ਕੈਲੀਫੋਰਨੀਆ : ਅਮਰੀਕਾ ਦੇ ਕਈ ਸ਼ਹਿਰਾਂ ‘ਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਕਈ ਕਾਰੋਬਾਰ, ਦਫ਼ਤਰ ਆਦਿ ਫਿਰ ਤੋਂ ਬੰਦ ਕੀਤੇ ਜਾ ਰਹੇ ਹਨ। ਇਸ ਵਾਧੇ ਦੇ ਕਾਰਨ ਹੀ ਸ਼ੋਸ਼ਲ ਮੀਡੀਆ ਕੰਪਨੀ ਟਵਿੱਟਰ ਆਪਣੇ ਨਿਊਯਾਰਕ ਅਤੇ ਸੈਨ ਫ਼ਰਾਂਸਿਸਕੋ ਵਿਚਲੇ ਦਫ਼ਤਰਾਂ ਨੂੰ ਦੁਬਾਰਾ ਬੰਦ ਕਰ ਰਹੀ ਹੈ। ਇਸ ਸਬੰਧੀ ਕੰਪਨੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਸ਼ਹਿਰਾਂ ਵਿਚਲੇ ਦਫ਼ਤਰ ਜੋ ਕਿ ਕੁਝ ਹਫ਼ਤੇ ਪਹਿਲਾਂ ਹੀ ਖੋਲ੍ਹੇ ਸਨ, ਨੂੰ ਸੁਰੱਖਿਆ ਕਾਰਨਾਂ ਕਰਕੇ ਦੁਬਾਰਾ ਬੰਦ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ) ਵੱਲੋਂ ਇਨਡੋਰ ਮਾਸਕ ਦੀ ਜ਼ਰੂਰਤ ਸਬੰਧੀ ਅਪਡੇਟ ਕੀਤੇ ਦਿਸ਼ਾ-ਨਿਰਦੇਸ਼ਾਂ ਦੇ ਕਾਰਨ ਵੀ ਬਹੁਤ ਸਾਰੀਆਂ ਕੰਪਨੀਆਂ ਆਪਣੇ ਕੰਮਾਂ ਦੇ ਮੁੜ ਖੋਲ੍ਹਣ ਨੂੰ ਹੌਲੀ ਕਰ ਰਹੀਆਂ ਹਨ। ਇਸ ਸੋਸ਼ਲ ਮੀਡੀਆ ਕੰਪਨੀ ਨੇ ਦੋ ਹਫ਼ਤੇ ਪਹਿਲਾਂ ਹੀ ਆਪਣੇ ਦਫ਼ਤਰ ਖੋਲ੍ਹੇ ਸਨ। ਟਵਿੱਟਰ ਉਹਨਾਂ ਬਹੁਤ ਸਾਰੀਆਂ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਸੀ ਜੋ ਕਿ ਆਪਣੇ ਵਰਕਰਾਂ ਨੂੰ ਅਣਮਿੱਥੇ ਸਮੇਂ ਲਈ ਰਿਮੋਟ ਲੋਕੇਸ਼ਨ, ਘਰ ਤੋਂ ਕੰਮ ਕਰਨ ਦੀ ਆਗਿਆ ਦੇ ਰਹੀ ਸੀ।

LEAVE A REPLY

Please enter your comment!
Please enter your name here