ਟੇਸਲਾ ਦੇ ਸੀਈਓ ਐਲੋਨ ਮਸਕ ਨੇ ਅੱਜ “ਰਹੱਸਮਈ ਮੌਤ’ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਸਵੇਰੇ 6.21 ਵਜੇ ਦੇ ਕਰੀਬ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ਜੇਕਰ ਰਹੱਸਮਈ ਹਲਾਤਾਂ ‘ਚ ਮੇਰੀ ਮੌਤ ਹੋ ਜਾਵੇ ਤਾਂ ਇਹ ਕਾਫੀ ਹੱਦ ਤੱਕ nice knowin ya ਹੋਵੇਗਾ। ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਦਾ ਇਹ ਟਵੀਟ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਉਨ੍ਹਾਂ ਦੇ ਫਾਲੋਅਰਜ਼ ਅਤੇ ਟਵਿੱਟਰ ਯੂਜ਼ਰਸ ਹੈਰਾਨ ਹਨ ਕਿ ਏਲੋਨ ਮਸਕ ਨੇ ਆਖਿਰ ਇਹ ਕਿਉਂ ਲਿਖਿਆ।
ਇਸ ਟਵੀਟ ਨੂੰ ਲੈ ਕੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਿਰਆਵਾਂ ਆ ਰਹੀਆਂ ਹਨ। ਐਲੋਨ ਮਸਕ ਦੇ ਟਵੀਟ ਨੂੰ ਟੈਗ ਕਰਦੇ ਹੋਏ, ਕੁਝ ਲੋਕ ਲਿਖ ਰਹੇ ਹਨ ਕਿ ਤੁਹਾਡੇ ਕੋਲ ਇਸ ਸਮੇਂ ਦੁਨੀਆ ਲਈ ਬਹੁਤ ਕੁਝ ਹੈ। ਐਲੋਨ ਮਸਕ ਦਾ ਇਹ ਟਵੀਟ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਾਲਾਂਕਿ ਉਨ੍ਹਾਂ ਦੇ ਇਸ ਟਵੀਟ ਤੋਂ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਕਿਸ ਦਿਸ਼ਾ ਵੱਲ ਇਸ਼ਾਰਾ ਕਰ ਰਹੇ ਹਨ।









