Tuesday, September 27, 2022
spot_img

RealMe ਦਾ ਨਵਾਂ ਫੋਨ ਭਾਰਤ ’ਚ ਹੋਇਆ ਲਾਂਚ

ਸੰਬੰਧਿਤ

ਪਟਿਆਲਾ ਪੁਲਿਸ ਨੇ ਅਸਲੇ ਸਮੇਤ ਗੈਂਗਸਟਰ ਕੀਤੇ ਕਾਬੂ

ਪਟਿਆਲਾ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਵਿਦੇਸ਼ੀ ਪਿਸਟਲ, ਰਾਇਫਲ...

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਲਦ ਮਿਲਣਗੇ ਸੁਰੱਖਿਆ ਗਾਰਡ: ਹਰਜੋਤ ਬੈਂਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...

‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ

ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ...

Share

Realme ਦਾ ਨਵਾਂ ਸਮਾਰਟਫੋਨ Realme C11 (2021) ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਇਸ ਫੋਨ ਨੂੰ ਰੂਸ ਅਤੇ ਫਿਲੀਪੀਂਸ ’ਚ ਲਾਂਚ ਕੀਤਾ ਗਿਆ ਸੀ। Realme C11 (2021)  ਪਿਛਲੇ ਸਾਲ ਲਾਂਚ ਹੋਏ Realme C11 ਦਾ ਅਪਗ੍ਰੇਡਿਡ ਮਾਡਲ ਹੈ। ਇਸ ਤੋਂ ਇਲਾਵਾ ਇਹ ਰੀਅਲਮੀ ਦਾ ਪਹਿਲਾ ਫੋਨ ਹੈ , ਜਿਸ ਵਿਚ ਮੀਡੀਆਟੈੱਕ ਜਾਂ ਕੁਆਲਕਾਮ ਦਾ ਨਹੀਂ ਸਗੋਂ Unisoc ਦਾ ਪ੍ਰੋਸੈਸਰ ਦਿੱਤਾ ਗਿਆ ਹੈ। Realme C11 (2021) ਡਿਜ਼ਾਇਨ ਦੇ ਮਾਮਲੇ ’ਚ ਕਾਫੀ ਹੱਦ ਤਕ Realme C20  ਵਰਗਾ ਹੈ।

Realme C11 (2021) ਕੂਲ ਬਲਿਊ ਅਤੇ ਕੂਲ ਗ੍ਰੇਅ ਰੰਗ ’ਚ ਮਿਲੇਗਾ। ਇਸ ਦੀ ਕੀਮਤ 6,999 ਰੁਪਏ ਹੈ ਪਰ ਲਾਂਚਿੰਗ ਆਫਰ ਤਹਿਤ ਇਸ ਨੂੰ ਫਿਲਹਾਲ 6,799 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ।
ਫੋਨ ’ਚ ਐਂਡਰਾਇਡ 11 ਆਧਾਰਿਤ ਰੀਅਲਮੀ ਯੂ.ਆਈ. 2.0 ਹੈ। ਇਸ ਤੋਂ ਇਲਾਵਾ ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1600×720 ਪਿਕਸਲ ਹੈ। ਫੋਨ ’ਚ Unisoc SC9863 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 2 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ ਇਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਫੋਨ ’ਚ 5000ਮਅਹ ਦੀ ਬੈਟਰੀ ਦਿੱਤੀ ਗਈ ਹੈ । ਜਿਸ ਨੂੰ ਲੈ ਕੇ 48 ਘੰਟਿਆਂ ਦੇ ਸਟੈਂਡਬਾਈ ਦਾ ਦਾਅਵਾ ਹੈ। ਇਸ ਦੇ ਨਾਲ 10 ਵਾਟ ਦੀ ਚਾਰਜਿੰਗ ਦਾ ਵੀ ਸੁਪੋਰਟ ਹੈ।

 

 

 

 

 

 

 

spot_img