ਫਿਰੋਜ਼ਪੁਰ ‘ਚ ਸਕੂਲ ਵੈਨ ਤੇ ਆਲਟੋ ਕਾਰ ‘ਚ ਹੋਈ ਭਿਆਨਕ ਟੱਕਰ , ਵੈਨ ਚਾਲਕ ਦੀ ਮੌਕੇ ‘ਤੇ ਮੌਤ || Punjab News

0
253
Terrible collision between school van and Alto car in Ferozepur, van driver died on the spot

ਫਿਰੋਜ਼ਪੁਰ ‘ਚ ਸਕੂਲ ਵੈਨ ਤੇ ਆਲਟੋ ਕਾਰ ‘ਚ ਹੋਈ ਭਿਆਨਕ ਟੱਕਰ , ਵੈਨ ਚਾਲਕ ਦੀ ਮੌਕੇ ‘ਤੇ ਮੌਤ

ਦੇਸ਼ ਭਰ ਵਿੱਚ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ ਜਿਸ ਕਾਰਨ ਰੋਜ਼ ਹੀਪਤਾ ਨਹੀਂ ਕਿੰਨੇ ਹੀ ਮਾਸੂਮਾਂ ਦੀ ਜਾਨ ਚਲੀ ਜਾਂਦੀ ਹੈ | ਅਜਿਹੀ ਹੀ ਇਕ ਘਟਨਾ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਇ ‘ਚ ਵਾਪਰੀ ਹੈ ਜਿੱਥੇ ਕਿ ਜਿੱਥੇ ਇੱਕ ਤੇਜ਼ ਰਫਤਾਰ ਆਲਟੋ ਕਾਰ ਦੀ ਦੂਜੇ ਪਾਸੇ ਤੋਂ ਆ ਰਹੀ ਸਕੂਲੀ ਬੱਚਿਆਂ ਦੀ ਵੈਨ ਨਾਲ ਜ਼ਬਰਦਸਤ ਟੱਕਰ ਹੋ ਗਈ। ਜਿਸ ਨਾਲ ਸਕੂਲ ਵੈਨ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਸਕੂਲ ਵੈਨ ਬੱਚਿਆਂ ਨੂੰ ਛੱਡ ਕੇ ਵਾਪਸ ਆ ਰਹੀ ਸੀ, ਜਿਸ ਕਰਕੇ ਵੈਨ ਵਿੱਚ ਕੋਈ ਬੱਚਾ ਮੌਜੂਦ ਨਹੀਂ ਸੀ, ਜਿਸ ਕਰਕੇ ਹੋਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਆਲਟੋ ਕਾਰ ਚਾਲਕ ਮੌਕੇ ਤੋਂ ਫਰਾਰ

ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵੇਰੇ ਕਰੀਬ 8 ਵਜੇ ਵੈਨ ਚਾਲਕ ਰਾਜੂ ਜੋ ਕਿ ਬੱਚਿਆਂ ਨੂੰ ਸਕੂਲ ਵਿੱਚ ਛੱਡ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਦੂਜੇ ਪਾਸੇ ਆ ਰਹੀ ਇੱਕ ਤੇਜ਼ ਰਫਤਾਰ ਆਲਟੋ ਕਾਰ ਨੇ ਡਿਵਾਈਡਰ ਕ੍ਰੋਸ ਕਰਦੇ ਹੋਏ ਸਿੱਧਾ ਵੈਨ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਡ੍ਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਆਲਟੋ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ ਹਨ।

ਇਹ ਵੀ ਪੜ੍ਹੋ : ਕੱਲ੍ਹ ਚੰਡੀਗੜ੍ਹ ਦਾ ਦੌਰਾ ਕਰਨਗੇ ਅਮਿਤ ਸ਼ਾਹ, 24 ਘੰਟੇ ਜਲ ਸਪਲਾਈ ਪ੍ਰਾਜੈਕਟ ਦਾ ਕਰਨਗੇ ਉਦਘਾਟਨ

ਪੁਲਿਸ ਨਹੀਂ ਪਹੁੰਚੀ ਮੌਕੇ ‘ਤੇ

ਪਰਿਵਾਰ ਨੇ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਪਰ ਪੁਲਿਸ ਮੌਕੇ ਤੇ ਨਹੀਂ ਪਹੁੰਚੀ। ਗੁੱਸੇ ‘ਚ ਪਰਿਵਾਰ ਅਤੇ ਉਹਨਾਂ ਦੇ ਸਮਰਥਕਾਂ ਨੇ ਸੜਕ ਤੇ ਧਰਨਾ ਦਿੱਤਾ ਅਤੇ ਆਰੋਪੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਗਨੀਮਤ ਰਹੀ ਕੀ ਸਕੂਲ ਵੈਨ ਵਿੱਚ ਉਸ ਸਮੇਂ ਬੱਚੇ ਨਹੀਂ ਸਨ ਅਤੇ ਸਕੂਲ ਵੈਨ ਚਾਲਕ ਬੱਚੇ ਸਕੂਲ ਉਤਾਰ ਕੇ ਵਾਪਸ ਆ ਰਿਹਾ ਸੀ ਨਹੀਂ ਤਾਂ ਜਿੰਨ੍ਹੀ ਭਿਆਨਕ ਟੱਕਰ ਹੋਈ ਹੈ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ। ਪੁਲਿਸ ਵੱਲੋਂ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।

 

 

 

 

 

 

 

 

 

 

LEAVE A REPLY

Please enter your comment!
Please enter your name here