SYL ’ਤੇ ਪੰਜਾਬ ਤੇ ਹਰਿਆਣਾ ਵਿਚਾਲੇ ਮੀਟਿੰਗ ਰਹੀ ਬੇਸਿੱਟਾ

0
103

SYL ਨੂੰ ਲੈ ਕੇ ਦਿੱਲੀ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਹੋਈ। ਮੀਟਿੰਗ ਕੇਂਦਰੀ ਮੰਤਰੀ ਗਜ਼ੇਦਰ ਸ਼ੇਖਾਵਤ ਦੀ ਅਗਵਾਈ ਹੇਠ ਹੋਈ। ਇਹ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਪੱਖ ਬੜੀ ਮਜ਼ਬੂਤੀ ਨਾਲ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਇਕ ਵੀ ਰੁਪਇਆ ਨਹੀ ਦਿੱਤਾ ਹੁਣ ਤੱਕ ਪਰ ਪਾਣੀ ਮੰਗ ਰਿਹਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਐਸਵਾਈਐਲ ਲਈ ਪਾਣੀ ਨਹੀਂ ਹੈ।

ਪੰਜਾਬ ਦੇ ਸੀਐਮ ਦਾ ਕਹਿਣਾ ਹੈ ਕਿ ਪੰਜਾਬ ਵਿੱਚ 78 ਫੀਸਦੀ ਬਲਾਕ ਡਾਰਕ ਜ਼ੋਨ ਹਨ। ਉਨ੍ਹਾਂ ਨੇ ਕਿਹਾ ਹੈ ਕਿ ਯਮੁਨਾ ਸਤਲੁਜ ਲਿੰਕ  ਬਣਾਉਣ ਦੀ ਬਜਾਏ ਸਾਨੂੰ ਯੁਮਨਾ ਦਾ ਪਾਣੀ ਦਿੱਤਾ ਜਾਵੇ। ਪੰਜਾਬ ਦੇ ਸੀਐਮ ਦਾ ਕਹਿਣਾ ਹੈ ਕਿ ਐਸਵਾਈਐਲ ਬਣਾਉਣ ਦੀ ਬਜਾਏ ਵਾਈਐਸਐਲ ਬਣਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਯੁਮਨਾ ਸਤਲੁਜ ਲਿੰਕ ਬਣਾ ਅਤੇ ਪੰਜਾਬ ਨੂੰ ਪਾਣੀ ਦਿਓ।

ਸੀਐਮ ਮਾਨ ਦਾ ਕਹਿਣਾ ਹੈ ਕਿ 17 MAF ਤੋਂ ਘੱਟ ਕੇ 13.25 ਰਹਿ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਕੋਲ ਪਾਣੀ ਨਹੀਂ ਹੈ ਇਸ ਕਰਕੇ ਪਾਣੀ ਕਿੱਥੇੋ ਦੇਣਾ ਹੈ। ਸੀਐਮ ਮਾਨ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਵਿੱਚ ਸਾਡੇ ਵਕੀਲ ਜਾਣਗੇ ਅਤੇ ਪੰਜਾਬ ਦਾ ਪੱਖ ਰੱਖਣਗੇ।

ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਪੰਜਾਬ ਦੇ ਸੀਐਮ ਦਾ ਰਵੱਈਆ ਬੜਾ ਅੜੀਅਲ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਕਈ ਮੀਟਿੰਗ ਹੋ ਚੁੱਕੀਆ ਹਨ ਪਰ ਕੋਈ ਖਾਸ ਸਿੱਟਾ ਨਹੀ ਨਿਕਲਿਆ।ਉਨ੍ਹਾਂ ਦਾ ਕਹਿਣਾ ਹੈ ਕਿ ਐਸਵਾਈਐਲ ਬਣਨੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸੁਪਰੀਮ ਕੋਰਟ ਵਿੱਚ ਅਸੀਂ ਆਪਣਾ ਪੱਖ ਰੱਖਾਂਗੇ।

ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਐਸਵਾਈਐਲ ਦੇ ਨਿਰਮਾਣ ਲਈ ਮੀਟਿੰਗ ਕਰਨ ਨੂੰ ਕਿਹਾ ਸੀ ਪਰ ਪਾਣੀ ਦੇ ਵਟਵਾਰਾ ਕਰਨਾ ਟ੍ਰਿਬਿਊਨਲ ਦਾ ਕੰਮ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2004 ਐਕਟ ਨੂੰ ਵੀ ਪੰਜਾਬ ਸਰਕਾਰ ਨਹੀਂ ਮੰਨ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਜੋ ਫੈਸਲਾ ਕਰੇਗਾ ਉਹ ਸਾਨੂੰ ਮਨਜ਼ੂਰ ਹੋਵੇਗਾ।

LEAVE A REPLY

Please enter your comment!
Please enter your name here