ਦਹਿਸ਼ਤਗਰਦਾਂ ਨੇ ਜਵਾਨਾਂ ਦੇ ਵਾਹਨਾਂ ‘ਤੇ ਕੀਤਾ ਹਮਲਾ, 9 ਜਵਾਨ ਹੋਏ ਸ਼ਹੀਦ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਨਕਸਲੀਆਂ ਨੇ ਜਵਾਨਾਂ ਨੂੰ ਲਿਜਾ ਰਹੇ ਵਾਹਨ ‘ਤੇ ਆਤੰਕੀ ਹਮਲਾ ਕਰਕੇ ਵਾਹਨ ਨੂੰ ਉਡਾ ਦਿੱਤਾ। ਹਮਲੇ ਵਿੱਚ ਦਾਂਤੇਵਾੜਾ ਡੀਆਰਜੀ ਦੇ 8 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਇੱਕ ਡਰਾਈਵਰ ਦੀ ਵੀ ਮੌਤ ਹੋ ਗਈ ਹੈ। ਆਈਜੀ ਬਸਤਰ ਰੇਂਜ ਸੁੰਦਰਰਾਜ ਪੀ ਨੇ ਦੱਸਿਆ ਕਿ ਬੀਜਾਪੁਰ ਤੋਂ ਸੰਯੁਕਤ ਅਪਰੇਸ਼ਨ ਪਾਰਟੀ ਅਪਰੇਸ਼ਨ ਪੂਰਾ ਕਰਕੇ ਵਾਪਸ ਪਰਤ ਰਹੀ ਸੀ। ਸੋਮਵਾਰ ਦੁਪਹਿਰ ਕਰੀਬ 2:15 ਵਜੇ ਬੀਜਾਪੁਰ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਅੰਬੇਲੀ ਪਿੰਡ ਨੇੜੇ ਨਕਸਲੀਆਂ ਨੇ ਆਈਈਡੀ ਧਮਾਕਾ ਕੀਤਾ।
ਠੰਡ ਦੇ ਮੱਦੇਨਜ਼ਰ ਸਕੂਲਾਂ ‘ਚ ਮੁੜ ਵਧੀਆਂ ਛੁੱਟੀਆਂ, ਹੁਣ ਇਸ ਤਾਰੀਖ ਨੂੰ ਖੁੱਲ੍ਹਣਗੇ ਸਕੂਲ || Today News
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੜਕ ‘ਤੇ ਕਰੀਬ 10 ਫੁੱਟ ਡੂੰਘਾ ਟੋਆ ਬਣ ਗਿਆ ਅਤੇ ਵਾਹਨ ਦੇ ਟੁਕੜੇ-ਟੁਕੜੇ ਹੋ ਗਏ। ਗੱਡੀ ਦੇ ਕੁਝ ਹਿੱਸੇ 30 ਫੁੱਟ ਦੂਰ 25 ਫੁੱਟ ਦੀ ਉਚਾਈ ‘ਤੇ ਇਕ ਦਰੱਖਤ ‘ਤੇ ਮਿਲੇ ਹਨ।