ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (DDMA) ਨੇ ਦਿੱਲੀ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਦਿੱਲੀ ’ਚ ਹੁਣ ਜਨਤਕ ਥਾਵਾਂ ’ਤੇ ਮਾਸਕ ਨਾ ਪਹਿਨਣ ’ਤੇ ਜੁਰਮਾਨਾ ਨਹੀਂ ਲੱਗੇਗਾ। ਕੋਵਿਡ-19 ਦੇ ਮਾਮਲਿਆਂ ’ਚ ਲਗਾਤਾਰ ਹੋ ਰਹੀ ਕਮੀ ਨੂੰ ਵੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ- Solar Light Scam ਮਾਮਲੇ ‘ਚ ਕੈਪਟਨ ਸੰਦੀਪ ਸੰਧੂ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ!
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (DDMA) ਨੇ ਮਾਸਕ ਨਾ ਪਹਿਨਣ ’ਤੇ ਲੱਗਣ ਵਾਲੇ 500 ਰੁਪਏ ਦੇ ਜੁਰਮਾਨੇ ਨੂੰ ਖ਼ਤਮ ਕਰ ਦਿੱਤਾ ਹੈ। DDMA ਦੀ ਬੈਠਕ ’ਚ ਲਏ ਗਏ ਫ਼ੈਸਲਿਆਂ ’ਤੇ ਜਾਰੀ ਹੋਏ ਅਧਿਕਾਰਤ ਦਸਤਾਵੇਜ਼ਾਂ ਮੁਤਾਬਕ 3 ਕੋਵਿਡ ਕੇਅਰ ਸੈਂਟਰ ਦੀ ਜ਼ਮੀਨ ਮੂਲ ਸੰਸਥਾ ਨੂੰ ਵਾਪਸ ਕਰ ਦਿੱਤੀ ਜਾਵੇਗੀ। ਜੋ ਰਾਧਾ ਸੁਆਮੀ ਸਤਿਸੰਗ, ਛਤਰਪੁਰ, ਸਾਵਨ ਕਿਰਪਾਲ, ਬੁਰਾੜੀ ਅਤੇ ਸੰਤ ਨਿਰੰਕਾਰੀ, ਬੁਰਾੜੀ ਹੈ। ਇਸ ਦੇ ਨਾਲ ਹੀ ਕੋਵਿਡ ਹਸਪਤਾਲਾਂ ਵਿਚ ਠੇਕਾ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸਾਲ ਦੇ ਅਖ਼ੀਰ ਤੱਕ ਵਧਾਇਆ ਜਾਵੇਗਾ।
ਇਹ ਵੀ ਪੜ੍ਹੋ- ਅੱਗ ਨਾਲ ਸੜੀਆਂ 10 ਝੁੱਗੀਆਂ, ਗਰੀਬਾਂ ਦਾ ਆਸ਼ਿਆਨਾ ਹੋਇਆ ਤਬਾਹ
ਦੱਸਣਯੋਗ ਹੈ ਕਿ ਦਿੱਲੀ ’ਚ ਅਗਸਤ ’ਚ ਮੁੜ ਮਾਸਕ ਲਾਉਣਾ ਜ਼ਰੂਰੀ ਕੀਤਾ ਗਿਆ ਸੀ। ਦਿੱਲੀ ’ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਸਰਕਾਰ ਨੇ ਇਹ ਫ਼ੈਸਲਾ ਲਿਆ ਸੀ। ਦਿੱਲੀ ਸਰਕਾਰ ਨੇ ਸਾਰੀਆਂ ਜਨਤਕ ਥਾਵਾਂ ’ਤੇ ਮਾਸਕ ਜ਼ਰੂਰੀ ਕਰ ਦਿੱਤਾ ਸੀ। ਇੰਨਾ ਹੀ ਨਹੀਂ ਮਾਸਕ ਨਾ ਪਹਿਨਣ ’ਤੇ ਫੜੇ ਜਾਣ ’ਤੇ 500 ਰੁਪਏ ਦਾ ਜੁਰਮਾਨਾ ਦੇਣ ਦੀ ਵੀ ਵਿਵਸਥਾ ਸੀ। ਹੁਣ ਜਨਤਕ ਥਾਵਾਂ ’ਤੇ ਮਾਸਕ ਨਾ ਪਹਿਨਣ ’ਤੇ ਜੁਰਮਾਨਾ ਨਹੀਂ ਦੇਣਾ ਹੋਵੇਗਾ।