ਰੱਖਿਆ ਮੰਤਰਾਲੇ ਨੇ ਇੱਕ ਅਹਿਮ ਫੈਸਲਾ ਲਿਆ ਹੈ। ਅੱਤਵਾਦੀ ਘਟਨਾਵਾਂ ਤੇ ਸਰਹੱਦ ’ਤੇ ਖਤਰੇ ਨੂੰ ਦੇਖਦੇ ਹੋਏ ਭਾਰਤੀ ਫੌਜ ਨੇ ਵੱਡਾ ਕਦਮ ਚੁੱਕਿਆ ਹੈ। ਫੌਜੀਆਂ ਦੀ ਸੁਰੱਖਿਆ ਲਈ ਭਾਰਤੀ ਫੌਜ ਨੇ ਆਪਣੇ ਮੋਹਰੀ ਫੌਜੀਆਂ ਲਈ 62500 ਬੁਲਟਪਰੂਫ ਜੈਕੇਟਾਂ ਖਰੀਦਣ ਲਈ ਟੈਂਡਰ ਜਾਰੀ ਕੀਤਾ ਹੈ। ਇਹ ਬੁਲਟਪਰੂਫ ਜੈਕੇਟਾਂ ਅੱਤਵਾਦੀਆਂ ਵੱਲੋਂ ਵਰਤੀਆਂ ਜਾ ਰਹੀਆਂ ਸਟੀਰ ਕੋਰ ਗੋਲੀਆਂ ਤੋਂ ਫੌਜੀਆਂ ਦੀ ਰੱਖਿਆ ’ਚ ਮਦਦਗਾਰ ਸਾਬਿਤ ਹੋਣਗੀਆਂ। ਫੌਜ ਦੇ ਅਧਿਕਾਰੀਆਂ ਨੇ ਇਨ੍ਹਾਂ ਦੀ ਖਰੀਦ ਦੀ ਜਾਣਕਾਰੀ ਦਿੱਤੀ ਹੈ।

ਭਾਰਤੀ ਫੌਜ ਦੇ ਅਧਿਕਾਰੀਆਂ ਅਨੁਸਾਰ ਰੱਖਿਆ ਮੰਤਰਾਲੇ ਨੇ ਮੇਕ ਇਨ ਇੰਡੀਆ ਪਹਿਲ ਦੇ ਤਹਿਤ ਇਨ੍ਹਾਂ ਜੈਕੇਟਾਂ ਲਈ ਦੋ ਵੱਖ-ਵੱਖ ਟੈਂਡਰ ਜਾਰੀ ਕੀਤੇ ਹਨ। ਇਸ ਲੜੀ ਤਹਿਤ 47,627 ਜੈਕੇਟਾਂ ਲਈ ਆਮ ਮਾਧਿਅਮ ਰਾਹੀਂ ਟੈਂਡਰ ਜਾਰੀ ਹੋਇਆ ਹੈ। ਆਮ ਮਾਧਿਅਮ ਰਾਹੀਂ ਖਰੀਦੀਆਂ ਜਾਣ ਵਾਲੀਆਂ ਇਨ੍ਹਾਂ ਜੈਕੇਟਾਂ ਦੀ ਖਰੀਦ ਪ੍ਰਕਿਰਿਆ ਅਗਲੇ 18-24 ਮਹੀਨਿਆਂ ’ਚ ਪੂਰੀ ਹੋਣ ਦੀ ਉਮੀਦ ਹੈ।ਦੂਜੇ ਪਾਸੇ ਐਮਰਜੈਂਸੀ ਖਰੀਦ ਪ੍ਰਕਿਰਿਆਵਾਂ ਦੇ ਤਹਿਤ 15 ਹਜ਼ਾਰ ਜੈਕੇਟਾਂ ਖਰੀਦੀਆਂ ਜਾਣਗੀਆਂ।

ਇਹ ਵੀ ਪੜ੍ਹੋ: ਦਿਵਿਆਂਗ ਦਿਵਸ ਮੌਕੇ ਲੱਗਣਗੇ ਵਿਸ਼ੇਸ਼ ਕਰਜ਼ਾ ਕੈਂਪ: ਡਾ.ਬਲਜੀਤ ਕੌਰ

ਇਸ ਖਰੀਦ ਪ੍ਰਕਿਰਿਆ ਨੂੰ ਅਗਲੇ ਤਿੰਨ ਤੋਂ ਚਾਰ ਮਹੀਨਿਆਂ ’ਚ ਆਖਰੀ ਰੂਪ ਦਿੱਤਾ ਜਾਵੇਗਾ। ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋ ਟੈਂਡਰਾਂ ਰਾਹੀਂ ਖਰੀਦੀਆਂ ਜਾ ਰਹੀਆਂ ਜੈਕੇਟਾਂ ਗ੍ਰੇਡ-4 ਦੀਆਂ ਹੋਣਗੀਆਂ। ਇਨ੍ਹਾਂ ਬੁਲਟਪਰੂਫ ਜੈਕੇਟਾਂ ਨੂੰ ਸਟੀਲ ਕੋਰ ਬੁਲਟ ਦੇ ਵਿਰੁੱਧ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ। ਹੈਰਾਨੀਜਨਕ ਹੈ ਕਿ ਇਹ ਖਰੀਦ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਜੈਕੇਟਾਂ ਸਭ ਤੋਂ ਪਹਿਲਾਂ ਜੰਮੂ-ਕਸ਼ਮੀਰ ’ਚ ਅੱਤਵਾਦੀ ਮੁਹਿੰਮਾਂ ’ਚ ਤਾਇਨਾਤ ਫੌਜੀਆਂ ਨੂੰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ਤੋਂ 25 ਕਿਲੋਮੀਟਰ ਦੇ ਦਾਇਰੇ ਅੰਦਰ ਡਰੋਨ ਉਡਾਉਣ ’ਤੇ ਲਗਾਈ ਪਾਬੰਦੀ

ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਫੌਜ ਇਹ ਵੀ ਯਕੀਨੀ ਕਰੇਗੀ ਕਿ ਜੈਕੇਟਾਂ ਭਾਰਤ ’ਚ ਹੀ ਬਣੀਆਂ ਹੋਈਆਂ ਹੋਣ ‘ਤੇ ਇਨ੍ਹਾਂ ਦੇ ਨਿਰਮਾਣ ’ਚ ਵਰਤਿਆ ਜਾਣ ਵਾਲਾ ਕੋਈ ਵੀ ਸਾਮਾਨ ਕਿਸੇ ਵੀ ਵਿਰੋਧੀ ਦੇਸ਼ ਤੋਂ ਨਾ ਲਿਆਂਦਾ ਗਿਆ ਹੋਵੇ। ਹੈਰਾਨੀਜਨਕ ਹੈ ਕਿ ਇਸ ਤੋਂ ਪਹਿਲਾਂ ਵੀ ਹਾਲ ਹੀ ਵਿਚ ਫੌਜ ਨੇ 750 ਡ੍ਰੋਨ ਖਰੀਦਣ ਲਈ ਟੈਂਡਰ ਜਾਰੀ ਕੀਤਾ ਹੈ। ਫੌਜ ਨੇ ਚੀਨ ਨਾਲ ਲੱਗਦੀ ਅਸਲ ਕਾਬੂ ਰੇਖਾ (ਐੱਲਓਸੀ) ’ਤੇ ਆਪਣੀ ਤਾਕਟ ਵਧਾਉਣ ਲਈ ਰਿਮੋਟ ਨਾਲ ਚੱਲਣ ਵਾਲੀ 80 ਮਿੰਨੀ ਜਹਾਜ਼ ਪ੍ਰਣਾਲੀ ਦੀ ਖਰੀਦ ਲਈ ਵੀ ਟੈਂਡਰ ਜਾਰੀ ਕੀਤੇ ਸਨ।

LEAVE A REPLY

Please enter your comment!
Please enter your name here