ਫੋਨ ਚਾਰਜ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ

0
145

ਅੱਜਕੱਲ੍ਹ ਹਰ ਕੋਈ ਫੋਨ ਦਾ ਇਸਤੇਮਾਲ ਕਰ ਰਿਹਾ ਹੈ। ਇਸ ਦੇ ਨਾਲ ਹੀ ਹੁਣ ਸਮਾਰਟਫੋਨ ਦੀ ਵਰਤੋਂ ਵਧ ਗਈ ਹੈ, ਅਜਿਹੀ ਸਥਿਤੀ ਵਿੱਚ ਫੋਨ ਦੀ ਬੈਟਰੀ ਵੀ ਜਲਦੀ ਹੀ ਖ਼ਤਮ ਹੋ ਜਾਂਦੀ ਹੈ ਤੇ ਇਸ ਨੂੰ ਵਾਰ ਵਾਰ ਚਾਰਜ ਕਰਨਾ ਪੈਂਦਾ ਹੈ। ਫ਼ੋਨ ਚਾਰਜ ਕਰਦੇ ਸਮੇਂ ਅਸੀਂ ਕਈ ਵਾਰ ਅਜਿਹੀਆਂ ਗ਼ਲਤੀਆਂ ਕਰਦੇ ਹਾਂ ਜੋ ਫ਼ੋਨ ਲਈ ਹਾਨੀਕਾਰਕ ਹੁੰਦੀਆਂ ਹਨ। ਇਸ ਲਈ ਫੋਨ ਨੂੰ ਚਾਰਜ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਸਾਰੀ ਰਾਤ ਚਾਰਜ ਨਾ ਕਰੋ

ਬਹੁਤ ਵਾਰੀ ਅਜਿਹਾ ਹੁੰਦਾ ਹੈ ਕਿ ਅਸੀਂ ਰਾਤ ਨੂੰ ਸੌਣ ਵੇਲੇ ਆਪਣੇ ਫ਼ੋਨ ਨੂੰ ਚਾਰਜਿੰਗ ‘ਤੇ ਲੱਗਾ ਦਿੰਦੇ ਹਾਂ ਤੇ ਫ਼ੋਨ ਰਾਤ ਭਰ ਚਾਰਜ ਹੁੰਦਾ ਰਹਿੰਦਾ ਹੈ। ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਡੇ ਸਮਾਰਟਫੋਨ ਦੀ ਬੈਟਰੀ ਪ੍ਰਭਾਵਿਤ ਹੁੰਦੀ ਹੈ ਤੇ ਜਲਦੀ ਖਰਾਬ ਹੋ ਸਕਦੀ ਹੈ। ਇਸ ਲਈ ਆਪਣੇ ਫੋਨ ਨੂੰ ਲੰਬੇ ਸਮੇਂ ਤੱਕ ਚਾਰਜਿੰਗ ਵਿੱਚ ਨਾ ਰੱਖੋ।

ਸਿਰਫ 80% ਤੱਕ ਚਾਰਜ ਕਰੋ

ਕਈ ਵਾਰ ਅਸੀਂ ਫ਼ੋਨ ਦੀ ਚਾਰਜਿੰਗ ਨੂੰ ਲੈ ਕੇ ਲਾਪਰਵਾਹ ਹੁੰਦੇ ਹਾਂ। ਅਸੀਂ ਉਦੋਂ ਤੱਕ ਫ਼ੋਨ ਚਾਰਜ ਨਹੀਂ ਕਰਦੇ ਜਦੋਂ ਤੱਕ ਇਹ ਆਪਣੇ ਆਪ ਬੰਦ ਨਹੀਂ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਨਾਲ ਫੋਨ ਦੀ ਬੈਟਰੀ ਬਹੁਤ ਪ੍ਰਭਾਵਿਤ ਹੁੰਦੀ ਹੈ। ਜੇ ਤੁਸੀਂ ਆਪਣੇ ਫ਼ੋਨ ਦੀ ਬੈਟਰੀ ਨੂੰ ਸਹੀ ਢੰਗ ਨਾਲ ਕਾਇਮ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ 20 ਫ਼ੀਸਦੀ ਬੈਟਰੀ ਬਾਕੀ ਰਹਿਣ ਤੋਂ ਬਾਅਦ ਹੀ ਫ਼ੋਨ ਨੂੰ ਚਾਰਜਿੰਗ ਵਿੱਚ ਰੱਖਣਾ ਚਾਹੀਦਾ ਹੈ। ਬੈਟਰੀ ਨੂੰ ਡਾਉਨ ਕੀਤੇ ਬਿਨਾਂ ਹੀ ਬੈਟਰੀ ਚਾਰਜ ਕਰਕੇ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹੋ। ਇਸਦੇ ਲਈ ਜੇ ਸੰਭਵ ਹੋਵੇ ਤਾਂ ਆਪਣੇ ਨਾਲ ਇੱਕ ਚੰਗੇ ਪਾਵਰ ਬੈਂਕ ਦੀ ਵਰਤੋਂ ਕਰੋ। ਜੇ ਜਰੂਰੀ ਹੋਵੇ ਤਾਂ ਫ਼ੋਨ ਨੂੰ ਤੁਰੰਤ ਚਾਰਜਿੰਗ ਉਤੇ ਲਗਾਉ।

Original ਚਾਰਜਰ ਦੀ ਵਰਤੋਂ ਕਰੋ

ਜੇ ਤੁਸੀਂ ਫੋਨ ਦੀ ਬੈਟਰੀ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਅਤੇ ਲੰਮੇ ਸਮੇਂ ਤੱਕ ਚਲਾਉਣਾ ਚਾਹੁੰਦੇ ਹੋ ਤਾਂ ਹਮੇਸ਼ਾਂ ਆਪਣੇ ਸਮਾਰਟਫੋਨ ਨੂੰ original ਚਾਰਜਰ ਨਾਲ ਚਾਰਜ ਕਰੋ। ਜੇ ਤੁਸੀਂ ਕਿਸੇ ਹੋਰ ਜਾਂ ਸਥਾਨਕ ਚਾਰਜਰ ਤੋਂ ਫ਼ੋਨ ਚਾਰਜ ਕਰਦੇ ਹੋ ਤਾਂ ਇਹ ਤੁਹਾਡੇ ਫ਼ੋਨ ਦੀ ਬੈਟਰੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਅਜਿਹਾ ਲਗਾਤਾਰ ਕਰਨ ਨਾਲ ਤੁਹਾਡੇ ਫ਼ੋਨ ਦੀ ਬੈਟਰੀ ਵੀ ਖਰਾਬ ਹੋ ਸਕਦੀ ਹੈ

ਫੋਨ ਤੋਂ ਕਵਰ ਹਟਾਓ

ਅਸੀਂ ਸਾਰੇ ਫੋਨ ਨੂੰ ਨੁਕਸਾਨ ਤੋਂ ਬਚਾਉਣ ਲਈ ਕਵਰ ਦੀ ਵਰਤੋਂ ਕਰਦੇ ਹਾਂ। ਪਰ ਕਵਰ ਨਾਲ ਫ਼ੋਨ ਚਾਰਜ ਕਰਨ ਨਾਲ ਫ਼ੋਨ ਤੇਜ਼ੀ ਨਾਲ ਗਰਮ ਹੋ ਜਾਂਦਾ ਹੈ। ਕਈ ਵਾਰ ਜੇ ਚਾਰਜਿੰਗ ਪਿੰਨ ਸਹੀ ਢੰਗ ਨਾਲ ਨਹੀਂ ਲਗਦੀ, ਜਿਸ ਕਰਕੇ ਫੋਨ ਚਾਰਜ ਨਹੀਂ ਹੁੰਦਾ। ਇਸ ਲਈ ਫੋਨ ਨੂੰ ਇੱਕ ਵਾਰ ਵਿੱਚ ਪੂਰਾ ਚਾਰਜ ਕਰਨ ਦੀ ਕੋਸ਼ਿਸ਼ ਕਰੋ। ਚਾਰਜਿੰਗ ਦੇ ਦੌਰਾਨ ਕਵਰ ਨੂੰ ਹਟਾ ਕੇ ਹੀ ਚਾਰਜ ਕਰੋ।

ਫਾਸਟ ਚਾਰਜਿੰਗ ਐਪਸ ਦੀ ਵਰਤੋਂ ਨਾ ਕਰੋ

ਕਈ ਵਾਰ ਅਸੀਂ ਫ਼ੋਨ ਦੀ ਬੈਟਰੀ ਬਚਾਉਣ ਲਈ ਅਜਿਹੇ ਤੇਜ਼ ਚਾਰਜਿੰਗ ਐਪਸ ਨੂੰ ਡਾਉਨਲੋਡ ਕਰਦੇ ਹਾਂ। ਜਿਹੜੇ ਲਗਾਤਾਰ ਫ਼ੋਨ ਵਿੱਚ ਚੱਲਦੇ ਰਹਿੰਦੇ ਹਨ। ਇਸ ਨਾਲ ਫੋਨ ਭਾਵੇਂ ਜਲਦੀ ਚਾਰਜ ਹੋ ਸਕਦੇ ਹੋ ਪਰ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ। ਬੈਟਰੀ ਬਚਾਉਣ ਵਾਲੀਆਂ ਇਹ ਥਰਡ ਪਾਰਟੀ ਐਪਸ ਬੈਟਰੀ ‘ਤੇ ਜ਼ਿਆਦਾ ਦਬਾਅ ਪਾਉਂਦੀਆਂ ਹਨ।

LEAVE A REPLY

Please enter your comment!
Please enter your name here