SSP ਵਰੁਣ ਸ਼ਰਮਾ ਦੀ ਅਗਵਾਈ ‘ਚ ਚਲਾਇਆ ਗਿਆ ਸਰਚ ਆਪਰੇਸ਼ਨ
ਆਪਰੇਸ਼ਨ ਕਾਸੋ ਦੇ ਤਹਿਤ ਅੱਜ ਪਟਿਆਲਾ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ। ਐਸਐਸਪੀ ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਸਰਚ ਆਪਰੇਸ਼ਨ ਚਲਾਇਆ ਗਿਆ।
ਪਿਛਲੇ ਤਿੰਨ ਮਹੀਨਿਆਂ ਦੇ ‘ਚ 24 ਕਿਲੋ ਓਪੀਐਮ ਅਤੇ ਸਾਡੇ ਤਿੰਨ ਕਿਲੋ ਦੇ ਕਰੀਬ ਹੀਰੋਇਨ ਦੀ ਰਿਕਵਰੀ ਪਟਿਆਲਾ ਪੁਲਿਸ ਦੇ ਦੁਆਰਾ ਕੀਤੀ ਗਈ ਹੈ।
ਇੱਥੇ ਹੀ ਉਹਨਾਂ ਦੱਸਿਆ ਕਿ ਅਸੀਂ 8 ਕਰੋੜ ਦੇ ਕਰੀਬ ਦੀ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਗੱਡੀਆਂ ਜਮੀਨਾਂ ਕੇਸਾਂ ਦੇ ਵਿੱਚ ਅਟੈਚ ਕਰਵਾ ਕੇ ਅਦਾਲਤ ਦੇ ਰਾਹੀਂ ਉਹਨਾਂ ਨੂੰ ਸੀਜ ਵੀ ਕਰਵਾਇਆ ਹੈ।
ਇਹ ਵੀ ਪੜ੍ਹੋ :ਰੇਲ ਮੰਤਰਾਲੇ ਦਾ“Limca Book of Records” ‘ਚ ਦਰਜ ਹੋਇਆ ਨਾਮ ||…
ਇਸਦੇ ਨਾਲ ਹੀ ਉਹਨਾਂ ਕਿਹਾ ਕਿ ਨਸ਼ੇ ਦੇ ਖਿਲਾਫ ਜੋ ਵੀ ਹੋ ਸਕਿਆ ਉਹ ਹਮੇਸ਼ਾ ਤੋਂ ਹੀ ਪੁਲਿਸ ਦੇ ਦੁਆਰਾ ਕੀਤਾ ਜਾਂਦਾ ਹੈ। ਅਤੇ ਨੁੱਕੜ ਨਾਟਕਾਂ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾ ਕੇ ਇਸ ਕੋਹੜ ਚੋਂ ਕੱਢਣ ਦੇ ਹਰ ਵਸੀਲੇ ਪਟਿਆਲਾ ਪੁਲਿਸ ਦੁਆਰਾ ਕੀਤੇ ਜਾਣਗੇ।