ਮਸ਼ਹੂਰ ਭਜਨ ਗਾਇਕ ਘਨ੍ਹਈਆ ਮਿੱਤਲ ਨੇ ਜਾਗਰਣ ਦੌਰਾਨ ਕਰ ‘ਤੀ ਇਹ ਗਲਤੀ , ਹੋਇਆ ਪਰਚਾ ਦਰਜ! || Latest News

0
83
The famous bhajan singer Ghanhaiya Mittal made this mistake during the awakening, the document was registered!

ਮਸ਼ਹੂਰ ਭਜਨ ਗਾਇਕ ਘਨ੍ਹਈਆ ਮਿੱਤਲ ਨੇ ਜਾਗਰਣ ਦੌਰਾਨ ਕਰ ‘ਤੀ ਇਹ ਗਲਤੀ , ਹੋਇਆ ਪਰਚਾ ਦਰਜ!

ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਖਾਟੂ ਸ਼ਾਮ ਜੀ ਦਾ ਜਾਗਰਣ ਕਰਾਇਆ ਗਿਆ ਸੀ ਜਿਸ ਦੇ ਵਿੱਚ ਮਸ਼ਹੂਰ ਭਜਨ ਗਾਇਕ ਘਨ੍ਹਈਆ ਮਿੱਤਲ ਨੂੰ ਸੱਦਿਆ ਗਿਆ ਸੀ | ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਇਸ ਜਾਗਰਣ ਕਰਾਉਣ ‘ਤੇ ਸਖਤ ਐਕਸ਼ਨ ਲਿਆ ਹੈ।

ਪ੍ਰਸ਼ਾਸਨ ਨੇ ਜਾਗਰਣ ਕਰਾਉਣ ਵਾਲੇ ਮੈਂਬਰਾਂ ਤੇ ਪਰਚਾ ਦਰਜ ਕਰ ਲਿਆ ਹੈ | ਪਰਚੇ ਵਿੱਚ ਲਿਖਿਆ ਗਿਆ ਹੈ ਕਿ ਜਾਗਰਣ ਕਰਨ ਵੇਲੇ ਕਿਸੇ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ। ਜਦੋਂ ਇਹ ਜਾਗਰਣ ਹੋ ਰਿਹਾ ਸੀ ਤਾਂ ਉਸ ਵਿੱਚ ਗਾਇਕ ਘਨ੍ਹਈਆ ਮਿੱਤਲ ਵੱਲੋਂ ਇੱਕ ਲਾਈਨ ਗਾਈ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਜੋ ਰਾਮ ਕੋ ਲਾਏ ਹੈ ਹਮ ਉਨ ਕੋ ਲਾਏਂਗੇ ਜਿਸ ‘ਤੇ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਲੈਂਦਿਆਂ ਦੋ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ ਤੇ ਕਈ ਅਣਪਛਾਤੇ ਦਾ ਨਾਂ ਵੀ ਇਸ ਪਰਚੇ ਵਿਚ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ :ਚੋਣ ਨਤੀਜਿਆਂ ਦੇ ਮੱਦੇਨਜਰ ਕੱਲ੍ਹ ਪੰਜਾਬ ‘ਚ ਬੰਦ ਰਹਿਣਗੇ ਸ਼ਰਾਬ ਦੇ ਠੇਕੇ

ਪੀਯੂ ਵਿਚ ਹੋਏ ਪ੍ਰੋਗਰਾਮ ਨੂੰ ਵੀ ਲੈ ਕੇ ਕਾਂਗਰਸ ਨੇ ਜਤਾਇਆ ਸੀ ਇਤਰਾਜ਼

ਧਿਆਨਯੋਗ ਹੈ ਕਿ ਬੀਤੀ ਅਪ੍ਰੈਲ ਵਿਚ ਘਨ੍ਹਈਆ ਮਿੱਤਲ ਦੇ ਪੀਯੂ ਵਿਚ ਹੋਏ ਪ੍ਰੋਗਰਾਮ ਨੂੰ ਲੈ ਕੇ ਕਾਂਗਰਸ ਨੇ ਇਤਰਾਜ਼ ਜਤਾਇਆ ਸੀ | ਕਾਂਗਰਸੀ ਕੌਂਸਲਰ ਸਚਿਨ ਗਾਲਿਬ ਨੇ ਪੀਯੂ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਘਨ੍ਹਈਆ ਮਿੱਤਲ ਆਪਣੇ ਜਾਗਰਣ ਵਿਚ ਸਿਆਸੀ ਪਾਰਟੀ ਦਾ ਜਨਤਕ ਪ੍ਰਚਾਰ ਕਰਦੇ ਹਨ, ਉਹ ਵੀ ਸਟੇਜ ਤੋਂ ਭਗਵਾਨ ਰਾਮ ਦੇ ਨਾਂ ‘ਤੇ ਇਹ ਪ੍ਰਚਾਰ ਕੀਤਾ ਜਾਂਦਾ ਹੈ, ਹਾਲਾਂਕਿ ਘਨ੍ਹਈਆ ਮਿੱਤਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਸੀ।

 

LEAVE A REPLY

Please enter your comment!
Please enter your name here