪ ਅਤੇ ਗਰਮੀ ਕਾਰਨ ਬੇਹੋਸ਼ ਹੋ ਰਹੇ ਹਨ। ਇਸ ਦੌਰਾਨ ਸਾਊਦੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ, ਜੋ ਕਿਸੇ ਹੋਰ ਕੰਮ ਲਈ ਸਾਊਦੀ ਅਰਬ ਆਏ ਸਨ। ਪਰ ਹੁਣ ਉਹ ਬਿਨਾਂ ਇਜਾਜ਼ਤ ਤੋਂ ਹੱਜ ਯਾਤਰਾ ਵਿਚ ਹਿੱਸਾ ਲੈ ਰਹੇ ਹਨ। ਇਨ੍ਹਾਂ ਲੋਕਾਂ ਵਿਚ ਮਿਸਰ ਤੋਂ ਆਏ ਲੋਕਾਂ ਦੀ ਗਿਣਤੀ ਜ਼ਿਆਦਾ ਹੈ।

LEAVE A REPLY

Please enter your comment!
Please enter your name here