ਆਬਕਾਰੀ ਵਿਭਾਗ ਨੇ ਕੀਤੀ ਵੱਡੀ ਕਾਰਵਾਈ , 5 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਕੀਤੇ ਬਰਾਮਦ || Today News
ਲੋਕ ਸਭਾ ਚੋਣਾਂ ਦੇ ਚੱਲਦਿਆਂ ਪੁਲਿਸ ਕਾਫੀ ਅਲਰਟ ‘ਤੇ ਦੇਖੀ ਜਾ ਰਹੀ ਹੈ | ਜਿਸਦੇ ਚੱਲਦਿਆਂ ਪੱਛਮੀ ਬੰਗਾਲ ‘ਚ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਵੱਲੋਂ 5 ਕਰੋੜ ਤੋਂ ਵੱਧ ਦੀ ਸ਼ਰਾਬ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਲੋਕ ਸਭਾ ਚੋਣਾਂ ਦੇ ਵਿਚਕਾਰ ਮਾਹੌਲ ਕਾਫੀ ਗਰਮ ਹੈ ਅਜਿਹੇ ਵਿੱਚ ਆਬਕਾਰੀ ਵਿਭਾਗ ਦੇ ਹੱਥ ਵੱਡੀ ਸਫਲਤਾ ਲੱਗੀ ਹੈ |
ਇਹ ਵੀ ਪੜ੍ਹੋ : ਐਲਨ ਮਸਕ X ‘ਚ ਕਰਨ ਜਾ ਰਹੇ ਇਹ ਵੱਡਾ ਬਦਲਾਅ
ਆਬਕਾਰੀ ਵਿਭਾਗ ਨੂੰ ਮਿਲੀ ਸੀ ਗੁਪਤ ਸੂਚਨਾ
ਮਿਲੀ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਜਿਸਦੇ ਆਧਾਰ ‘ਤੇ ਉਨ੍ਹਾਂ ਵੱਲੋਂ ਘਰ ਵਿਚ ਛਾਪੇਮਾਰੀ ਕੀਤੀ ਗਈ | ਜਿਸਦੇ ਚੱਲਦਿਆਂ ਘਰ ਵਿਚੋਂ 5 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ | ਦੱਸ ਦਈਏ ਕਿ ਇਸ ਵਿਚ ਸ਼ਰਾਬ ਦੀਆਂ ਬੋਤਲਾਂ ਸਣੇ ਸਪੀਰਿਟ ਬਰਾਮਦ ਕੀਤਾ ਗਿਆ ਹੈ। 5.20 ਕਰੋੜ ਦੇ ਨਸੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸ ਜਗ੍ਹਾ ਵੱਡੇ ਪੱਧਰ ‘ਤੇ ਗੋਰਖਧੰਦਾ ਚੱਲ ਰਿਹਾ ਸੀ ਜਿਸ ਦਾ ਹੁਣ ਆਬਕਾਰੀ ਵਿਭਾਗ ਵੱਲੋਂ ਪਰਦਾਫਾਸ਼ ਕਰ ਦਿੱਤਾ ਗਿਆ ਹੈ |