ਫਿਲਮ ਥ੍ਰੀ ਇਡੀਅਟਸ ਦੇ ਇੱਕ ਡਾਇਲਾਗ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਦਿਆਰਥੀ ਅਸਿਤ ਤਿਵਾੜੀ ਨੂੰ ਅਜਿਹਾ ਝੰਜੋੜਿਆ ਕੀ ਉਸ ਨੇ ਦਿਮਾਗ਼ ਦਾ ਤਣਾਅ ਨਾਪਣ ਦੀ ਮਸ਼ੀਨ ਬਣਾ ਦਿੱਤੀ। ਉਸ ਦੇ ਬਣਾਏ ਸਟ੍ਰੈੱਸ ਲੈਵਲ ਇੰਡੀਕੇਟਰ ‘ਤੇ ਉਂਗਲੀ ਰੱਖਣ ਰੱਖਣ ਤੋਂ ਬਾਅਦ ਕੁੱਝ ਹੀ ਪਲ਼ਾਂ ‘ਚ ਮਾਨਸਿਕ ਤਣਾਅ ਦਾ ਪਤਾ ਚੱਲ ਜਾਂਦਾ ਹੈ। ਹੁਣ ਤਕ 50 ਲੋਕਾਂ ‘ਤੇ ਪ੍ਰੀਖਣ ਦੇ ਨਾਲ ਅਟਲ ਟਿਕਰਿੰਗ ਲੈਬ ‘ਚ ਵੀ ਮਸ਼ੀਨ ਦਾ ਟੈਸਟ ਕੀਤਾ ਗਿਆ ਹੈ।
ਪੜ੍ਹਾਈ ਦੀ ਫਿਕਰ, ਨੌਕਰੀ ਦੀ ਚਿੰਤਾ। ਪਰਿਵਾਰ ਦੀ ਸਿਹਤ ਦੀ ਉਲਝਣ, ਸਭ ਦਾ ਨਤੀਜਾ ਤਣਾਅ ਪਰ ਤੁਹਾਡੇ ਮਾਨਸਿਕ ਤਣਾਅ ਨੂੰ ਕੋਈ ਨਹੀਂ ਸਮਝ ਸਕਦਾ ਕਿਉਂਕਿ ਹੁਣ ਤਕ ਇਸ ਨੂੰ ਨਾਪਣ ਦਾ ਕੋਈ ਪੈਮਾਨਾ ਨਹੀਂ ਸੀ। ਫਰੂਖਾਬਾਦ ਦੇ ਮੁਹੱਲਾ ਖਿਆਲੀ ਕੂੰਚਾ ਨਿਵਾਸੀ ਵਕੀਲ ਸੁਨੀਲ ਦੱਤ ਤਿਵਾੜੀ ਦੇ ਪੁੱਤਰ ਸੂਬਾਈ ਇੰਜੀਨੀਅਰਿੰਗ ਕਾਲਜ ਕੰਨੌਜ ‘ਚ ਇਲੈਕਟ੍ਰੀਕਲ ਇੰਜੀਨੀਅਰਿੰਗ ਅੰਤਿਮ ਸਾਲ ਦੇ ਵਿਦਿਆਰਥੀ ਅਸਿਤ ਦੱਸਦੇ ਹਨ ਕਿ ਫਿਲਮ ਥ੍ਰੀ ਇਡੀਅਟਸ ਦੇ ਇਸ ਡਾਇਲਾਗ ਨੇ ਸੋਚਣ ਲਈ ਮਜਬੂਰ ਕੀਤਾ ਤਾਂ ਲੱਗਾ ਕਿ ਵਾਕਈ ਡਾਇਬਟੀਜ਼ ਤੋਂ ਲੈ ਕੇ ਬੁਖਾਰ ਤਕ ਨੂੰ ਨਾਪਿਆ ਜਾ ਸਕਦਾ ਹੈ ਪਰ ਕੋਈ ਅਜਿਹਾ ਸਕੇਲ ਨਹੀਂ ਹੈ ਜੋ ਮਾਨਸਿਕ ਤਣਾਅ ਵੀ ਦੱਸੇ।
ਅਸਿਤ ਇਹੀ ਸੋਚ ਕੇ ਸਟ੍ਰੈੱਸ ਲੈਵਲ ਇੰਡੀਕੇਟਰ ਮਸ਼ੀਨ ਬਣਾਉਣ ‘ਚ ਜੁੱਟ ਗਿਆ। ਇਸ ਵਿਚ ਉਸ ਨੇ ਅਟਲ ਟਿਰਕਿੰਗ ਲੈਬ ਕਾਨਪੁਰ ਦੇ ਸੰਸਥਾਪਨ ਤੇ ਜੈ ਨਾਰਾਇਣ ਵਿੱਦਿਆ ਮੰਦਰ ਇੰਟਰ ਕਾਲਜ ਦੇ ਭੌਤਿਕੀ ਦੇ ਪ੍ਰੋਫੈਸਰ ਕੌਸਤੁਭ ਓਮਰ ਦੀ ਮਦਦ ਲਈ। ਓਮਰ ਕਹਿੰਦੇ ਹਨ ਕ ਜੇਕਰ ਸਮੇਂ ਸਿਰ ਪਤਾ ਚੱਲ ਜਾਵੇ ਤਾਂ ਲੋਕਾਂ ਨੂੰ ਤਣਾਅ ‘ਚ ਜਾਣ ਤੋਂ ਰੋਕਿਆ ਜਾ ਸਕਦਾ ਹੈ।
ਸਟ੍ਰੈੱਸ ਲੈਵਲ ਇੰਡੀਕੇਟਰ “ਚ ਰੈੱਡ, ਗ੍ਰੀਨ ਤੇ ਕਲਰਫੁੱਲ ਐੱਲਈਡੀ ਲਾਈਟਸ ਲੱਗੀਆਂ ਹਨ। ਇੰਡੀਕੇਟਰ ਦੇ ਸੈਂਸਰ ‘ਤੇ ਉਂਗਲ ਰੱਖੀ ਜਾਂਦੀ ਹੈ। ਇੰਡੀਕੇਟਰ ‘ਚ ਲਾਲ ਬੱਤੀ ਖਤਰੇ ਦਾ ਨਿਸ਼ਾਨ ਹੁੰਦੀ ਹੈ। ਬੀਪ ਦੇ ਨਾਲ ਰੈੱਡ ਐੱਲਈਡੀ ਜਗਦੀ ਹੈ ਤਾਂ ਇਹ ਹਾਈ ਡਿਪ੍ਰੈਸ਼ਨ ‘ਚ ਜਾਣ ਦਾ ਸੰਕੇਤ ਦਿੰਦੀ ਹੈ। ਗ੍ਰੀਨ ਲਾਈਟ ਮਾਨਸਿਕ ਤਣਾਅ ਘਟਾਉਣ ਦੀ ਜਾਣਕਾਰੀ ਦਿੰਦੀ ਹੈ। ਉੱਥੇ ਹੀ ਕਲਰਫੁੱਲ ਲਾਈਟਸ ਹਾਲਾਤ ਆਮ ਹੋਣ ਦੀ ਜਾਣਕਾਰੀ ਦਿੰਦੀ ਹੈ।









