ਨਵੀਂ ਦਿੱਲੀ – ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਵਾਲੀ ਸੂਚਨਾ ਤਕਨੀਕੀ ‘ਤੇ ਸੰਸਦ ਦੀ ਸਥਾਈ ਕਮੇਟੀ ਨੇ ਫੇਸਬੁੱਕ ਇੰਡੀਆ ਅਤੇ ਗੂਗਲ ਇੰਡੀਆ ਨੂੰ ਸੰਮਨ ਜਾਰੀ ਕੀਤਾ ਹੈ। ਸੰਸਦ ਦੀ ਸਥਾਈ ਕਮੇਟੀ ਅੱਜ ਫੇਸਬੁੱਕ ਅਤੇ ਗੂਗਲ ਦੇ ਨਾਲ ਇੱਕ ਬੈਠਕ ਕਰਨ ਵਾਲੀ ਹੈ।

ਇਹ ਬੈਠਕ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਸੋਸ਼ਲ ਮੀਡੀਆ ਅਤੇ ਆਨਲਾਈਨ ਸਮਾਚਾਰ ਮੀਡੀਆ ਪਲੇਟਫਾਰਮ ਦੀ ਦੁਰਵਰਤੋਂ ਦੇ ਮੁੱਦੇ ‘ਤੇ ਚਰਚਾ ਲਈ ਬੁਲਾਈ ਗਈ ਹੈ। ਜਾਣਕਾਰੀ ਅਨੁਸਾਰ ਇਹ ਬੈਠਕ ਅੱਜ ਸ਼ਾਮ ਚਾਰ ਵਜੇ ਹੋਵੇਗੀ।

ਸੰਸਦ ਭਵਨ ਵਿੱਚ ਕਮੇਟੀ ਦੇ ਮੈਬਰਾਂ, ਸੂਚਨਾ ਅਤੇ ਤਕਨੀਕੀ ਮੰਤਰਾਲਾ ਦੇ ਅਧਿਕਾਰੀਆਂ ਅਤੇ ਫੇਸਬੁੱਕ ਅਤੇ ਗੂਗਲ ਦੇ ਨੁਮਇੰਦਿਆਂ ਦੀ ਹਾਜ਼ਰੀ ਵਿੱਚ ਇਹ ਬੈਠਕ ਹੋਵੇਗੀ। ਕਾਂਗਰਸੀ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਇਸ ਕਮੇਟੀ ਦੇ ਪ੍ਰਧਾਨ ਹਨ, ਇਸ ਕਮੇਟੀ ਵਿੱਚ ਕਈ ਪਾਰਟੀਆਂ ਦੇ ਸੰਸਦ ਮੈਂਬਰ ਵੀ ਸ਼ਾਮਲ ਹਨ।

Author