ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਅੰਮ੍ਰਿਤਸਰ ‘ਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਗੋਲੀਆਂ ਚਲਾਉਣ ਵਾਲੇ ਸੰਦੀਪ ਸੰਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਅਨੁਸਾਰ ਸੰਦੀਪ ਦੇ ਮੋਬਾਈਲ ਤੋਂ ਡਾਟਾ ਰਿਕਵਰ ਕੀਤਾ ਹੈ। ਇਸਦੇ ਨਾਲ ਹੀ ਸੰਦੀਪ ਦੇ ਮੋਬਾਈਲ ਦੀ ਪਿਛਲੇ 6 ਮਹੀਨੇ ਦੀ ਕਾਲ ਰਿਕਾਰਡ ਵੀ ਕਢਵਾਈ ਗਈ ਹੈ। ਇਸ ਕੇਸ ਦੀ ਜਾਂਚ ਲਈ SIT ਦਾ ਗਠਨ ਕੀਤਾ ਗਿਆ ਤੇ ਹੁਣ ਸੁਧੀਰ ਸੂਰੀ ਦੇ ਕਤਲ ਮਾਮਲੇ ‘ਚ ਜਾਂਚ ਕਰ ਰਹੀ SIT ਦੇ ਮੁਖੀ ਨੂੰ ਬਦਲ ਦਿੱਤਾ ਗਿਆ ਹੈ। ਜਗਜੀਤ ਵਾਲੀਆ ਨੂੰ SIT ਇੰਚਾਰਜ ਲਗਾਇਆ ਗਿਆ ਹੈ। DGP ਗੌਰਵ ਯਾਦਵ ਇਸ ਮਾਮਲੇ ਦੀ ਖੁਦ ਮੌਨੀਟਰਿੰਗ ਕਰ ਰਹੇ ਹਨ।