ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 7 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ IAS ਅਧਿਕਾਰੀਆਂ ਦਾ ਕੀਤਾ ਤਬਾਦਲਾ
ਜਾਣਕਾਰੀ ਅਨੁਸਾਰ ਲਖੀਮਪੁਰ ਖੀਰੀ ਦੇ ਪਲੀਆ ਤਹਿਸੀਲ ਖੇਤਰ ਦੇ ਭੀਰਾ ਮਾਰਗ ‘ਤੇ ਮੰਗਲਵਾਰ ਤੜਕੇ ਇੱਕ ਕਾਰ ਪਲਟ ਕੇ ਟੋਏ ‘ਚ ਜਾ ਡਿੱਗੀ, ਜਿਸ ਕਾਰਨ ਕਾਰ ‘ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਜ਼ਖ਼ਮੀ ਹੋ ਗਏ। ਦੱਸਿਆ ਗਿਆ ਹੈ ਕਿ ਕਾਰ ‘ਚ 12 ਲੋਕ ਸਵਾਰ ਸਨ, ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਇੰਡੋਨੇਸ਼ੀਆ ‘ਚ ਭੂਚਾਲ ਦਾ ਕਹਿਰ, ਮੌਤਾਂ ਦੀ ਗਿਣਤੀ ਵਧ ਕੇ 162 ਹੋਈ
ਕਾਰ ਸਵਾਰ ਰਾਜੂ ਪਾਲ ਵਾਸੀ ਸੁੱਖਨਪੁਰ ਨੇ ਦੱਸਿਆ ਕਿ ਉਹ ਸ਼ਾਹਜਹਾਂਪੁਰ ਤੋਂ ਟੈਕਸੀ ਕਾਰ ‘ਚ ਸਵਾਰ ਹੋਏ ਸੀ। ਪਲੀਆ ਤੋਂ ਅੱਗੇ ਸੜਕ ਪੁੱਟੀ ਹੋਈ ਸੀ। ਗੱਡੀ ਸੜਕ ਕਿਨਾਰੇ ਟੋਏ ਵਿੱਚ ਫਸ ਕੇ ਪਲਟ ਗਈ, ਜਿਸ ਵਿੱਚ ਉਸ ਦੇ ਨਜ਼ਦੀਕੀ ਵਿਨੈ ਸਮੇਤ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪਿੰਡ ਵਾਸੀਆਂ ਅਤੇ ਪੁਲਿਸ ਨੇ ਜੇਸੀਬੀ ਦੀ ਮਦਦ ਨਾਲ ਗੱਡੀ ਨੂੰ ਬਾਹਰ ਕੱਢਿਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।