ਵਾਪਰਿਆ ਭਿਆਨਕ ਸੜਕ ਹਾਦਸਾ, 2 ਦੋਸਤਾਂ ਦੀ ਹੋਈ ਮੌ.ਤ

ਬੀਤੀ ਰਾਤ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨਾਲ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋਵੇ ਨੌਜਵਾਨ ਆਪਸ ਵਿੱਚ ਦੋਸਤ ਸਨ ਤੇ ਉਨ੍ਹਾਂ ਦੀ ਪਛਾਣ ਹਰਸ਼ਦੀਪ ਸਿੰਘ (24) ਵਾਸੀ ਸੈਂਸੋਵਾਲ ਕਲਾਂ ਅਤੇ ਗੁਰਵਿੰਦਰ ਸਿੰਘ (20) ਉਰਫ਼ ਰਵੀ ਵਾਸੀ ਰਹੀਮਾਬਾਦ ਖੁਰਦ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਮਰਾਲਾ ਵਲੋਂ ਮਾਛੀਵਾਡ਼ਾ ਵੱਲ ਨੂੰ ਆ ਰਹੇ ਸਨ। ਇਸ ਦੌਰਾਨ ਅੱਖਾਂ ਵਿੱਚ ਲਾਈਟ ਪੈਣ ਕਾਰਨ ਨਿਰੰਕਾਰੀ ਭਵਨ ਨੇੜੇ ਉਨ੍ਹਾਂ ਦੀ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਦੋਵੇਂ ਸੜਕ ਦੇ ਕਿਨਾਰੇ ‘ਤੇ ਲੱਗੇ ਦਰੱਖਤ ਵਿੱਚ ਜਾ ਵੱਜੇ ਤੇ ਡਿੱਗ ਗਏ। ਡਿੱਗਣ ਕਾਰਨ ਗੰਭੀਰ ਰੂਪ ਵਿਚ ਜਖ਼ਮੀ ਹੋਣ ਕਾਰਨ ਇਹਨਾਂ ਦੇ ਉੱਥੇ ਹੀ ਮੌਤ ਹੋ ਗਈ।

ਤੜਕੇ ਰਾਹਗੀਰਾਂ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਸੜਕ ਕਿਨਾਰੇ ਡਿੱਗਿਆ ਪਿਆ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਹਾਇਕ ਥਾਣੇਦਾਰ ਪਵਨਜੀਤ ਮੌਕੇ ’ਤੇ ਪਹੁੰਚੇ ਅਤੇ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਦਕਿ ਅਣਪਛਾਤੇ ਵਾਹਨ ਤੇ ਉਸਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਤੇਜ਼ ਤੂਫਾਨ ਨਾਲ ਡਿੱਗਿਆ ਖੰਭਾ , ਪੱਤਰਕਾਰ ਅਵਿਨਾਸ਼ ਕੰਬੋਜ਼ ਦੀ ਹੋਈ ਮੌ.ਤ

ਨੌਜਵਾਨ ਹਰਸ਼ਦੀਪ ਸਿੰਘ ਸਾਲ ਪਹਿਲਾ ਹੀ ਵਿਆਹਿਆ ਹੋਇਆ ਸੀ ਜਦਕਿ ਗੁਰਵਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਮਾਪੇ ਉਸਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਦੋਵੇਂ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਅਚਨਚੇਤ ਮੌਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਸਦਮਾ ਲੱਗਿਆ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਸੈਂਸੋਵਾਲ ਕਲਾਂ ਅਤੇ ਰਹੀਮਾਬਾਦ ਖੁਰਦ ਵਿਚ ਵੀ ਸੋਗ ਦੀ ਲਹਿਰ ਛਾਈ ਹੋਈ ਸੀ। ਪਰਿਵਾਰਾਂ ਵੱਲੋਂ ਤੀਸਰੇ ਵਿਅਕਤੀ ਦਾ ਵੀ ਨਾਲ ਹੋਣ ਦਾ ਖਦਸਾ ਜਾਹਿਰ ਕੀਤਾ ਜਾ ਰਿਹਾ ਹੈ।

ਉੱਥੇ ਇਸ ਹਾਦਸੇ ਦੀ ਤਫਦੀਸ਼ ਕਰ ਰਹੇ ASI ਪਵਨਜੀਤ ਨੇ ਦੱਸਿਆ ਕਿ ਰਾਤ 1 ਵਜੇ ਤੋਂ ਬਾਅਦ ਇਹ ਸੜਕ ਹਾਦਸੇ ਦੀ ਘਟਨਾ ਵਾਪਰੀ ਜਿਸ ਵਿੱਚ ਸੂਬਾ ਰਾਹਗੀਰ ਵੱਲੋਂ ਫੋਨ ਤੇ ਇਤਲਾਹ ਦੇਣ ਤੇ ਪਹੁੰਚ ਕੇ ਮੌਕੇ ਤੇ ਦੋਵਾਂ ਨੌਜਵਾਨਾਂ ਦੀ ਡੈਡ ਬਾਡੀਆਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ। ਉਹਨਾਂ ਨੇ ਕਿਹਾ ਕਿ ਤੀਸਰੇ ਵਿਅਕਤੀ ਦੇ ਨਾਲ ਹੋਣ ਦਾ ਖਦਸਾ ਜਾਹਰ ਕੀਤਾ ਜਾ ਰਿਹਾ ਹੈ ਜਿਸ ਬਾਰੇ ਤਬਦੀਸ਼ ਜਾਰੀ ਹੈ।

LEAVE A REPLY

Please enter your comment!
Please enter your name here