PhonePe, GPay ਨੇ ਦੂਰ ਕੀਤੀ ਮਾਪਿਆਂ ਦੀ ਟੈਨਸ਼ਨ, ਹੁਣ ਬੱਚੇ ਨਹੀਂ ਖ਼ਰਚ ਸਕਣਗੇ ਫਜ਼ੂਲ ਪੈਸੇ ,ਜਾਣੋ ਕਿਵੇਂ || latest update

0
38
PhonePe, GPay removed the tension of parents, now children will not be able to spend wasteful money, know how

PhonePe, GPay ਨੇ ਦੂਰ ਕੀਤੀ ਮਾਪਿਆਂ ਦੀ ਟੈਨਸ਼ਨ, ਹੁਣ ਬੱਚੇ ਨਹੀਂ ਖ਼ਰਚ ਸਕਣਗੇ ਫਜ਼ੂਲ ਪੈਸੇ ,ਜਾਣੋ ਕਿਵੇਂ

ਜਦੋਂ ਤੋਂ UPI ਪੇਮੈਂਟ ਐਪਸ ਜਿਵੇਂ PhonePe ਅਤੇ Google Pay ਆਈਆਂ ਹਨ ਉਦੋਂ ਤੋਂ ਹੀ ਬੱਚੇ ਕਿਤੇ ਨਾ ਕਿਤੇ ਫਜ਼ੂਲ ਖਰਚ ਕਰਦੇ ਹਨ ਜਿਸ ਦੀ ਮਾਪਿਆਂ ਨੂੰ ਚਿੰਤਾ ਲੱਗੀ ਰਹਿੰਦੀ ਹੈ ਪਰ ਹੁਣ ਇਸਦਾ ਵੀ ਹੱਲ ਕੱਢ ਲਿਆ ਗਿਆ ਹੈ | PhonePe ਅਤੇ Google Pay ਨੇ ਉਨ੍ਹਾਂ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਆਪਣੇ ਬੱਚਿਆਂ ਦੇ ਫਜ਼ੂਲ ਖਰਚ ਤੋਂ ਚਿੰਤਤ ਹਨ। ਹੁਣ ਜੇਕਰ ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਕਿੱਥੇ ਅਤੇ ਕਿੰਨਾ ਖਰਚ ਕਰ ਰਿਹਾ ਹੈ, ਤਾਂ UPI ਸਰਕਲ ਇੱਕ ਵਧੀਆ ਵਿਕਲਪ ਹੋ ਸਕਦਾ ਹੈ, ਜਿਸ ਨੂੰ Google Pay ਤੋਂ ਬਾਅਦ PhonePe ਦੁਆਰਾ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 15000 ਰੁਪਏ ਕਰ ਸਕਣਗੇ ਖਰਚ

ਦਰਅਸਲ, NPCI ਦਾ ਨਵਾਂ UPI ਸਰਕਲ ਫੀਚਰ ਤੁਹਾਨੂੰ ਆਪਣੇ ਬੱਚਿਆਂ ਨੂੰ ਆਪਣੇ UPI ਖਾਤੇ ਨਾਲ ਲਿੰਕ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਬਾਅਦ ਬੱਚੇ ਆਪਣੇ ਮਾਤਾ-ਪਿਤਾ ਦੇ UPI ਖਾਤੇ ਤੋਂ ਭੁਗਤਾਨ ਕਰ ਸਕਣਗੇ। ਇਸ ਭੁਗਤਾਨ ਵਿੱਚ, ਮਾਤਾ-ਪਿਤਾ ਦਾ ਨਿਯੰਤਰਣ ਹੋਵੇਗਾ ਕਿ ਉਹ ਬੱਚੇ ਦੇ ਕਿਹੜੇ ਭੁਗਤਾਨ ਨੂੰ ਮਨਜ਼ੂਰ ਕਰਦੇ ਹਨ ਅਤੇ ਕਿਸ ਨੂੰ ਨਹੀਂ। ਇਸ ਫੀਚਰ ਦੇ ਤਹਿਤ ਬੱਚੇ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 15000 ਰੁਪਏ ਖਰਚ ਕਰ ਸਕਣਗੇ। ET ਦੀ ਰਿਪੋਰਟ ਦੇ ਅਨੁਸਾਰ, Google Pay ਤੋਂ ਬਾਅਦ, PhonePe ਅਤੇ ਹੋਰ UPI ਪਲੇਟਫਾਰਮਸ ਨੇ ਨਵੇਂ UPI ਸਰਕਲ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।

ਮਾਪੇ ਆਪਣੇ ਬੱਚੇ ਦੇ ਆਨਲਾਈਨ ਖਰਚ ‘ਤੇ ਕਿਵੇਂ ਨਜ਼ਰ ਰੱਖਣਗੇ, ਆਓ ਜਾਣਦੇ ਹਾਂ: UPI ਸਰਕਲ ਫੀਚਰ ਮਾਪਿਆਂ ਨੂੰ ਦੋ ਤਰ੍ਹਾਂ ਦੇ ਵਿਕਲਪ ਦੇਵੇਗਾ। ਇੱਕ ਵਿਕਲਪ ਹੋਵੇਗਾ – Full Delegation ਅਤੇ ਦੂਜਾ ਹੈ Partial Delegation

ਮਾਪਿਆਂ ਦਾ ਯੂਜ਼ਰ ਉੱਤੇ ਹੋਵੇਗਾ ਪੂਰਾ ਕੰਟਰੋਲ

Partial Delegation: Partial Delegation ਵਿੱਚ, ਮਾਪਿਆਂ ਦਾ ਯੂਜ਼ਰ ਉੱਤੇ ਪੂਰਾ ਕੰਟਰੋਲ ਹੋਵੇਗਾ। ਬੱਚਾ UPI ਸਰਕਲ ਰਾਹੀਂ ਔਨਲਾਈਨ ਭੁਗਤਾਨ ਦੀ ਰਿਕਵੈਸਟ ਕਰੇਗਾ, ਜਿਸ ਨੂੰ ਮਾਪਿਆਂ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ। ਜੇਕਰ ਮਾਪੇ ਮਨਜ਼ੂਰੀ ਦਿੰਦੇ ਹਨ, ਤਾਂ ਭੁਗਤਾਨ ਕੀਤਾ ਜਾਵੇਗਾ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚਾ ਫਜ਼ੂਲ ਖਰਚ ਕਰ ਰਿਹਾ ਹੈ, ਤਾਂ ਉਹ ਰਿਕਵੈਸਟ ਨੂੰ ਕੈਂਸਲ ਵੀ ਕਰ ਸਕਦੇ ਹਨ।

ਬੱਚਾ ਖੁਦ OTP ਦਾਖਲ ਕਰਕੇ ਭੁਗਤਾਨ ਕਰਨ ਦੇ ਯੋਗ

Full Delegation: ਇਹ ਇਹ ਫੀਚਰ ਉਨ੍ਹਾਂ ਮਾਪਿਆਂ ਲਈ ਹੈ ਜਿਨ੍ਹਾਂ ਨੂੰ ਆਪਣੇ ਬੱਚੇ ‘ਤੇ ਪੂਰਾ ਭਰੋਸਾ ਹੈ। ਇਸ ਵਿੱਚ ਮਾਤਾ-ਪਿਤਾ ਨੂੰ ਬੱਚੇ ਦੀ ਰੇਮੈਂਟ ਰਿਕਵੈਸਟ ਨੂੰ ਮਨਜ਼ੂਰੀ ਦੇਣ ਦੀ ਲੋੜ ਨਹੀਂ ਹੈ। ਬੱਚਾ ਖੁਦ OTP ਦਾਖਲ ਕਰਕੇ ਭੁਗਤਾਨ ਕਰਨ ਦੇ ਯੋਗ ਹੋਵੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਘਿਨੌਣੀ ਘਟਨਾ, ਰੈਜ਼ੀਡੈਂਟ ਡਾਕਟਰ ਨਾਲ ਹੋਈ ਛੇੜਛਾੜ

ਫਿਲਹਾਲ UPI ਸਰਕਲ UPI ਲਾਈਟ ਨੂੰ ਛੱਡ ਕੇ ਸਾਰੀਆਂ UPI ਭੁਗਤਾਨ ਵਿਧੀਆਂ ਨੂੰ ਸਪੋਰਟ ਕਰਦਾ ਹੈ ਤੇ ਸਾਰੇ UPI ਸਰਕਲ ਟ੍ਰਾਂਜੈਕਸ਼ਨਾਂ ਨੂੰ Google Pay transactions ਦੇ ਸਮਾਨ, ਟ੍ਰਾਂਜੈਕਸ਼ਨ ਵੇਰਵਿਆਂ, ਹਿਸਟਰੀ ਵਿੱਚ ਰਿਕਾਰਡ ਕੀਤਾ ਜਾਂਦਾ ਹੈ।

 

 

 

 

LEAVE A REPLY

Please enter your comment!
Please enter your name here